More Punjabi Kahaniya  Posts
ਜਾਦੂਈ ਤਲਵਾਰ


( ਜਾਦੂਈ ਤਲਵਾਰ )

ਮੇਰੀਆਂ ਅੱਖਾਂ ਦੇ ਸਾਹਮਣੇ ਝੌਲਾ-ਝੌਲਾ ਨਜ਼ਰ ਆ ਰਿਹਾ ਹੈ।
ਮੈਂ ਮਨ ਵਿਚ ਸੋਚ ਰਿਹਾ ਹਾਂ। ਕੀ ਪਤਾ ਨਹੀਂ ਮੈਂ ਕਿੱਥੇ ਹਾਂ…. ?
ਇਕ ਕੱਖਾਂ ਦੀ ਛੱਤ ਮੇਰੇ ਸਿਰ ਉਤੇ ‘ਤੇ ਸਾਹਮਣੇ ਇੱਕ ਘੜੇ ਵਿੱਚ ਪਾਣੀ ਪਿਆ ਹੋਇਆ ਹੈ। ਜਿਸਦੇ ਉੱਪਰ ਇੱਕ ਪਿੱਤਲ ਦਾ ਗਿਲਾਸ ਰੱਖਿਆ ਹੋਇਆ  ਹੈ।
ਮੈਂ ਚਾਰ ਬਾਹੀਆਂ ਵਾਲੇ ਮੰਜੇ ਤੇ ਪਿਆ ਹਾਂ। ਥੋੜ੍ਹਾ ਜਿਹਾ ਉਪਰ ਉਠਕੇ ਜ਼ਮੀਨ ਵੱਲ ਦੇਖਿਆ। ਜਿਵੇਂ ਕੱਚੀ ਜ਼ਮੀਨ ਦੇ ਉੱਤੇ ਤਾਜ਼ਾ -ਤਾਜ਼ਾ ਪੋਚਾ ਫੇਰਿਆ ਹੋਵੇ।
ਤੇ ਅਚਾਨਕ ਮੈਂ ਆਪਣੇ ਸਿਰ ਤੇ ਹੱਥ ਫੇਰਿਆ । ਮੇਰੇ ਸਿਰ ਤੇ ਇਕ ਪੱਟੀ ਕੀਤੀ ਹੋਈ ਸੀ ।
ਮੈਂ ਸੋਚਾਂ ਵਿਚ ਪੈ ਗਿਆ। ਕੀ ਇਹ ਸਭ ਕੀ ਹੈ। ਮੈਂ ਚਾਰੇ ਪਾਸੇ ਨਜ਼ਰ ਘੁਮਾਈ। ਪਰ ਮੈਨੂੰ ਕੋਈ ਨਜ਼ਰ ਨਾ ਆਇਆ। ਮੈਂ ਆਵਾਜ਼ ਮਾਰੀ।
“ਕੋਈ ਹੈਗਾ ਮੇਰੀ ਗੱਲ ਸੁਣਨ ਵਾਲਾ ਇਥੇ?”
ਮੇਰੇ ਬਾਰ – ਬਾਰ ਆਵਾਜ਼ ਦੇਣ ਤੇ । ਬਾਹਰੋ ਇੱਕ ਢਿੱਲੀ ਜਿਹੀ ਤੇ ਭਾਰੀ ਜਿਹੀ ਆਵਾਜ਼ ਆਈ। ਉਹ ਆਵਾਜ਼ ਕੁੱਝ ਇਸ ਤਰ੍ਹਾਂ ਸੀ ।
” ਉੱਠ ਗਿਆ ਮੇਰੇ ਪੁੱਤ ? ”
ਫਿਰ ਉਹ ਆਵਾਜ਼ ਮੇਰੇ ਕੋਲ ਆਉਣ ਲੱਗੀ । ਤੇ ਮੇਰੀ ਨਜ਼ਰ ਜਦ  ਬੂਹੇ ਤੇ ਪਈ । ਤੇ ਮੇਰੀਆਂ  ਅੱਖਾਂ ਦੇ ਸਾਹਮਣੇ । ਇੱਕ 80 ਸਾਲ ਦੀ ਬਜੂਰਗ ਅੋਰਤ ਸੀ।  ਮੈਂ ਹੈਰਾਨੀ ਵਿਚ ਉਸਨੂੰ ਪੁੱਛਿਆ ।
“ਹੇ ਮੇਰੀ ਮਾਂ  ਮੈਂ ਇਥੇ ਕਿਵੇਂ ਆਇਆ ਹਾਂ। ਤੇ ਆਪ ਜੀ ਕੋਣ ਹੋ।”
ਤਾਂ ਉਸਨੇ ਆਪਣੇ ਚਿਹਰੇ ਤੇ ਮੁਸਕਾਨ ਲਿਆ ਕੇ। ਬੜੇ ਹੀ ਪ੍ਰੇਮ- ਪਿਆਰ ਦੇ ਨਾਲ ਮੇਰੇ ਸਵਾਲ ਦਾ ਬੜਾ ਸੌਖਾ ਜਿਹਾ ਜਵਾਬ ਦਿੱਤਾ।

” ਮਾਂ ਵੀ ਆਖਦਾ ਹੈਂ। ਤੇ ਪੁੱਛਦਾ ਵੀ ਹੈਂ । ਕਿ ਮੈਂ ਕੌਣ ਹਾਂ ? ਤੇ  ਤੂੰ  ਇਥੇ ਕਿਵੇਂ ਆਇਆ । ਇਹ ਤਾਂ ਕੋਈ ਗੱਲ ਨਾ ਹੋਈ । ਜੇ ਫਿਰ ਵੀ ਜਾਨਣਾ ਚਾਹੁੰਦਾ ਹੈਂ। ਤਾਂ ਸੁਣ ਮੇਰੇ ਪੁੱਤਰ । ਤੂੰ ਇੱਕ ਰਾਜਕੁਮਾਰ ਹੈਂ। ਤੇ ਮੈਂ ਤੇਰੀ ਦਾਈ ਮਾਂ ਹਾਂ । ਆਪਣੀ ਰਾਜ ਤੇ ਕਿਸੇ ਵਿਰੋਧੀ ਰਾਜ ਦੇ ਦੁਸ਼ਮਣਾਂ ਨੇ । ਹਮਲਾ ਕਰ ਮਹਾਰਾਜ, ਮਹਾਰਾਣੀ ਤੇ ਪ੍ਰਜਾ ਨੂੰ ਬੰਦੀ ਬਣਾ ਲਿਆ। ਤੇ ਮੈਂ ਕਿਸੇ ਤਰੀਕੇ ਬੱਚਦੀ – ਬਚਾਉਂਦੀ ਤੈਨੂੰ ਇਸ ਜੰਗਲ ਵਿਚ ਲੈ ਆਈ ਹਾਂ । ਮੈਨੂੰ ਮਹਾਰਾਜ ਤੇ ਮਹਾਰਾਣੀ ਦਾ ਆਦੇਸ਼ ਸੀ। ਕੀ ਮੈਂ ਰਾਜ ਕੁਮਾਰ ਦੀ ਹਿਫਾਜ਼ਤ ਕਰਾਂ । ਤਾ ਕੀ ਉਹ ਜਵਾਨ ਤੇ ਜੋਸ਼ੀਲਾ ਹੋਕੇ ਆਪਣੀ ਜਾਦੂਈ ਤਲਵਾਰ ਲੈਕੇ ਸਾਨੂੰ ਆਜ਼ਾਦ ਕਰਵਾ  ਸਕੇ ।”

( ਮੈਂ ਅੱਖਾਂ ਦੇ ਡੌਰੇ ਲਾਲ ਕਰਕੇ ਜੋਸ਼ ਵਿਚ ਬੋਲਿਆ )
“ਫਿਰ ਦੱਸੋ ਮੈਨੂੰ ਦਾਈ ਮਾਂ, ਉਹ ਕੋਣ ਲੋਕ ਨੇ,  ਤੇ ਸਾਡੀ  ਉਹ ਜਾਦੂਈ ਤਲਵਾਰ ਕਿੱਥੇ ਹੈ ।”

ਦਾਈ ਮਾਂ :- ਇਥੋਂ ਦੂਰ ਕਈ ਜੰਗਲ , ਸਮੁੰਦਰ , ਰੇਗਿਸਤਾਨ...

, ਪਾਰ ਕਰਕੇ  । ਤੈਨੂੰ ਇੱਕ ਬਹੁਤ ਵੱਡੀ ਪਹਾੜੀ ਨਜ਼ਰ ਅਉਗੀ । ਜਿਸ ਦੀ ਇਕ ਗੁਫਾ ਵਿੱਚ ਜਾਦੂਈ ਤਲਵਾਰ ਰੱਖੀ ਗਈ ਹੈ। ਪਰ ਹਾਂ ਉਸ ਤਲਵਾਰ ਦੀ ਰੱਖਿਆ । ਇੱਕ ਨਰਭਖਸ਼ੀ ਜਾਨਵਰ ਕਰਦਾ ਹੈ। ਪਹਿਲਾਂ ਤੈਨੂੰ ਉਸਨੂੰ ਸੰਮੋਹਨ  ਕਰਨਾ ਹੋਵੇਗਾ। ਤੇ ਫਿਰ ਮੇਰੇ ਬੱਚੇ ਤੂੰ ਉਸ ਜਾਦੂਈ ਤਲਵਾਰ ਨੂੰ ਹਾਸਲ ਕਰ ਸਕਦਾ ਹੈ ।

ਰਾਜਕੁਮਾਰ :- ਫਿਰ ਠੀਕ ਏ ਦਾਈ ਮਾਂ, ਹੁਣ ਮੈਨੂੰ ਆਸ਼ੀਰਵਾਦ ਤੇ ਆਗਿਆ ਦਿਓ । ਤਾਕਿ ਮੈਂ ਆਪਣੀ ਜਾਦੂਈ ਤਲਵਾਰ ਹਾਸਿਲ ਕਰਕੇ । ਮਹਾਰਾਜ ਮਹਾਰਾਣੀ ਤੇ  ਪ੍ਰਜਾ ਨੂੰ ਆਜ਼ਾਦ ਕਰਵਾ ਸਕਾ ।

ਮੈ ਦਾਈ ਮਾਂ ਦਾ ਅਸ਼ੀਰਵਾਦ ਲੈਕੇ । ਜਾਦੂਈ ਤਲਵਾਰ ਦੇ ਸਫ਼ਰ ਤੇ ਨਿਕਲ ਗਿਆ । ਰਸਤੇ ਵਿੱਚ ਮੈਂ ਕਾਫੀ ਮੁਸ਼ਕਲਾਂ ਜੰਗਲਾਂ, ਸਮੁੰਦਰਾਂ, ਰੇਗਿਸਤਾਨਾਂ ਨੂੰ ਪਾਰ ਕਰਕੇ ਆਖਿਰ ਆਪਣੀ ਮੰਜਿਲ ਕੋਲ ਪਹੁੰਚ ਹੀ ਗਿਆ । ਮੈਂ ਪਹਾੜੀ ਦੇ ਸਿਖਰ ਤੱਕ ਚੜ੍ਹਕੇ । ਜਾਦੂਈ ਤਲਵਾਰ ਦੀ ਗੁਫ਼ਾ ਵਿਚ ਦਾਖਲ ਹੋਇਆ। ਜਾਦੂਈ ਤਲਵਾਰ ਮੇਰੀ ਨਜ਼ਰ ਦੇ ਸਾਹਮਣੇ ਸੀ । ਮੈਂ ਉਸਤੋਂ ਬਸ ਦਸ ਕੁ ਕਦਮ ਦੀ ਦੂਰੀ ਤੇ ਸੀ । ਫਿਰ ਅਚਾਨਕ ਕਿਸੇ ਨੇ ਮੇਰੇ ਪਿੱਛੋਂ ਹਮਲਾ ਕਰ ਦਿੱਤਾ । ਉਹ ਕੋਈ ਹੋਰ ਨਹੀਂ ਸੀ । ਉਹੀ ਜਾਨਵਰ ਨਰਭਖਸ਼ੀ ਸੀ। ਉਸਨੇ ਦੇਖਦੇ ਹੀ ਦੇਖਦੇ ਮੈਨੂੰ ਕੁੱਝ ਛਣ  ਵਿਚ ਹੀ ਲਹੂ ਲੁਹਾਣ ਕਰ ਦਿੱਤਾ । ਤੇ ਮੇਰੇ ਉੱਪਰ ਝਪਟ ਕੇ ਮੇਰਾ ਮਾਸ ਖਾਣ ਲਈ ਤਿਆਰ ਹੋ ਗਿਆ । ਫਿਰ ਅਚਾਨਕ ਮੇਰੇ ਖ਼ੂਨ ਦੀ ਮਹਿਕ ਸੁੰਘਕੇ । ਇਕ ਕੋਨੇ ਵਿਚ ਜਾ ਬੈਠਾ । ਤੇ ਫਿਰ ਉਹ ਨਰਭਕਸ਼ੀ ਇੱਕ ਸੁੰਦਰ ਅਪਸਰਾਂ ਦੇ ਰੂਪ ਵਿੱਚ ਬਦਲ ਗਿਆ । ਫਿਰ ਉਸ ਅਪਸਰਾਂ ਨੇ ਜਾਦੂਈ  ਤਲਵਾਰ ਲੈਕੇ ਉਸਦੀ ਸ਼ਕਤੀ ਨਾਲ ਮੈਨੂੰ ਚੰਗਾ ਭਲਾ ਕਰ ਦਿੱਤਾ । ਤੇ ਮੈਨੂੰ ਜਾਦੂਈ  ਤਲਵਾਰ ਦੇਕੇ ਉਹ ਅਫਸਰਾਂ ਆਸਮਾਨ ਵੱਲ ਉੱਡ ਗਈ ।
ਮੈਂ ਜਾਦੂਈ ਤਲਵਾਰ ਲੈਕੇ ਆਪਣੇ ਦੇਸ਼ ਪਹੁੰਚ ਗਿਆ। ਤੇ ਜਾਦੂਈ ਤਲਵਾਰ ਦੀ ਤਾਕਤ , ਸ਼ਕਤੀ ਨਾਲ ਆਪਣੇ ਦੁਸ਼ਮਣਾਂ ਨੂੰ ਇੱਕ ਛਣ  ਵਿਚ ਮਾਰ ਸੁੱਟਿਆ ।
ਮਾਹਰਾਜ , ਮਹਾਰਾਣੀ ਤੇ ਪ੍ਰਜਾ ਨੂੰ ਆਜ਼ਾਦ ਕਰਵਾ ਲਿਆ ।
ਤੇ ਆਪਣੀ ਦਾਈ ਮਾਂ ਨੂੰ ਜੰਗਲ ਚੋਂ ਲਿਆਕੇ ਖੂਬ ਸਾਰਾ ਪਿਆਰ ਤੇ ਇਨਾਮ ਦਿੱਤਾ ।

***ਸਮਾਪਤ ***

ਨੋਟ : ਇਹ ਇਕ ਬਾਲ ਕਹਾਣੀ ਹੈ, ਇਸ ਕਹਾਣੀ ਦੇ ਲਈ ਆਪਣੇ ਵਿਚਾਰ ਪੇਸ਼ ਕਰਨ ਲਈ ਸਾਨੂੰ ਸਾਡੇ ਹੇਠਾਂ ਦਿੱਤੇ ਗਏ ਨੰਬਰਾਂ ਤੇ ਮੈਸੇਜ ਕਰ ਸਕਦੇ ਹੋ।
ਆਪ ਜੀ ਦਾ ਬਹੁਤ ਧੰਨਵਾਦ।

ਆਪ ਜੀ ਦਾ ਨਿਮਾਣਾ
___ਪ੍ਰਿੰਸ

WhatsApp :- 7986230226
Instagram:- @official_prince_grewal
Email: grewalp824@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)