More Punjabi Kahaniya  Posts
ਜਾਮਣੀ ਫਰਾਕ ਵਾਲੀ ਗੁੱਡੀ


ਕੱਲ ਸਵੇਰ ਦੀ ਮੇਰੀ ਬੇਟੀ ਜਿਦ ਕਰ ਰਹੀ ਸੀ ਕਿ ਡੌਲ ਲੈ ਕੇ ਦਿਓ, ਤੇ ਮੈ ਵਾਰ ਵਾਰ ਇਹ ਕਹਿ ਕੇ ਚੁੱਪ ਕਰਾ ਦਿੰਦੀ ਕਿ ਪੜਾਈ ਜਰੂਰੀ ਆ, ਡੌਲ ਦਾ ਕੀ ਕਰਨਾ, ਕੁਝ ਟਾਇਮ ਚੁਪ ਕਰ ਜਾਣ ਤੋ ਬਾਅਦ ਮੇਰੀ ਬੇਟੀ ਕਹਿਣ ਲੱਗੀ ਮੰਮੀ ਜੀ ਜਦੋਂ ਤੁਸੀ ਨਿੱਕੇ ਸੀ ਤੁਹਾਡੇ ਕੋਲ ਡੌਲ ਹੈਗੀ ਸੀ?
ਉਸ ਦੀ ਨਿੱਕੀ ਜਿਹੀ ਗੱਲ ਮੈਨੂੰ 25-26 ਸਾਲ ਪਿੱਛੇ ਲੈ ਗਈ,
ਜਦੋ ਮੈ 6-7 ਸਾਲ ਦੀ ਸੀ,
ਮੈ ਗਰਮੀ ਦੀਆ ਛੁੱਟੀਆਂ ਵਿੱਚ ਆਪਣੀ ਮਾਸੀ ਕੋਲ ਗਈ ਸੀ, ਮਾਸੀ ਦੀ ਕੁੜੀ ਕੋਲ ਬੜੀ ਸੋਹਣੀ ਗੁੱਡੀ ਸੀ, ਤੇ ਅਸੀ ਰੋਜ਼ ਸਵੇਰੇ ਉਠਦਿਆਂ ਸਾਰ ਘਰ ਘਰ ਖੇਡਣਾ, ਕਦੇ ਗੁੱਡੀ ਦਾ ਵਿਆਹ ਕਰਨਾ, ਉਸਨੂੰ ਦੁਲਹਨ ਵਾਂਗ ਸਜਾਉਣਾ, ਨਾ ਸਾਨੂੰ ਭੁੱਖ ਲੱਗਦੀ ਨਾ ਗਰਮੀ, ਛੁੱਟੀਆਂ ਖਤਮ ਹੋਣ ਵਾਲੀਆਂ ਸੀ, ਮੰਮੀ ਡੈਡੀ ਮੈਨੂੰ ਲੈਣ ਆ ਗਏ, ਮੇਰੀ ਤਾ ਜਿਵੇ ਜਾਨ ਹੀ ਨਿਕਲ ਗਈ ਕਿ ਮੈ ਗੁੱਡੀ ਨੂੰ ਛੱਡ ਕੇ ਕਿਵੇਂ ਜਾਵਾਂ, ਜਾਂ ਗੁੱਡੀ ਨਾਲ ਲੈ ਕੇ ਜਾਣੀ, ਜਿਵੇ ਉਸ ਗੁੱਡੀ ਨਾਲ ਜਨਮਾਂ ਦੀ ਸਾਂਝ ਹੋਵੇ, ਮੰਮੀ ਹੁਰੇ ਮਾਸੀ ਮਾਸੜ ਕੋਲ ਬੈਠੇ ਚਾਹ ਪੀ ਰਹੇ ਸੀ, ਤੇ ਮੈਂ ਮਾਸੀ ਦੀ ਕੁੜੀ ਕੋਲ, ਬਸ ਮੈਨੂੰ ਇਹ ਸੀ, ਕਿ ਮੈ ਜਿਵੇਂ ਕਿਵੇਂ ਉਸਨੂੰ ਮਨਾ ਲਵਾਂ ਕਿ ਉਹ ਗੁੱਡੀ ਮੈਨੂੰ ਦੇ ਦੇਵੇ, ਪਰ ਕਿੱਥੇ, ਉਸਨੇ ਗੁੱਡੀ ਲੁਕੋ ਲਈ,
, ਮਾਸੀ ਨੇ ਬਥੇਰਾ ਮਨਾਇਆ ਕਿ ਪੁੱਤ ਕੋਈ ਨਾ ਤੇਰੀ ਭੈਣ ਆ ਗੁੱਡੀ ਦੇ ਦੇ ਤੂੰ, ਨਾ ਬਈ,
ਏਨੇ ਨੂੰ ਮੰਮੀ ਮੈਨੂੰ ਘੂਰਨ ਲੱਗੀ ਤੇ...

ਅੱਖ ਦੀ ਘੂਰੀ ਨਾਲ ਸਮਝਾ ਤਾ ਕਿ ਚੱਲ ਜੀਪ ਚ ਬੈਠ, ਮੈ ਰੋਦੀ ਰੋਂਦੀ ਬਹਿ ਗਈ, ਬਸ ਘਰੋ ਬਾਹਰ ਨਿਕਲਦਿਆ ਸਾਰ ਮੰਮੀ ਨੇ ਝਿੜਕਾ ਦੀ ਹਨੇਰੀ ਲਿਆ ਦਿੱਤੀ, ਨਾ ਤੈਨੂੰ ਕੁਝ ਮਿਲਦਾ ਨੀ ਘਰੋ, ਕਿ ਸਾਡਾ ਜਲੂਸ ਕਢਾਉਣਾ ਹੁੰਦਾ,……………..
ਮੈ ਰੋਂਦੀ ਰੋਂਦੀ ਰਾਹ ਚ ਕਦੋਂ ਸੋਗੀ ਪਤਾ ਨੀ ਲੱਗਾ, ਕਈ ਦਿਨ ਬੀਤ ਗਏ, ਪਰ ਮੇਰਾ ਧਿਆਨ ਉਸ ਗੁੱਡੀ ਚ, ਜਿਵੇ ਉਹ ਗੁੱਡੀ ਮੇਰੇ ਤੋ ਬਿਨਾ ਉਦਾਸ ਹੋਊਗੀ, ਬਸ ਏਦਾ ਮਹਿਸੂਸ ਹੋਇਆ ਕਰੇ,
ਇਕ ਦਿਨ ਮੈ ਸੁੱਤੀ ਪਈ ਜਦੋ ਉਠੀ ਤਾ ਮੈ ਦੇਖਿਆ ਮੇਰੇ ਨਾਲ ਬੜੀ ਸੋਹਣੀ ਗੁੱਡੀ ਪਈ ,ਜਾਮਣੀ ਫਰਾਕ ਵਾਲੀ, ਸੁਨਿਹਰੇ ਤੇ ਘੁੰਘਰਾਲੇ ਵਾਲ, ਕਾਲੀ ਬੈਲੀ, ਇਕ ਵਾਰ ਤਾ ਸੁਪਨਾ ਜਿਹਾ ਲੱਗਾ, ਕੋਲ ਖੜੇ ਮੰਮੀ ਬੋਲੇ, ਸੋਹਣੀ ਆ ਗੁੱਡੀ??? ਉਸ ਟਾਈਮ ਮੇਰੀ ਖੁਸ਼ੀ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਜਿਵੇ ਕੋਈ ਪਰੀਆ ਦੇ ਦੇਸ਼ ਚੋ ਮੇਰੀ ਉਦਾਸੀ ਦੂਰ ਕਰਨ ਆਈ ਸੀ ਉਹ ਗੁੱਡੀ,
ਜਪਜੀ ਇਕ ਦਮ ਉਚੀ ਆਵਾਜ਼ ਚ ਬੋਲੀ, ਮੰਮੀ ਦੱਸੋ ਮੈਨੂੰ ਡੌਲ ਲੈ ਕੇ ਦਿਓਗੇ, ਤੇ ਅੱਜ ਮੈਨੂੰ ਜਪਜੀ ਵਿੱਚ 25 -26 ਸਾਲ ਪਹਿਲਾਂ ਵਾਲੀ ਮੈਂ ਹੀ ਦਿਖ ਰਹੀ ਸੀ, ਮੈਂ ਮੇਰੀ ਕਮਲੀ ਨੂੰ ਘੁੱਟ ਕੇ ਜੱਫੀ ਪਾਈ ਤੇ ਕਿਹਾ ਹਾਂ ਮੈਂ ਆਵਦੇ ਪੁੱਤ ਨੂੰ ਬਹੁਤ ਸੋਹਣੀ ਜਾਮਣੀ ਫਰਾਕ ਵਾਲੀ ਡੌਲ ਲੈ ਦੇਣੀ…..deepraman✍️

...
...



Related Posts

Leave a Reply

Your email address will not be published. Required fields are marked *

3 Comments on “ਜਾਮਣੀ ਫਰਾਕ ਵਾਲੀ ਗੁੱਡੀ”

  • thanks

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)