More Punjabi Kahaniya  Posts
ਜੋ ਜਿੱਤਿਆ ਬੱਸ ਓਹੀ ਸਿਕੰਦਰ


ਉਸ ਦਿਨ ਮੈਨੂੰ ਸੁੱਝ ਗਈ ਕੇ ਇਹ ਵੀ ਕੋਈ ਫਰੌਡ ਕਾਲ ਹੀ ਹੈ..

ਕੋਈ ਹੁਣੇ ਹੀ ਟੈਕਸ ਚੋਰੀ ਦਾ ਹਵਾਲਾ ਦੇ ਕੇ ਮੇਰੇ ਘਰੇ ਪੁਲਸ ਭੇਜਣ ਦੀ ਗੱਲ ਕਰੇਗਾ..ਫੇਰ ਮੈਥੋਂ ਪੈਸੇ ਮੰਗੇਗਾ!

ਗਾਹਲਾਂ ਕੱਢਣ ਦਾ ਮੂਡ ਬਣਾ ਕੇ ਕਾਲ ਚੁੱਕ ਹੀ ਲਈ..

ਅੱਗਿਓਂ ਕੋਈ ਕੁੜੀ ਸੀ..!

ਜਬਾਨ ਕੰਟਰੋਲ ਵਿਚ ਕਰਦਿਆਂ ਆਖਿਆ ਭੈਣੇ ਕਿਓਂ ਕਰਦੇ ਓ ਐਸੇ ਕੰਮ..
ਡਾਲਰ ਡਾਲਰ ਜੋੜ ਕੇ ਕਮਾਈ ਕਰੀਦੀ ਏ ਇਥੇ ਤੇ ਤੁਸੀਂ..ਅੱਜ ਜੇ ਤੇਰੀ ਥਾਂ ਕੋਈ ਭਾਈ ਹੁੰਦਾ ਤਾਂ ਠੇਠ ਪੰਜਾਬੀ ਗਾਹਲਾਂ ਨਾਲ ਐਸਾ ਪਾਣੀਓਂ ਪਾਣੀ ਕਰਨਾ ਸੀ ਕੇ ਅਗਲੇ ਦੀਆਂ ਪੀੜੀਆਂ ਯਾਦ ਰੱਖਦੀਆਂ..!

ਅੱਗੋਂ ਠੇਠ ਪੰਜਾਬੀ ਲਹਿਜੇ ਵਿਚ ਆਖਣ ਲੱਗੀ..ਵੀਰਾ ਤੂੰ ਮੈਂਨੂੰ ਭੈਣ ਆਖਿਆ ਏ..ਮੇਰਾ ਇੱਕ ਕੰਮ ਤੇ ਕਰ ਦੇ..!

ਇਸੇ ਨੰਬਰ ਤੋਂ ਠੀਕ ਪੰਜ ਮਿੰਟਾ ਬਾਅਦ ਇੱਕ ਹੋਰ ਕਾਲ ਆਵੇਗੀ..ਕੋਈ ਮੁੰਡਾ ਹੋਵੇਗਾ..ਮੇਰੇ ਖਾਤੇ ਵਾਲੀਆਂ ਵਿਚ ਕਿੰਨੀਆਂ ਸਾਰੀਆਂ ਹੋਰ ਜੋੜ ਕੇ ਉਸਦੀ ਐਸੀ ਤਸੱਲੀ ਕਰਵਾਈ ਕੇ ਅਗਲਾ ਤੌਬਾ ਕਰ ਜਾਵੇ..ਬੜਾ ਲਹੂ ਪੀਤਾ ਉਸ ਨੇ..!

ਠੀਕ ਪੰਜ ਮਿੰਟਾ ਬਾਅਦ ਵਾਕਿਆ ਹੀ ਓਸੇ ਨੰਬਰ ਤੋਂ ਫੇਰ ਕਾਲ ਆਈ..

ਇਸ ਵਾਰ ਇੱਕ ਲਹਿੰਦੀ ਪੰਜਾਬੀ ਲਹਿਜੇ ਵਾਲਾ ਭਾਈ ਸੀ..ਉਸਦੀ ਸਾਡੇ ਘਰੇ ਪੁਲਸ ਭੇਜਣ ਦੀ ਗੱਲ ਵੀ ਪੂਰੀ ਨਹੀਂ ਸੀ ਹੋਈ ਕੇ ਮੈਂ ਚੜ੍ਹਦੇ ਪੰਜਾਬ ਵਾਲੇ ਲਹਿਜੇ ਨਾਲ ਸ਼ੁਰੂ ਹੋ ਗਿਆ..!

ਇਸਤੋਂ ਪਹਿਲਾਂ ਕੇ ਉਸਤੋਂ ਫੋਨ ਕੱਟ ਹੁੰਦਾ..ਆਪਣੇ ਸਾਰੇ ਮੈਗਜੀਨ ਖਾਲੀ ਕਰ ਦਿੱਤੇ..
ਕਿੰਨੇ ਵਰ੍ਹਿਆਂ ਬਾਅਦ ਅੱਜ ਪਹਿਲੀ ਵਾਰ ਇੰਝ ਲੱਗਾ ਜਿੱਦਾਂ ਦਿਮਾਗ ਤੋਂ ਕੋਈ ਭਾਰ ਹੌਲਾ ਹੋ ਗਿਆ ਹੋਵੇ..ਤੇ ਮੈਂ ਆਪਣੇ ਪਿੰਡ ਦੀ ਜੂਹ ਵਿਚ ਅੱਪੜ ਗਿਆ ਹੋਵਾਂ..!

ਨਾਲ ਹੀ ਇੱਕ ਚੜ੍ਹਦੇ ਪੰਜਾਬ ਦੀ ਇੱਕ ਹੋਰ ਗੱਲ ਚੇਤੇ ਆ ਗਈ..

ਪੰਜਾਹ ਕਿਲੋਮੀਟਰ ਜੋਨ ਵਿਚ ਸੌ ਦੀ ਸਪੀਡ ਤੇ ਗੱਡੀ ਚਲਾਉਂਦੀ ਬੀਬੀ ਨੂੰ ਨਾਕੇ ਤੇ ਰੋਕ ਲਿਆ..

ਹੌਲਦਾਰ ਨੇ ਲਾਈਸੇਂਸ ਮੰਗਿਆ..
ਆਖਣ ਲੱਗੀ ਪਿਛਲੀ ਵਾਰ ਜਦੋਂ ਮੈਂਥੋਂ ਇੱਕ ਸਾਈਕਲ ਵਾਲਾ ਮਰ ਗਿਆ ਸੀ ਤਾਂ ਓਦੋਂ ਦਾ ਸਸਪੈਂਡ ਏ..

ਫੇਰ...

ਆਖਣ ਲੱਗਾ..ਗੱਡੀ ਦੇ ਕਾਗਜ ਹੀ ਵਿਖਾਓ..

ਆਖਣ ਲੱਗੀ ਕੇ ਇਹ ਗੱਡੀ ਵੀ ਚੋਰੀ ਦੀ ਹੈ ਤੇ ਮੈਂ ਡਰਾਈਵਰ ਨੂੰ ਕਤਲ ਕਰਕੇ ਉਸਦੀ ਲਾਸ਼ ਡਿੱਗੀ ਵਿਚ ਰੱਖੀ ਹੋਈ ਏ..

ਪਸੀਨੋੰ ਪਸੀਨੀ ਹੁੰਦੇ ਨੇ ਝੱਟ ਪੱਟ ਫੋਨ ਕਰਕੇ ਵੱਡੇ ਥਾਣੇਦਾਰ ਨੂੰ ਸਾਰੀ ਕਹਾਣੀ ਦੱਸ ਦਿੱਤੀ ਤੇ ਮੌਕੇ ਤੇ ਸੱਦ ਲਿਆ..!

ਨੰਗਾ ਪਿਸਤੌਲ ਫੜੀ ਅਗਲੇ ਨੇ ਆਉਂਦਿਆਂ ਹੀ ਮੌਕੇ ਤੇ ਘੇਰਾ ਪਾ ਲਿਆ..

ਮੁੜਕੇ ਹੌਲੀ ਹੌਲੀ ਬੀਬੀ ਦੇ ਕੋਲ ਆਉਂਦਿਆਂ ਆਖਣ ਲੱਗਾ ਲਾਈਸੇਂਸ ਵਿਖਾ..ਅਗਲੀ ਨੇ ਓਸੇ ਵੇਲੇ ਪਰਸ ਵਿੱਚੋ ਕੱਢਿਆ ਤੇ ਅੱਗੇ ਕਰ ਦਿੱਤਾ..!

ਫੇਰ ਆਖਿਆ ਗੱਡੀ ਦੇ ਕਾਗਤ..ਅਗਲੀ ਨੇ ਉਹ ਵੀ ਝੱਟਪੱਟ ਕੱਢੇ ਤੇ ਵਿਖਾ ਦਿੱਤੇ..

ਮੁੜ ਉਸਨੇ ਆਖ ਕੇ ਗੱਡੀ ਦੀ ਡਿੱਗੀ ਖੁਲਵਾਈ ਤੇ ਉਹ ਵੀ ਖਾਲੀ ਨਿੱਕਲੀ..!

ਹੁਣ ਖਿਝਿਆ ਹੋਇਆ ਕੋਲ ਖਲੋਤੇ ਹੌਲਦਾਰ ਦੇ ਦਵਾਲੇ ਹੋ ਗਿਆ ਤੇ ਆਖਣ ਲੱਗਾ ਤੈਨੂੰ ਪਤਾ ਡੀ.ਆਈ.ਜੀ ਸਾਬ ਦੀ ਜਰੂਰੀ ਮੀਟਿੰਗ ਵਿਚੋਂ ਏਨੀ ਗੱਲ ਆਖ ਕੇ ਆਇਆ ਹਾਂ ਕੇ ਜਨਾਬ ਕੋਈ ਵੱਡਾ ਮੁਜਰਿਮ ਕਾਬੂ ਆਇਆ ਹੈ ਤੇ ਇਥੇ ਅੱਪੜ ਤੇਰੀਆਂ ਸਾਰਿਆਂ ਗੱਲਾਂ ਹੀ ਝੂਠ ਨਿੱਕਲੀਆਂ..ਹੁਣ ਕੀ ਦੱਸਾਂਗਾ ਪ੍ਰੈਸ ਕਾਂਫ੍ਰੇਂਸ ਵਿਚ..ਕਰਾਉਦਾ ਤੈਨੂੰ ਲਾਈਨ ਹਾਜਿਰ ਅੱਜ..!

ਇਸਤੋਂ ਪਹਿਲਾਂ ਕੇ ਰੋਣਹਾਕਾ ਹੋਇਆ ਹੌਲਦਾਰ ਆਪਣੀ ਸਫਾਈ ਵਿਚ ਕੁਝ ਆਖ ਸਕਦਾ ਅੱਥਰੂ ਵਹਾਉਂਦੀ ਬੀਬੀ ਪਹਿਲਾਂ ਹੀ ਬੋਲ ਪਈ “ਥਾਣੇਦਾਰ ਸਾਬ ਮੈਨੂੰ ਪਤਾ ਹੁਣ ਇਹ ਪੱਕਾ ਆਖੂ ਕੇ ਮੈਂ ਸੌ ਦੀ ਸਪੀਡ ਤੇ ਗੱਡੀ ਚਲਾ ਰਹੀ ਸਾਂ..”

ਦੋਸਤੋ ਤੁਸਾਂ ਅਕਸਰ ਵੇਖਿਆ ਹੋਣਾ ਕੇ ਸਕੀਮੀ ਸੱਪ ਵੀ ਮਾਰ ਦੇਊ ਤੇ ਸੋਟੀ ਵੀ ਟੁੱਟਣੋਂ ਬਚਾ ਲਊ..ਕਿਓੰਕੇ ਅਜੋਕੀ ਦੁਨੀਆ “ਜੋ ਜਿੱਤਿਆ ਬੱਸ ਓਹੀ ਸਿਕੰਦਰ..ਬਾਕੀ ਦੇ ਸਭ ਮਸਤ ਕਲੰਦਰ” ਵਾਲੇ ਸਿਧਾਂਤ ਦੀ ਧਾਰਨੀ ਬਣ ਚੁਕੀ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)