More Punjabi Kahaniya  Posts
ਗੋਦੀ ਮੀਡੀਆ


ਗੋਦੀ ਮੀਡੀਆ ਮੂਹਰੇ ਸੱਚੇ ਹੋਣ ਲਈ ਆਵਦੀ ਜਿੱਤ ਨੂੰ ਹਾਰ ‘ਚ ਨਾ ਬਦਲੋ
ਅਸੀਂ ਇਹ ਇਤਿਹਾਸ ਦੀਆਂ ਗੱਲਾਂ ਕਹਾਣੀਆਂ ਵਾਂਗ ਸੁਣਦੇ ਹੁੰਦੇ ਸੀ । ਕਿਵੇਂ ਬਾਬਾ ਬਘੇਲ ਸਿੰਘ ਹੁਰੀਂ ਦਿਲੀ ਜਾਂਦੇ ਸੀ ਅਤੇ ਲਾਲ ਕਿਲੇ ‘ਤੇ ਝੰਡਾ ਲਾ ਆਉਂਦੇ ਸੀ। ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਦਿੱਲੀ ਦੇ ਅੰਦਰ ਵੜਦੀ ਸੀ ਤਾਂ ਦਿੱਲੀ ਦੀਆਂ ਔਰਤਾਂ ਗਲੀਆਂ ਚੋਂ ਨਿਕਲ ਕੇ ਸਿੱਖ ਫੌਜ ਦਾ ਸਵਾਗਤ ਕਰਦਿਆਂ ਸਨ।
ਉਹ ਕਹਿੰਦੀਆਂ ਸਨ ਕਿ ਸਿੱਖ ਪਹਿਲੇ ਧਾੜਵੀ ਹਨ, ਜੋ ਲੁੱਟ ਮਾਰ ਨਹੀਂ ਕਰਦੇ। ਸਾਡੀ ਪੱਤ ਨੂੰ ਹੱਥ ਨਹੀਂ ਪਾਉਂਦੇ।
ਇਹ ਸਾਰੀਆਂ ਕਹਾਣੀਆਂ, ਜਿਨ੍ਹਾਂ ਨੂੰ ਅਸੀਂ ਇਤਹਾਸ ਸਮਝਣ ਤੋਂ ਝਿਝਕਦੇ ਸਾਂ, ਸੱਚ ਹੋ ਗਈਆਂ।
ਸਿੰਗੂ ਤੋਂ ਲੈ ਕੇ ਦਿੱਲੀ ਦੇ ਲਾਲ ਕਿਲ੍ਹੇ ਤਕ ਅੱਜ ਜਦੋਂ ਸਿੱਖ ਕਿਸਾਨਾਂ ਨੇ ਮਾਰਚ ਕੀਤਾ ਤਾਂ ਕਿਸੇ ਆਮ ਬੰਦੇ ਦੇ ਚਪੇੜ ਤਾਂ ਕੀ ਮਾਰਨੀ ਸੀ। ਜਾਂ ਕਿਸੇ ਦੀ ਗੱਡੀ ਦਾ ਸ਼ੀਸ਼ਾ ਤਾਂ ਕੀ ਤੋੜਨਾ ਸੀ। ਕਿਤੇ ਅੱਗ ਤਾਂ ਕੀ ਲਾਉਣੀ ਸੀ। ਕਿਸੇ ਵੀ ਆਮ ਬੰਦੇ ਜਾਂ ਨਿਹੱਥੇ ਬੰਦੇ ਵੱਲ ਕਿਸੇ ਸਿੱਖ ਜਾਂ ਨਿਹੰਗ ਨੇ ਘੂਰੀ ਵੀ ਨਹੀਂ ਵੱਟੀ।
ਜਿਵੇਂ ਅਸੀਂ ਸੁਣਦੇ ਹੁੰਦੇ ਸੀ । ਕਿ ਸਿੱਖਾਂ ਦਾ ਕਲੇਸ਼ ਹਮੇਸ਼ਾ ਸੱਤਾ ਦੇ ਨਾਲ ਰਿਹਾ ਹੈ। ਉਹੀ ਅੱਜ ਦੇਖਣ ਨੂੰ ਮਿਲਿਆ ਹੈ। ਆਹਮੋ ਸਾਹਮਣੇ ਦਾ ਮੁਕਾਬਲਾ ਵੀ ਹੋਇਆ ਤਾਂ ਸਿਰਫ ਦਿੱਲੀ ਪੁਲੀਸ ਨਾਲ ਹੋਇਆ।
ਹਾਲਾਂ ਕਿ ਸਿੱਖ ਤਵਾਰੀਖ ਵਿੱਚ ਦਿੱਲੀ ਵਾਸਤੇ ਨਫਰਤ ਭਰੀ ਹੋਈ ਹੈ। ਪਰ ਫਿਰ ਵੀ ਅਸੀਂ ਅੱਜ ਦੇਖਿਆ ਕਿ ਉਹ ਨਫਰਤ ਦੀ...

ਆਮ ਲੋਕਾਂ ਖ਼ਿਲਾਫ਼ ਨਹੀਂ। ਸਗੋਂ ਸੱਤਾ ਦੇ ਖਿਲਾਫ ਹੈ।
ਏਥੋਂ ਤੱਕ ਕਿ ਨਿਹੰਗ ਸਿੰਘ ਭੀੜ ਚੋਂ ਪੁਲੀਸ ਵਾਲੀ ਬੀਬੀ ਨੂੰ ਬਚਾ ਕੇ ਲੈ ਜਾਂਦੇ ਵੀ ਦਿਖਾਈ ਦਿੱਤੇ। ਕਿੱਡੀ ਵੱਡੀ ਗੱਲ ਹੈ। ਖਾਲਸਾ ਸਾਹਮਣੇ ਲੜਣ ਲੲੀ ਖੜੀ ਧਿਰ ਨੂੰ ਵੀ ਮਿਹਰ ਦੀ ਨਿਗ੍ਹਾ ਨਾਲ ਦੇਖਦਾ ਹੈ।
ਪਰ ਅੱਜ ਇਸ ਅਦੁੱਤੀ ਵਰਤਾਰੇ ਦੀ ਸਿਫਤ ਕਰਨ ਦੀ ਬਜਾਏ ਕਿਸਾਨ ਯੂਨੀਅਨ ਲੀਡਰ ਗੋਦੀ ਮੀਡੀਏ ਦੀ ਬੋਲੀ ਬੋਲ ਰਹੇ ਹਨ।
ਕਿਉਂਕਿ ਗੋਦੀ ਮੀਡੀਆ ਇਸ ਸਾਰੇ ਕੁਝ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦਾ ਹੈ ਅਤੇ ਉਸੇ ਤਰ੍ਹਾਂ ਦੀ ਵਿਆਖਿਆ ਕਰ ਰਿਹਾ ਹੈ।
ਇਸ ਕਰਕੇ ਕਿਸਾਨ ਯੂਨੀਅਨਾਂ ਵੀ ਗੋਦੀ ਮੀਡੀਏ ਦੀ ਨਫ਼ਰਤ ਭਰਪੂਰ ਵਿਆਖਿਆ ਅੱਗੇ ਸਿਰ ਝੁਕਾ ਰਹੀਆਂ ਹਨ।‌ ਕਿਸਾਨ ਯੂਨੀਅਨਾਂ ਇਹ ਨਹੀਂ ਦੇਖ ਪਾ ਰਹੀਆਂ ਅੱਜ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ ।
ਖਾਹ-ਮਖਾਹ ਸਾਰੇ ਐਕਸ਼ਨ ਦਾ ਸਿਹਰਾ ਦੀਪ ਸਿੱਧੂ ਦੇ ਸਿਰ ਬੰਨਿਆ ਜਾ ਰਿਹਾ ਹੈ। ਇਸ ਸਾਰੇ ਐਕਸਨਾਂ ਵਿਚ ਕੋਈ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਣਾ ਅਗਵਾਈ ਨਹੀਂ ਕਰ ਰਹੇ ਸਨ। ਇਸ ਦੀ ਅਗਵਾਈ ਇਤਿਹਾਸ ਕਰ ਰਿਹਾ ਸੀ ਅਤੇ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ।
ਇਹ ਮੂਰਖਤਾ ਹੀ ਹੋਵੇਗੀ ਕਿ ਐਡੀ ਵੱਡੇ ਅਦੁੱਤੀ ਵਰਤਾਰੇ ਨੂੰ ਸਿਰਫ ਦੀਪ ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਸਤੇ ਵਰਤਿਆ ਜਾਵੇ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)