More Punjabi Kahaniya  Posts
ਕਫਨ ਨੂੰ ਜੇਬ


2021 ਦਾ ਪਹਿਲਾ ਦਿਨ, ਬਾਰਾਂ ਤੇਰਾਂ ਸਾਲ ਦੀ ਰਜ਼ੀਆ ਸਵੇਰੇ ਤੜਕੇ ਉੱਠ ਕੇ ਨਹਾ ਕੇ ਸਲਵਾਰ-ਕਮੀਜ਼ ਪਾ ਤਿਆਰ ਹੋਈ, ਦੋ-ਦੋ ਕੋਟੀਆਂ ਪਾ ਕੇ ਸਿਰ ਉੱਤੇ ਚੁੰਨੀ ਲੈ ਜਦੋਂ ਕਮਰੇ ਚੋਂ ਬਾਹਰ ਨਿੱਕਲ ਆਪਣੀ ਅੰਮੀ ਦੇ ਕਮਰੇ ‘ਚ ਗਈ ਤਾਂ ਅੰਮੀ ਬੋਲੀ..ਖੁਸ਼ਆਮਦੀਦ ਨਵੇਂ ਵਰੇ ਦੀਆਂ ਮੁਬਾਰਕਾਂ, ਕਿੱਥੇ ਚੱਲੀ ਏ ਧੀਏ…..ਬਾਹਰ ਬਹੁਤ ਠੰਢ ਏ, ਕੋਰਾ ਪਿਆ, ਧੁੰਦ ਛਾਈ ਏ …..ਕੋਈ ਕੰਮ ਨੀ ਫਿਰ ਬਾਹਰ ਕਿਉਂ ਜਾਣਾ, ਚੁੱਪ ਕਰ ਕੇ ਰਜਾਈ ਚ ਬਹਿਜੋ ਬੇਟਾ ਐਂਵੇਂ ਠੰਢ ਲਵਾ ਕੇ ਕੋਈ ਹੋਰ ਨਾ ਵਕਤ ਪਾਉਣਾ ????
…ਰਜ਼ੀਆ….ਅੰਮੀ ਮੈ ਗੁਰੂਦੁਆਰ ਚੱਲੀ ਆਂ …ਪ੍ਰਾਰਥਨਾ (ਅਰਦਾਸ) ਕਰਨ…ਕਿ ਗੱਦੀ ਤੇ ਬੈਠਾ ਹੰਕਾਰੀ ਸ਼ਾਸ਼ਕ ਆਪਣੀ ਗਲਤੀ ਸੁਧਾਰੇ, ਕਿਸਾਨਾ ਨੂੰ ਉਨ੍ਹਾਂ ਦੇ ਬਣਦੇ ਹੱਕ ਦੇ ਕੇ ਘਰੋਂ-ਘਰੀ ਭੇਜੇ ….ਇੱਕ ਜਿੱਦ ਪਿੱਛੇ ਸੂਬਾ ਸਰਹੰਦ ਨਾ ਬਣੇ…ਨਹੀ ਤਾਂ ਅੰਜਾਮ ਵੀ ਸੂਬੇ ਵਾਂਗ ਮਾੜਾ ਹੀ ਹੋਵੇਗਾ, ਕੁਲ ਵਿੱਚ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚੇਗਾ …???

ਅੰਮੀ- ਤੂੰ ਪਾਗਲ ਤਾਂ ਨਹੀ ਹੋ ਗਈ…ਕਹਿ ਕੀ ਰਹੀ ਏ ….ਗੁਰੂਦੁਆਰੇ ਜਾਣਾ????
…..ਕਿਉਂ ਜਾਣਾ, ਤੈਨੂੰ ਕੀ ਤੰਗੀ ਏ, ਸਾਡੀ ਕਿਹੜੀ ਜਮੀਨ ਏ, ਨਾਂ ਕੋਈ ਸਾਡੇ ਭਾਈਚਾਰੇ ਤੇ ਆਫਤ ਬਣੀ ਏ, ਫਿਰ ਅਸੀਂ ਕਿਸੇ ਦੀ ਬਲਾ ਕਿਉਂ ਸਹੇੜੀਏ….ਅੱਲਾ ਭਲੀ ਕਰੇਗਾ ਤੂੰ ਕਿਤੇ ਨਹੀ ਜਾਣਾ!!

ਰਜ਼ੀਆ- ਅੰਮੀ ਮੈ ਮੁਸਲਮਾਨ ਹਾਂ, ਮੈਨੂੰ ਇਸ ਗੱਲ ਤੇ ਮਾਣ ਏ, ਪਰ ਉਸ ਤੋਂ ਪਹਿਲਾਂ ਮੈ ਇਨਸਾਨ ਹਾਂ ਏ ਹਿੰਦੂ, ਮੁਸਲਿਮ, ਸਿੱਖ, ਇਸਾਈ ਅੱਲਾ ਨੇ ਨਹੀ ਜੇ ਬਣਾਏ, ਉਨ੍ਹਾਂ ਸਿਰਫ ਇਨਸਾਨ ਬਣਾਇਆ ਏ, ਵੰਡੀਆਂ ਅਸੀਂ ਆਪ ਪਾਈਆਂ ਨੇ, ਨਾਲੇ ਮੈ ਸਿੱਖਾਂ ਕਰਕੇ ਨਹੀ ਇਨਸਾਨੀਅਤ ਨਾਤੇ ਚੱਲੀਂ ਆਂ…. ਕਿਉਂਕਿ ਗੱਦੇ ਤੇ ਮਖਮਲੀ ਬਿਸਤਰ, ਮੋਟੀ ਰਜਾਈ ‘ਚ ਲੇਟਿਆਂ ਵੀ ਠੰਡ ਲੱਗਣੋ ਨਹੀ ਹਟਦੀ ਤੇ ਸੋਚ ਕੇ ਵੇਖੋ ਖੁੱਲੇ ਆਸਮਾਨ ਹੇਠ, ਹੱਡ ਚੀਰਵੀਂ ਠੰਡ ਮੂਹਰੇ ਨਿੱਕੇ ਨਿੱਕੇ ਬੱਚੇ, ਬਜੁਰਗ ਮਾਤਾਵਾਂ, 80-80, 90-90 ਵਰਿਆਂ ਦੇ ਬਾਪੂ ਕਿੰਝ ਮੌਤ ਨੂੰ ਕਲੋਲਾਂ ਪਏ ਕਰਦੇ ਨੇ ,ਕਿਵੇਂ ਨੌਜਵਾਨ ਭੈਣਾ, ਵੀਰ ਜ਼ੋਸ਼ ਦਬਾ ਕੇ ਸ਼ਾਂਤਮਈ ਤਸ਼ੱਦਦ ਝੱਲ ਰਹੇ ਨੇ,..ਰੋਜ਼ ਇੱਕ ਦੋ ਸਰੀਰ ਦੁਨੀਆਂ ਤੋਂ...

ਰੁਖਸਤ ਹੁੰਦੇ ਹੋਏ ਵੀ ਸਿੱਦਕ ਨਹੀ ਡੋਲ ਰਿਹਾ….ਅੰਮੀ…ਅੰਮੀ… ਮੰਨੋ ਜਾਂ ਨਾਂ ਮੰਨੋ ਇਹ ਕੋਈ ਹੋਰ ਈ ਕਲਾ ਵਰਤ ਰਹੀ ਜੇ…ਕੋਈ ਹੋਰ ਈ ਕਲਾ….।
ਗੰਦੇ ਲੀਡਰ ,ਗੋਦੀ ਮੀਡੀਆ ਤੇ ਪਿੱਛ ਲੱਗ ਭੇਡਾਂ ਕਹਿੰਦੀਆਂ ਕਿ ਕਿਧਰੇ ਭਾਂਤ-ਭਾਂਤ ਦੇ ਲੰਗਰ, ਖੋਏ ਦੀਆਂ ਪਿੱਨੀਆਂ,ਕਾਜ਼ੂ ਬਦਾਮ, ਮਸਾਜ ਮਸ਼ੀਨਾ, ਰੋਜ਼ ਦੇ ਜਰੂਰਤ ਦੀਆਂ ਸਾਰੀਆ ਚੀਜਾਂ ਲੰਗਰ ਵਾਂਗ ਵਰਤ ਰਹੀਆਂ ….ਇਨ੍ਹਾਂ ਨੂੰ ਪੈਸੇ ਕਿੱਥੋਂ ਆ ਰਹੇ ਨੇ ….!
ਉਹ ਬੇਵਕੂਫ ਕੀ ਜਾਨਣ ਕਿ ਇਹ ਤਾਂ ਦੂਜੇ ਦੇਸ਼ਾ ਦੀਆਂ ਆਫਤਾਂ ਨਹੀ ਵੇਖ ਜਰਦੇ, ਹੜ ਆਉਣ, ਸੋਕਾ ਪੈ ਜੇ, ਭਾਵੇਂ ਬੰਬਾਰੀ ਹੁੰਦੀ ਹੋਵੇ …..ਬੰਦਾ ਗੋਲੀ ਨਾਲ ਭਾਵੇਂ ਮਰਜੇ…ਪਰ ਭੁੱਖ ਨਾਲ ਨਹੀ ਮਰਨ ਦਿੰਦੇ……ਤੇ ਹੁਣ ਤਾਂ ਦੇਸ਼ ਵਾਸੀਆਂ ਦੇ ਹੱਕ ਦੀ ਲੜਾਈ ਏ ….ਪਿੱਠ ਕਿਵੇਂ ਲੱਗਣ ਦੇਣਗੇ !!!

ਨਾਲ ਹੀ ਹੁਣ ਧਰਮ ਦੇ ਠੇਕੇਦਾਂਰਾਂ ਤੇ ਲੀਡਰਾਂ ਦੀਆਂ ਪਾਈਆਂ ਵੰਡੀਆ ਟੁੱਟ ਰਹੀਆਂ ਨੇ, ਪਿਛਲੇ 70 ਸਾਲਾਂ ਤੋਂ ਜਾਤਾਂ-ਪਾਤਾਂ ਚ ਫਸੇ ਲੋਕ ਅੱਜ ਇੱਕ ਹੋ ਰਹੇ ਨੇ ….ਹੁਣ ਇਹ ਅੰਦੋਲਨ ਧਰਮਾਂ, ਜਾਤਾਂ ਪਾਤਾਂ ਜਾਂ ਗੋਤਾਂ ਦਾ ਨਹੀ ਰਿਹਾ ਬਲਕਿ ਇਨਸਾਨੀਅਤ ਦਾ, ਇਨਸਾਨ ਦੇ ਭਵਿੱਖ ਦਾ ਹੋ ਨਿੱਬੜਿਆ ਏ…..ਹੁਣ ਏ ਹਰਨਾ ਨਹੀ ਚਾਹੀਦਾ, ਜਿੱਤ ਕੇ ਹੀ ਮੁੱਕੇ …ਜਿੱਤ ਕੇ ਹੀ ….ਕਹਿੰਦੀ ਕਹਿੰਦੀ ਰਜ਼ੀਆ ਭਵੁਕ ਹੁੰਦੀ ਕੀ ਦੇਖਦੀ ਏ ਕਿ ਅੰਮੀ ਵੀ ਬੈੱਡ ਤੋਂ ਉੱਠ ਖੜੀ ਹੋਈ, ਬੂਟ ਜੁਰਾਬਾਂ ਪਾਉਂਦੀ ਹੋਈ ਬੋਲੀ ਚੱਲ ਮੇਰੀ ਬੱਚੀ ਨਵੇਂ ਵਰੇ ਦੀ ਇਫਤਦਾ (ਸ਼ੁਰੂਆਤ) ਤੇਰੀ ਸ਼ੁਭ ਅਰਦਾਸ ਨਾਲ ਈ ਕਰਦੇ ਆਂ.. ਯਾ ਅੱਲਾ ਮੇਰੇ ਦੇਸ਼ ਦੇ ਕਿਸਾਨਾ ਤੇ ਜਵਾਨਾ ਤੇ ਰਹਿਮਤ ਕਰ…. ਤੇ ਕੁਰਸੀਆਂ ‘ਤੇ ਬੈਠੇ ਜਾਂ ਉਨ੍ਹਾਂ ਪਿੱਛੇ ਖੜੇ ਪੈਸੇ ਦੇ ਲੋਭੀਆਂ ਨੂੰ ਤੌਫੀਕ ਅਦਾ ਕਰ ਕਿ *ਕੱਫਨ ਨੂੰ ਜੇਬ* ਨਹੀ ਜੇ ਹੁੰਦੀ ,
**ਕੱਫਨ ਨੂੰ ਜੇਬ** ਨਹੀ ਜੇ ਹੁੰਦੀ….!!!!
…✍ਹਰਦੀਪ ਸ਼ੁੱਭ ਗੋਇੰਦਵਾਲ ਸਾਹਿਬ
98153-38993

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)