More Punjabi Kahaniya  Posts
ਮਾਂ ਤੇ ਰੋਟੀ


ਮਾਂ ਤੇ ਰੋਟੀ
ਸਾਵੀ ਆਪਣੀ ਮਾਂ ਨਾਲ ਰਹਿੰਦੀ ਬਾਰਾਂ- ਤੇਰਾਂ ਸਾਲਾਂ ਦੀ ਇਕ ਗਰੀਬ ਪਰਿਵਾਰ ਦੀ ਕੁੜੀ ਸੀ। ਉਸਦਾ ਇਕ ਭਰਾਂ ਤੇ ਇਕ ਭੈਣ ਹੋਰ ਸੀ ਜੋਂ ਉਸਤੋਂ ਛੋਟੇ ਸਨ।
ਸਾਵੀ ਦੇ ਪਿਤਾ ਉਹਨਾਂ ਦੇ ਨਾਲ ਨਹੀਂ ਸੀ ਰਹਿੰਦੇ। ਉਹ ਬੋਹਤ ਸ਼ਰਾਬ ਪੀਂਦੇ ਸੀ ਅਤੇ ਇਕ ਦਿਨ ਅਚਾਨਕ ਉਨ੍ਹਾਂ ਦੀ ਮਾਂ ਤੇ ਉਹਨਾਂ ਨੂੰ ਛੱਡ ਕੁੱਝ ਸਾਲ ਪਹਿਲਾਂ ਕਿਤੇ ਚਲੇ ਗੲੇ ਸੀ।
ਹਫ਼ਤੇ , ਮਹੀਨੇ ਤੇ ਫਿਰ ਸਾਲ ਵਕ਼ਤ ਗੁਜ਼ਰਦਾ ਗਿਆ
ਮਾਂ ਜ਼ਿਆਦਾ ਪੜੀ ਲਿਖੀ ਵੀ ਨਹੀਂ ਸੀ। ਇਸ ਲੲੀ ਪਿਤਾ ਦੇ ਜਾਣ ਮਗਰੋਂ ਘਰ ਦਾ ਖਰਚਾ ਪਾਣੀ ਚਲਾਉਣ ਖਾਤਰ ਉਸਦੀ ਮਾਂ ਇਕ ਪ੍ਰਾਈਵੇਟ ਸਕੂਲ ਵਿੱਚ ਛੋਟੇ ਬਚਿਆਂ ਨੂੰ ਸੰਭਾਲਣ ਦਾ ਕੰਮ ਕਰਨ ਲਗੀ।
ਸ਼ੁਰੂ ਸ਼ੁਰੂ ਚ੍ ਜਦੋਂ ਉਸਦੇ ਪਿਤਾ ਉਹਨਾਂ ਨੂੰ ਛੱਡ ਕੇ ਗਏ ਸੀ ਤਾਂ ਘਰ ਚਲਾਉਣਾ ਬੋਹਤ ਔਖਾਂ ਹੋ ਗਿਆ ਸੀ। ਉਤੋਂ ਘਰ ਵਿਚ ਤਿੰਨ ਬੱਚੇ ਸਨ ਜਿਨ੍ਹਾਂ ਦੀ ਦੇਖਭਾਲ ਦੇ ਨਾਲ ਨਾਲ ਖਾਣ ਨੂੰ ਰਾਸ਼ਨ ਵੀ ਚਾਹੀਦਾ ਸੀ। ਮਾਂ ਨੇ ਕੲੀ ਥਾਵੇਂ ਕੰਮ ਲਈ ਹੱਥ ਪੈਰ ਮਾਰੇ ਪਰ ਕਿਤੇ ਗੱਲ ਨਹੀਂ ਬਣੀ ਅੰਤ ਕਿਸੇ ਨੇ ਦਸਿਆ ਕਿ ਇਕ ਸਕੂਲ ਵਿੱਚ ਛੋਟੇ ਬੱਚਿਆਂ ਦੀ ਦੇਖਭਾਲ ਲਈ ਆਯਾ ਦੀ ਲੋੜ ਹੈ ਉਸ ਮੁਸ਼ਕਿਲ ਘੜੀ ਵਿੱਚ ਮਾਂ ਨੂੰ ਇਕ ਆਸ਼ਾ ਦੀ ਕਿਰਨ ਨਜ਼ਰ ਆਈ ਤਾਂ ਉਹ ਬਿਨਾਂ ਸਮਾਂ ਗਵਾਏ ਸਕੂਲ ਜਾ ਪਹੁੰਚੀ , ਉਥੇ ਉਸਨੂੰ ਨੋਕਰੀ ਮਿਲ ਤਾਂ ਗੲੀ ਪਰ ਪੈਸੇ ਬੋਹਤ ਘੱਟ ਸਨ। ਫੇਰ ਵੀ ਉਸਨੇ ਆਪਣੇ ਬੱਚਿਆਂ ਖ਼ਾਤਰ ਮਨਜ਼ੂਰ ਕਰ ਲਈ। ਸਾਵੀ ਦੀ ਮਾਂ ਬੋਹਤ ਮਿਹਨਤੀ ਸੀ।
ਉਸਨੇ ਜਲਦੀ ਹੀ ਸਕੂਲ ਵਾਲਿਆਂ ਦਾ ਦਿਲ ਜਿੱਤ ਭਰੋਸਾ ਕਾਇਮ ਕਰ ਲਿਆ‌।
ਕਿਉਂਕਿ ਸਾਵੀ ਦੀ ਮਾਂ ਦਾ ਸੁਭਾਅ ਕਾਫੀ ਹੱਸਮੁੱਖ ਸੀ ਤੇ ਸਾਰਿਆਂ ਨੂੰ ਖਿੜੇ ਮੱਥੇ ਹੱਸ ਕੇ ਬੁਲਾਉਂਦੀ ਸੀ। ਜਲਦੀ ਹੀ ਸਾਰੇ ਉਸਦੇ ਵਾਕਫ਼ ਹੋ ਗੲੇ । ਸਕੂਲ ਦੇ ਛੋਟੇ ਬੱਚੇ ਵੀ ਸਾਵੀ ਦੀ ਮਾਂ ਨਾਲ ਘੁਲਮਿਲ ਗੲੇ। ਤੇ ਜਦੋਂ ਸਕੂਲੋਂ ਛੁੱਟੀ ਹੁੰਦੀ ਤੇ ਜਾਂ ਮਾਪੇ ਆਪਣੇਂ ਬੱਚਿਆਂ ਨੂੰ ਲੈਣ ਆਉਂਦੇ ਜਾਂ...

ਉਹ ਬੱਚਿਆਂ ਨੂੰ ਸਕੂਲ ਦੇ ਗੇਟ ਤੱਕ ਛੱਡਣ ਜਾਂਦੀ ਤਾਂ ਬੱਚਿਆਂ ਦੇ ਮਾਪੇ ਵੀ ਉਹਨੂੰ ਜਾਣਨ ਲੱਗੇ। ਜਿਸ ਕਰਕੇ ਸਾਰਿਆਂ ਦੀ ਉਹ ਹਰਮਨ ਪਿਆਰੀ ਹੋ ਗਈ । ਉਹ ਆਪਣਾਂ ਕੰਮ ਪੂਰੀ ਇਮਾਨਦਾਰੀ ਨਾਲ ਕਰਦੀ।
ਪਰ ਇਹ ਗੱਲ ਉਸਦੇ ਨਾਲ ਹੀ ਕੰਮ ਕਰਨ ਵਾਲੀ ਇਕ ਹੋਰ ਔਰਤ ਜੋਂ ਉਸ ਤੋਂ ਕਾਫੀ ਸਮਾਂ ਪਹਿਲਾਂ ਦੀ ਸਕੂਲ ਵਿੱਚ ਮੋਜੂਦ ਸੀ , ਉਸਨੂੰ ਮਨਜ਼ੂਰ ਨਾ ਹੋੲੀ । ਉਹ ਸਾਵੀਂ ਦੀ ਮਾਂ ਤੋਂ ਜਲਣ ਲੱਗੀ।
ਉਸਨੇ ਸਾਵੀਂ ਦੀ ਮਾਂ ਦੇ ਖਿਲਾਫ਼ ਅਧਿਆਪਕਾਂ ਤੇ ਸਕੂਲ ਪ੍ਰਿੰਸੀਪਲ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਅਤੇ ਉਸ ਉਤੇ ਝੂਠਾ ਚੋਰੀ ਦਾ ਇਲਜਾਮ ਲਗਾ ਕੇ ਸਕੂਲ ਤੋਂ ਕਢਵਾ ਦਿੱਤਾ। ਕਿਸੇ ਨੇ ਵੀ ਸਾਵੀ ਦੀ ਮਾਂ ਤੇ ਯਕੀਨ ਨਹੀਂ ਕੀਤਾ। ਜਿਹਦਾ ਸਾਵੀ ਦੀ ਮਾਂ ਨੂੰ ਬੋਹਤ ਦੁੱਖ ਲੱਗਾ।
ਜਿਸ ਕਰਕੇ ਸਾਵੀ ਵੀ ਆਪਣੀ ਮਾਂ ਲਈ ਪ੍ਰੇਸ਼ਾਨ ਸੀ। ਸਕੂਲ ਛੁੱਟਣ ਤੋਂ ਬਾਅਦ ਸਾਵੀ ਦੀ ਮਾਂ ਹੋਰ ਕੰਮ ਤਲਾਸ਼ਣ ਲਗੀ।
ਦੋ ਚਾਰ ਦਿਨ ਹੱਥ ਪੈਰ ਮਾਰਨ ਮਗਰੋਂ ਉਸਨੂੰ ਆਪਣੇ ਮੁਹੱਲੇ ਇਕ ਦੋ ਗਲੀਆਂ ਛੱਡ ਇਕ ਕੁੜੀ ਵਾਲਿਆਂ ਦੇ ਘਰ ਵਿਆਹ ਦਾ ਕੰਮ ਮਿਲ ਗਿਆ। ਦੋ ਦਿਨ ਵਿਆਹ ਵਾਲਿਆਂ ਦੇ ਘਰ ਦੀ ਸਫ਼ਾਈ,ਬਰਤਨ , ਕਾਰ ਵਿਹਾਰ ਤੇ ਹੋਰ ਛੋਟੇ ਮੋਟੇ ਕੰਮ ਸਭ ਕਰਨਾ ਸੀ।
ਜਦੋਂ ਮਾਂ ਨੇ ਘਰ ਆ ਇਸ ਕੰਮ ਬਾਰੇ ਸਾਵੀ ਨੂੰ ਦਸਿਆ ਤਾਂ ਸਾਵੀਂ ਨੂੰ ਇਹ ਚੰਗਾ ਨਾ ਲੱਗਾ ਉਹ ਨਹੀਂ ਚਾਹੁੰਦੀ ਸੀ ਕਿ ਮਾਂ ਇਹ ਕੰਮ ਕਰੇ ਪਰ ਉਹ ਇਹ ਆਪਣੀ ਮਾਂ ਨੂੰ ਨਾ ਕਹਿ ਸਕੀ ਤੇ ਚੁੱਪ ਹੀ ਰਹੀ ਕਿਉਂਕਿ ਘਰ ਦੀ ਮਜ਼ਬੂਰੀ ਉਹ ਜਾਣਦੀ ਸੀ।
Written by Kaur Sahib (Preet)
(ਇਸ ਲੜੀਵਾਰ ਕਹਾਣੀ ਦੇ ਦੋ ਭਾਗ ਹੀ ਹਨ ਇਸ ਲਈ ਅਗਲਾ ਭਾਗ ਜਲਦ ਹੀ🙏🙏 ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੀ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)