More Punjabi Kahaniya  Posts
ਮੰਗਤੇ ਤੋਂ ਦਾਤਾ ਬਣਿਆ


ਮਾਂ ਅਕਸਰ ਦੱਸਿਆ ਕਰਦੀ..ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ..ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ..!
ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ!
ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ..!
ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ..ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ..!
ਨਿੱਕਾ ਵੀ ਖਹਿੜੇ ਪੈ ਗਿਆ..ਅਖ਼ੇ ਮੱਸਿਆ ਵੇਖਣ ਤੇਰੇ ਨਾਲ ਹੀ ਜਾਣਾ!
ਬਦੋ-ਬਦੀ ਟਾਂਗੇ ਵਿਚ ਆਣ ਬੈਠਾ..ਮਾਂ ਪਿੱਛੋਂ ਟਾਹਰਾਂ ਦਿੰਦੀ ਰਹੀ ਵੇ ਨਿੱਕੇ ਵੀਰ ਨੂੰ ਮਾਰੀਂ ਨਾ..!
ਉਹ ਕੋਲ ਬੈਠਾ ਹੁਣ ਬਹੁਤ ਖ਼ੁਸ਼ ਸੀ ਪਰ ਮੈਨੂੰ ਓਸਤੇ ਬਹੁਤ ਗੁੱਸਾ ਆ ਰਿਹਾ ਸੀ!
ਹੇਠਾਂ ਉੱਤਰ ਸਭ ਤੋਂ ਪਹਿਲਾਂ ਖਿਡੌਣਿਆਂ ਵਾਲੀ ਦੁਕਾਨ ਤੇ ਗਏ..ਚਾਬੀ ਵਾਲੀ ਕਾਰ ਇੱਕ ਅਠਿਆਨੀ ਦੀ ਸੀ..ਨਿੱਕੇ ਨੂੰ ਬਾਂਹ ਫੜ ਅੱਗੇ ਤੋਰ ਲਿਆ..ਆਖਿਆ ਮਹਿੰਗੀ ਏ..ਕੋਲ ਪੈਸੇ ਘੱਟ ਨੇ!
ਅੱਗੇ ਪੰਘੂੜੇ ਸਨ..ਇੱਕ ਝੂਟਾ ਪੂਰੇ ਦਸ ਪੈਸੇ ਦਾ..ਸੋਚਿਆ ਜੇ ਇਥੇ ਖਰਚ ਲਏ ਤਾਂ ਵਾਪਿਸ ਟਾਂਗੇ ਜੋਗੇ ਨਹੀਂ ਬਚਣੇ!
ਬਹਾਨਾ ਜਿਹਾ ਲਾ ਕੇ ਨਿੱਕੇ ਨੂੰ ਓਥੋਂ ਵੀ ਅੱਗੇ ਤੋਰ ਲਿਆ..!
ਅੱਗੇ ਹਲਵਾਈ ਦੀ ਦੁਕਾਨ ਤੇ ਕਿੰਨੇ ਰੰਗਾ ਦਾ ਵੇਸਣ ਪਿਆ ਸੀ..ਚਾਰ ਆਨੇ ਦੀਆਂ ਚਾਰ ਟੁਕੜੀਆਂ..ਹਿਸਾਬ ਲਾਇਆ ਤੇ ਓਥੋਂ ਵੀ ਉਸਦਾ ਧਿਆਨ ਦੂਜੇ ਪਾਸੇ ਨੂੰ ਕਰ ਦਿੱਤਾ!
ਏਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਅੱਡ ਸਾਡੇ ਵੱਲ ਵੇਖ ਰਿਹਾ ਸੀ..ਮੈਂ ਮੁੱਠ ਵਿਚ ਫੜੀ ਚੁਵਾਨੀ ਜ਼ੋਰ ਨਾਲ ਮੀਚ ਲਈ ਤੇ ਛੇਤੀ ਨਾਲ ਅੱਗੇ ਲੰਘ ਗਿਆ..!
ਮੁੜ ਕੇ ਵੇਖਿਆ..ਉਹ ਅਜੇ ਵੀ ਸਾਡੇ ਵੱਲ ਹੀ ਵੇਖ ਰਿਹਾ ਸੀ..ਮੈਂ ਡਰ ਗਿਆ ਕਿਧਰੇ ਬੋਰੀ ਵਿਚ ਪਾ ਕੇ ਲੈ ਹੀ ਨਾ ਜਾਵੇ!
ਓਥੋਂ ਬਹੁਤ ਦੂਰ ਇੱਕ ਰੁੱਖ ਦੀ ਛਾਵੇਂ ਬੈਠ ਗਏ..ਹੁਣ ਨਿੱਕਾ ਆਖ ਰਿਹਾ ਸੀ ਵੀਰੇ ਜ਼ੋਰ...

ਦੀ ਭੁੱਖ ਲੱਗੀ ਏ..ਕੁਝ ਖਵਾਦੇ..ਆਖਿਆ ਪਾਣੀ ਪੀ ਲਵੇ..ਸ਼ਾਮ ਹੋਣ ਵਾਲੀ ਏ..ਫਲੂਦਾ ਹੋਰ ਸਸਤਾ ਲਾ ਦੇਣਾ ਫੇਰ ਦੋ ਦੋ ਖਾਵਾਂਗੇ..ਪਰ ਉਹ ਉੱਚੀ-ਉੱਚੀ ਰੋ ਪਿਆ..ਅਖ਼ੇ ਮੈਥੋਂ ਹੁਣ ਹੋਰ ਨਹੀਂ ਜਰੀ ਜਾਂਦੀ..!
ਉਸਦੇ ਰੋਣੇ ਅੱਗੇ ਮੇਰੀਆਂ ਯੋਜਨਾਵਾਂ ਰੇਤ ਵਾਂਙ ਭੁਰਦੀਆਂ ਹੋਈਆਂ ਨਜਰ ਆਉਣ ਲੱਗੀਆਂ..!
ਏਨੇ ਨੂੰ ਪਿੱਛਿਓਂ ਕਿਸੇ ਨੇ ਹਲੂਣਿਆਂ..ਸਿਰ ਭਵਾਂ ਕੇ ਵੇਖਿਆ ਓਹੀ ਮੰਗਤਾ ਸੀ..ਮੈਂ ਡਰ ਗਿਆ..ਨਿੱਕੇ ਨੂੰ ਲੈ ਕੇ ਭੱਜਣ ਲੱਗਾ ਤਾਂ ਉਸ ਨੇ ਰੋਕ ਲਿਆ..ਅਖ਼ੇ ਡਰੋ ਨਾ ਪੁੱਤਰੋ..ਮੇਰੇ ਵੀ ਦੋ ਬੱਚੇ ਸਨ ਤੁਹਾਡੇ ਜਿੱਡੇ..ਹਾਲਾਤਾਂ ਦੀ ਭੇਂਟ ਚੜ ਗਏ..ਫੇਰ ਉਸਨੇ ਮੁੱਠ ਪੈਸਿਆਂ ਦੀ ਭਰੀ ਤੇ ਨਿੱਕੇ ਦੇ ਬੋਝੇ ਵਿਚ ਪਾ ਦਿੱਤੀ..ਤੇ ਆਪ ਵਾਹੋਦਾਹੀ ਦੂਰ ਚਲਾ ਗਿਆ..!
ਅਸੀਂ ਕਦੀ ਪੈਸਿਆਂ ਵੱਲ ਵੇਖੀਏ ਤੇ ਕਦੀ ਓਧਰ ਨੂੰ ਜਿਧਰ ਨੂੰ ਉਹ ਗਿਆ ਸੀ..!
ਫੇਰ ਅਸੀਂ ਕਿੰਨੀਆਂ ਚੀਜਾਂ ਖਾਦੀਆਂ..ਕਿੰਨੇ ਖਿਡੌਣੇ ਵੀ ਲਏ..ਹੁਣ ਨਿੱਕਾ ਬੜਾ ਹੀ ਖੁਸ਼ ਸੀ..ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾ ਰਿਹਾ ਸੀ..ਵੀਰੇ ਉਹ ਕੌਣ ਸੀ ਜਿਸਨੇ ਸਾਨੂੰ ਏਨੇ ਪੈਸੇ ਦਿੱਤੇ..?
ਅਖੀਰ ਆਖਣਾ ਪਿਆ ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ..!
ਨਿੱਕਾ ਬੋਲ ਪਿਆ..ਵੀਰੇ ਓਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆਂ?
ਇਸ ਵੇਰ ਉਸਦੀ ਗੱਲ ਦਾ ਜੁਆਬ ਨਾ ਦੇ ਸਕਿਆ ਕਿਓੰਕੇ ਮੇਰੀ ਇੱਕ ਹੋਰ ਰੱਬ ਨਾਲ ਬਹਿਸ ਚੱਲ ਰਹੀ ਸੀ..ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ..”ਤੁਹਾਥੋਂ ਕਾਹਦੇ ਪੈਸੇ ਪੁੱਤਰੋ..ਜਾਓ ਖੇਡੋ ਮੱਲੋ..ਵੱਡੇ ਹੋਵੇਗੇ ਤਾਂ ਓਦੋਂ ਦੇ ਦਿਓ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)