ਮੇਰੀ ਕਹਾਣੀ ਮੇਰੀ ਜ਼ੁਬਾਨੀ

4

ਇਹ ਹੈ ਮੇਰੀ ਕਹਾਣੀ , ਮੈਂ ਆਰਤੀ। ਮੈਂ ਅੱਜ ਵੀ ਜਦੋਂ ਆਪਣੇ ਬਾਰੇ ਸੋਚਦੀ ਹਾਂ ਤਾਂ ਰੋ ਪੈਂਦੀ ਹਾਂ , ਮੇਰਾ ਤਾਂ ਬਚਪਨ ਵੀ ਬਸ ਮੁਸ਼ਕਿਲ ਚ ਨਿਕਲ ਗਿਆ , ਅਸੀਂ ਆਪਣੇ ਮਾਂ ਬਾਪ ਦੇ ਚਾਰ ਬੱਚੇ ਸੀ , ਤਿੰਨ ਭੈਣਾਂ ਤੇ ਇੱਕ ਛੋਟਾ ਭਰਾ , ਅਸੀਂ ਜਦੋਂ ਛੋਟੇ ਛੋਟੇ ਸੀ ਤਾਂ ਸਾਡੇ ਪਾਪਾ ਸਾਨੂੰ ਛੱਡ ਕੇ ਕਿਤੇ ਚਲ ਗਏ ਸਨ , ਫਿਰ ਤਾਏ ਚਾਚੇ ਨੇ ਘਰੋਂ ਕੱਢ ਦਿੱਤਾ ਤੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਅਸੀਂ ਸਾਰੇ ਰਹਿਣ ਲੱਗ ਪਏ , ਸਾਡੀ ਮੰਮੀ ਨੇ ਸਾਨੂੰ ਬਹੁਤ ਔਖੇ ਹੋ ਕੇ ਪਾਲਿਆ , ਮੈਨੂੰ ਅੱਜ ਵੀ ਦਿਨ ਯਾਦ ਆ, ਇੱਕ ਵਾਰ ਮੇਰੇ ਛੋਟੇ ਭਰਾ ਨੂੰ ਬਹੁਤ ਭੁੱਖ ਲੱਗੀ ਤੇ ਘਰ ਚ ਖਾਣ ਨੂੰ ਕੁਝ ਵੀ ਨਹੀਂ ਸੀ , ਮੰਮੀ ਵੀ ਘਰ ਨਹੀਂ ਸਨ ਉਹ ਕਿਤੇ ਕੰਮ ਲੱਭਣ ਗਏ ਹੋਏ ਸਨ ਤੇ ਭਰਾ ਬਹੁਤ ਰੋ ਰਿਹਾ ਸੀ , ਮੈਂ ਹਨਾ ਉਸਨੂੰ ਸੁੱਕੀਆਂ ਹੋਈਆਂ ਮਿਰਚਾਂ ਪਈਆਂ ਸੀ ਘਰ ਚ , ਉਹ ਪਾਣੀ ਚ ਨਮਕ ਪਾ ਕੇ ਤੇ ਉਬਾਲ ਕੇ ਦੇ ਦਿੱਤੀ , ਉਸ ਟਾਈਮ ਉਹ ਵੀ ਬਹੁਤ ਸਵਾਦ ਲੱਗੀ ਸੀ ਮੇਰੇ ਭਰਾ ਨੂੰ , ਸਾਨੂੰ ਸਾਰੇ ਬੁਰੀ ਨਜ਼ਰਾਂ ਨਾਲ ਦੇਖਣ ਲੱਗ ਗਏ , ਸਾਨੂੰ ਚੋਰ ਦੇ ਬੱਚੇ ਬੋਲਣ ਲੱਗ ਗਏ , ਪਰ ਸਾਡੀ ਮਾਂ ਨੇ ਸਾਨੂੰ ਇਹੀ ਸਿਖਾਇਆ ਸੀ ਕਿ ਕਦੇ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ , ਟਾਈਮ ਨਿਕਲਦਾ ਗਿਆ , ਮੇਰੀ ਵੱਡੀ ਭੈਣ ਦਾ ਵਿਆਹ ਮੇਰੀ ਮਾਸੀ ਨੇ ਕਰ ਦਿੱਤਾ ਉਹ ਆਪਣੇ ਘਰ ਖੁਸ਼ ਸੀ , ਫੇਰ ਮੇਰਾ ਵਿਆਹ ਕਰ ਦਿੱਤਾ ਮੇਰਾ ਵਿਆਹ ਬਹੁਤ ਛੋਟੀ ਉਮਰ ਚ ਹੋਇਆ ਸੀ , ਮੈਂ 17 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ , ਫਿਰ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਗਈ , ਜਿਸ ਨਾਲ ਮੇਰਾ ਵਿਆਹ ਹੋਇਆ ਸੀ ਬਹੁਤ...

ਸ਼ਰਾਬ ਪੀਂਦਾ ਸੀ , ਤੇ ਜੂਆ ਵੀ ਬਹੁਤ ਖੇਡਦਾ ਸੀ , ਪਰ ਮੈਂ ਕਦੇ ਵੀ ਆਪਣੀ ਮੰਮੀ ਨੂੰ ਨਹੀਂ ਦੱਸਿਆ ਕੇ ਉਹ ਦੁਖੀ ਹੋਣਗੇ , ਚੁੱਪ ਚਾਪ ਸਹਿੰਦੀ ਰਹੀ ਤੇ ਫਿਰ ਮੇਰੇ ਘਰ ਇੱਕ ਕੁੜੀ ਹੋਈ 2002 ਵਿੱਚ , ਪਰ ਫਿਰ ਵੀ ਕੁਝ ਨਹੀਂ ਬਦਲਿਆ , ਫਿਰ ਤੇ ਮੇਰੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ , ਫਿਰ ਕਿਸੇ ਦੇ ਘਰ ਦਾ ਕੰਮ ਕਰਨ ਲੱਗ ਗਈ ਤੇ ਸਮਾਂ ਨਿਕਲਦਾ ਰਿਹਾ , 2006 ਵਿਚ ਮੇਰੇ ਇੱਕ ਹੋਰ ਕੁੜੀ ਹੋਈ , ਫਿਰ ਜ਼ਿੰਦਗੀ ਚ ਹੋਰ ਦੁੱਖ ਆਉਣੇ ਸ਼ੁਰੂ ਹੋ ਗਏ , ਫਿਰ ਮੇਰੇ ਪਤੀ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ , ਤੇ ਜੂਆ ਖੇਡਣਾ ਵੀ ਬਹੁਤ ਕਰ ਦਿੱਤਾ , ਫਿਰ ਮੈਂ ਦੋ ਘਰਾਂ ਦਾ ਕੰਮ ਕਰਨ ਲੱਗ ਪਈ , ਸਵੇਰੇ ਲੋਕਾਂ ਦੇ ਘਰ ਦਾ ਕੰਮ ਕਰਨਾ ਤੇ ਫਿਰ ਕਿਸੇ ਦੀ ਦੁਕਾਨ ਤੇ ਵੀ ਕਰਨਾ , ਫਿਰ ਇੱਕ ਦਿਨ ਮੇਰੇ ਪਤੀ ਨੇ ਕਰਜ਼ੇ ਹੱਥੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਤੇ ਮੈਂ ਵਿਧਵਾ ਹੋ ਗਈ , ਬਸ ਫਿਰ ਕੀ ਸੀ ਮੇਂ ਤੇ ਮੇਰੀ ਦੋਨੋ ਧੀਆਂ ਰਹਿ ਗਈਆਂ , ਮੈਂ ਉਹਨਾਂ ਲਈ ਹੀ ਜੀਅ ਰਹੀ ਹਾਂ , ਨਾ ਤੇ ਮੈਂ ਦੂਜਾ ਵਿਆਹ ਕਰਵਾਇਆ ਕਿਉਂਕਿ ਮੈਂ ਇਹਨਾਂ ਦੋਵਾਂ ਨੂੰ ਨਹੀਂ ਸੀ ਛੱਡ ਸਕਦੀ , ਮੇਰੀਆਂ ਦੋਵੇਂ ਧੀਆਂ ਪੜ੍ਹਾਈ ਚ ਬਹੁਤ ਹੁਸ਼ਿਆਰ ਨੇ , ਮੇਰੀ ਵੱਡੀ ਕੁੜੀ ਨੇ 12ਵੀਂ ਚ ਟਾਪ ਕੀਤਾ ਪਰ ਹੁਣ ਮੈਂ ਇਕੱਲੀ ਹਾਂ , ਮੈਂ ਬਹੁਤ ਦੁਖੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਦੋਨੋ ਧੀਆਂ ਪੜ੍ਹ ਲਿਖ ਕੇ ਕੁਝ ਬਣ ਜਾਣ , ਪਰ ਮੈਂ ਕੀ ਕਰਨਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ , ਮੇਰੀ ਜ਼ਿੰਦਗੀ ਚ ਦੁੱਖ ਜਿਆਦਾ ਨੇ ਤੇ ਲਫ਼ਜ਼ ਘੱਟ , ਮੈਂ ਬਹੁਤ ਰੋਂਦੀ ਹਾਂ ਆਪਣੀ ਜ਼ਿੰਦਗੀ ਬਾਰੇ ਸੋਚ ਕੇ , ਮੈਂ ਆਰਤੀ ਇੱਕ ਵਿਧਵਾ

Leave A Comment!

(required)

(required)


Comment moderation is enabled. Your comment may take some time to appear.

Comments

4 Responses

 1. Aarti

  thanks g

 2. rajvir singh

  nanak dukhiya sabb sansar .prr din badlngeh g. kudiya tohadiya ik din jannat dikhaugia tohanu

 3. Aarti

  Hji namste g Mai age di khani b likhi hai but o ai hi nhi Mai ta app hi aduhri ha life ch pro bhot ne ki likhadi ta ki na likhdi

 4. Manmeet singh

  Mnu eh kahani vdia lagi,: per eh mnu aadori kyu lagi , es to aage v lafaj ne

Like us!