More Punjabi Kahaniya  Posts
ਮਿੰਨੀ ਕਹਾਣੀ – ਮਾਂ


ਇੱਕ ਸੱਚੀ ਘਟਨਾ ਤੇ ਅਧਾਰਿਤ (ਨਾਮ ਕਾਲਪਨਿਕ)
ਮਿੰਨੀ ਕਹਾਣੀ – ਮਾਂ
ਰਾਹੁਲ ਜੋ ਕਿ 5 ਕੁ ਸਾਲ ਦਾ ਬੱਚਾ ਹੈ ਆਪਣੀ ਗਰਭਵਤੀ ਮਾਂ ਦੇ ਢਿੱਡ ਨੂੰ ਹੱਥ ਲਾ ਕੇ ਗੱਲਾਂ ਕਰ ਰਿਹਾ ਹੈ “ਮੰਮੀ ਮੰਮੀ ਛੋਟਾ ਕਾਕਾ ਕਦੋਂ ਆਊਗਾ ?” ਬਹੁਤ ਛੇਤੀ ਪੁੱਤਰ ਜੀ “ਮਾਂ ਨੇ ਹੱਸ ਕੇ ਜਵਾਬ ਦਿੱਤਾ” ਰਾਹੁਲ ਛੋਟੇ ਕਾਕੇ ਨਾਲ ਖੇਡਣ ਦੇ ਸੁਪਨੇ ਲੈਂਦਾ ਕਦੋਂ ਸੌਂ ਗਿਆ ਉਸਨੂੰ ਪਤਾ ਹੀ ਨਾ ਲੱਗਾ |
ਰਾਹੁਲ ਦੀ ਮਾਂ ਪੇਸ਼ੇ ਵਜੋਂ ਅਧਿਆਪਕਾ ਸੀ ਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਉਸ ਉੱਪਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਦਾ ਕਾਫੀ ਬੋਝ ਸੀ ਇਸ ਲਈ ਮਹਾਂਮਾਰੀ ਦੇ ਸਮੇਂ ਵਿੱਚ ਵੀ ਉਹ ਸਕੂਲ ਸਟਾਫ ਸਮੇਤ ਘਰ ਘਰ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸ ਦੱਸ ਕੇ ਨਵੇਂ ਦਾਖ਼ਲੇ ਕਰ ਰਹੀ ਸੀ ਪਰ ਇਸੇ ਸਮੇਂ ਦੌਰਾਨ covid ਦੀ ਨਾ ਮੁਰਾਦ ਬਿਮਾਰੀ ਉਸ ਨੂੰ ਚਿੰਬੜ ਗਈ |
ਰਾਹੁਲ ਦੀ ਮਾਂ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ , ਰਾਹੁਲ ਆਪਣੀ ਮਾਂ ਕੋਲ਼ ਜਾਣ ਲਈ ਬਿਲਕਦਾ ਰਹਿੰਦਾ ਪਰ ਉਸ ਦੀ ਸੁਰੱਖਿਆ ਲਈ ਉਸ ਨੂੰ ਅਲੱਗ ਰੱਖਿਆ ਗਿਆ | ਬਿਮਾਰੀ ਦੀ ਤਾਬ ਨਾ ਝੱਲਦਿਆਂ ਰਾਹੁਲ ਦੀ ਮਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ | ਘਰ ਵਿੱਚ ਮਾਤਮ ਛਾ ਗਿਆ ਕਿਉਂਕਿ ਦੋ ਜ਼ਿੰਦਗੀਆਂ ਮੁੱਕ ਗਈਆਂ ਸੀ |
ਬਾਲ ਮਨ ਅਨਭੋਲ ਤੇ ਚੰਚਲ ਹੁੰਦਾ ਹੈ, ਰਾਹੁਲ ਨੂੰ ਵੀ ਜੀਵਨ...

ਤੇ ਮਰਨ ਦੀ ਅਜੇ ਕੋਈ ਸੂਝ ਨਹੀਂ ਸੀ , ਉਸਦੀ ਮਾਂ ਨੂੰ ਦੇਖ ਕੇ ਲੋਕ ਕਿਓਂ ਵਿਰਲਾਪ ਕਰ ਰਹੇ ਹਨ ਉਹ ਸਮਝਣ ਤੋਂ ਅਸਮਰੱਥ ਸੀ , ਜਦੋਂ ਮਾਂ ਨੂੰ ਅਰਥੀ ਵਿੱਚ ਪਾ ਕੇ ਸ਼ਮਸ਼ਾਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਰਾਹੁਲ ਬਹੁਤ ਖੁਸ਼ ਹੋ ਰਿਹਾ ਸੀ ਕਿਓੰਕੇ ਉਹ ਅਣਭੋਲ ਸੋਚ ਰਿਹਾ ਸੀ ਕੇ ਮਾਂ ਤੇ ਛੋਟੇ ਕਾਕੇ ਨੂੰ ਝੂਟੀ ਦਿੱਤੀ ਜਾ ਰਹੀ ਹੈ ਪਰ ਜਦੋਂ ਮਾਂ ਨੂੰ ਚਿਤਾ ਤੇ ਲਿਟਾ ਕੇ ਅਗਨੀ ਭੇਂਟ ਕੀਤਾ ਗਿਆ ਤਾਂ ਰਾਹੁਲ ਦੇ ਧੁਰ ਅੰਦਰੋਂ ਇੱਕ ਚੀਕ ਨਿਕਲੀ ਉਹ ਭੁੱਬਾਂ ਮਾਰ ਰੋਣ ਲੱਗਾ “ਮੇਰੀ ਮੰਮੀ, ਮੇਰਾ ਛੋਟਾ ਕਾਕਾ” ਅੱਗ ਕਿਉਂ ਲਾ ਦਿੱਤੀ ਮੇਰੀ ਮੰਮੀ ਤੇ ਕਾਕੇ ਨੂੰ ??? ਕਿਸੇ ਕੋਲ ਵੀ ਰਾਹੁਲ ਦੇ ਸਵਾਲ ਦਾ ਜਵਾਬ ਨਹੀਂ ਸੀ | ਰਾਹੁਲ ਦੇ ਕਾਕੇ ਨਾਲ ਖੇਡਣ ਦੇ ਸਜਾਏ ਸਾਰੇ ਸੁਪਨੇ , ਉਸਨੂੰ ਪਿਆਰ ਕਰਨ ਵਾਲੀ ਮਾਂ ਜੋ ਉਸਦਾ ਸਾਰਾ ਸੰਸਾਰ ਸੀ , ਉਸਦੀਆਂ ਅੱਖਾਂ ਸਾਹਮਣੇ ਜਲ਼ ਰਿਹਾ ਸੀ | ਛੋਟੀ ਜਿਹੀ ਉਮਰ ਤੇ ਮਲੂਕ ਜਿਹੀ ਜਾਨ ਦੇ ਅੱਗੇ ਪਹਾੜ ਜਿਹੀ ਜ਼ਿੰਦਗੀ ਖੜੀ ਸੀ ਸ਼ਾਇਦ ਰਾਹੁਲ ਤੋਂ ਬਿਨ੍ਹਾਂ ਕੋਈ ਵੀ ਉਸਦੀ ਮਨੋਦਸ਼ਾ ਨਹੀਂ ਸਮਝ ਰਿਹਾ ਸੀ |
ਲੇਖਕ
ਰਮਨਦੀਪ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)