ਬਾਰੀ ਵਿੱਚੋਂ ਖੜੀ ਨੇ ਕਿੰਨਾ-ਕਿੰਨਾ ਚਿਰ ਉਹਦੇ ਸਕੂਟਰ ਨੂੰ ਹੀ ਘੂਰੀ ਜਾਣਾ ਜਿਹੜਾ ਸਾਡੀ ਵੀਹੀ ਵਿੱਚ ਖੜਾ ਹੁੰਦਾ ਸਾਡੇ ਬੂਹੇ ਦੇ ਬਿਲਕੁਲ ਮੋਹਰੇ, ਕਦੇ ਸਾਹਮਣੇ ਜਾਣ ਦਾ ਤਾਂ ਹਿਆ ਜਿਹਾ ਹੀ ਨਹੀਂ ਪੈਂਦਾ । ਕੰਮਾਂ-ਕਾਰਾ ਵਿੱਚ ਸਾਰੇ ਸੀਰ ਦੇ ਵਾਲ ਤਾਂ ਖੱਲਰ ਕੇ ਗਲ ਵਿੱਚ ਆਏ ਹੁੰਦੇ । ਉਹ ਤਾਂ ਪੜਈਆਂ- ਲਿੱਖਈਆ ਕੱਪੜੇ ਵੀ ਆਪਣੇ ਵਾਂਗ ਸੋਹਣੇ ਸਾਫ਼ -ਸੁਥਰੇ ਪਾਉਂਦਾ । ਓਹ ਦੇ ਘਰ ਵਿੱਚ ਆਉਣ ਨਾਲ ਜਿਵੇਂ ਸਾਰਾ ਘਰ ਹੀ ਮਹਿਕ ਜਿਹਾ ਜਾਂਦਾ ਸਭ ਕੁਝ ਸੋਹਣਾ – ਸੋਹਣਾ ਲੱਗਦਾ , ਬੇਬੇ ਨੇ ਅਵਾਜ਼ ਦਿੱਤੀ “ ਆਹ ਮੁੰਡੇ ਲਈ ਲੱਸੀ ਦਾ ਗਲਾਸ ਲੈ ਆ (ਮੇਰਾ ਨਾਮ ਲੈਕੇ) ਥੱਕੀਆਂ -ਟੁੱਟੀਆਂ ਆਈਆਂ ਆ ਕੰਮ -ਧੰਦੇ ਕਰਨੇ ਕਿਹੜਾ ਸੌਖੇ ਪਏ ਆ ਮਗਰਮੱਛ ਦੇ ਮੂੰਹੋਂ ਰੋਟੀ ਖੋਹਣ ਆਲ਼ੀ ਗੱਲ ਆ,ਮੇਰੀ ਤਾਂ ਜਿਵੇਂ ਪੈਰਾ ਥੱਲੋਂ ਜ਼ਮੀਨ ਹੀ ਨਿਕਲ ਗਈ , ਧਰਤੀ ਵੇਲ ਨਾ ਦੋਵੇਂ ਜਾਵਾ ਤਾਂ ਜਾਵਾ ਕਿਧਰੇ , ਹੱਥਾਂ-ਪੈਰਾ ਦੀ ਪੈ ਗਈ ,ਉਹੀ ਝੱਲੇ ਜਿਹੇ ਕੱਪੜੇ ,ਪੈਰੀਂ ਟੂਟੀਆਂ ਚੱਪਲਾਂ , ਮੈਂ ਮਲਮਲ ਦੀ ਚੁੰਨੀ ਨਾਲ ਸੀਰ ਢੱਕੀਆਂ ਤੇ ਚਾਟੀ ਵਿੱਚੋ ਲੱਸੀ ਦਾ ਗਲਾਸ ਭਰੀਆਂ ਤੇ ਪੈਰ ਵੀ ਕੰਨੀ ਕਤਰਾਉਣ ਅਗਾਂਹ ਵਧਣ ਤੋਂ ਮੈਂ ਕੰਬਦੇ ਹੱਥਾਂ ਨਾਲ ਉਹਦੇ ਵੱਲ ਵਧੀ ਤੇ ਛੇਤੀ – ਛੇਤੀ ਲੱਸੀ ਦਾ ਗਲਾਸ ਨੇੜੇ ਪਾਏ ਮੇਜ਼ ਤੇ ਰੱਖਿਆ ਉਸਨੇ ਮੇਰੇ ਵੱਲ ਦੇਖੀਆਂ ਤੇ ਸਤ ਸ਼੍ਰੀ ਅਕਾਲ ਸੀਰ ਜਿਹਾ ਹੱਲਾ ਕੇ ਕਿਹਾ ,ਮੇਰੀ ਤਾਂ ਜਿਵੇਂ ਬੋਲਤੀ ਈ ਬੰਦ ਹੋ ਗਈ ਹੋਵੇ ਹੱਥੋਂ -ਪੈਰੋਂ ਸੁੰਨ ਪੈ ਗਈ ਪੋਹ ਦਾ ਮਹੀਨਾ ਤਾਵੀਂ ਪਸੀਨੇ ਦੀਆਂ ਤਰੇਲੀਆਂ ਆਉਣ ਲੱਗੀਆਂ ਤੇ ਥਿਰਕੀ ਜਹੀ ਅਵਾਜ਼ ਸਤ ਸ਼੍ਰੀ ਅਕਾਲ ਕਿਹਾ ਦੌੜ ਕੇ ਨਾਲ ਦੇ ਦਲਾਨ ਵਿੱਚ ਜਾ ਕੇ ਬੈਠ ਗਈ ਮੁੜ੍ਹਕੇ -ਮੁੜਕੀ ਹੋਈ ਸੋਚਾਂ ਵਿੱਚ ਪਈ ਅਗਲਾ ਕੀ ਸੋਚਦਾ ਹਓ ਮੇਰੇ ਬਾਰੇ ਬਾਕੀ ਤਾਂ ਟੱਬਰ ਸਾਰਾ ਚੰਗਾ ਭੱਲਾ ਆਹ ਨਮੂਨਾ ਕਿੱਥੋਂ ਜੰਮ ਲਿਆ ਇਹਨਾਂ ਨੇ , ਕੀਤੇ ਚੜਨ, ਕੀਤੇ ਉਤਰਨ ਉੱਝ ਤਾਂ ਮੈਂ ਗੱਲਾ ਦੀ ਗਾਲੜੀ ਪਰ ਉਹਦੇ ਮੋਹਰੇ ਪੇਸ਼ ਨੀ ਸੀ ਚੱਲਦੀ ।ਜਿਸ ਬੈਠਕ ਵਿੱਚ ਉਹ ਆਣ ਕੇ ਚਾਹ- ਪਾਣੀ ਪੀ ਕੇ ਜਾਂਦਾ, ਬੈਠ ਕੇ ਜਾਂਦਾ ਬੇਬੇ – ਬਾਪੂ ਨਾਲ ਗੱਲਾ ਕਰ ਕੇ ਜਾਂਦਾ ਉਹ ਥਾਂ ਤਾਂ ਜਿਵੇਂ ਕੋਈ ਸਵਾਰਗ ਦਾ ਝੂਟਾ ਸੀ
ਉਸ ਬੈਠਕ ਵਿੱਚ ਪਈ ਕੱਲੀ – ਕੱਲੀ ਚੀਜ਼ ਜਿਵੇਂ ਮੈਨੂੰ ਸੈਨਤਾਂ ਮਾਰਦੀ ਹੋਵੇ ਉਹ ਥਾਂ ਮੈਨੂੰ ਬਹੁਤ ਸੋਹਣੀ ਲੱਗਦੀ । ਜਿਸ ਕੁਰਸੀ ਉਹ ਬੈਠਦਾ ਉਸ ਕੁਰਸੀ ਤੇ ਕਿੰਨਾ – ਕਿੰਨਾ ਚੈਰ ਬੈਠੀ ਰਹਿਣਾ ਉਹਦੇ ਚਲੇ ਜਾਣ ਤੌ ਬਾਅਦ ਮੈ ਆਪਣੇ ਆਪ ਨਾਲ ਈ ਗੱਲਾ ਕਰੀ ਜਾਣੀਆਂ...
“ਇਹਦਾ ਨਾਂਮ ਕਿੰਨਾ ਸੋਹਣਾ ਆ ਇਹਦੇ ਵਾਂਗ ਹੀ,ਕੋਈ ਕਿਵੇਂ ਰੱਖ ਸਕਦਾ ਇੰਨਾਂ ਸੋਹਣਾ ਨਾਮ ਮੈਂ ਇੱਕ ਵਾਰ ਉਸ ਸ਼ਖ਼ਸ ਨੂੰ ਦੇਖਣਾ ਚਾਹੁੰਦੀ ਹਾਂ ਜਿਸ ਨੇ ਇਸਦਾ ਨਾਮ ਰੱਖਆ ਉਸਦਾ ਇਹ ਨਾਮ ਮੈਂ ਚੋਰੀ -ਚੋਰੀ ਹੱਥ ਤੇ ਲਿੱਖ ਲੈਣਾ ਫਿਰ ਚੇਤੋ-ਪੈਰ ਡਰ ਵੀ ਲੱਗਾ ਰਹਿੰਣਾ ਕੀਤੇ ਕੋਈ ਵੇਖ ਈ ਨਾਂ ਲਵੇ, ਲੁਕੋ ਲੁਕੋ ਰੱਖਣਾ ਕੀਤੇ ਛਤਰੋਲ ਈ ਨਾਂ ਚੜ ਜਾਵੇ । ਉਹਦੇ ਜੂਠੇ ਗਲਾਸ ਨੂੰ ਚੁੱਕ ਕੇ ਦੇਖੀ ਜਾਂਣਾ ਕਿੰਨਾ-ਕਿੰਨਾ ਚੀਰ “ਤੂੰ ਬਹੁਤ ਕਿਸਮਤ ਵਾਲਾ ਜਿਹੜਾ ਤੈਨੂੰ ਆਪਣੇ ਸੋਹਣੇ-ਸੋਹਣੇ ਹੱਥਾਂ ਨਾਲ ਸ਼ੁਹਦਾ, ਮੈਂ ਉਸੇ ਈ ਗਲਾਸ ਵਿੱਚ ਪਾਣੀ ਪੀਣਾ ਕਿੰਨੇ ਸਾਰੇ ਦਿਨ। ਕਦੇ -ਕਦੇ ਉਹ ਬਾਪੂ ਨਾਲ ਕਿਸੇ ਕੰਮ -ਕਾਜ ਕਰਕੇ ਘਰ ਦੇ ਫ਼ੋਨ ਤੇ ਫ਼ੋਨ ਵੀ ਕਰ ਲੈਂਦਾ ਮਹੀਨੇ ਚ ਇੱਕ ਕੁ ਵਾਰ ਤੇ ਮੈਨੂੰ ਹਰ ਸਮੇਂ ਉਹਦੇ ਫ਼ੋਨ ਦਾ ਇਨਤਜਾਰ ਰਹਿੰਦਾ, ਡਾਢਾ ਹੁਣ ਵੀ ਫ਼ੋਨ ਕਰੁ , ਹੁਣ ਵੀ ਕਰੁ , ਜੇ ਕੀਤੇ ਮੈ ਉਹਦਾ ਫ਼ੋਨ ਚੁੱਕ ਵੀ ਲੈੰਦੀ ਉਵੇ ਘਬਰਾਈ ਹੋਈ ਨੇ ਕੁਝ ਉਲਟ- ਪੁਲਟ ਹੀ ਕਹਿ ਦੇਣਾ ਫਿਰ ਫ਼ੋਨ ਬੇਬੇ ਜਾਂ ਬਾਪੂ ਨੂੰ ਫੜਾਂ ਦੇਣਾ, ਫੇਰ ਸੋਚਣਾ ਬਾਹਲ਼ਾ ਔਖਾ ਮੇਰਾ ਵੀ ਓਹ ਵੀ ਸੋਚਦਾ ਹੋਣਾ ਆਹ ਕਮਲ਼ੀ ਕਿੱਥੋਂ ਫੜ ਲਿਆਂਦੀ ਇਹਨਾ ਨੇ ‘ਦੱਸ, ਨਾ ਅਕਲ ਨਾ ਮੋਤ , ਕਦੇ -ਕਦੇ ਇਕੱਲੀ ਨੂੰ ਹਾਸਾ ਵੀ ਆ ਜਾਂਦਾ , ਉੱਝ ਤਾਂ ਮੈ ਸੁਝਵਾਰ,ਅਕਲਮੰਦ ਹਾਂ ਆਪਣੇ ਪਰੀਵਾਰ ਵਿੱਚ ਪਰ ਉਹਦੇ ਵਾਰੀ ਖੈਰਾ ਘਾਹ ਚਰਨ ਚਲੇ ਜਾਂਦੀ ਸੀ ਅਕਲ। ਬੱਸ ਇੰਝ ਹੀ ਸਮੇਂ ਨੇ ਆਪਣੀ ਰਫ਼ਤਾਰ ਨਾਲ ਚੱਲਦਾ ਗਿਆ ਇਹ ਵਕਤ ਵੀ ਕਿਸੇ ਦਾ ਸਕਾ ਆ ‘ਨਹੀਂ , ਏਨੇ ਨੂੰ ਬੇਬੇ -ਬਾਪੂ ਨੇ ਪੜੀਆ- ਲਿੱਖੀਆ ਮੁੰਡਾ ਲੱਬ ਕੇ ਆਹ ਝੱਲੋ ਦਾ ਵਿਆਹ ਧੱਰ ਦਿੱਤਾ ਪਰ ਕਦੇ ਵੀ ਜੋ ਦਿੱਲ ਵਿੱਚ ਸੀ ਉਹ ਵਿਆਨ ਨਹੀ ਕਰ ਸਕੀ ਨਾ ਹੀ ਬੇਬੇ-ਬਾਪੂ ਸਾਹਮਣੇ ਫਿਰ ਉਹ ਪੜੇ-ਲਿਖੇ ਮੋਹਰੇ ਤਾਂ ਕੁਝ ਕਹਿਣ ਦੀ ਉਕਾਦ ਵੀ ਕੀ ਸੀ ‘ਖੂਹ ਦੀ ਇੱਟ ਚਵਾਰੇ ਨੂੰ ਲਾਉਣ ਵਾਲੀ ਗੱਲ ਸੀ ਇਹ ਗੱਲ ਨੂੰ ਤਾਂ 22 ਕੁ ਵਰੇ ਪਹਿਲਾ ਦੀ ਆ ਹੁਣ ਤਾਂ ਕਮਲ਼ੀ -ਰਮਲੀ ਦੇ 2 ਬੱਚੇ ਨੇ ਰੱਬ ਦੀ ਮੇਹਰ ਨਾਲ । ਪਰ ਪਤਾ ਲੱਗੀਆਂ ਉਸ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸਭ ਕੁਝ ਭੁਲਾਈਆਂ ਸੀ ,ਇੱਕ ਵਾਰ ਸਭ ਕੁਝ ਫਿਰ ਅੱਖਾਂ ਸਾਹਮਣੇ ਆ ਗਿਆ ਆਹ ਕਹਾਣੀ ਉਸ ਦੇ ਨਾਮ ।