ਰੱਖੜੀ ਦੀ ਖੁਸ਼ੀ
ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ।ਜਸਵੀਰ ਬੱਸ ਵਿਚ ਚੜ੍ਹਿਆ ਤਾਂ ਬੱਸ ਵਿਚ ਇਕ ਸਵਾਰੀ ਲਈ ਹੀ ਸੀਟ ਖਾਲੀ ਸੀ ਜਿਸ ਦੇ ਦੂਜੇ ਹਿਸੇ ਤੇ ਇਕ ਕੁੜੀ ਬੈਠੀ ਹੋਈ ਸੀ।ਸੰਗਾਊ ਸੁਭਾਅ ਦਾ ਹੋਣ ਕਰਕੇ ਜਸਵੀਰ ਹੋਲੀ-ਹੋਲੀ ਉਸ ਸੀਟ ਲਾਗੇ ਜਾ ਕੇ ਸੀਟ ਤੇ ਬੈਠਣ ਹੀ ਲੱਗਾ ਸੀ ਕਿ ਉਸ ਦੀ ਨਿਗ੍ਹਾਂ ਸੀਟ ਤੇ ਬੈਠੀ ਕੁੜੀ ਤੇ ਪਈ ਤਾਂ ਉਹ ਹੈਰਾਨ ਹੋ ਗਿਆ।ਉਸ ਨੂੰ ਲੱਗਾ ਜਿਵੇਂ ਉਸ ਦੀ ਭੈਣ ਗੁਰਮੀਤ ਬੈਠੀ ਹੋਵੇ ਉਹ ਹੈਰਾਨੀ ਨਾਲ ਉਸ ਕੁੜੀ ਵੱਲ ਵੇਖੀ ਜਾ ਰਿਹਾ ਸੀ। ਉਸ ਕੁੜੀ ਨੂੰ ਵੀ ਉਸ ਦਾਵਿਸ ਤਰ੍ਹਾਂ ਵੇਖਣਾ ਅਜੀਬ ਜਿਹਾ ਲੱਗਾ ਉਹ ਕਹਿਣ ਲੱਗੀ ,” ਕੀ ਗੱਲ ਕਦੇਂ ਕੋਈ ਕੁੜੀ ਨਹੀਂ ਵੇਖੀ ਜੋ ਅੱਖਾਂ ਪਾੜ ਕੇ ਇਸ ਤਰ੍ਹਾਂ ਵੇਖ ਰਿਹਾ ਹੈ”। ਅਚਾਨਕ ਲੜਕੀ ਦੀ ਅਵਾਜ਼ ਸੁਣ ਕੇ ਜਸਵੀਰ ਹੈਰਾਨੀ ਵਿਚੋਂ ਬਾਹਰ ਆ ਕੇ ਬੋਲਿਆ,” ਮੈਨੂੰ ਗਲਤ ਨਾ ਸਮਝੀ ਭੈਣੇ,ਤੇਰੀ ਸ਼ਕਲ ਬਿਲਕੁਲ ਮੇਰੀ ਭੈਣ ਗੁਰਮੀਤ ਨਾਲ ਮਿਲਦੀ ਹੋਣ ਕਰਕੇ ਮੈਂ ਹੈਰਾਨ ਹਾਂ,ਮੇਰੀ ਭੈਣ ਨੂੰ ਉਸ ਦੇ ਜ਼ਾਲਿਮ ਸਹੁਰਿਆਂ ਨੇ ਮੇਰੇ ਤੋਂ ਖੋਹ ਲਿਆਹੈ।ਤੈਨੂੰ ਵੇਖ ਕੇ ਮੈਨੂੰ ਉਸ ਦੀ ਯਾਦ ਆ ਗਈ ਮੈਨੂੰ ਮੁਆਫ਼ ਕਰੀ ਭੈਣੇ।
ਜਸਵੀਰ ਦੇ ਮੂੰਹੋ ਭੈਣ ਸ਼ਬਦ ਸੁਣ ਕੇ ਉਸ ਕੁੜੀ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਕਹਿਣ ਲੱਗੀ ਮੁਆਫ਼ੀ ਕਿਸ ਗੱਲ ਦੀ ਇਹ ਸਭ ਸ਼ਕਲ ਇਕੋ ਜਿਹੀ ਹੋਣ ਕਰਕੇ ਹੋਇਆ ਕੋਈ ਗੱਲ ਨਹੀਂ”।ਇਸ ਤਰ੍ਹਾਂ ਹੌਲੀ – ਹੌਲੀ ਪਤਾ ਲੱਗਾ ਕਿ ਕੁੜੀ ਦਾ ਨਾ ਰਣਜੀਤ ਕੌਰ ਹੈ ਅਤੇ ਉਹ ਬਠਿੰਡਾ ਵਿਚ ਕਿਸੇ ਪ੍ਰਾਈਵੇਟ ਫ਼ਰਮ ਵਿਚ ਨੌਕਰੀ ਕਰਦੀ ਹੈ।ਜਸਵੀਰ ਨੇ...
ਦੱਸਿਆ ਕਿ ਉਹ ਵੀ ਬਠਿੰਡਾ ਵਿਚ ਸਰਕਾਰੀ ਸਕੂਲ ਵਿਚ ਟੀਚਰ ਲੱਗਾ ਹੋਇਆ ਹੈ।ਇਸ ਤਰ੍ਹਾਂ ਰੋਤਜ਼ ਦੇ ਸਫ਼ਰ ਵਿਚ ਕਦੇਂ ਨੌਕਰੀ ਤੇ ਜਾਂਦਿਆਂ ਅਤੇ ਕਦੇਂ ਵਾਪਸੀ ਤੇ ਦੋਵੇਂ ਇਕ ਦੂਜੇ ਨੂੰ ਮਿਲਣ ਲੱਗੇ ਦੋਹਾਂ ਦੇ ਜੱਦੀ ਸ਼ਹਿਰਾਂ ਵਿਚ ਵੀ 10-12 ਕਿਲੋਮੀਟਰ ਦਾ ਹੀ ਫ਼ਰਕ ਸੀ।
ਜਦ ਰੱਖੜੀ ਦਾ ਦਿਨ ਨੇੜੇ ਆਇਆ ਤਾਂ ਜਸਵੀਰ ਬਹੁਤ ਉਦਾਸ ਸੀ।ਉਸ ਨੂੰ ਵਾਰ -ਵਾਰ ਆਪਣੀ ਭੈਣ ਦੀ ਯਾਦ ਆ ਰਹੀ ਸੀ।ਜੋ ਉਸ ਨੂੰ ਹਰ ਸਾਲ ਬੜੇ ਚਾਵਾਂ ਨਾਲ ਰੱਖੜੀ ਬੰਨਦੀ ਸੀ।ਜਸਵੀਰ ਨੂੰ ਉਦਾਸ ਵੇਖ ਰਣਜੀਤ ਨੇ ਉਸ ਦੀ ਉਦਾਸੀ ਦਾ ਕਾਰਨ ਪੁਛਿਆਂ ਤਾਂ ਜਸਵੀਰ ਬੋਲਿਆ ,” ਤੈਨੂੰ ਤਾਂ ਪਤਾ ਹੀ ਹੈ ਕਿ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਮੇਰੀ ਇਕੋ ਇਕ ਭੈਣ ਜੋ ਮੈਨੂੰ ਬੜੇ ਚਾਵਾਂ ਨਾਲ ਰੱਖੜੀ ਬੰਨਦੀ ਸੀ ,ਉਸ ਦੇ ਜ਼ਾਲਿਮ ਸਹੁਰਿਆਂ ਨੇ ਮੇਰੇ ਤੋਂ ਸਦਾ ਲਈ ਖੋਹ ਲਈ ਹੈ,ਅਤੇ ਮੇਰਾ ਗੁੱਟ ਰੱਖ਼ੜੀ ਤੋਂ ਸੱਖਣਾ ਕਰ ਦਿਤਾ ਹੈ”।ਫਿਰ ਉਹ ਰਣਜੀਤ ਨੂੰ ਪੁਛਣ ਲੱਗਾ ,”ਭੈਣੇ ਕੀ ਤੂੰ ਮੈਨੂੰ ਰੱਖੜੀ ਬੰਨ ਕੇ ਮੇਰੀ ਭੈਣ ਦੀ ਘਾਟ ਨੂੰ ਪੂਰਾ ਕਰ ਸਕਦੀ ਹੈ”।ਇਹ ਗੱਲ ਕਰਦਿਆਂ ਜਸਵੀਰ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ।
( ਬਾਕੀ ਭਾਗ ਕੱਲ ਨੂੰ)
ਡਾ:ਮਲਕੀਅਤ ਸਿੰਘ ਮੱਖੂ
9417446385