More Punjabi Kahaniya  Posts
ਰੋਟੀ ਦੀ ਕੀਮਤ


*ਮਿੰਨੀ ਕਹਾਣੀ*
*ਰੋਟੀ ਦੀ ਕੀਮਤ*

*ਅੱਜ ਸਿਮਰਨ ਨੇ ਪਹਿਲਾਂ *ਵਾਂਗ ਰੋਟੀ ਦੀ ਥਾਲੀ ਵਗਾ ਕਿ ਨਹੀਂ ਮਾਰੀ ਸੀ*। *ਨਹੀਂ ਤਾਂ ਰੋਜਨਾਂ ਘਰ ਅੰਦਰ ਕਲੇਸ਼ ਹੋਣਾ ਰੋਟੀ ਖਾਣ ਵੇਲੇ ! ਕਦੇ ਆਹ ਕੀ ਬਣਾਇਆ* *ਮੈਨੂੰ ਨਹੀਂ ਪਸੰਦ ਕਦੇ ਆਹ ਕੀ ਬਣਾਇਆ ਫਲਾਣਾ ਢਿਉਕਾਂ*।
*ਮਾਂ ਨੇ ਬਥੇਰਾ ਸਮਝਾਉਣਾ ਅਸੀਂ ਮਿਡਲ ਕਲਾਸ ਲੋਕ ਹਾਂ ਜੋ ਕਮਾਉਣਾ ਓਹੀ ਖਾਣਾ* । *ਪਰ ਸਿਮਰਨ ਨੂੰ ਇਹ ਗੱਲਾਂ ਸਮਝ ਨਹੀਂ ਸੀ ਆਉਂਦੀਆਂ*।
*ਇੱਕ ਦਿਨ ਸਿਮਰਨ ਸਕੂਲ ਤੋਂ ਵਾਪਸ ਆ ਰਹੀ ਸੀ ਭਰ ਗਰਮੀ ਨਾਲ ਪਸੀਨੋ ਪਸੀਨੀ ਹੋਈ ਤਾਂ ਸਾਹ ਲੈਣ ਲਈ ਇੱਕ ਬਿਲਡਿੰਗ ਹੇਠਾਂ ਛਾਵੇਂ ਰੁੱਕ ਗਈ* । *ਬਿਲਡਿੰਗ ਦਾ ਮਾਲਕ ਉਚੀ ਉਚੀ ਬੋਲ ਰਿਹਾ ਸੀ* *ਤੂੰ ਅੰਨਾ ਹੋਇਆ ਤੈਨੂੰ ਦਿਖਦਾ ਨਹੀਂ ਆਹ ਨੁਕਸਾਨ ਤੇਰਾ ਪਿਓ ਭਰੇਗਾ*। *ਚੱਲ ਦਫ਼ਾ ਹੋ ਆ ਸਰੀਆ ਤੇ ਇੱਟਾਂ ਚੁੱਕ ਓਥੇ ਸਾਹਮਣੇ ਰੱਖ ਹੁਣ ! ਆ ਜਾਂਦੇ ਕੰਮ ਚੋਰ*!
*ਇਹ ਅਵਾਜ ਸਿਮਰਨ ਦੇ ਕੰਨੀ ਵੀ ਪਈ ਕਿ ਕੌਣ ਹੈ ਏਨੀ ਬਤਮੀਜ਼ੀ ਨਾਲ ਪੇਸ਼ ਆ ਰਿਹਾ ਇੱਕ ਮਜਦੂਰ ਨਾਲ*!
*ਸਿਮਰਨ ਘਰ ਆਈ* ! *ਰੋਜ਼ਾਨਾ ਰਾਤ ਦੀ ਰੋਟੀ ਖਾਣ ਲੱਗੀ ਤਾਂ ਅੱਜ ਚੁੱਪ ਚਾਪ ਬੜੇ ਆਨੰਦ ਨਾਲ ਰੋਟੀ ਖਾਧੀ* । *ਕਦੇ ਇੱਕ ਬੁਰਕੀ ਆਪਣੀ ਮਾਂ ਦੇ ਮੂੰਹ ਪਾਉਂਦੀ ਕਦੇ ਆਪਣੇ ਪਿਤਾ ਦੇ ਮੂੰਹ ਚ*” *ਮਾਂ ਪਿਓ ਹੈਰਾਨ ਰਹਿ ਗਏ ਸੀ ਅੱਜ ਸਾਡੀ ਸਿਮਰਨ ਬਹੁਤ ਖੁਸ਼ ਆ*।
*ਮਾਂ ਮੈਨੂੰ ਸਵੇਰੇ ਸਕੂਲ ਜਾਣ ਵੇਲੇ ਇਹੋ ਸਬਜ਼ੀ ਬੰਨ ਦਿਓ*...

। *ਮਾਂ ਨੇ ਪੁੱਛਿਆ ! ਬੇਟਾ ਕਲ ਤੱਕ ਤੂੰ ਆਹ ਦਾਲ ਸਬਜ਼ੀਆਂ ਪਸੰਦ ਨਹੀਂ ਸੀ ਕਰਦੀ ਰੋਟੀ ਵਗਾ ਮਾਰਦੀ ਸੀ ਅੱਜ ਏਨੀ ਛੇਤੀ ਬਦਲਾਵ ਕਿਵੇਂ*।
*ਮਾਂ ਜਦੋਂ ਮੈਂ ਕਲ ਸਕੂਲ ਤੋਂ ਆ ਰਹੀ ਸੀ ਮੈਂ ਕੀ ਵੇਖਿਆ ਇਕ ਬਿਲਡਰ ਆਪਣੇ ਮਜਦੂਰ ਨੂੰ ਗਾਲਾਂ ਕੱਢ ਰਿਹਾ ਸੀ ਝਿੜਕ ਰਿਹਾ ਸੀ ਬੁਰਾ ਭਲਾ ਕਹਿ ਰਿਹਾ ਸੀ ਤਾਂ ਉਹ ਮਜਦੂਰ ਓ ਬਿਲਡਰ ਦੇ ਸਾਹਮਣੇ ਹੱਥ ਜੋੜੀ ਖੜਾ ਸੀ*।
*ਮਾਂ ਮੈਨੂੰ ਇਸ ਮਜਦੂਰ ਵੱਲ ਵੇਖ ਬਹੁਤ ਰੋਣਾ ਆਇਆ*

*ਲੈ! ਤੈਨੂੰ ਕੀ ਲੋੜ ਸੀ ਰੋਣ ਦੀ ਭਲਾਂ*!!
*ਸਿਮਰਨ ਉਚੀ ਉਚੀ ਰੋਣ ਲੱਗੀ ਮਾਂ ਇਹ ਮਜਦੂਰ ਕੋਈ ਹੋਰ ਨਹੀਂ ਮੇਰੇ ਪਾਪਾ ਸੀ*😢
*ਮੈਨੂੰ ਓਸੇ ਵੇਲੇ ਸਮਝ ਲੱਗ ਗਈ ਜਿਸ ਰੋਟੀ ਨੂੰ ਮੈਂ ਵਗਾ ਮਾਰਦੀ ਰਹੀ ਸੁੱਟਦੀ ਰਹੀ ਉਹ ਇੱਕ ਮਜਦੂਰ ਬਾਪ ਵਲੋਂ ਮੇਹਨਤ ਦੀ ਕਮਾਈ ਨਾਲ ਬਣਦੀ ਰੋਟੀ ਸੀ*।
*ਮੈਨੂੰ ਮੁਆਫ ਕਰ ਦਿਓ ਮਾਂ ਮੈਨੂੰ ਮੁਆਫ ਕਰ ਦਿਓ*।
*ਸਿਮਰਨ ਦੀ ਮਾਂ ਸਿਮਰਨ ਨੇ ਮੱਥਾ ਚੁੰਮਿਆ ਗਲ ਨਾਲ ਲਗਾਉਂਦਿਆਂ ਅਹਿਸਾਸ ਹੋਇਆ ਜਿਵੇਂ*
*ਸਿਮਰਨ ਨੂੰ ਮੇਹਨਤ ਨਾਲ ਕਮਾਈ* (ਰੋਟੀ ਦੀ ਕੀਮਤ) *ਦਾ ਪਤਾ ਲੱਗ ਗਿਆ ਸੀ* 😢😢😢😢😢😢
******ਨਵਨੀਤ ਸਿੰਘ****
*ਪਿੰਡ ਤੇ ਡਾਕ ਭੁੰਬਲੀ ਜਿਲ੍ਹਾ ਗੁਰਦਾਸਪੁਰ । ਸੰਪਰਕ 96468 65500*

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)