More Punjabi Kahaniya  Posts
ਸਚੀ ਘਟਨਾ, ਕੋਈ ਕਲਪਨਾ ਨਹੀਂ


ਸਚੀ ਘਟਨਾ, ਕੋਈ ਕਲਪਨਾ ਨਹੀਂ !
ਕੱਲ ਮੈਂ ਝੀਲਾਂ ਕੋਲ ਰੁਕ ਕੇ ਜੂਸ ਪੀ ਰਿਹਾ ਸੀ, ਮੈਂ ਹਮੇਸ਼ਾ ਓਸੇ ਰੇਹੜੀ ਤੋਂ (Anshuka ਲਿਖਿਆ ਉੱਪਰ)ਜੂਸ ਪੀਂਦਾ ਹਾਂ ਜਦੋਂ ਵੀ ਸ਼ਹਿਰ ਜਾਵਾਂ। ਕਲ ਜਦੋਂ ਮੈਂ ਜੂਸ ਪੀ ਰਿਹਾ ਸੀ ਤਾਂ ਇਕ ਨੌਜਵਾਨ ਜੋ ਦੇਖਣ ਚ ਪਰਵਾਸੀ ਮਜ਼ਦੂਰ ਲਗਦਾ ਸੀ ਤੇ ਦਾੜ੍ਹੀ ਕਾਫੀ ਵਧੀ ਹੋਈ ਸੀ,ਉਸਨੇ ਨੇ ਮੈਨੂੰ ਪੁਛਿਆ ਕਿ ਮੈਨੂੰ ਪਹਿਚਾਣਿਆ ‘ਬਾਉ ਜੀ’ ਮੈਂ ਮੋਨੂੰ ਹਾਂ?। ਮੈਂ sorry ਕਹਿ ਕਿ ਕਿਹਾ ਕਿ ਤੁਹਾਨੂੰ ਭੁਲੇਖਾ ਲੱਗ ਗਿਆ ਹੋਊ ਸਾਥੀ , ਮੈਂ ਸਚੀਓਂ ਪਹਿਚਾਣਿਆ ਨੀ। ਉਸਨੇ ਯਾਦ ਕਰਾਇਆ ਕੇ ਤੁਸੀਂ ਮੇਰੇ ਕੋਲ ਨਹਿਰ ਤੇ ਆਉਂਦੇ ਹੁੰਦੇ ਸੀ ਤੇ ਇਕ ਦਿਨ ਪੰਜਾਹ ਰੁਪਏ ਦੀ ਲੋੜ ਸੀ ਤੇ ਮੈਥੋਂ ਉਧਰ ਲੈ ਕੇ ਗਏ ਸੀ।
ਯਕੀਨ ਮੰਨਣਾ ਮੈਂ ਧੁਰ ਅੰਦਰੋਂ ਹਲੂਣਿਆ ਗਿਆ ਉਸ ਘਟਨਾ ਨੂੰ ਯਾਦ ਕਰਕੇ ਜੋ ਇਸ ਪ੍ਰਕਾਰ ਹੈ
ਏਹ੍ਹ ਓਹਨਾ ਬੁਰੇ ਦਿਨਾਂ ਦੀ ਗੱਲ ਹੈ ਜਦੋਂ ਮੈਂ ਜਿਓਂਦੀ ਲਾਸ਼ ਸੀ ਤੇ ਤਿੰਨ ਕੁ ਸਾਲ ਏਸੇ ਤਰ੍ਹਾਂ ਜ਼ਿੰਦਗੀ ‘ਲੰਘਾਈ’ ਗਿਆ ( ਜਿਓਂ ਨਹੀਂ ਰਿਹਾ ਸੀ ਮਤਲਬ ਦਿਨ ਕਟੀ)। ਅਜੇਹੇ ਸਮੇਂ ਦੇ ਇੱਕ ਦਿਨ ਮੈਂ ਗੱਡੀ ਤੇ ਬਠਿੰਡਾ ਤੋਂ ਪਿੰਡ ਆ ਰਿਹਾ ਸੀ( ਰਿਸ਼ਤਦਾਰ ਨੂੰ ਬੱਸ ਚੜਾ ਕੇ) ਕਿ ਅਚਾਨਕ ਨਹਿਰਾਂ ਦੀ ਮਾਰਕੀਟ ਮੂਹਰੇ ਤੇਲ ਖ਼ਤਮ ਹੋ ਗਯਾ ਤੇ ਗੱਡੀ ਰੁਕ ਗਈ ਤੇ ਪਿਛੇ ਵੱਡਾ ਜਾਮ ਲੱਗਣਾ ਸ਼ੁਰੂ ਹੋ ਗਯਾ। ਕੁਝ ਆਸੇ ਪਾਸੇ ਦੇ ਲੋਕਾਂ ਨੇ ਨਾਲ ਰਲਕੇ ਧੱਕਾ ਲਗਾ ਕੇ ਗੱਡੀ ਨੂੰ ਸਾਈਡ ਤੇ ਕੀਤਾ। ਏਹ੍ਹ ਉਹ ਸਮਾਂ ਸੀ ਜਦੋਂ ਮੇਰੇ ਕੋਲ ਕਈ ਵਾਰ 10 ਰੁਪਏ ਵੀ ਨੀ ਹੁੰਦੇ ਸੀ। ਪੈਸੇ ਜੇਬ ਚ ਹੈਨੀ , ਮੁਬਾਇਲ ਘਰ ਰਹਿ ਗਿਆ ਸੀ। ਨਹਿਰ ਤੇ ਹੀ ਇਕ ਦੋ ਮੈਡੀਕਲ ਦੁਕਾਨਾਂ ਵਾਲੇ ਤੇ ਇਕ ਅੱਧੀ ਹੋਰ ਦੁਕਾਨ ਤੋਂ ਜਿੰਨਾ ਨੂੰ ਮੈਂ ਜਾਣਦਾ ਸੀ ਤੇ ਉਹ ਵੀ ਮੈਨੂੰ ਜਾਣਦੇ ਸੀ, ਗੱਲ ਦੱਸੀ ਤੇ ਉਧਾਰ ਮੰਗੇ । ਕੁਝ ਨੇ ਜੇਬ ਖਾਲੀ ਹੋਣ ਬਾਰੇ ਕਿਹਾ, ਇੱਕ ਨੇ ਤਾਂ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਕੋਲ ਪੈਸੇ ਵੀ ਸੀ ਪਰ ਉਸਨੇ ਉਧਾਰ ਤਾਂ ਕੀ ਦੇਣੇ ਸੀ ਮੈਨੂੰ ਫੋਨ ਰਹੀ ਘਰ ਸੁਨੇਹਾ ਭੇਜਣ ਤੋਂ ਵੀ ਜਵਾਬ ਦੇ ਦਿੱਤਾ। ਇਸ ਨਿਰਾਸ਼ਾ ਦੀ ਘੜੀ ‘ਮਾਰਕੀਟ...

‘ਤੋਂ ਦੂਰ ਚ ਇਕ ਖੋਖੇ ਵਾਲੇ ਮੁੰਡੇ ਨੂੰ ਆਪਣੀ ਮਜ਼ਬੂਰੀ ਦੱਸੀ ਤੇ 50 ਰੁਪਏ ਉਧਾਰ ਮੰਗੇ । ਉਸਨੇ 50 ਰੁਪਏ ਦਿੰਦੇ ਹੋਏ ਹੋਰ ਵੀ ਪੁੱਛਿਆ ਕਿ ਜ਼ਿਆਦਾ ਜਰੂਰਤ ਹੈ ਤਾਂ ਵੱਧ ਲੇਜੋ ( ਮੈਨੂੰ ਅੰਦਾਜ਼ਾ ਸੀ ਹੁਣ ਤੱਕ ਦੀ ਦਿਹਾੜੀ ਉਹ ਮੈਨੂੰ ਦੇ ਚੁੱਕਾ ) ਮੈਂ ਆਖਿਆ ਏਨੇ ਨਾਲ ਗੱਡੀ ਪਿੰਡ ਪਹੁੰਚ ਜੁ, ਉਸਨੂੰ ਅਗਲੇ ਦਿਨ ਵਾਪਸ ਮੋੜਨ ਦਾ ਵਾਅਦਾ ਕੀਤਾ ( ਸੋਚਿਆ 500 ਰੁਪਏ ਦੇਵਾਂਗਾ) ਪਰ ਉਸਨੇ ਕਿਹਾ ਕੋਈ ਕਾਹਲੀ ਨਹੀਂ ਜਦੋਂ ਸ਼ਹਿਰ ਆਉਣਾ ਹੋਇਆ ਓਦੋਂ ਦੇ ਜਾਣਾ ਹੁਣ ਤੁਸੀਂ ਆ ਖਾਲੀ ਬੋਤਲ ਲੇਜੋ ਤੇ ਪੰਪ ਤੋਂ ਤੇਲ ਲੈ ਆਓ।
ਪਹਿਲਾਂ ਵੀ ਦੱਸਿਆ ਕਿ ਉਸ ਟਾਈਮ ਮੈਂ ਪੈਸੇ ਪੱਖੋਂ ਬਹੁਤ ਬੁਰੀ ਹਾਲਤ ਚ ਪਰ ਪੰਜ ਚਾਰ ਦਿਨ ਚ 500 ਰੁਪਏ ਉਸ ਵਾਸਤੇ ਇਕੱਠੇ ਕਰ ਲਏ ਕਿ ਜਿਹੜਾ ‘ਉਧਾਰ’ ਉਸਨੇ ਦਿੱਤਾ ਉਹ ਤਾਂ ਸਾਰੀ ਉਮਰ ਨੀ ਚੁਕਾ ਸਕਦਾ ਪਰ ਇਹਨਾਂ ਕੁ ਜਰੂਰ ਕਰ ਸਕਦਾਂ ਕਿ ਇਨਾਮ ਦੇ ਤੌਰ ਤੇ 50 ਦੀ ਜਗ੍ਹਾ 500 ਦੇ ਦੇਵਾਂ, ਦੋ ਦਿਨ ਫਜ਼ੂਲ ਖਰਚੀ ਨਾ ਕਰਾਂਗਾ। ਪੈਸੇ ਇਕੱਠੇ ਕਰਦੇ ਕਈ ਦਿਨ ਬਾਅਦ ਜਦੋਂ ਉਸਦੇ ਖੋਖੇ ਤੇ ਗਿਆ ਤਾਂ ਉਹ ਬੰਦ ਸੀ। ਕਈ ਵਾਰੀ ਉਸ ਕੋਲੋਂ ਦੀ ਲੰਘਿਆ , ਪਰ ਖੋਖਾ ਬੰਦ ਹੀ ਸੀ।
ਫੇਰ ਹੌਲੀ ਹੌਲੀ ਏਹ੍ਹ ਗੱਲ ਚੇਤੇ ਚ ਨਿਕਲ ਗਈ ਪਰ ਯਾਦ ਬਹੁਤ ਆਈ ਕਿ ਦਿਲ ਵੱਡਾ ਹੋਣਾ ਚਾਹੀਦਾ ਪੈਸੇ ਆਉਂਦੇ ਜਾਂਦੇ ਰਹਿੰਦੇ ਆ।
ਕਲ ਮਿਲਿਆ “ਮੋਨੂੰ” ਓਹੀ ਖੋਖੇ ਵਾਲਾ ਨੌਜਵਾਨ ਸੀ। ਮੇਰੀ ਖੁਸ਼ੀ ਦੀ ਹੱਦ ਨਾ ਰਹੀ ਮੇਰੀ ਜੇਬ ਚ 700 ਕੁ ਰੁਪਏ ਸੀ, ਮੈਂ ਨਾ ਪਹਿਚਾਨਣ ਦੀ ਮਾਫ਼ੀ ਮੰਗਦੇ ਹੋਏ ਸਾਰੇ ਉਸਨੂੰ ਦੇਣੇ ਚਾਹੇ ਪਰ ਉਸਨੇ ਸਿਰਫ 50 ਰੁਪਏ ਕੱਟ ਕੇ ਬਾਕੀ ਵਾਪਸ ਕਰ ਦਿੱਤੇ ਤੇ ਕਿਹਾ ” ਬਾਉ ਜੀ ਗੱਲ 50 ਰੁਪਏ ਦੀ ਨਹੀਂ ਸੀ, ਦੁਖ ਏਹ੍ਹ ਸੀ ਕਿ ਆਪਾਂ ਦੋਬਾਰਾ ਮਿਲੇ ਨੀ ਕਦੇ, ਹੁਣ ਮੈਂ ਕਈ ਸਾਲਾਂ ਬਾਅਦ ਮੈਂ ਵਾਪਸ ਆਇਆ ਤੇ ਏਹ੍ਹ ਜੂਸ ਬਣਾਉਣ ਵਾਲੇ ਮੇਰੇ ਭਰਾ ਗੇ”
ਰਾਜਿੰਦਰ ਸਿਵੀਆਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)