More Punjabi Kahaniya  Posts
ਸਮਝ


ਮਿੰਨੀ ਕਹਾਣੀ
ਸਮਝ
ਉਸਦੀ ਤਬੀਅਤ ਕੁਝ ਦਿਨਾਂ ਤੋਂ ਜ਼ਿਆਦਾ ਹੀ ਖ਼ਰਾਬ ਰਹਿਣ ਲੱਗੀ ਸੀ। ਅੱਜ ਉਸ ਨੇ ਡਾਕਟਰ ਤੋਂ ਟੈਸਟ ਕਰਵਾਇਆ। ਕੁਝ ਦਿਨਾਂ ਬਾਅਦ ਰਿਪੋਰਟ ਆਈ ਤਾਂ ਉਹ ਹੱਕਾ- ਬੱਕਾ ਰਹਿ ਗਿਆ। ਉਸ ਨੂੰ ਉਹ ਨਾਮੁਰਾਦ ਬਿਮਾਰੀ ਚਿੰਬੜ ਗਈ ਸੀ, ਜਿਸਦਾ ਕੋਈ ਇਲਾਜ ਹੀ ਨਹੀਂ ਸੀ। “ਏਡਜ਼….. ਏਡਜ਼…..” ਉਹ ਵਾਰ-ਵਾਰ ਦੁਹਰਾ ਰਿਹਾ ਸੀ ਤੇ ਰੋ ਰਿਹਾ ਸੀ।
ਉਸ ਨੂੰ ਅਚਾਨਕ ਹੀ ਉਹ ਰਾਤ ਯਾਦ ਆ ਗਈ ਜਦ ਉਸ ਲੜਕੀ ਨੇ ਬਿਨਾਂ ਵਿਰੋਧ ਦੇ ਆਤਮ- ਸਮਰਪਣ ਕਰ ਦਿੱਤਾ ਸੀ ਤੇ ਉਸਦੀ ਰਾਤ….. ਪਰ ਬਾਅਦ ਵਿੱਚ ਉਹ ਬੇਹੱਦ ਹੈਰਾਨ ਹੋਇਆ ਜਦ ਉਹ ਲੜਕੀ ਹੱਸੀ ਜਾ ਰਹੀ ਸੀ, ਬੱਸ ਹੱਸੀ ਹੀ ਜਾ ਰਹੀ ਸੀ।
ਪਹਿਲਾਂ ਤਾਂ ਉਸ ਨਾਲ ਕਦੇ ਵੀ ਅਜਿਹਾ ਨਹੀਂ ਸੀ ਹੋਇਆ। ਉਸ ਨੇ ਜਦ...

ਵੀ ਕਿਸੇ ਮਾਸੂਮ ਕੁੜੀ ਨਾਲ ਜ਼ਬਰਦਸਤੀ ਕੀਤੀ ਉਹ ਖ਼ੂਬ ਰੋਂਦੀ ਤੇ ਉਸ ਨੂੰ ਲੱਖਾਂ ਹੀ ਬਦਦੂਆਵਾ ਦਿੰਦੀ।ਪਰ ਇਹ…… ।
ਆਖਿਰ ਉਸ ਨੇ ਉਸ ਤੋਂ ਪੁੱਛ ਹੀ ਲਿਆ। “ਤੂੰ ਛੇਤੀ ਸਮਝ ਜਾਏਂਗਾ।” ਉਸਦਾ ਜਵਾਬ ਸੀ ਤੇ ਉਹ ਹੱਸਦੀ ਹੋਈ ਉਸਦੀਆਂ ਅੱਖਾਂ ਤੋਂ ਔਝਲ ਹੋ ਗਈ ਸੀ।
ਤੇ ਅੱਜ…… ਅੱਜ ਉਹ ਚੰਗੀ ਤਰ੍ਹਾਂ ਸਮਝ ਗਿਆ ਸੀ। ਕਈ ਮਾਸੂਮਾਂ ਵੱਲੋਂ ਦਿੱਤੀਆਂ ਬਦ- ਦੁਆਵਾਂ ਉਸ ਨੂੰ ਯਾਦ ਆ ਰਹੀਆਂ ਸਨ। ਆਪਣੀ ਰਿਪੋਰਟ ਤੇ ਫਿਰ ਨਿਗ੍ਹਾ ਪੈਂਦਿਆਂ ਹੀ ਉਹ ਦੁਹੱਥੜੀ ਮਾਰ ਕੇ ਰੋ ਪਿਆ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ.ਏ, ਬੀ.ਐਡ। ਫਿਰੋਜ਼ਪੁਰ ਸ਼ਹਿਰ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)