More Punjabi Kahaniya  Posts
ਵਰ੍ਹਿਆਂ ਦੀ ਸਾਂਝ


ਬੀਜੀ ਦੀ ਪੈਨਸ਼ਨ ਦੇ ਸਿਲਸਿਲੇ ਵਿਚ ਦਿੱਲੀ ਜਾਣਾ ਪੈ ਗਿਆ..!
ਬਿਆਸੋਂ ਚੜਿਆ ਤਾਂ ਅਜੀਬ ਜਿਹਾ ਮਾਹੌਲ..ਭਰੇ ਹੋਏ ਏ.ਸੀ ਡੱਬੇ ਵਿਚ ਸਭ ਟਾਈਆਂ ਵਾਲੇ ਬਾਬੂ ਟਾਈਪ ਲੋਕ..ਅਖਬਾਰਾਂ ਰਸਾਲੇ ਪੜਨ ਵਿਚ ਮਸਤ..ਕਿਸੇ ਵੀ ਨਜਰ ਚੁੱਕ ਨਾ ਵੇਖਿਆ!
ਮੈਨੂੰ ਅਮ੍ਰਿਤਸਰ ਪਠਾਨਕੋਟ ਸਵਾਰੀ ਗੱਡੀ ਦੀ ਹੀ ਆਦਤ ਪਈ ਹੋਈ ਸੀ..ਇੱਕ ਦੋ ਨਾਲ ਸਰਸਰੀ ਗੱਲ ਤੋਰੀ ਪਰ ਹੰਗੂਰਾ ਜਿਹਾ ਨਾ ਭਰਿਆ..ਇੰਝ ਲੱਗੇ ਜਿਵੈਂ ਸਾਹ ਲੈਂਦੇ ਲੋਕਾਂ ਦੇ ਕਬਰਿਸਤਾਨ ਵਿਚ ਆ ਵੜਿਆ ਹੋਵਾਂ!
ਫੇਰ ਜਲੰਧਰੋਂ ਇੱਕ ਸ੍ਰਦਾਰਜੀ ਚੜੇ..ਬਿਲਕੁਲ ਭਾਪਾ ਜੀ ਵਰਗੇ..ਹਸਮੁੱਖ..ਖਿੜੇ ਹੋਏ..ਹਰੇਕ ਵੱਲ ਵੇਖ ਗੱਲ ਕਰਨ ਲਈ ਕਾਹਲੇ..ਗੱਲ ਗੱਲ ਤੇ ਉੱਚੀ ਉੱਚੀ ਹੱਸ ਪੈਣ ਵਾਲੇ..ਅੰਦਰ ਵੜਦਿਆਂ ਹੀ ਸਾਰੀਆਂ ਨੂੰ ਫਤਹਿ ਬੁਲਾਈ..ਕਿਸੇ ਜੁਆਬ ਨਾ ਦਿੱਤਾ..ਮੇਰੇ ਕੋਲ ਬੈਠਦਿਆਂ ਹੀ ਗੱਲੀਂ ਲੱਗ ਗਏ..ਪਿੰਡ ਸ਼ਹਿਰ ਮੁਹੱਲਾ ਬਰਾਦਰੀ ਰਿਸ਼ਤੇਦਾਰੀ..ਸਭ ਕੁਝ ਪੁੱਛ ਦੱਸ ਲਿਆ..!
ਮੈਂ ਪੁੱਛ ਲਿਆ ਕੀ ਕਰਦੇ ਓ ਤਾਂ ਆਖਣ ਲੱਗੇ ਪੁੱਤਰ ਸਫ਼ਰ ਵੇਲੇ ਕਦੇ ਵੀ ਆਪਣੇ ਅਹੁਦੇ ਅਤੇ ਮਾਲ ਅਸਬਾਬ ਦਾ ਜਿਕਰ ਨਹੀਂ ਕਰਦਾ..ਵਰਨਾ ਹੁੰਦੀ ਆਪਸੀ ਗਲਬਾਤ ਵਿਚ ਹਰ ਵੇਲੇ ਅਹੁਦੇ ਕੋਠੀਆਂ ਹੀ ਤੁਰੀਆ ਫਿਰਦੀਆਂ!
ਫਿਲੌਰ ਕੋਲ ਪੋਣੇ ਵਿਚ ਬੰਨੀਆਂ ਮਿੱਸੀਆਂ ਰੋਟੀਆਂ ਕੱਢ ਲਈਆਂ..ਨਾਲ ਵਲੇਟਿਆ ਅਚਾਰ ਵੇਖ ਆਖਣ ਲੱਗੇ ਖਾ ਕੇ ਵੇਖ..ਮੇਰੀ ਸਰਦਾਰਨੀ ਨੇ ਪਾਇਆ..ਬੜੀ ਨੇਕ ਰੂਹ ਏ..ਬਿਮਾਰ ਰਹਿੰਦੀ ਪਰ ਬਹੁਤ ਖਿਆਲ ਰੱਖਦੀ ਏ..!
ਪੁੱਛਿਆ ਕਿੰਨੇ ਬੱਚੇ..ਆਖਣ ਲੱਗੇ ਕੋਈ ਵੀ ਨਹੀਂ ਪਰ ਅਸੀਂ ਇੱਕ ਦੂਜੇ ਨੂੰ ਹੀ ਆਪਣਾ ਬੱਚਾ ਸਮਝਦੇ ਹਾਂ..!
ਗੱਲ...

ਕਰਦਿਆਂ ਕਦੀ ਉੱਚੀ ਹੱਸ ਪਿਆ ਕਰਦੇ ਤਾਂ ਆਸ ਪਾਸ ਘੂਰੀ ਵੱਟ ਵੇਖਣ ਲੱਗ ਪੈਂਦੇ..ਅੱਗੋਂ ਆਖਦੇ ਭਾਈ ਉੱਚੀ ਹੱਸਣ ਖਿਲਾਫ ਅਜੇ ਤੱਕ ਕੋਈ ਕਨੂੰਨ ਨਹੀਂ ਬਣਿਆ..ਨਾ ਕੋਈ ਧਾਰਾ ਹੀ ਲੱਗਦੀ ਏ..ਫੇਰ ਹੱਸ ਪੈਂਦੇ..ਇਕ ਮਿੰਟ ਦਾ ਵੀ ਵਕਫਾ ਨਹੀਂ..ਝੱਟ ਹੀ ਕੋਈ ਦੂਜੀ ਗੱਲ ਛੇੜ ਹਸਾ ਦਿਆ ਕਰਦੇ..!
ਫੇਰ ਪਤਾ ਹੀ ਨਹੀਂ ਲੱਗਾ ਕਦੋਂ ਰਾਜਪੁਰਾ ਆ ਗਿਆ..ਤੇ ਉਹ ਅਟੈਚੀ ਚੁੱਕ ਹੇਠਾਂ ਉੱਤਰ ਗਏ..!
ਪੂਰੇ ਡੱਬੇ ਵਿਚੋਂ ਸਵਾਰੀ ਤੇ ਭਾਵੇਂ ਇੱਕੋ ਹੀ ਉੱਤਰੀ ਸੀ ਪਰ ਮੈਂ ਇੱਕ ਵੇਰ ਫੇਰ ਕੱਲਾ ਹੋ ਗਿਆ..ਠੀਕ ਓਸੇ ਤਰਾਂ ਜਿੱਦਾਂ ਆਪਣੇ ਭਾਪਾ ਜੀ ਦੇ ਜਾਣ ਮਗਰੋਂ ਹੋਇਆ ਸਾਂ..!
ਸੋ ਦੋਸਤੋ ਕੁਝ ਲੋਕ ਦੂਜਿਆਂ ਨੂੰ ਹਸਾਉਣ ਲਈ ਹੀ ਦੁਨੀਆ ਵਿਚ ਆਉਂਦੇ ਨੇ..ਓਹਨਾ ਨਾਲ ਘੜੀ ਦੀ ਘੜੀ ਦੀ ਮਿਲਣੀ ਵੀ ਇੰਝ ਲੱਗਦੀ ਜੀਵੇਂ ਵਰ੍ਹਿਆਂ ਦੀ ਸਾਂਝ ਹੋਵੇ..!
ਸੋ ਹੱਸਦੇ ਰਹੋ ਹਸਾਉਂਦੇ ਰਹੋ..ਬਿਨਾ ਵਜਾ..ਬਿਨਾ ਕਿਸੇ ਕਾਰਨ..ਬਿਨਾ ਵਜਾ ਹੱਸਣ ਦੀ ਆਦਤ ਪੈ ਜਾਵੇ ਤਾਂ ਆਲਾ ਦਵਾਲਾ ਬੇਸ਼ਕ ਜਿੰਨੀਆਂ ਮਰਜੀ ਘੂਰੀਆਂ ਵੱਟੀ ਜਾਵੇ..ਪਰ ਸਿਹਤ ਵਜੂਦ ਰੂਹ ਪਰਿਵਾਰ ਮਾਹੌਲ ਆਲਾ ਦਵਾਲਾ ਅਤੇ ਅੰਤਰ ਆਤਮਾ ਜਰੂਰ ਖਿੜੀ ਰਹਿੰਦੀ..ਚਿੱਕੜ ਵਿਚ ਖਿੜੇ ਗੁਲਾਬ ਦੇ ਫੁੱਲ ਵਾਂਗ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)