More Punjabi Kahaniya  Posts
ਸਿਮਰ


ਸਿਮਰ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਲਜ ‘ਚ ਪੜ੍ਹਾਉਣ ਦੀ ਜ਼ਿੱਦ ਕੀਤੀ। ਸਿਮਰ ਦੇ ਪਿਤਾ ਨਹੀਂ ਸੀ ਚਹੁੰਦੇ ਕਿ ਸਿਮਰ ਕਾਲਜ ‘ਚ ਪੜ੍ਹਾਵੇ। ਪਰ ਉਸ ਦੀ ਜ਼ਿੱਦ ਅੱਗੇ ਉਹਨਾਂ ਦੀ ਨਾ ਚੱਲੀ । ਉਹ ਕਾਲਜ ਪੜ੍ਹਾਉਣ ਲੱਗ ਗਈ।
ਪੜ੍ਹਾਉਣ ਦੇ ਨਾਲ-ਨਾਲ ਉਸਨੇ ਪੀ- ਟੈੱਟ ਦੀ ਤਿਆਰੀ ਕੀਤੀ ਤੇ ਇੱਕ ਦਿਨ ਉਸ ਦੀ ਮਿਹਨਤ ਰੰਗ ਲਿਆਈ ਤੇ ਉਸ ਨੇ ਟੈੱਟ ਪਾਸ ਕਰ ਲਿਆ। ਸਾਰੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਸੀ ਕਿਉਂਕਿ ਹੁਣ ਉਸਨੇ ਸਰਕਾਰੀ ਅਧਿਆਪਕਾ ਬਣ ਜਾਣਾ ਸੀ। ਉਹ ਦਿਨ ਵੀ ਆ ਗਿਆ ਜਦ ਉਸਨੇ ਸਰਕਾਰੀ ਅਧਿਆਪਕਾ ਦੇ ਰੂਪ ਵਿੱਚ ਜੁਆਇਨ ਕੀਤਾ। ਉਸਦੀ ਮਿਹਨਤ ਤੇ ਲਗਨ ਨੂੰ ਉਸਦੇ ਪ੍ਰਿੰਸੀਪਲ ਦੇਖਦੇ ਰਹਿੰਦੇ ਅਤੇ ਦੂਜੇ ਅਧਿਆਪਕਾਂ ਕੋਲ ਉਸ ਦੀ ਪ੍ਰਸੰਸਾ ਕਰਦੇ ਸੀ। ਸਰਕਾਰੀ ਅਧਿਆਪਕਾ ਹੋਣ ਕਰਕੇ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਸੀ ਰੋਜ਼ ਕੋਈ ਨਵਾਂ ਰਿਸ਼ਤਾ ਆਉਂਦਾ ਰਹਿੰਦਾ ਸੀ। ਉਹ ਮਨ੍ਹਾ ਕਰ ਦਿੰਦੀ ਸੀ। ਉਸਦੇ ਪਿਤਾ ਦਿਲ ਦੇ ਮਰੀਜ਼ ਸੀ। ਉਹ ਚਹੁੰਦੇ ਸੀ ਕਿ ਉਹ ਆਪਣੀ ਧੀ ਦਾ ਰਿਸ਼ਤਾ ਆਪਣੇ ਹੱਥੀਂ ਕਰਨਾ ਚਹੁੰਦੇ ਸੀ। ਉਹ ਆਪਣੀ ਧੀ ਦਾ ਘਰ ਵੱਸਦਾ ਦੇਖਣਾ ਚਾਹੁੰਦੇ ਸੀ। ਉਸਦੇ ਮਨ੍ਹਾ ਕਰਨ ਤੇ ਵੀ ਉਸਦਾ ਰਿਸ਼ਤਾ ਕਰ ਦਿੱਤਾ। ਮੁੰਡਾ ਬਿਜਲੀ ਬੋਰਡ ‘ਚ ਲੱਗਿਆ ਹੋਇਆ ਸੀ। ਕੁਲਦੀਪ ਸੋਹਣਾ ਤੇ ਹੋਣਹਾਰ ਸੀ। ਫਿਰ ਦੋਨਾਂ ਦੀ ਗੱਲਬਾਤ ਫੋਨ ਤੇ ਹੁੰਦੀ ਰਹਿੰਦੀ ਸੀ ।ਰੋਜ਼ ਹੀ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ। ਸਿਮਰ ਨੂੰ ਕੁਲਦੀਪ ਪਿਆਰਾ ਲੱਗਦਾ ਸੀ। ਫਿਰ ਉਹ ਦਿਨ ਵੀ ਆ ਗਿਆ ਜਦ ਉਹਨਾਂ ਦੇ ਵਿਆਹ ਦੀ ਤਾਰੀਖ ਰੱਖ ਦਿੱਤੀ ਗਈ। ਉਹ ਬਹੁਤ ਖੁਸ਼ ਸੀ ।ਵਿਆਹ ਦੇ ਚਾਰ ਦਿਨ ਪਹਿਲਾਂ ਉਸਦੇ ਸਹੁਰੇ ਪਰਿਵਾਰ ਨੇ ਸੋਨੇ ਦੀ ਡੀਮਾਂਡ ਕੀਤੀ। ਸਿਮਰ ਦੇ ਪਰਿਵਾਰ ਨੇ ਬਿਨਾਂ ਸਿਮਰ ਨੂੰ ਦੱਸੇ ਕਿਹਾ ਕਿ ਅਸੀਂ ਦੇ ਦੇਵਾਂਗੇ ।ਉਹਨਾਂ ਦਾ ਹੌਂਸਲਾ ਹੋਰ ਵੱਧ ਗਿਆ। ਉਹਨਾਂ ਨੇ ਕਾਰ ਦੀ ਡੀਮਾਂਡ ਰੱਖ ਦਿੱਤੀ ।ਜਦ ਕਿ ਪਹਿਲਾਂ ਕੁੱਝ ਵੀ ਡੀਮਾਂਡ ਨਹੀਂ ਸੀ ।ਹੁਣ ਗੱਲ ਸਿਮਰ ਕੋਲ ਚਲੀ ਗਈ ਸੀ ।ਉਸਨੇ ਕਿਹਾ ਕਿ ਤੁਸੀਂ ਇਹ ਮੰਗ ਨਹੀਂ ਪੂਰੀ ਕਰਨੀ। ਜੇ ਤੁਸੀਂ ਮੰਗ ਪੂਰੀ ਕਰੋਗੇ ਤਾਂ ਮੈਂ ਏਥੇ ਵਿਆਹ ਨਹੀਂ ਕਰਵਾਉਣਾ ।ਫਿਰ ਸਿਮਰ ਨੇ ਕੁਲਦੀਪ ਨਾਲ ਗੱਲ ਕੀਤੀ ਉਹ ਕਹਿੰਦਾ ਮੈਂਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ਼ ਤੇਰਾ ਸਾਥ ਚਾਹੀਦਾ ਹੈ। ਇਹ ਸੁਣ ਕੇ ਸਿਮਰ ਦਾ ਪਿਆਰ ਕੁਲਦੀਪ ਲਈ ਹੋਰ ਵੱਧ ਗਿਆ। ਉਹਨਾਂ ਦਾ ਵਿਆਹ ਹੋ ਗਿਆ। ਉਹਨਾਂ ਨੇ ਖੁਸ਼ੀ- ਖੁਸ਼ੀ ਨਵੀ ਜਿੰਦਗੀ ਦੀ ਸ਼ੁਰੂਆਤ ਕੀਤੀ। ਦੋਨੋ ਬਹੁਤ ਖੁਸ਼ ਸੀ ।
ਤਿੰਨ ਮਹੀਨੇ ਬਾਅਦ ਕੁਲਦੀਪ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਤੁਸੀਂ ਮੇਰੀ ਬੇਇਜ਼ਤੀ ਕਰ ਦਿੱਤੀ, ਕਾਰ ਨਾ ਦੇ ਕੇ ।ਮੈਂ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਹਾਂ। ਸਿਮਰ ਕਹਿੰਦੀ ਸਰਕਾਰੀ ਨੌਕਰੀ ਤੇ ਤਾਂ ਮੈਂ ਵੀ ਲੱਗੀ ਹਾਂ। ਮੇਰੇ ਮਾਪਿਆਂ ਨੇ ਮੈਨੂੰ ਵੀ ਪੜਾਇਆ ਹੈ ਤੇ ਮੈਨੂੰ ਨੌਕਰੀ ਤੇ ਲੱਗਵਾਇਆ ਹੈ। ਇਹ ਝਗੜੇ ਦਿਨੋ ਦਿਨ ਵੱਧਦੇ ਗਏ । ਕੁਲਦੀਪ ਨੇ ਉਸ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦਾ ਜ਼ਿਕਰ ਸਿਮਰ ਨੇ ਕਦੇ ਆਪਣੇ ਮਾਪਿਆਂ ਕੋਲ ਨਹੀਂ ਸੀ ਕੀਤਾ। ਇੱਕ ਦਿਨ ਝਗੜਾ ਏਨਾ ਵੱਧ ਗਿਆ ਕਿ ਕੁਲਦੀਪ ਨੇ ਏਨੀ ਕੁੱਟਮਾਰ ਕੀਤੀ ਕਿ ਉਸ ਦਾ ਕੰਨ ਦਾ ਪਰਦਾ ਪਾੜ ਗਿਆ। ਉਸ ਦਿਨ ਸਿਮਰ ਨੇ ਆਪਣੇ ਮਾਪਿਆਂ ਨੂੰ ਦੱਸਿਆ। ਉਹ ਸਿਮਰ ਨੂੰ ਹਸਪਤਾਲ ਲੈ ਗਏ । ਡਾਕਟਰ ਨੇ ਸਿਮਰ ਦੀ ਹਾਲਤ ਬਹੁਤ ਗੰਭੀਰ ਦੱਸੀ। ਇੱਕ ਹਫ਼ਤਾ ਉਹ...

ਹਸਪਤਾਲ ‘ਚ ਰਹੀ। ਉਸ ਨੂੰ ਕੋਈ ਹੋਸ਼ ਨਹੀਂ ਸੀ। ਡਾਕਟਰ ਨੇ ਕਿਹਾ ਸ਼ਾਇਦ ਜਦ ਇਸ ਨੂੰ ਹੋਸ਼ ਆਵੇ ਇਹ ਆਪਣਾ ਮਾਨਸਿਕ ਸੰਤੁਲਨ ਖੋ ਸਕਦੀ ਹੈ। ਦੋ ਦਿਨ ਬਾਅਦ ਉਸਨੂੰ ਹੋਸ਼ ਆਇਆ । ਉਸ ਦਾ ਦਿਮਾਗ਼ੀ ਸੰਤੁਲਨ ਤਾਂ ਠੀਕ ਸੀ ਪਰ ਉਹ ਆਪਣੇ ਇੱਕ ਕੰਨ ਤੋਂ ਸੁਣਨ ਦੀ ਸ਼ਮਤਾ ਖੋ ਚੁੱਕੀ ਸੀ। ਦੂਜੇ ਪਾਸੇ ਕੁਲਦੀਪ ਨੇ ਆਪਣੇ ਬਚਾਅ ਦੇ ਸਾਰੇ ਪੱਖ ਮਜ਼ਬੂਤ ਕਰ ਲਏ ਸੀ। ਤਾਂ ਸਿਮਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਕਿਉਂਕਿ ਸਿਮਰ ਦੇ ਮੁਕਾਬਲੇ ਕੁਲਦੀਪ ਦੀ ਕਾਫ਼ੀ ਅਪਰੋਚ ਸੀ। ਉਥੇ ਉਸ ਦੀ ਕੋਈ ਨਾ ਚੱਲੀ । ਉਸਨੂੰ ਸਮਝਾ ਕੇ ਕੁਲਦੀਪ ਨਾਲ ਤੋਰ ਦਿੱਤਾ ਗਿਆ । ਇੰਨਾ ਕੁਝ ਹੋਣ ਤੋ ਬਾਅਦ ਸਿਮਰ ਫਿਰ ਵੀ ਕੁਲਦੀਪ ਨਾਲ ਚਲੀ ਗਈ । ਕਿਉਂਕਿ ਉਹ ਆਪਣੇ ਮਾਪਿਆਂ ਨੂੰ ਦੁੱਖੀ ਨਹੀਂ ਸੀ ਦੇਖਣਾ ਚਾਹੁੰਦੀ ਅਤੇ ਨਾ ਹੀ ਉਹ ਆਪਣਾ ਘਰ ਤੋੜਨਾ ਚਹੁੰਦੀ ਸੀ।ਪਰ ਕੁਲਦੀਪ ਉਸਨੂੰ ਇੱਕ ਸਾਜਿਸ਼ ਦੇ ਤਹਿਤ ਘਰ ਲੈ ਕੇ ਗਿਆ ਸੀ। ਜੋ ਕੇਸ ਕੁਲਦੀਪ ਤੇ ਪੈ ਰਿਹਾ ਸੀ ਉਸ ਦੀ ਸਜ਼ਾ ਘੱਟ ਤੋ ਘੱਟ ਛੇ ਸਾਲ ਸੀ। ਉਹ ਸਿਮਰ ਦੇ ਖਿਲਾਫ਼ ਸਬੂਤ ਇੱਕਠਾ ਕਰਨਾ ਚਹੁੰਦਾ ਸੀ । ਸਿਮਰ ਦੇ ਜਾਣ ਤੋਂ ਪਹਿਲਾਂ ਹੀ ਉਸ ਨੇ ਘਰ ‘ਚ ਸੀ.ਸੀ.ਟੀਵੀ ਕੈਮਰੇ ਲੱਗਵਾ ਲਏ ਸੀ।ਜਦ ਸਿਮਰ ਸਹੁਰੇ ਘਰ ਗਈ ਤਾਂ ਉਸਦੀ ਅਲਮਾਰੀ ਨੂੰ ਜਿੰਦਰਾ ਲੱਗਾ ਹੋਇਆ ਸੀ। ਉਸਦੇ ਬਾਰ- ਬਾਰ ਕਹਿਣ ਤੇ ਕਿਸੇ ਨੇ ਉਸਨੂੰ ਚਾਬੀ ਨਾ ਦਿੱਤੀ । ਆਖਿਰ ਉਸਨੇ ਜਿੰਦਰਾ ਤੋੜਵਾ ਦਿੱਤਾ ਤਾਂ ਉਸਨੇ ਦੇਖਿਆ ਕਿ ਉਸਦਾ ਸੋਨਾ ਨਹੀਂ ਸੀ। ਜੋ ਉਸਦੇ ਮਾਪਿਆਂ ਨੇ ਵਿਆਹ ਸਮੇਂ ਉਸਨੂੰ ਦਿੱਤਾ ਸੀ। ਉਸਨੂੰ ਬਹੁਤ ਗੁੱਸਾ ਆ ਗਿਆ ਤੇ ਉਸਨੇ ਆਪਣੇ ਸ਼ਿੰਗਾਰ ਦਾ ਸਾਰਾ ਸਮਾਨ ਖਿਲਾਰ ਦਿੱਤਾ। ਉਹ ਕਹਿੰਦੀ ਮੈਂਨੂੰ ਇਸ ਦੀ ਵੀ ਲੋੜ ਨਹੀਂ। ਕਿਉਂਕਿ ਔਰਤ ਨੂੰ ਆਪਣੇ ਮਾਪਿਆਂ ਦੇ ਚੀਜ਼ਾਂ ਨਾਲ ਬਹੁਤ ਲਗਾਵ ਹੁੰਦਾ ਹੈ। ਉਹ ਬਹੁਤ ਜ਼ਜਬਾਤੀ ਹੋ ਚੁੱਕੀ ਸੀ।ਇਹ ਸਭ ਘਟਨਾ ਉਹਨਾਂ ਨੇ ਕੈਮਰੇ ‘ਚ ਰਿਕਾਰਡ ਕਰ ਲਈ। ਉਹ ਸਿਮਰ ਨੂੰ ਬਾਰ- ਬਾਰ ਉਕਸਾਉਂਦੇ ਰਹਿੰਦੇ ਕਿ ਉਹ ਕੁੱਝ ਗਲਤ ਕਰੇ ਤੇ ਉਹ ਕੈਮਰੇ ‘ਚ ਰਿਕਾਰਡ ਕਰਨ। ਜਦ ਉਹ ਆਪ ਕੁੱਟਮਾਰ ਕਰਦੇ ਤਾਂ ਕੈਮਰਾ ਬੰਦ ਕਰ ਦਿੰਦੇ। ਕੁਲਦੀਪ ਦੁਆਰਾ ਉਸ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਨ ਕੀਤਾ ਜਾਂਦਾ ਸੀ। ਉਹ ਅਕਸਰ ਕਹਿੰਦੇ ਤੂੰ ਮੇਰੇ ਵਰਤਣ ਦੇ ਲਈ ਹੈ ।ਇਸ ਤੋਂ ਇਲਾਵਾ ਹੋਰ ਕੁਝ ਨਹੀਂ ।ਕਿਉਂਕਿ ਉਸਦੇ ਸੰਬੰਧ ਬਾਹਰ ਕਿਸੇ ਨਾਲ ਸੀ। ਉਹ ਸਿਮਰ ਤੋ ਖਹਿੜਾ ਛੁਡਾਉਣਾ ਚਹੁੰਦਾ ਸੀ।ਸਿਮਰ ਫਿਰ ਵੀ ਸਭ ਕੁਝ ਸਹਿੰਦੀ ਰਹੀ। ਏਥੇ ਹੀ ਬਸ ਨਹੀਂ ਜਦ ਸਿਮਰ ਸਕੂਲ ਜਾ ਕੇ ਆਉਂਦੀ ਤਾਂ ਉਸਦੀ ਸੱਸ ਗੇਟ ਨੂੰ ਜਿੰਦਰਾ ਲਗਾ ਕੇ ਚਲੀ ਜਾਂਦੀ। ਸਿਮਰ ਕਈ ਘੰਟੇ ਗੇਟ ਤੇ ਇੰਤਜ਼ਾਰ ਕਰਦੀ ਰਹਿੰਦੀ। ਕਈ ਵਾਰ ਉਹ ਸ਼ਾਮ ਤੱਕ ਨਹੀਂ ਸੀ ਆਉਂਦੇ। ਸਿਮਰ ਨੂੰ ਗੁਆਂਢੀਆਂ ਦੇ ਘਰ ਰਾਤ ਕੱਟਣੀ ਪੈਂਦੀ ਸੀ। ਇੱਕ ਦਿਨ ਸਾਰੇ ਪਰਿਵਾਰ ਨੇ ਮਿਲ ਕੇ ਸਿਮਰ ਨਾਲ ਝਗੜਾ ਕੀਤਾ ਅਤੇ ਉਸਦੇ ਸਹੁਰੇ ਨੇ ਉਸਨੂੰ ਬਾਂਹ ਤੋਂ ਫੜ੍ਹ ਕੇ ਘਰੋਂ ਬਾਹਰ ਕੱਢ ਦਿੱਤਾ। ਉਸਨੇ ਸਾਰੀ ਰਾਤ ਗੇਟ ਤੇ ਕੱਟੀ। ਸਵੇਰੇ ਆਪਣੇ ਪੇਕੇ ਘਰ ਆ ਗਈ । ਅੱਜ ਵੀ ਸਿਮਰ ਦਾ ਕੇਸ ਚੱਲ ਰਿਹਾ ਹੈ। ਅੱਗੇ ਤੁਹਾਡੇ ਮੁਤਾਬਿਕ ਸਿਮਰ ਨੂੰ ਹੁਣ ਕੀ ਕਰਨਾ ਚਾਹੀਦਾ …..
‘ਵੀਰਪਾਲ ਕੌਰ ਮਾਨ ‘

...
...



Related Posts

Leave a Reply

Your email address will not be published. Required fields are marked *

One Comment on “ਸਿਮਰ”

  • Gurbani anusar
    Jo mai kiya so mai paya dosh na deejai awar jana
    ਤੁਸੀ ਬੰਦਗੀ ਕਰੋ ਮਨ ਲਗਾ ਕੇ ਸਿਰਫ ਓਹਦੇ ਨਾਲ ਦੁੱਖ ਕਟੇ ਜਾ ਸਕਦੇ ਨੇ
    ਜੇ ਕੇਸ ਵਗੈਰਾ ਕਰਨ ਦਾ ਸੋਚ ਰਹੇ ਹੋ ਤਾਂ ਫਿਜੂਲ ਐ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)