More Punjabi Kahaniya  Posts
ਵਕਤੀ ਸਿਕੰਦਰ


ਪੂਰਾਣੀ ਗੱਲ ਏ..
ਕਬਰ ਕੋਲ ਬੈਠੇ ਇੱਕ ਬਜ਼ੁਰਗ ਨੂੰ ਕੋਲੋਂ ਲੰਘਦੇ ਬਾਦਸ਼ਾਹ ਨੇ ਦਬਕਾ ਮਾਰਿਆ..ਤੈਨੂੰ ਪਤਾ ਨਹੀਂ ਮੈਂ ਬਾਦਸ਼ਾਹ ਹਾਂ..ਅਦਬ ਨਾਲ ਝੁਕ ਕੇ ਸਲਾਮ ਕਰ!
ਅੱਗੋਂ ਹੱਸ ਪਿਆ ਅਖ਼ੇ ਇਥੇ ਦਫ਼ਨ ਹੋਣ ਤੋਂ ਪਹਿਲਾਂ ਮੈਂ ਵੀ ਲੋਕਾਂ ਨੂੰ ਇੰਝ ਹੀ ਆਖਿਆ ਕਰਦਾ ਸਾਂ..!
ਵੀਹ ਕੂ ਸਾਲ ਪਹਿਲਾਂ ਕਿਰਪਾਲ ਸਿੰਘ ਨਾਮ ਦਾ ਅਮ੍ਰਿਤਸਰ ਵਿਚ ਕਾਰਪੋਰੇਸ਼ਨ ਕਮਿਸ਼ਨਰ ਹੋਇਆ ਕਰਦਾ ਸੀ..ਮਾਨਸਿਕਤਾ ਇੰਝ ਦੀ ਕੇ ਬੱਸ ਹਰ ਵੇਲੇ ਸਾਰਾ ਸ਼ਹਿਰ ਮੈਨੂੰ ਸਲਾਮ ਹੀ ਠੋਕੀ ਜਾਵੇ..ਇੱਕ ਵਾਰ ਮੇਰੀ ਸ਼ਿਕਾਇਤ ਹੋ ਗਈ ਅਖ਼ੇ ਗੁਡ ਮੋਰਨਿੰਗ ਨੀ ਆਖਿਆ..
ਫੇਰ ਕੁਝ ਮਹੀਨਿਆਂ ਬਾਅਦ ਕਿਡਨੀ ਫੇਲ ਹੋ ਗਈ..ਵਜੂਦ ਮੁੱਕ ਗਿਆ..
ਪਰ ਇੰਝ ਦੇ ਜੀਵਨ ਦੇ ਧਾਰਨੀ ਕਿੰਨੇ ਸਾਰੇ ਹੋਰ ਕਿਰਪਾਲ ਸਿੰਘ ਕਦੀ ਜੰਮਣੇ ਬੰਦ ਨਹੀਂ ਹੋਏ..ਆਸ ਪਾਸ ਹੀ ਤੁਰੇ ਫਿਰਦੇ..ਮੇਰੇ ਤੁਹਾਡੇ ਹਰੇਕ ਦੇ..ਚੋਵੀ ਘੰਟੇ ਤਤਪਰ..ਨਿੱਕੀ ਨਿੱਕੀ ਗੱਲ ਤੇ ਦੂਜਿਆਂ ਨੂੰ ਥੱਲੇ ਲਾਉਣ ਲਈ..ਸਾਰਾ ਦਿਨ ਬੱਸ ਇਹੋ ਜੱਦੋਜਹਿਦ..ਦੁਨੀਆਂ ਨੂੰ ਚਕਾਚੌਂਦ ਕੀਵੇਂ ਕਰਨਾ!
ਹਾਂਜੀ ਓਸੇ ਦੁਨੀਆ ਨੂੰ ਜਿਸਦਾ ਵਜੂਦ ਬੱਸ ਕੁਝ ਲੱਖ ਕਿਲੋਮੀਟਰ ਦੂਰ ਮੰਗਲ ਗ੍ਰਹਿ ਤੋਂ ਲਈ ਗਈ ਇਸ ਫੋਟੋ ਵਿਚ ਇੱਕ ਨਿੱਕੇ ਜਿਹੇ ਬਿੰਦੂ...

ਤੋਂ ਵੱਧ ਕੁਝ ਵੀ ਨਹੀਂ..
ਕਿੰਨੀ ਦੇਰ ਵੇਖਦਾ ਰਿਹਾ ਇਸ ਬਿੰਦੂ ਨੂੰ..ਇਸੇ ਬਿੰਦੂ ਵਿਚ ਮੇਰਾ ਮੇਂਹਗਾ ਜਿਹਾ ਘਰ ਵੀ ਏ..ਇੱਕ ਵਜੂਦ ਏ..ਇੱਕ ਸ਼ਖ਼ਸੀਅਤ ਏ..ਓਹੋ ਸ਼ਖਸ਼ੀਤ ਜਿਸ ਅੱਗੇ ਲੋਕਾਂ ਨੂੰ ਝੁਕਾਉਣ ਲਈ ਨਿੱਤ ਕਿੰਨੇ ਪਾਪੜ ਵੇਲਦਾ ਹਾਂ..
ਜਦੋਂ ਕੇ ਬਾਬਾ ਨਾਨਕ ਸਪਸ਼ਟ ਦੱਸ ਗਏ ਨੇ ਕੇ ਇੰਝ ਦੀਆਂ ਕਰੋੜਾਂ ਅਰਬਾਂ ਖਰਬਾਂ ਧਰਤੀਆਂ ਹੋਰ ਵੀ ਨੇ..ਓਹਨਾ ਧਰਤੀਆਂ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੇ ਅਰਬਾਂ-ਖਰਬਾਂ ਬ੍ਰਹਿਮੰਡ ਹੋਰ ਵੀ ਨੇ..ਓਥੇ ਵੱਸਦੇ ਬੇਹਿਸਾਬੇ ਲੋਕ ਜੀਵ ਜੰਤੂ ਕੀਟ ਪਤੰਗ ਪੰਛੀ ਜਾਨਵਰ ਮੇਰੀ ਤੇ ਸੋਚਣ ਸਖਤੀ ਜਵਾਬ ਦੇ ਗਈ..
ਮੁੱਕਦੀ ਗੱਲ ਏ ਹੈ ਕੇ ਸਦੀਵੀਂ ਬਾਦਸ਼ਾਹੀਆਂ ਓਸੇ ਦੀਆਂ ਜਿਸਨੂੰ ਸ਼੍ਰਿਸ਼ਟੀ ਦੇ ਸਿਰਜਣਹਾਰ ਦੀ ਗੋਦ ਵਿਚ ਪਨਾਹ ਮਿਲ ਜਾਵੇ..ਵਰਨਾ ਜੁੱਤੀ ਦੇ ਜ਼ੋਰ ਦੁਨੀਆਂ ਨੂੰ ਆਪਣੇ ਸਾਮਣੇ ਝੁਕਾਉਣ ਵਾਲੇ ਕਈ ਵਕਤੀ ਸਿਕੰਦਰ ਤੇ ਆਉਂਦੇ ਜਾਂਦੇ ਹੀ ਰਹਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)