ਮੇਰੇ ਦੇਖਣ ਦੀ ਗੱਲ੍ਹ ਹੈ ਦੋ ਬੰਦੇ ਤਾਏ ਚਾਚੇ ਦੇ ਮੁੰਡੇ ਯਾਨੀ ਕਜ਼ਨ ਭਰਾ ਇਕੱਠੇਆਂ ਦਾ ਵਿਆਹ ਹੋਇਆ ,, ਛੋਟੇ ਦੇ ਪਹਿਲਾਂ ਮੁੰਡਾ ਹੋਇਆ ਵੱਢੇ ਦੇ ਕੁੜੀ,, ਦੋ ਕੁ ਸਾਲ ਬਾਦ ਛੋਟੇ ਦੇ ਦੂਜਾ ਮੁੰਡਾ ਹੋਇਆ ਤੇ ਵੱਢੇ ਦੇ ਮਹੀਨੇ ਕੁ ਬਾਦ ਕੁੜੀ,,, ਬੁੜੀਆਂ ਆਪਣੀ ਆਦਤ ਮੁਤਾਬਕ ਮੂੰਹ ਢਿੱਲ੍ਹਾ ਜੇਹਾ ਕਰਨ ਕੇ ਦੋ ਕੁੜੀਆਂ ਹੋ ਗਈਆਂ ਪਰ ਦੂਜੇ ਪਾਸੇ ਖੁਸ਼ੀਆਂ ਮਨਾਉਣ ਕੇ ਜੋੜੀ ਬਣਗੀ
ਦੋ ਕੁ ਸਾਲ ਹੋਰ ਬੀਤੇ ਤਾਂ ਫੇਰ ਓਹੀ ਕੰਮ ਛੋਟੇ ਦੇ ਤੀਸਰਾ ਮੁੰਡਾ ਤੇ ਵੱਢੇ ਦੇ ਤੀਸਰੀ ਕੁੜੀ ਜੰਮ ਪਈ,,, ਹੁਣ ਤਾਂ ਪਿੰਡ ਚਂ ਵੀ ਬੁੜੀਆਂ ਗੱਲਾਂ ਕਰਨ ਲੱਗੀਆਂ ਕੇ ਨੀ ਪਤਾ ਨਹੀਂ ਆਹ ਗੁਰਦਿੱਤੇ ਦੀ ਨੂੰਹ ਕੀ ਖਾਂਦੀ ਆ ਮੁੰਡੇ ਤੇ ਮੁੰਡਾ ਜੰਮੀ ਜਾਂਦੀ ਆ
ਪਰ ਔਹ ਦੂਸਰੀ ਵਿਚਾਰੀ ਦੀ ਮਾੜੀ ਕਿਸਮਤ ਰੱਬ ਨੇ ਪੰਡ ਕੁੜੀਆਂ ਦੀ ਦੇਤੀ,,,, ਰੱਬ ਇਹਨੂੰ ਵੀ ਇਕ ਚੰਗੀ ਚੀਜ਼ ਦੇ ਦਿੰਦਾ 🤔
ਚਲੋ ਸਮਾਂ ਬੀਤਦਾ ਗਿਆ ਦੋਨੋਂ ਪਰਵਾਰ ਘਰੋਂ ਸੌਖੇ ਸੀ,, ਜਮੀਨ ਦੇ 25-25 ਕਿੱਲੇ ਕੋਲ ਸਨ,, ਵੱਢੇ ਨੇ ਕੁੜੀਆਂ ਪੜਾਲੀਆਂ ਕੁੜੀਆਂ ਵੀ ਸੋਹਣੀਆਂ ਸੁਨਖੀਆਂ,,,
ਪਰ ਦੂਜੇ ਪਾਸੇ ਤਿੰਨਾਂ ਚੋ ਕੋਈ ਵੀ ਮੈਟ੍ਰਿਕ ਨਹੀਂ ਟੱਪੇਆ,,, ਖੇਤੀ ਕਰਨ ਲੱਗੇ ਪਹਿਲਾਂ ਵੱਡਾ ਮੁੰਡਾ ਫੀਮ ਖਾਣ ਲਗ...
ਗਿਆ ਫੇਰ ਦੇਖਾ ਦੇਖੀ ਦੂਜਾ ਫੇਰ ਤੀਜਾ
ਬਾਪੂ ਨੇ ਸਮਝੌਣਾ ਸੀ ਉਲਟਾ ਬਾਪੂ ਵੀ ਡੋਡਿਆਂ ਤੇ ਲਾਤਾ
ਲੀਡਰੀ ਚਂ ਪੈਰ ਰੱਖਣ ਲੱਗੇ,,, ਖਰਚ ਵਧੇ,,, ਜਮੀਨ ਵੇਚਣ ਲੱਗੇ,,ਘਰ ਚਂ ਚਾਰ ਅਮਲੀ ਹੋ ਗੇ ਨਾਲ ਨਸ਼ਾ ਵੇਚਣ ਦਾ ਜੁਗਾੜ ਕਰਨ ਲੱਗੇ ਤਾਂ ਪਰਚਾ ਦਰਜ਼ ਹੋ ਗਿਆ,, ਮੁੱਕਦੀ ਗੱਲ੍ਹ ਅੱਜ ਦੋ ਮੁੰਡੇ ਚਿੱਟੇ ਦੇ ਕੇਸ ਚਂ ਜੇਲ ਚਂ ਨੇ ਇਕ ਘਰੇ,,,, ਬਾਪੂ ਰੱਬ ਨੂੰ ਪਿਆਰਾ ਹੋ ਗਿਆ,,,,ਜਮੀਨ ਦੇ ਵੀ 6 ਕਿੱਲੇ ਹੀ ਰਹਿ ਗੇ,, ਬਾਕੀ ਸਾਰੇ ਚੱਟਮ ਕਰਗੇ
ਦੂਸਰੇ ਪਾਸੇ ਵੱਡਾ ਜੀਹਦੇ ਤਿੰਨ ਕੁੜੀਆਂ ਸਨ ਵੱਡੀ ਦਾ ਕੈਨੇਡਾ ਵਿਆਹ ਹੋ ਗਿਆ,,, ਕੈਨੇਡਾ ਚਲੀ ਗਈ,,, ਫੇਰ ਦੂਜੀਆਂ ਦੋਨਾਂ ਦਾ ਵੀ ਕੈਨੇਡਾ ਰਿਸ਼ਤਾ ਕਰਾਤਾ,, ਉਹ ਵੀ ਕੈਨੇਡਾ ਵਸਦੀਆਂ ਤੇ ਮਾਂ ਬਾਪ ਵੀ ਉਹਨਾਂ ਕੈਨੇਡਾ ਬੁਲਾ ਲਏ,,,
ਜਿਹੜੇ ਕੁੜੀਆਂ ਜੰਮਣ ਤੇ ਨੱਕ ਬੁੱਲ ਜੇ ਕੱਢਦੇ ਸੀ,, ਅੱਜ ਓਸੇ ਮੂੰਹ ਨਾਲ ਕਹਿੰਦੇ ਨੇ ਲੌ ਵੀ ਆਹ ਕੁੜੀਆਂ ਤਾਂ ਕਰਮਾਂ ਵਾਲੀਆਂ ਨੇ,,, ਤੇ ਦੂਜੇ ਪਾਸੇ ਤਿੰਨ ਜੰਮੇ ਤਿੰਨੋ ਨਿਕੰਮੇ 😄😄
Access our app on your mobile device for a better experience!