More Punjabi Kahaniya  Posts
ਤੁਲਸੀ ਵਿਆਹ


“ਵਾਹ, ਕੀ ਸਜਾਵਟ ਹੈ।” ਹੈਂ! ਏਨਾ ਵਧੀਆ ਇੰਤਜਾਮ “ਅਸੀਂ ਤਾਂ ਆਪਣੀ ਬੇਟੀ ਦੇ ਵਿਆਹ ਵਿੱਚ ਵੀ ਏਨਾ ਖਰਚ ਨਾ ਕਰ ਸਕੀਏ”
“ਵੱਡੇ ਲੋਕਾਂ ਦੀਆਂ ਗੱਲਾਂ”……. ਕਰਦੀਆਂ ਹੋਈਆਂ ਕੀਰਤਨ ਮੰਡਲੀ ਦੀਆਂ ਸਾਰੀਆਂ ਜਨਾਨੀਆਂ ਬੰਗਲੇ ਦੇ ਅੰਦਰ ਪਹੁੰਚ ਗਈਆਂ।
“ਆਓ ਜੀ ਆਓ, ਸਵਾਗਤ ਹੈ।” ਕਹਿੰਦੇ ਹੋਏ ਸਜੀ-ਧਜੀ ਸਪਨਾ ਸ਼ੁਕਲਾ ਨੇ ਸਭਦਾ ਸਵਾਗਤ ਕੀਤਾ।
“ਤੁਸੀਂ ਤਾਂ ਬਹੁਤ ਵਧੀਆ ਇੰਤਜਾਮ ਕੀਤਾ ਹੈ, ਸਪਨਾ ਜੀ।” ਮਨ ਹੀ ਮਨ ‘ਚ ਕੁੜਦੀ ਅਰੁਣਾ ਨੇ ਕਿਹਾ।
“ਜ਼ਰਾ ਦੇਖੋ ਤਾਂ, ਤੁਸੀਂ ਆਪਣੀ ਤੁਲਸੀ ਮਇਆ ਦਾ ਕਿਵੇਂ ਸ਼ਿਗਾਰ ਕੀਤਾ ਹੈ”, ਮਹਿਮਾ ਨੇ ਕਿਹਾ।
“ਹਾਂ ਹਾਂ, ਅੰਦਰ ਆ ਜਾਉ।”
ਅੰਦਰ ਹਾਲ ‘ਚ ਕਦਮ ਰੱਖਦੇ ਹੀ ਸਾਰੀਆ ਹੈਰਾਨ ਹੋ ਗਈਆਂ।
ਤੁਲਸੀ ਦੇ ਪੌਦੇ ਦੀ ਜਗ੍ਹਾ ਇਕ ਦੁਬਲੀ-ਪਤਲੀ, ਸਾਂਵਲੀ ਕੁੜੀ ਲਾੜੀ ਦੇ ਭੇਸ ‘ਚ ਬੈਠੀ ਸੀ।
“ਇਹ ਹੈ ਸਾਡੀ ਤੁਲਸੀ, ਹੈਰਾਨ ਨਾ ਹੋਵੋ, ਇਹ ਸਾਡੇ ਮਾਲੀ ਦੀਨਦਿਆਲ ਦੀ ਬੇਟੀ ਤੁਲਸੀ ਹੈ। ਪਿਛਲੇ ਮਹੀਨੇ ਦੀਨਦਿਆਲ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਤੁਲਸੀ ਦੀ ਸ਼ਾਦੀ ਇਸ ਤਰੀਕ ਨੂੰ ਤਹਿ ਸੀ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਸ ਵਾਰ ਜਿਉੰਦੀ-ਜਾਗਦੀ ਤੁਲਸੀ ਦਾ ਕੰਨਿਆਦਾਨ ਕਰਾਂ। ਹੁਣ ਤਾਂ ਮੈਂ ਪ੍ਰਣ ਕਰ...

ਲਿਆ ਹੈ ਕਿ ਹਰ ਸਾਲ ਇਕ ਗਰੀਬ ਕੁੜੀ ਦਾ ਵਿਆਹ ਕਰਾਂਗੀ। ਰੱਬ ਨੇ ਮੈਨੂੰ ਧੀ ਨਹੀਂ ਦਿੱਤੀ ਤਾਂ ਕੀ ਹੋਇਆ? ਇਨ੍ਹਾਂ ਕੁੜੀਆਂ ਲੲੀ ਵੀ ਤੇ ਸਾਡੀ ਜਿੰਮੇਵਾਰੀ ਬਣਦੀ ਹੈ।” ਇਹ ਕਹਿੰਦੇ ਹੋਏ ਸਪਨਾ ਨੇ ਤੁਲਸੀ ਨੂੰ ਗਲੇ ਲਗਾ ਲਿਆ।
ਹਾਲ ‘ਚ ਸ਼ਾਂਤੀ ਸੀ। ਕੁਝ ਸਮੇਂ ਬਾਦ ਭਰੇ ਮਨ ਨਾਲ ਅਰੁਣਾ ਨੇ ਕਿਹਾ, “ਬਿਲਕੁਲ ਸਹੀ ਕਹਿੰਦੇ ਪਏ ਹੋ, ਸਪਨਾ ਜੀ। ਮਾਨਵ ਸੇਵਾ ਹੀ ਨਾਰਾਇਣ ਦੀ ਸੇਵਾ ਹੁੰਦੀ ਹੈ। ਮੈਂ ਵੀ ਪ੍ਹਣ ਲੈਂਦੀ ਹਾਂ ਕਿ ਆਪਣੀ ਸਮੱਰਥਾ ਅਨੁਸਾਰ ਗਰੀਬ ਕੁੜੀਆਂ ਦੇ ਵਿਆਹ ‘ਚ ਸਹਿਯੋਗ ਕਰਾਂਗੀ।
ਤਾੜੀਆਂ ਨਾਲ ਪੂਰਾ ਹਾਲ ਗੂੰਜ ਉਠਿਆ। ਸਾਰੀਆ ਜਨਾਨੀਆਂ ਨੇ ਤੁਲਸੀ ਨੂੰ ਅਸ਼ੀਰਵਾਦ ਦਿੱਤਾ। ਬਾਹਰ ਤੋਂ ਬੈਂਡ ਦੀ ਅਵਾਜ਼ ਆਣ ਲੱਗ ਗਈ ਸੀ। ਬਰਾਤ ਦਰਵਾਜ਼ੇ ‘ਤੇ ਆ ਗਈ ਸੀ। ਸਾਰੀਆਂ ਜਨਾਨੀਆਂ ਖੁਸ਼ਹਾਲ ਮਨ ਨਾਲ ਬਰਾਤ ਦੀ ਖਾਤਰਦਾਰੀ ਕਰਨ ਲੱਗ ਪਈਆਂ।

ਮੂਲ ਭਾਸ਼ਾ- ਹਿੰਦੀ
ਮੂਲ ਲੇਖਕ- ਛਾਇਆ ਸਿੰਘ
ਅਨੁਵਾਦਕ- ਭੁਪਿੰਦਰ ਕੌਰ ਸਾਢੌਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)