ਨਿੱਕੇ ਕਦ ਵਾਲਾ
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।।
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।।
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।।
“ਮੈਨੂੰ ਬੱਸ ਵੱਖ ਕਰ ਦਿਓ।।ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ।।ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ।।”
ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ ਨੇ ਪਿੱਛਿਓਂ ਵਾਜ ਮਾਰ ਲਈ।।ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ।।”
“ਕੀ...
ਹੋਇਆ ਏ ਪਾਰਕ ਵਿਚ”।।ਗੁੱਸੇ ਵਿਚ ਸਵਾਲ ਪੁੱਛਿਆ
“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ।।ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ।।ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਅੱਗੇ ਸੀਨਾ ਡਾਹ ਉਸਨੂੰ ਵੰਗਾਰਦਾ ਪਿਆ ਏ”
ਬਾਪ ਦੇ ਕਾਲਜੇ ਵਿਚੋਂ ਜਜਬਾਤ ਬਣ ਨਿੱਕਲੇ ਇਹ ਬੋਲ ਪੁੱਤ ਦੇ ਅੰਦਰੂਨੀ ਵਜੂਦ ਤੇ ਬਿਜਲੀ ਬਣ ਡਿੱਗੇ ਤਾਂ ਜਰੂਰ ਪਰ ਇਸ ਵਾਰ ਸੜਿਆ ਕੁਝ ਨਹੀਂ ਸਗੋਂ ਚਿਰਾਂ ਤੋਂ ਬਲਦੇ ਭਾਂਬੜ ਇੱਕਦਮ ਠੰਡੇ ਜਿਹੇ ਪੈ ਗਏ।
ਹਰਪ੍ਰੀਤ ਸਿੰਘ ਜਵੰਦਾ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ.. ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ.. ਫੇਰ ਹਰੇਕ ਲੰਘਦੇ ਆਉਂਦੇ Continue Reading »
ਇਸ ਧਰਤੀ ਉੱਤੇ ਐਨਾ ਜੋ ਅਧਰਮ ਹੈ, ਉਸਦਾ ਕਾਰਨ ਇਹ ਨਹੀਂ ਕਿ ਨਾਸਤਿਕ ਹਨ ਦੁਨੀਆ ਵਿੱਚ ਬਹੁਤ ਜਿਆਦਾ । ਆਸਤਿਕਾਂ ਨੇ ਇੱਕ— ਦੂੱਜੇ ਨੂੰ ਗਲਤ ਸਿੱਧ ਕਰ — ਕਰ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਕੋਈ ਵੀ ਠੀਕ ਨਹੀਂ ਰਿਹਾ । ਮੰਦਿਰ ਵਾਲੇ, ਮਸਜ਼ਿਦ ਵਾਲਿਆਂ ਨੂੰ ਗਲਤ ਕਹਿ Continue Reading »
ਅਸਲ ਦੋਸ਼ੀ ਅੱਜ ਉਹ ਆਜ਼ਾਦ ਹੋ ਗਿਆ ਸੀ ਸਾਰੇ ਫ਼ਿਕਰਾਂ ਤੋਂ ….ਉਨ੍ਹਾਂ ਫ਼ਿਕਰਾਂ ਤੋਂ ਜਿਨ੍ਹਾਂ ਦੀ ਭਾਰੀ ਪੰਡ ਉਹ ਪਿਛਲੇ ਛੇ ਮਹੀਨਿਆਂ ਤੋਂ ਚੁੱਕ ਜ਼ਿੰਦਗੀ ਦੀ ਗੱਡੀ ਨੂੰ ਧੱਕਾ ਦੇ ਰਿਹਾ ਸੀ । ਅੱਜ ਨਾ ਉਸਨੂੰ ਦੋ ਡੰਗ ਦੀ ਰੋਟੀ ਦਾ ਫ਼ਿਕਰ ਸੀ , ਨਾ ਬੈਂਕ ਦੀਆਂ ਕਿਸ਼ਤਾਂ ਦਾ ਫ਼ਿਕਰ Continue Reading »
ਸਵੇਰੇ ਹੀ ਉੱਠਕੇ ਉਹ ਬਾਈਕ ਲ਼ੈਕੇ ਬਜਾਰੋ ਰਾਸ਼ਨ ਲੈਣ ਲਈ ਘਰੋਂ ਨਿਕਲਿਆਂ । ਜਗ੍ਹਾ ਜਗ੍ਹਾ ਲੱਗੇ ਪੁਲਸ ਨਾਕਿਆਂ ਤੇ ਰੁਕਦਾ ਤੇ ਆਪਣੇ ਆਪ ਨੂੰ ਬਚਾਉਂਦਾ ਉਹ ਅੱਗੇ ਵਧ ਹੀ ਰਿਹਾ ਸੀ ਤਾਂ ਰਸਤੇ ਵਿੱਚ ਬਾਈਕ ਪੈਂਚਰ ਹੋ ਗਈ। ਪਰ ਪੈਂਚਰ ਵਾਲੀ ਦੁਕਾਨ ਬੰਦ ਸੀ ਕਿਉਂਕਿ ਇਹ ਗੈਰ ਜਰੂਰੀ ਵਸਤੂਆਂ ਵਿੱਚ Continue Reading »
1983 ‘ਚ ਕੈਨੇਡਾ ਤੋਂ ਪੰਜਾਬ ਘੁੰਮਣ ਗਏ ਇੱਕ ਬੰਦੇ ਨੇ ਕੁਝ ਸਾਲ ਪਹਿਲਾਂ ਸੰਤਾਂ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਸਾਰੇ ਪੰਜਾਬੀਆਂ ਵਾਂਗ ਉਹ ਵੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚਲਾ ਗਿਆ। ਲੰਗਰ ਹਾਲ ‘ਚ ਲੰਗਰ ਛਕਣ ਲੱਗੇ ਤਾਂ ਦੇਖਿਆ ਕਿ ਉਸਦੇ ਐਨ ਸਾਹਮਣੇ ਪੰਗਤ ‘ਚ ਸੰਤ ਜਰਨੈਲ ਸਿੰਘ Continue Reading »
ਜੋਸ਼ ਵਿਚ ਹੋਸ਼ —– ਗੱਲ ਬਹੁਤ ਪੁਰਾਣੀ ਹੈ। ਦਿੱਲੀ ਯੂਨੀਵਰਸਿਟੀ ਵਿਚ ਛੁੱਟੀਆਂ ਸਨ। ਅਸੀਂ ਗੱਡੀ ਰਾਹੀਂ ਲੁਧਿਆਣੇ ਆ ਰਹੇ ਸਾਂ। ਗੱਡੀ ਦੋਰਾਹੇ ਸਟੇਸ਼ਨ ਤੇ ਸਿਰਫ ਦੋ ਮਿਨਟ ਹੀ ਰੁਕੀ ਤੇ ਚੱਲ ਪਈ। ਦੂਰੋਂ ਤਿੰਨ ਆਦਮੀ ਭੱਜੇ ਆਉਂਦੇ ਨਜ਼ਰ ਪਏ। ਗੱਡੀ ਫੜਨੀ ਸੀ। ਗੱਡੀ ਦੀ ਰਫਤਾਰ ਲਗਾਤਾਰ ਵਧ ਰਹੀ ਸੀ।ਉਹਨਾਂ ਤਿੰਨਾਂ Continue Reading »
ਮੀਤ ਦੇ ਜਵਾਕ ਤਾਂ ਹੋਰ ਈ ਹਿਸਾਬ ਦੇ ਆ ….ਇਹ ਕਹਿੰਦੀ ਮਾਸੀ ਮੈਨੂੰ ਅਕਸਰ ਈ ਸੁਣਦੀ ਸੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਨਾਨਕੇ ਜਾਈ ਦਾ ਸੀ। ਮਾਸੀ ਦੇ ਜਵਾਕ ਤੇ ਮਾਮਿਆਂ ਦੇ ਜਵਾਕ ਪੜ੍ਹਨ ਚ ਅਵੱਲ ਸਨ, ਸਭ ਨੂੰ ਭੱਜ ਕੇ ਮਿਲਦੇ, ਗੱਲਾਂ ਕਰਦੇ ਅਗਲੇ ਦਾ ਮਨ ਮੋਹ ਲੈਂਦੇ, ਆਪਸ Continue Reading »
ਫੁੱਲਾਂ ਵਾਲੀ ਕਾਰ (ਮਿੰਨੀ ਕਹਾਣੀ) “ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ” ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ। ” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Seema Goyal
Thanks for sharing this type of story. God bless you.
Gagan Ghanauri
nice
ninder
nice