(ਮੈਂ ਉਹੀ ਇੱਕ ਕੁੜੀ)
ਜੋ ਮੁੰਡਾ ਆਪ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੇ ਨਾਲ ਸੌਂ ਚੁਕਿਆ ਸੀ । ਤੇ ਮੈਨੂੰ ਵਿਆਹ ਦੀ ਪਹਿਲੀ ਰਾਤ ਨੂੰ ਕਹਿੰਦਾ ਕਿ ਆਪਣਾ ਕੁਆਰਾਪਣ ਸਾਬਿਤ ਕਰ ਕਿ ਤੂੰ ਅੱਜ ਤੋਂ ਪਹਿਲਾਂ ਕਦੀ ਕਿਸੇ ਨਾਲ ਸ਼ਰੀਰਕ ਰਿਸ਼ਤਾ ਨਹੀਂ ਬਣਾਇਆ । ਇੱਕ ਕੁੜੀ ਆਪਣਾ ਕੁਆਰਾਪਨ ਕਿਵੇਂ ਸਾਬਿਤ ਕਰੇਗੀ । ਮੈਂਨੂੰ ਇਹ ਬੜਾ ਅਜੀਬ ਲੱਗਾ । ਮੈਂ ਆਪਣੇ ਪਤੀ ਸੁਖਵਿੰਦਰ ਦੀ ਗੱਲ ਤੋਂ ਬਹੁਤ ਪ੍ਰੇਸ਼ਾਨ ਹੋਈ …. ਅਸੀਂ ਚਾਰ ਸਾਲ ਪਹਿਲਾਂ ਫੇਸਬੁੱਕ ਤੇ ਮਿਲੇ ਸੀ।
ਸਾਡੇ ਵਿੱਚ ਕਾਫੀ ਚੰਗੀ ਦੋਸਤੀ ਹੋਗੀ, ਤੇ ਕੱਦੋਂ ਇਹ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ ਮੈਂਨੂੰ ਤੇ ਸੁਖਵਿੰਦਰ ਨੂੰ ਵੀ ਨਹੀਂ ਪਤਾ ਲੱਗਾ। ਅਸੀਂ ਵਿਆਹ ਤੋਂ ਪਹਿਲਾਂ ਕਈ ਵਾਰ ਬਾਹਰ ਇੱਕਲਿਆਂ ਵਿਚ ਮਿਲੇ ਪਰ ਸੁਖਵਿੰਦਰ ਨੇ ਕਦੀ ਕੋਈ ਏਦਾਂ ਦੀ ਗੱਲ ਜਾਂ ਹਰਕਤ ਨਹੀਂ ਕੀਤੀ ਸੀ।
ਪਰ ਅੱਜ ਉਸਦੀ ਇਹ ਗੱਲ ਨੇ ਮੇਰੇ ਅੰਦਰ ਸੁਖਵਿੰਦਰ ਦੀ ਬਣੀ ਇੱਜ਼ਤ ਨੂੰ ਖ਼ਤਮ ਕਰ ਦਿੱਤਾ ।
ਸੁਖਵਿੰਦਰ ਨੇ ਮੈਂਨੂੰ ਆਪਣੇ ਬਾਰੇ ਸਭ ਦੱਸਿਆ ਸੀ, ਕਿ ਉਸਦੀ ਜ਼ਿੰਦਗੀ ਵਿਚ ਮੇਰੇ ਤੋਂ ਪਹਿਲਾਂ ਕਈ ਕੁੜੀਆਂ ਆਈਆਂ ਸੀ।
ਪਰ ਜਦੋਂ ਦੀ ਉਸਦੀ ਜ਼ਿੰਦਗੀ ਵਿਚ ( ਰਾਣੋ ) ਯਾਣੀ ਮੈਂ ਉਹਨੇ ਦੁਬਾਰਾ ਕਿਸੇ ਹੋਰ ਵੱਲ ਅੱਖ ਚੱਕ ਕੇ ਨਹੀਂ ਦੇਖਿਆ, ਪਰ ਮੇਰੀ ਜ਼ਿੰਦਗੀ ਵਿਚ ਵੀ ਏਦਾਂ ਦਾ ਕੁਝ ਨਹੀਂ ਸੀ। ਮੈਂ ਵੀ ਸੁਖਵਿੰਦਰ ਨੂੰ ਬਹੁਤ ਪਿਆਰ ਕਰਦੀ ਸੀ। ਤਾਂਹੀ ਤੇ ਮੈਂ ਆਪਣੇ ਪਰਿਵਾਰ ਦੇ ਖਿਲਾਫ ਹੋਕੇ ਸੁਖਵਿੰਦਰ ਨਾਲ ਵਿਆਹ ਕੀਤਾ। ਪਰ ਮੈਂਨੂੰ ਇਹ ਉਮੀਦ ਨਹੀਂ ਸੀ, ਕਿ ਸੁਖਵਿੰਦਰ ਮੈਂਨੂੰ ਏਦਾਂ ਕਹੇਗਾ।
ਮੈਂਨੂੰ ਇਹ ਗੱਲ ਕਹਿਣ ਤੋਂ ਬਾਅਦ ਜਦ ਸੁਖਵਿੰਦਰ ਨੇ ਸੁਹਾਗਰਾਤ ਵਾਲੀ ਰਸਮ ਪੂਰੀ ਕੀਤੀ ਤਾਂ…. ਮੈਂਨੂੰ ਥੱਕਾ ਦੇਕੇ ਬੈੱਡ ਤੋਂ ਥੱਲੇ ਸੁੱਟ ਦਿੱਤਾ…. ਤੇ ਕਹਿਣ ਲੱਗਾ।
” ਤੂੰ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਕਰ ਚੁੱਕੀ ਹੈ ਮੈਂ ਤੇਰੇ ਸ਼ਰੀਰ ਦਾ ਸੁੱਖ ਪ੍ਰਾਪਤ ਨਹੀਂ ਕਰ ਸਕਿਆ।”
ਮੈਂ ਭਰੀ ਪੀਤੀ ਰਹੀ ਉਸਦੇ ਮੂੰਹੋਂ ਇਹ ਗੱਲਾਂ ਸੁਣਕੇ….. ਮੈਂ ਹੀ ਜਾਣ ਸਕਦੀ ਸੀ। ਇਹ ਸਿਲਸਿਲਾ ਏਥੇ ਰੁਕਣ ਵਾਲਾ ਨਹੀਂ ਸੀ। ਏਦਾਂ ਹੀ ਸੁਖਵਿੰਦਰ ਮੈਂਨੂੰ ਬਿਨਾਂ ਕਿਸੇ ਗੱਲ ਤੋਂ ਤਾਹਣੇ ਮਿਹਣੇ ਦੇਣ ਲੱਗਾ। ਮੇਰੇ ਚਰਿੱਤਰ ਤੇ ਬੋਲਣ ਲੱਗਾ। ਸਾਡੀ ਰੋਜ਼ ਕਾਫੀ ਲੜਾਈ ਹੋਣ ਲੱਗੀ। ਤੇ ਹੁਣ ਤੇ ਹੱਦ ਹੀ ਪਾਰ ਹੋਗੀ ਏਥੋਂ ਤੱਕ ਕਿ ਮੇਰੇ ਤੇ ਹੱਥ ਤੱਕ ਚੁੱਕਣ ਲੱਗਾ। ਮੈਂ ਕਰਾਂ ਤੇ ਕਿ ਕਰਾਂ….. ਮੈਂ ਤਾਂ ਕਦੀ ਸੋਚ ਵੀ ਨਹੀਂ ਸਕਦੀ ਸੀ, ਕਿ ਸੁਖਵਿੰਦਰ ਏਦਾਂ ਦਾ ਹੋਵੇਗਾ। ਜਾਂ ਏਦਾਂ ਦਾ ਰੂਪ ਧਾਰਣ ਕਰ ਲਾਵੇਗਾ।
ਮੈਂ ਤਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸ ਸਕਦੀ ਸੀ। ਕਿਉਂਕਿ ਉਹਨਾਂ ਤੋਂ ਤਾਂ ਮੈਂ ਪਹਿਲਾਂ ਹੀ ਬਾਗੀ ਹੋ ਚੁੱਕੀ ਸੀ। ਸ਼ਾਇਦ ਏਹੀ ਮੇਰੀ ਸਜ਼ਾ ਸੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਦੀ ਪਰ ਆਪਣੀ ਇੱਛਾ ਅਨੁਸਾਰ ਵਿਆਹ ਕਰਵਾਉਣਾ ਕੋਈ ਪਾਪ ਤਾਂ ਨਹੀਂ ਪਰ ਹੋ ਸਕਦਾ ਮੇਰੇ ਕੋਲੋ ਕੋਈ ਪਾਪ ਹੀ ਹੋ ਗਿਆ ਹੋਵੇ ਮੇਰੇ ਮਨ ਵਿਚ ਏਦਾਂ ਦੇ ਸਵਾਲ ਉਭਰਨ ਲੱਗੇ ।
ਦਿਨੋ ਦਿਨ ਮੇਰਾ ਸੁਖਵਿੰਦਰ ਨਾਲ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਉਹ ਹੁਣ ਰੋਜ਼ ਸ਼ਰਾਬ ਪਿਕੇ ਆਉਂਦਾ ਤੇ ਭੁੱਖੇ ਜਾਨਵਰ ਦੇ ਵਾਂਗ ਮੇਰੇ ਉਤੇ ਆਨ ਚੱਪਟ ਮਾਰਦਾ…. ਤੇ ਮੇਰਾ ਬੁਰਾ ਹਾਲ ਕਰ ਦੇਂਦਾ…. ਫਿਰ ਮੈਂਨੂੰ ਤਾਹਣੇ ਦੇਂਦਾ… ਤੇ ਕਈ ਵਾਰ ਕੁੱਟਮਾਰ ਵੀ ਕਰਦਾ…. ਇਹ ਵੀ ਕੋਈ ਜ਼ਿੰਦਗੀ ਸੀ। ਮੈਂ ਤਾਂ ਅੰਦਰ ਹੀ ਅੰਦਰ ਮਰਦੀ ਜਾ ਰਹੀ ਸੀ। ਨਾ ਹੀ ਮੈਂ ਕਿਸੇ ਨਾਲ ਆਪਣਾ ਢਿੱਡ ਫੋਲਦੀ ਆਖਿਰ ਮੈਂ ਦੱਸਾਂ ਤੇ ਕਿਨੂੰ ਦੱਸਾਂ ਮੇਰੀ ਜ਼ਿੰਦਗੀ ਨੂੰ ਮੈਂ ਆਪਣੇ ਹੱਥੀਂ ਮਾਰ ਚੁਕੀ ਸੀ। ਉਹ ਖੁਸ਼ੀਆਂ ਦਾ ਗਲਾ ਪਹਿਲਾਂ ਹੀ ਘੁੱਟ ਚੁੱਕੀ ਸੀ। ਮੇਰਾ ਦਰਦ ਸਿਰਫ ਮੈਂ ਹੀ ਸਮਝ ਸਕਦੀ ਸੀ। ਤੇ ਜਾਂ ਕੋਈ ਦੁਖੀ ਔਰਤ….. ਹੋਲੀ ਹੋਲੀ ਮੈਂ ਵੀ ਖੁਦ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ।
ਤੇ ਸੁਖਵਿੰਦਰ ਦੇ ਨਾਲ ਤੂੰ – ੨...
ਮੈਂ … ਚ ਬੋਲਣ ਲੱਗੀ।
ਤੇ ਸਾਡੇ ਦੋਨਾਂ ਵਿਚ ਹੱਥੋ ਪਾਈ ਵੀ ਹੋਣ ਲੱਗੀ…. ਹੁਣ ਜਦ ਸੁਖਵਿੰਦਰ ਸ਼ਰਬ ਪਿਕੇ ਮੇਰੇ ਕਮਰੇ ਵਿਚ ਆਉਂਦਾ… ਤਾਂ ਮੈਂ ਵੀ ਉਸਨੂੰ ਲਾਗੇ ਨਹੀਂ ਲੱਗਣ ਦੇਂਦੀ…. ਜੇ ਉਹ ਮੇਰੇ ਨਾਲ ਕੁੱਟਮਾਰ ਕਰਦਾ ਹੈ।
ਤਾਂ ਬਣਦਾ ਜਵਾਬ ਅੱਗੋ ਮੈਂ ਵੀ ਦੇਂਦੀ…. ਮੈਂਨੂੰ ਲੱਗਦਾ ਸੀ, ਸ਼ਾਇਦ ਮੇਰੇ ਏਦਾਂ ਕਰਨ ਦੇ ਨਾਲ ਸੁਖਵਿੰਦਰ ਤੇ ਕੋਈ ਅਸਰ ਪਵੇਗਾ…. ਪਰ ਨਹੀਂ ਇਸਦੇ ਉਲਟ ਹੋਇਆ।
ਸੁਖਵਿੰਦਰ ਹੁਣ ਮੇਰੇ ਤੋਂ ਦਿਨੋਂ ਦਿਨ ਦੂਰ ਹੁੰਦਾ ਹੋ ਗਿਆ… ਉਹ ਬਾਹਰ ਹੋਰਾਂ ਔਰਤਾਂ ਨਾਲ ਨਜਾਇਜ਼ ਰਿਸ਼ਤੇ ਰੱਖਣ ਲੱਗਾ । ਪਤਾ ਨਹੀਂ ਕਿੱਥੋਂ – ੨ ਮੂੰਹ ਕਾਲਾ ਕਰਵਾਕੇ ਆਉਣਾ ਲੱਗਾ…. ਹੁਣ ਮੇਰੇ ਕੋਲ ਆਏ ਉਹਨੂੰ ਪੂਰੇ ਛੈ…… ਮਹੀਨੇ ਹੋ ਗਏ। ਏ ਨਹੀਂ ਸੀ, ਕਿ ਮੈਂ ਸੋਹਣੀ ਨਹੀਂ ਬਹੁਤ ਸੋਹਣੀ ਸੀ। ਪਿਆਰ ਵੀ ਕਰਦੀ ਸੀ।
ਬਸ ਸੁਖਵਿੰਦਰ ਦੀ ਹੈਵਾਨਿਅੱਤ ਤੇ ਬਦਲ ਦੀਆਂ ਨੀਤੀਆਂ ਨੇ ਮੈਨੂੰ ਵੀ ਸੁਖਵਿੰਦਰ ਵਰਗਾ ਬਣਾ ਦਿੱਤਾ ।
ਮੈਂ ਕੱਲੀ ਬੇਜਾਨ ਵੇ ਹੋਈ
ਬੂਹੇ ਵਿਚ ਬੈਠੀ ਫਿਰਦੀ ਹਾਂ ਮੋਈ
ਚੰਦਰੀ ਮੇਰੀ ਹੁਸਨ ਜਵਾਨੀ
ਹੁਣ ਮੇਰੀ ਹੀ ਦੁਸ਼ਮਣ ਹੋਈ
ਹਾਰ ਸ਼ਿੰਗਾਰ ਹੁਣ ਲਾਉਂਦੀ ਨਾ ਮੈਂ
ਸ਼ੀਸ਼ੇ ਸਾਹਵੇਂ ਖੜ ਮੁਸਕਰਾਉਂਦੀ ਨਾ ਮੈਂ
ਹੋਇਆ ਇਹ ਬੁਰਾ ਹਾਲ ਮੇਰਾ
ਤਣ ਗੋਰਾ ਵਿੱਚੋ ਚੂਰ ਹੋਈ
ਚੰਦਰੀ ਮੇਰੀ ਹੁਸਨ ਜਵਾਨੀ
ਹੁਣ ਮੇਰੀ ਹੀ ਦੁਸ਼ਮਣ ਹੋਈ
ਕੱਖਾਂ ਤੋਂ ਇਹ ਭਾਰ ਹੌਲਾ ਹੋਈ
ਅੱਖ ਮਸਤਾਨੀ ਹੁਣ ਮੰਗਤੀ ਹੋਈ
ਲੱਗੇ ਦਾਗ਼ ਚਰਿੱਤਰਹੀਣ ਦੇ
ਦਸ ਵੈ ਮੈਂ ਕੀਹਦੇ ਨਾਲ ਸੋਈ
ਚੰਦਰੀ ਮੇਰੀ ਹੁਸਨ ਜਵਾਨੀ
ਹੁਣ ਮੇਰੀ ਹੀ ਦੁਸ਼ਮਣ ਹੋਈ
ਮੇਰੇ ਤੋਂ ਤਾਂ ਰੰਡੀਆਂ ਚੰਗੀਆਂ
ਮੈਂ ਸੁਹਾਗਣ ਅਪਾਗਣ ਹੋਈ
ਰੁਕ ਜਾਂਦਾ ਹੈ ਚਲਦਾ ਲਹੂ
ਕਾਲੇ ਰੰਗ ਦੀ ਮੂਰਤ ਮੈਂ ਹੋਈ
ਚੰਦਰੀ ਮੇਰੀ ਹੁਸਨ ਜਵਾਨੀ
ਹੁਣ ਮੇਰੀ ਹੀ ਦੁਸ਼ਮਣ ਹੋਈ
ਨਾ ਪਾਉਂਦੀ ਨੈਣਾਂ ਵਿੱਚ ਸੂਰਮਾਂ
ਦਿਨੋਂ ਦਿਨ ਮੈਂ ਜਾਂਦੀ ਰੋਈ
ਸਿੱਖਰ ਦੁਪਹਿਰਾ ਪਿੰਡੇ ਹੰਢਾਵਾਂ
ਜਦੋਂ ਦੀ ਮੈਂ ਤੇਰੇ ਵਿੱਚ ਸਮੋਈ
ਚੰਦਰੀ ਮੇਰੀ ਹੁਸਨ ਜਵਾਨੀ
ਹੁਣ ਮੇਰੀ ਹੀ ਦੁਸ਼ਮਣ ਹੋਈ
ਦੇਖ ਲਕੀਰਾਂ ਹੱਥਾਂ ਦੀਆਂ
ਕੱਚ ਦੇ ਨਾਲ ਮੈਂ ਚੀਰਾ ਨਾਲੇ ਰੋਈ
ਮੱਥੇ ਤਿਊੜੀ ਪਾਉਂਦੀ ਨਾ ਮੈਂ
ਹੁਣ ਸੂਰਤ ਮੇਰੀ ਭੈੜੀ ਹੋਈ
ਚੰਦਰੀ ਮੇਰੀ ਹੁਸਨ ਜਵਾਨੀ
ਹੁਣ ਮੇਰੀ ਹੀ ਦੁਸ਼ਮਣ ਹੋਈ
******
ਦੋਸਤੋ ਅਕਸਰ ਇਹੀ ਹੁੰਦਾ ਹੈ । ਇੱਕ ਔਰਤ ਦੇ ਚਰਿੱਤਰ ਤੇ ਬਹੁਤ ਜਲਦੀ ਉਂਗਲ ਚੁੱਕੀ ਜਾਂਦੀ ਹੈ । ਪਰ ਉਹ ਔਰਤ ਕਿਵੇਂ ਸਾਬਿਤ ਕਰੇਗੀ । ਕੀ ਉਹ ਇਕ ਕੁਆਰੀ ਹੈ । ਇਸ ਸਮਾਜ ਵਿੱਚ ਬਹੁਤ ਏਦਾਂ ਦੇ ਘਰ ਹੈ ਜਿਨ੍ਹਾਂ ਵਿੱਚ ਇੱਕ ਕੁੜੀ ਦੇ ਚਰਿੱਤਰ ਨੂੰ ਲੈ ਕੇ ਸਾਰੀ ਜਿੰਦਗੀ ਘਰ ਵਿਚ ਕਲੇਸ਼ ਰਹਿੰਦਾ ਹੈ । ਸਿਆਣਿਆਂ ਦੀ ਇੱਕ ਕਹਾਵਤ ਹੈ ਬੰਦਾ ਨਹਾਤਾ-ਧੋਤਾ ਘੋੜੇ ਵਰਗਾ ।
ਪਰ ਫਿਰ ਔਰਤ ਕਿ ਹੋਈ ਫਿਰ ਉਸਦੇ ਚਰਿੱਤਰ ਤੇ ਕਿਉਂ ਉਂਗਲ ਚੁੱਕੀ ਜਾਂਦੀ ਹੈ । ਜਦ ਕਿ ਮਰਦ ਖੁਦ ਉਸ ਨੂੰ ਅਪਵਿੱਤਰ ਕਰਦਾ ਹੈ । ਤੇ ਫਿਰ ਉਸ ਨੂੰ ਸਾਰੀ ਜਿੰਦਗੀ ਤਾਨੇ ਮਿਹਣੇ ਦੇ ਥੱਲੇ ਲਾ ਕੇ ਰੱਖ ਦਾ ਹੈ । ਤੁਸੀ ਆਪ ਦਸੋ ਕਿ ਸੱਚੀ ਏਦਾਂ ਹੀ ਹੁੰਦਾ ਐ ਨਾ । ਮੈਂ ਜਿੰਨੀਆਂ ਦਾ ਮਰਜ਼ੀ ਸੰਘ ਕਰਾਂ ਪਰ ਮੇਰੇ ਵਾਲੀ ਨੂੰ ਕਿਸੇ ਨੇ ਹੱਥ ਵੀ ਨਾ ਲਾਇਆ ਹੋਵੈ । ਸੋਚ ਨੂੰ ਬਦਲੋ ਤੇ ਔਰਤ ਨੂੰ ਆਪਣੇ ਬਰਾਬਰ ਦੀ ਸਮਜੋ ।
******
ਨੋਟ : ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸਾਨੂੰ ਸਾਡੇ ਹੇਠਾਂ ਦਿੱਤੇ ਗਏ । ਵਟਸਐਪ ਨੰਬਰ ਜਾਂ instagram id ਤੇ ਮੈਸੇਜ ਭੇਜ ਕੇ ਗੱਲ ਕਰ ਸਕਦੇ ਹੋ ।
ਇਸ ਕਹਾਣੀ ਨੂੰ ਪੜ੍ਹਨ ਵਾਲੇ ਮੇਰੇ ਸਾਰੇ ਆਪਣਿਆਂ ਦਾ ਦਿਲੋਂ ਧੰਨਵਾਦ ਕਰਦਾ ।
ਆਪ ਜੀ ਦਾ ਨਿਮਾਣਾਂ
____ਪ੍ਰਿੰਸ
instagram I’d :- @official_prince_grewal
WhatsApp number :- 7986230226
Access our app on your mobile device for a better experience!
jass
ryt g