ਬਹੁਤ ਪੁਰਾਣੀ ਗੱਲ ਹੈ ਸਾਡੇ ਪਿੰਡ ਵਾਲੇ ਤੇਜੇ ਦੇ ਇੱਕ ਵਾਰ ਸੱਪ ਲੜ੍ਹ ਗਿਆ, ਸੱਪ ਕੋਈ ਜਹਿਰੀਲਾ ਨਹੀ ਸੀ ਤੇ ਬਚਾਅ ਹੋ ਗਿਆ ਪਰ ਤੇਜੇ ਨੂੰ ਫਿਰ ਵੀ ਫਰੀਦਕੋਟ ਚਾਰ- ਪੰਜ ਦਿਨ ਦਾਖਲ ਰੱਖਿਆ ਗਿਆ।
ਪਰਿਵਾਰ ਵਾਲੇ ਤਾ ਕੋਲ ਹੀ ਸਨ ਪਰ ਹੋਰ ਵੀ ਪਿੰਡ ਵਿੱਚੋਂ ਕੋਈ ਨਾ ਕੋਈ ਪਤਾ ਲੈਣ ਆਉਦਾ ਹੀ ਰਹਿੰਦਾਂ ਸੀ, ਜਦੋੰ ਤਾ ਨਾਲ ਦੇ ਮਿੱਤਰ-ਬੇਲੀ ਪਤਾ ਲੈਣ ਆਉਦੇ ਤਾਂ ਤੇਜਾ ਹੋਸਲੇਂ ਵਿੱਚ ਹੋ ਜਾਦਾ ਤੇ ਜਦੋਂ ਕਿਤੇ ਮਾਈਆਂ ਪਤਾ ਲੈਣ ਆਉਦੀਆ ਤਾ ਉਹ ਤੇਜੇ ਵੱਲ ਵੇਖ ਕੇ ਹਾਏ ਨੀ ਮੈਂ ਮਰ ਜਾਵਾ ਅੱਧਾ ਰਹਿ ਗਿਆ ਪੁੱਤ ਤਾਂ, ਪਤਾ ਨਹੀ ਸੱਪ ਸੀ ਕੇ ਦੁਮੂੰਹੀ ਸੀ ??? ਦੁਮੂੰਹੀ ਦਾ ਵੈਰ ਤਾ ਮਾੜਾ ਹੁੰਦਾ ਫੇਰ ਤਾਂ ਹਰ ਸਾਲ ਸੱਪ ਲੜ੍ਹਦਾ। ਪੁੱਤ ਰੱਬ ਭਲੀ ਕਰੇ, ਨਿੱਕੇ ਨਿੱਕੇ ਜਵਾਕ ਨੇ ਤੇਰੇ, ਵੇ ਪਹਾੜ ਜਿੰਡੀ ਜਿੰਦਗੀ ਕਿਵੇਂ...
ਕੱਢੂ ਬਹੂ ਤੇਰੀ ਤੇ ਤੇਜਾ ਸੱਚੀ ਵਹਿਣਾ ਵਿਚ ਵਹਿ ਕੇ ਦਿਲ ਛੱਡ ਜਾਦਾਂ ਬੁਖਾਰ ਹੋ ਜਾਦਾਂ ਉਸ ਨੂੰ ।
ਇੱਕ ਦਿਨ ਸਾਡੇ ਪਿੰਡ ਦਾ ਇੱਕ ਮੂੰਹ ਫੱਟ ਬੰਦਾ ਤੇਜੇ ਦਾ ਪਤਾ ਲੈਣ ਗਿਆ ਤੇ ਕਹਿੰਦਾ,” ਕਿਵੇਂ ਆਂ ਤੇਜਿਆ…ਸੁਣਿਆ ਸੱਪ ਲੜ੍ਹ ਗਿਆ ਸੀ ਤੇਰੇ ਉਏ …ਬਚਾਅ ਹੋ ਗਿਆ ਉਏ।” ਆਹੋ ਚਾਚਾ ਬਚਾਅ ਤਾਂ ਹੋ ਗਿਆ, ਟਾਈਮ ਸਿਰ ਪਤਾ ਲੱਗ ਗਿਆ ਤੇ ਇਲਾਜ ਹੋ ਗਿਆ ਤੇ ਜਾਣ ਲੱਗਾ ਉਹ ਬੰਦਾ ਕਹਿੰਦਾ,”ਤੇਜਿਆ ਮੇਰੇ ਸਾਲੇ ਦਾ ਸੱਪ ਹੀ ਲੰਡੂ ਜਿਆ ਹੋਣਾ, ਡੱਡੂ ਖਾਣਾ ਨਹੀ ਤਾਂ ਜੇ ਨਾਗ ਲੜਿਆ ਹੁੰਦਾ ਬਚ ਤਾ ਤੂੰ ਕਿਵੇਂ ਜਾਂਦਾ ??”
ਜਗਦੇਵ ਸਿੰਘ