ਐਸੇ ਸੰਜੋਗ ਭਿੜੇ ਕਿ ਜੋਤੀ ਤੇ ਦੀਪੀ ਦੋਵੇ ਸਕੀਆਂ ਭੈਣਾਂ ਇੱਕੋ ਪਿੰਡ ਵਿਆਹੀਆਂ ਗਈਆਂ,ਦੋਵਾਂ ਨੂੰ ਬਹੁਤ ਚੰਗੇ ਪਰਿਵਾਰ ਮਿਲ ਗਏ ਬਹੁਤ ਵਧੀਆ ਕੰਮ ਕਾਰ ਉਹਨਾਂ ਦੇ,ਮਾਪਿਆਂ ਬਹੁਤ ਸਕੂਨ ਮਿਲਿਆ ਕੇ ਹੁਣ ਤਾਂ ਧੀਆਂ ਸਾਡੀਆਂ ਸਵਰਗ ਚ ਚਲੀਆ ਗਈਆਂ, ਕੋਲ ਖੜ੍ਹਾ ਇੱਕ ਵਿਰਧ ਬਜ਼ੁਰਗ ਆਖਦਾ ਭਾਈ ਸੁੱਖ ਦੁੱਖ ਦੌਲਤ ਦੇ ਨਹੀਂ, ਕਰਮਾਂ ਦੇ,
ਇੰਨ੍ਹਾਂ ਸੁਣ ਜੋਤੀ ਦੀ ਮਾਂ ਆਖਦੀ ਬੜਾ ਪਤਾ ਗਹਾਂ ਤੈਨੂੰ ਬਾਬਾ,ਭੱਜ ਕੇ ਬੋਲੀ,ਚਲੋ ਆਪਣੇ ਸੋਹਰੇ ਪਰਿਵਾਰ ਦਾ ਕੰਮ ਕਾਰ ਚੰਗਾ ਹੋਣ ਤੇ ਸਭ ਮਨ ਵਿੱਚ ਚਾਅ ਪੂਰੇ ਕਰਦੀਆਂ, ਚੰਗੇ ਲਿਬਾਸ ਪਾਉਂਦੀਆਂ ਜੋ ਵੀ ਗਹਿਣੇ ਨਵੇਂ ਰਿਵਾਜ਼ ਚ ਆਉਂਦੇ ਓਦੋ ਹੀ ਬਣਵਾ ਲੈਂਦੀਆਂ,ਹੋਰ ਮਾੜੇ ਲੋਕਾਂ ਨੂੰ ਟਿੱਚ ਜਾਨਣ ਲੱਗੀਆਂ,ਪੈਸੇ ਦਾ ਹਬੂਬ ਸਿਰ ਚੜ੍ਹ ਬੋਲਣ ਲੱਗਿਆ,ਜ਼ਿੰਦਗੀ ਬਹੁਤ ਵਧੀਆ ਲੱਗਣ ਲੱਗੀ ਇਹ ਸਭ ਕਰਦੀਆਂ ਦੀ ਉਹਨਾ ਨੂੰ,
ਕੁਛ ਵਕ਼ਤ ਲੰਘਣ ਪਿੱਛੋਂ ਜੋਤੀ ਨੂੰ ਰੱਬ ਪੁੱਤ ਦੀ ਦਾਤ ਬਖਸ਼ ਦਿੰਦਾ,ਸੋਹਰੇ ਪੇਕੇ ਪਰਿਵਾਰ ਵਾਲੇ ਖ਼ੂਬ ਮਿੱਠਾ ਤੇ ਸ਼ਗਨ ਵੰਡ ਦੇ,ਚਲੋ ਵਕ਼ਤ ਗੁਜ਼ਰਦਾ ਜਾਂਦਾ ਪਰ ਅਜੇ ਤੱਕ ਦੀਪੀ ਦੀ ਕੁੱਖ ਹਰੀ ਨਾ ਹੁੰਦੀ,ਆਪਣੀ ਭੈਣ ਦਾ ਦੁੱਖ ਜੋਤੀ ਨੂੰ ਵੀ ਵੱਢ ਵੱਢ ਖਾਧਾ, ਬਹੁਤ ਇਲਾਜ਼ ਕਰਵਾ ਦੇਖ ਲੈਂਦੇ ਸੁਹਰੇ ਪਰਿਵਾਰ ਵਾਲੇ ਦੀਪੀ ਦਾ, ਪਰ ਕਿਸੇ ਪਾਸਿਓ ਕੋਈ ਹੱਲ ਨਾ ਹੁੰਦਾ,
ਸਾਲ ਬੀਤਦੇ ਗਏ, ਇੱਧਰ ਦੂਸਰੇ ਘਰ ਜੋਤੀ ਨੂੰ ਫਿਰ ਰੱਬ ਧੀ ਦੀ ਦਾਤ ਵੀ ਬਖਸ਼ ਦਿੰਦਾ,ਪਰ ਅਜੇ ਤੱਕ ਵੀ ਦੀਪੀ ਦੀ ਕੁੱਖ ਹਰੀ ਨਾ ਹੋਈ ਹੁੰਦੀ,ਚਲੋ ਜਿੰਦਗੀ ਦੇ ਰੁਝੇਵਿਆਂ ਚ ਜਿੰਦਗੀ ਲੰਘੀ ਜਾਂਦੀ,ਦੀਪੀ ਤਾਂ ਬੇ-ਔਲਾਦ ਹੋਣ ਕਰਨ ਦੁਖੀ ਰਹਿੰਦੀ ਇੱਧਰ ਜੋਤੀ ਦੇ ਪਰਿਵਾਰ ਤੇ ਵੀ ਆਫ਼ਤ ਟੁੱਟ ਪੈਂਦੀ ਉਹਨਾਂ ਨੂੰ ਵਪਾਰ ਵਿੱਚ ਘਾਟਾ ਪੈ ਜਾਂਦਾ ਤੇ ਤੰਗੀ ਆ ਜਾਂਦੀ ਇਹ ਗੱਲ ਵੀ ਸੱਚੀ ਲੱਗਣ ਲੱਗਦੀ ਉਹਨਾਂ ਨੂੰ ਕਿ ਰੱਬ ਦੇ ਰੰਗਾਂ ਨੂੰ ਓਹੀਓ ਜਾਣੇ,
ਚਲੋ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਦਾ ਫਿਰ ਜੋਤੀ ਦਾ ਪਰਿਵਾਰ ਚੱਲੀ ਜਾਂਦਾ, ਇਸੇ ਤਰਾਂ ਜਿੰਦਗੀ ਨਿਕਲਦੀ ਗਈ,ਉਧਰ ਦੀਪੀ ਬੇ-ਔਲਾਦ ਹੋਣ ਕਾਰਨ ਕਦੇ ਸੁੱਖ ਦੀ ਨੀਂਦ ਨਾ ਸੌਂਦੀ,ਇਸੇ ਸਿਲਸਿਲੇ ਚ ਕਿੰਨੇ ਹੀ ਸਾਲ ਬੀਤ ਗਏ,ਹੁਣ ਤੱਕ ਜੋਤੀ ਦਾ ਪੁੱਤ ਵੱਡਾ ਹੋ ਜਾਂਦਾ, ਉਹਦੀ ਮਾੜੀ ਸੰਗਤ ਉਹਨੂੰ ਐਬੀ ਬਣਾ ਦਿੰਦੀ ਜੋ ਵੀ...
ਘਰ ਮਿਲਦਾ ਚੱਕ ਵੇਚ ਦਿੰਦਾ ਨਸ਼ਾ ਕਰਨ ਲਈ, ਹੁਣ ਜੋਤੀ ਦੇ ਦੁੱਖ ਵੀ ਬਹੁਤ ਹੋ ਜਾਂਦੇ ਇੱਕ ਘਰ ਦੀ ਤੰਗੀ ਦੂਜਾ ਪੁੱਤ ਦਾ ਕੁਰਾਹੇ ਪੈਣਾ,
ਸੋਚਦੀ ਕਿੱਥੇ ਸੀ ਤੇ ਕਿੱਥੇ ਕਿਹੜੇ ਦਿਨ ਦੇਖਣ ਨੂੰ ਮਿਲ ਗਏ,ਜੋਤੀ ਦੀ ਜਿੰਦਗੀ ਤਾਂ ਓਹਦੇ ਪੁੱਤ ਨੇ ਨਰਕ ਹੀ ਬਣਾ ਛੱਡੀ ਸੀ,ਨਾਲੇ ਉਹਨਾਂ ਨੂੰ ਕੁੱਟਦਾ ਮਾਰਦਾ ਨਾਲੇ ਚੱਕ ਘਰ ਦਾ ਸਮਾਨ ਵੇਚ ਦਿੰਦਾ,ਜਦੋ ਦੋਵਾਂ ਭੈਣਾਂ ਬੈਠ ਦੁੱਖ ਸੁੱਖ ਸਾਂਝੇ ਕਰਦੀਆਂ ਉਹਨਾਂ ਨੂੰ ਆਪਣੇ ਦੁੱਖ ਸਾਂਝੇ ਹੋਏ ਜਾਪਦੇ ਇੱਕ ਔਲਾਦ ਹੋਣ ਤੇ ਦੁੱਖੀ ਇੱਕ ਨਾ ਹੋਣ ਤੇ ਦੁਖੀ,
ਦੀਪੀ ਦੀ ਕੁੱਖ ਹੀ ਹਰੀ ਨਾ ਹੋਈ ਅੱਗੇ ਕੋਈ ਸਭ ਸਾਂਭਣ ਵਾਲਾ ਨਾ ਹੋਇਆ,ਜੋਤੀ ਦੇ ਘਰ ਪੁੱਤ ਤਾਂ ਹੋਇਆ ਪਰ ਉਹਨੇ ਸਭ ਵੇਚ ਖਾ ਲਿਆ ਤੇ ਖੁਦ ਮੁੱਕਣ ਦੀ ਕਗਾਰ ਤੇ ਆ ਗਿਆ, ਜਦ ਪੇਕੇ ਜਾਂਦੀਆਂ ਦੋਵੇ ਭੈਣਾਂ ਕਿੰਨੇ ਹੀ ਦੁੱਖ ਮਾਂ ਨੂੰ ਸੁਣਾਉਂਦੀਆਂ,ਇੱਕ ਦਿਨ ਉਹਨਾਂ ਦੀ ਮਾਂ ਆਖਣ ਲੱਗੀ ਧੀਏ ਉਹ ਬਜ਼ੁਰਗ ਓਦੋ ਸੱਚ ਹੀ ਕਹਿੰਦਾ ਸੀ,ਕੇ ਭਾਈ ਸੁੱਖ ਦੌਲਤ ਦਾ ਨਹੀਂ ਕਰਮਾਂ ਦਾ ਹੁੰਦਾ”………….
“ਬਿਲਕੁਲ ਗੱਲ ਠੀਕ ਹੈ ਜੀਂ ਸੁੱਖ ਦੁੱਖ ਕਰਮਾਂ ਦੇ ਹੁੰਦੇ,ਚੰਗੇ ਮਾੜੇ ਘਰ ਸੁੱਖ ਦੁੱਖ ਦਾ ਸਬੱਬ ਨਾ ਬਣਾਉਂਦੇ,ਸੁੱਖ ਦੁੱਖ ਤਾਂ ਕਰਮਾਂ ਦੇ ਫ਼ਲ ਹੁੰਦੇ ਕੋਈ ਸਮਝਦਾ ਕੋਈ ਹੱਠਧਰਮੀ,ਹੈਂਕੜ ਵਿੱਚ ਫਿਰ ਵੀ ਅਣਦੇਖਿਆ ਕਰਦਾ,
ਕਦੇ ਦੌਲਤ, ਵੱਡੇ ਘਰਾਂ ਦਾ ਗੁਮਾਨ ਨਾ ਕਰੀਏ,ਪਾਸਾ ਪਲਟਣ ਲੱਗਿਆ ਦੇਰ ਥੋਡ਼ੀ ਲੱਗਦੀ, ਜੋ ਦੇਖਿਆ ਅੱਪਾ ਉਹਦੀ ਖ਼ਬਰ, ਜੋ ਦੇਖਣਾ ਉਹ ਰੱਬ ਜਾਣੈ,
“ਸੱਚ ਆਖਿਆ ਬਜ਼ੁਰਗਾਂ ਨੇ ਇਹੀ ਸੱਚ ਦੁਨੀਆ ਕਹਿੰਦੀ,
ਜੇ ਚੋਟ ਹੋਵੇ ਮਨ ਤੇ ਸ਼ਾਹੀ ਪਲੰਘਾ ਤੇ ਵੀ ਨਾ ਨੀਂਦਰ ਪੈਂਦੀ”
ਲਿਖ਼ਤ::::::ਅਬਦੁਲ ਮਹੇਰਨਾ
Abdul Gaffar Ghurail
9855588002
Access our app on your mobile device for a better experience!