More Gurudwara Wiki  Posts
ਗਤਕਾ


ਸ਼ਸਤਰ ਵਿੱਦਿਆ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ ਗਤਕਾ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੜੇ ਰੋਹ ਵਿੱਚ ਸਨ ਅਤੇ ਓਹਨਾ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਭਾਰਤ ਵਿੱਚ ਧਰਮੀ ਲੋਕਾਂ ਨੂੰ ਸਵੈਮਾਣ ਨਾਲ ਜੀਣ ਲਈ ਕਿਸੇ ਚਮਤਕਾਰ ਦੀ ਜਰੂਰਤ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਤੇ ਬੈਠ ਕੇ ਜਦ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਤਾਂ ਸਭ ਨੂੰ ਉਸ ਚਮਤਕਾਰ ਦੀ ਸਮਝ ਆ ਗਈ। ਸਭ ਨੂੰ ਪਤਾ ਲੱਗ ਗਿਆ ਕਿ ਹੁਣ ਮਨੁੱਖਤਾ ਦੀ ਰਾਖੀ ਲਈ ਸ਼ਸਤਰ ਹੀ ਇੱਕੋ ਇੱਕ ਰਾਸਤਾ ਹਨ। ਹੁਣ ਮੁਸ਼ਕਿਲ ਇਹ ਸੀ ਕਿ ਸਿੱਖਾਂ ਨੂੰ ਲੜਨਾ ਨਹੀਂ ਆਉਂਦਾ ਸੀ। ਭਾਰਤ ਵਿੱਚ ਪਹਿਲਾਂ ਇੱਕ ਸੋਟੀ ਦੀ ਖੇਡ ਪ੍ਰਚੱਲਿਤ ਸੀ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸ਼ਤਰ ਵਿੱਦਿਆ ਸਿਖਾਉਣ ਲਈ ਸਭ ਤੋਂ ਪਹਿਲਾਂ ਸੋਟੀ ਦਾ ਪ੍ਰਯੋਗ ਕੀਤਾ। ਇਸ ਸੋਟੀ ਨੂੰ ਗਤਕਾ ਕਿਹਾ ਜਾਂਦਾ ਹੈ ਜਿਸ ਤੋਂ ਗੁਰੂ ਜੀ ਦੁਆਰਾ ਚਲਾਈ ਇਸ ਸ਼ਸਤਰ ਵਿੱਦਿਆ ਦਾ ਨਾਮ ਗਤਕਾ ਪਿਆ। ਇਸ ਗਤਕੇ ਨੇ ਬਾਅਦ ਵਿੱਚ ਏਨੇ ਸੂਰਬੀਰ ਯੋਧੇ ਪੈਦਾ ਕੀਤੇ ਜਿੰਨ੍ਹਾ ਨੇ ਭਾਰਤ ਦੇ ਗਲ ਵਿੱਚ ਪਈਆਂ ਕਈ ਸੌ ਸਾਲ ਪੁਰਾਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸੁੱਟਿਆ। ਅੱਜ ਗੁਰੂ ਕੇ ਸਿੱਖਾਂ ਨੇ ਇਹ ਗਤਕਾ ਪੂਰੀ ਦੁਨੀਆ ਵਿੱਚ ਪ੍ਰਚਲਿਤ ਕਰ ਦਿੱਤਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸ਼ਸਤਰ ਵਿੱਦਿਆ ਤੋਂ ਇਲਾਵਾ ਗਤਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਹਨ। ਗਤਕਾ ਇੱਕ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ। ਜਿੱਥੇ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ...

ਓਥੇ ਜੇ ਰੋਜ਼ਾਨਾ ਗਤਕੇ ਦਾ ਅਭਿਆਸ ਕੀਤਾ ਜਾਵੇ ਤਾਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਲੋਕ ਅੱਜ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪਾਰਕਾਂ ਵਿੱਚ ਜਾ ਕੇ ਕਸਰਤ ਕਰਦੇ ਹਨ, ਸਾਈਕਲ ਚਲਾਉਂਦੇ ਹਨ, ਦੌੜਾਂ ਲਗਾਉਂਦੇ ਹਨ, ਜਿੰਮਾਂ ਵਿੱਚ ਜਾਂਦੇ ਹਨ, ਹੋਰ ਤਾਂ ਹੋਰ ਹੁਣ ਜਿੰਮਾਂ ਵਿੱਚ ਸਰੀਰ ਨੂੰ ਫਿੱਟ ਰੱਖਣ ਲਈ ਨੱਚਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਹੈ ਪਰ ਜੇ ਏਨਾ ਕੁਝ ਕਰਨ ਦੀ ਬਜਾਏ ਰੋਜ਼ਾਨਾ ਗੱਤਕੇ ਦਾ ਅਭਿਆਸ ਕਰ ਲਿਆ ਜਾਵੇ ਤਾਂ ਹਰ ਤਰਾਂ ਦੀ ਕਸਰਤ ਆਪਣੇ ਆਪ ਹੋ ਜਾਵੇਗੀ ਅਤੇ ਬਹੁਤ ਪੈਸੇ ਖਰਚਣ ਦੀ ਵੀ ਜਰੂਰਤ ਨਹੀਂ ਪਵੇਗੀ। ਗਤਕੇ ਦੇ ਪੈਂਤੜੇ, ਚਾਲਾਂ ਅਤੇ ਛਲਾਂਗਾਂ ਵਿੱਚ ਜੋ ਕਸਰਤਾਂ ਛੁਪੀਆਂ ਹੋਈਆਂ ਹਨ ਉਹ ਸ਼ਾਇਦ ਕਿਸੇ ਵੀ ਤਰਾਂ ਦੀ ਹੋਰ ਕਸਰਤ ਵਿੱਚ ਇਕੱਠੀਆਂ ਨਾ ਮਿਲਣ। ਇਸ ਦੇ ਨਾਲ ਨਾਲ ਗੱਤਕੇ ਦੀ ਕਲਾਸ ਵਿੱਚ ਜਦੋਂ ਬੱਚੇ ਜਵਾਨ ਅਤੇ ਬਜੁਰਗ ਰਲ ਕੇ ਗਤਕਾ ਖੇਡਦੇ ਹਨ ਅਤੇ ਇੱਕ ਦੂਜੇ ਨਾਲ ਪਵਿੱਤਰ ਵਿਚਾਰਾਂ ਕਰਦੇ ਹਨ ਤਾਂ ਇਸ ਨਾਲ ਹਰ ਤਰਾਂ ਦਾ ਮਾਨਸਿਕ ਤਣਾਅ ਦੂਰ ਹੋ ਜਾਂਦਾ ਹੈ ਅਤੇ ਅਨੰਦਮਈ ਜਿੰਦਗੀ ਜਿਊਣ ਦਾ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ। ਇਸ ਲਈ ਅੱਜ ਵੀ ਲੋਕਾਂ ਦਾ ਗਤਕੇ ਪ੍ਰਤੀ ਰੁਝਾਨ ਵਧਾਉਣ ਅਤੇ ਪਿੰਡਾਂ ਸ਼ਹਿਰਾਂ ਵਿੱਚ ਗਤਕਾ ਅਖਾੜੇ ਖੋਲਣ ਦੀ ਲੋੜ ਹੈ ਤਾਂ ਜੋ ਹਰ ਕੋਈ ਆਪਣੀ ਆਤਮ ਰੱਖਿਆ ਕਰਨੀ ਵੀ ਸਿੱਖ ਜਾਵੇ ਅਤੇ ਬਿਮਾਰੀਆਂ ਤੋਂ ਵੀ ਦੂਰ ਰਹੇ।
(ਰਣਜੀਤ ਸਿੰਘ ਮੋਹਲੇਕੇ)

...
...



Related Posts

Leave a Reply

Your email address will not be published. Required fields are marked *

One Comment on “ਗਤਕਾ”

  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)