More Gurudwara Wiki  Posts
ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ


ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ ਦੇਣ ਲੱਗਾ ਸਾਰੇ ਪੜੋ ਜੀ । ਕਾਜੀ ਰੁਕਨਦੀਨ ਮੱਕੇ ਦਾ ਕਾਜੀ ਸੀ ਜਦੋ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਬੇਨਤੀ ਪਰਵਾਨ ਕਰਕੇ ਮੱਕੇ ਗਏ ਸਨ ਤਾ ਗੁਰੂ ਜੀ ਦੇ ਚਰਨ ਮੱਕੇ ਵੱਲ ਦੇਖ ਮੁੱਲਾ ਜੀਵਣ ਬਹੁਤ ਗੁੱਸੇ ਵਿੱਚ ਆਇਆ ਤੇ ਗੁਰੂ ਜੀ ਨੂੰ ਕਹਿਣ ਲਗਾ ਏ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੈ । ਗੁਰੂ ਜੀ ਨੇ ਆਖਿਆ ਜੀਵਣ ਜੀ ਰਾਤ ਆਏ ਸੀ ਥੱਕੇ ਹੋਏ ਸੌ ਗਏ ਪਤਾ ਨਹੀ ਲੱਗਾ ਏਧਰ ਖੁਦਾ ਦਾ ਘਰ ਹੈ ਤੁਸੀ ਇਉ ਕਰੋ ਜਿਧਰ ਖੁਦਾ ਦਾ ਘਰ ਨਹੀ ਉਸ ਤਰਫ ਪੈਰ ਕਰ ਦਿਉ। ਮੁਲਾ ਜੀਵਣ ਨੇ ਗੁਰੂ ਜੀ ਦੇ ਚਰਨ ਪਕੜੇ ਤੇ ਦੂਸਰੇ ਪਾਸੇ ਕਰ ਦਿਤੇ ਜਦ ਜੀਵਣ ਨੇ ਦੇਖਿਆ ਮੱਕਾ ਉਸੇ ਪਾਸੇ ਦਿਸਿਆ ਜਿਧਰ ਗੁਰੂ ਜੀ ਦੇ ਚਰਨ ਸਨ । ਮੁਲਾ ਜੀਵਣ ਹੈਰਾਨ ਹੋ ਗਿਆ ਏਨੇ ਚਿਰ ਤਕ ਕਾਜੀ ਰੁਕਨਦੀਨ ਤੇ ਹੋਰ ਵੀ ਆਗੂ ਆ ਗਏ ਜਦੋ ਉਹਨਾ ਨੇ ਇਹ ਕੌਤਕ ਦੇਖਿਆ ਤਾ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੁਆਫੀ ਮੰਗੀ । ਤੇ ਗੁਰੂ ਜੀ ਨਾਲ ਬਹੁਤ ਵੀਚਾਰਾ ਕੀਤੀਆ ਤੇ ਆਪਣੇ ਸਾਰੇ ਸੰਕੇ ਦੂਰ ਕੀਤੇ ਕਹਿੰਦੇ ਹਨ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਜੀ ਨਾਲ 360 ਸਵਾਲ ਕੀਤੇ ਗੁਰੂ ਜੀ ਨੇ ਬਹੁਤ ਪਿਆਰ ਨਾਲ ਉਤਰ ਦਿਤੇ । ਕਾਜੀ ਰੁਕਨਦੀਨ ਨੇ ਗੁਰੂ ਜੀ ਕੋਲੋ ਨਿਸ਼ਾਨੀ ਦੇ ਤੌਰ ਤੇ ਗੁਰੂ ਜੀ ਦੀਆਂ ਖੜਾਵਾਂ ਤੇ ਹੱਥ ਵਿਚ ਫੜਿਆ ਡੰਡਾਂ ਕੋਲ ਰੱਖ ਲਿਆ । ਕਾਜੀ ਰੁਕਨਦੀਨ ਨੂੰ ਗੁਰੂ ਜੀ ਕੋਲੋ ਗਿਆਨ ਹੋ ਗਿਆ ਤਾ ਉਹ ਗੁਰੂ ਜੀ ਦੀ ਸਿਖਿਆ ਤੇ ਹੀ ਚਲਦਾ ਰਿਹਾ । ਉਸ ਸਮੇ ਉਸ ਦੀ ਬਰਾਦਰੀ ਨੇ ਕਾਜੀ ਰੁਕਨਦੀਨ ਦਾ ਬਹੁਤ ਵਿਰੋਧ ਕੀਤਾ ਤੇ ਉਸ ਸਮੇ ਦੇ ਰਾਜੇ ਕੋਲ ਸ਼ਕਾਇਤ ਲਗਾਈ ਕਿ ਇਹ ਕਾਫਰਾ ਦਾ ਕਲਾਮ ਪੜਦਾ ਹੈ । ਤੇ ਕਾਜੀ ਰੁਕਨਦੀਨ ਨੂੰ ਫਤਵਾ ਲਗਵਾ ਕੇ ਧਰਤੀ ਵਿੱਚ ਅੱਧਾ ਗੱਡ ਕੇ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ । ਪਰ ਜਿਸ ਦਾ ਅੰਦਰ ਉਸ ਰੱਬ ਦੇ ਗਿਆਨ ਨਾਲ ਸੀਤਲ ਹੋ ਗਿਆ ਸੀ ਉਸ ਨੂੰ ਬਾਹਰ ਦੇ ਦੁੱਖ ਕੀ ਕਰ ਸਕਦੇ ਸਨ ।
ਜੋਰਾਵਰ ਸਿੰਘ ਤਰਸਿੱਕਾ ।
ਇਹ ਕਿਤਾਬ ਜਰੂਰ ਪੜਿਉ ਜੇ ਪੜ ਸਕਦੇ ਹੋ ।
ਸੱਯਾਹਤੋ ਬਾਬਾ ਨਾਨਕ ।
ਇਹ ਕਿਤਾਬ ਤਾਜੁ ਦੀਨ ਜੋ ਕਿ ਗੁਰੂ ਨਾਨਕ ਨੂੰ ਮਿਲਣ ਵੇਲੇ ਤਕ ਪੱਕਾ ਮੁਸਲਮਾਨ ਸ਼ਰਧਾਲੂ ਸੀ ਵਲੋਂ ਗੁਰੂ ਨਾਨਕ ਬਾਰੇ ਅਰਬੀ ਵਿਚ ਗੁਰੂ ਨਾਨਕ ਦੀ ਖਾੜੀ ਦੇਸ਼ਾਂ ਬਾਰੇ ਲਿਖੀ ਗਈ ਅਰਬੀ ਕਿਤਾਬ ਦਾ ਪੰਜਾਬੀ ਰੂਪਾਂਤਰ ਦੇ ਨਾਲ ਕਸ਼ਮੀਰ ਦੇ ਇਕ ਪੀਰ ਘਰਾਣੇ ਦੇ ਫਰਜੰਦ ਸਈਅਦ ਮੁਸ਼ਤਾਕ ਹੁਸੈਨ ਜੋ ਸਿੰਘ ਸਜ ਕੇ ਪ੍ਰਿਥੀਪਾਲ ਸਿੰਘ ਬਣ ਗਏ ਸਨ ਦੀ ਜੀਵਨੀ ਵੀ ਹੈ। ਇਸ ਤੋਂ ਇਲਾਵਾ ਕੁਝ ਆਮ ਇਤਹਾਸ ਵੀ ਹੈ, ਜੋ ਸਈਯਦ ਸਾਹਿਬ ਦੀ ਕਲਮ ਰਾਹੀਂ ਲਿਖਿਆ ਗਿਆ ਹੈ। ਸਈਯਦ ਸਾਹਿਬ ਕਿਉਂਕਿ ਸਿਖੀ ਨੂੰ ਸਮਰਪਿਤ ਸੱਚੇ ਸੁੱਚੇ ਪ੍ਰਚਾਰਕ ਸਨ। ਇਸ ਕਰਕੇ ਭਾਰਤ ਦੇ ਪਿਛੋਕੜ ਬਾਰੇ ਤੇ ਮੁਸਲਮਾਨਾਂ ਦੇ ਹਮਲਿਆ ਬਾਰੇ ਜਾਣਕਾਰੀ ਵੀ ਉਹਨਾਂ ਨੇ ਲਿਖੀ ਹੈ।ਮੁਸ਼ਤਾਕ ਹੁਸੈਨ ਦੇ ਦਾਦਾ ਕਸ਼ਮੀਰ ਦੇ ਰਾਜੇ ਦੇ ਉੱਚੇ ਅਹੁਦੇ ਵਾਲੇ ਮੁਲਾਜਿਮ ਸਨ । ਪਿਤਾ ਵੀ ਚੰਗੇ ਪੜੇ ਲਿਖੇ ਤੇ ਅਸਰ ਰਸੂਖ ਵਾਲੇ ਸਨ। ਲੋਕਾਂ ਵਿਚ ਪੀਰ ਜਾਂ ਸਿਆਣਾ ਕਰਕੇ ਜਾਣੇ ਜਾਂਦੇ ਸਨ, ਲੋਕੀਂ ਵਖ ਵਖ ਮੁਸ਼ਕਿਲਾਂ ਦੇ ਹਲ ਲਈ ਉਹਨਾਂ ਕੋਲ ਅੳੇੁਂਦੇ ਰਹਿੰਦੇ ਸਨ।ਖੈਰ ਇਕ ਵਾਰ ਪਿਤਾ ਨੇ ਕਸ਼ਮੀਰ ਵਿਚੋਂ ਹੱਜ ਤੇ ਜਾਣ ਲਈ ਇਕ ਜਥਾ ਤਿਆਰ ਕੀਤਾ ਤੇ ਨਾਲ ਪਿਆਰੇ ਪੁਤਰ ਨੂੰ ਵੀ ਕਿਹਾ ਕਿ ਤਿਆਰੀ ਕਰੇ। ਉਸ ਵੇਲੇ ਅਜ ਵਾਂਗੂੰ ਹਵਾਈ ਜਹਾਜ ਜਾਂ ਰਹਿਣ ਲਈ ਹੋਟਲ ਨਹੀਂ ਸਨ , ਉਸ ਵੇਲੇ ਤਾਂ ਤੁਰ ਕੇ ਜਾਂ ਬੇੜੇ ਰਾਹੀਂ ਹੀ ਸਫਰ ਹੁੰਦੇ ਸਨ। ਖੈਰ ਹੱਜ ਤੋਂ ਬਹੁਤ ਦੇਰ ਪਹਿਲਾਂ ਪਹੁੰਚ ਗਏ ਤੇ ਉਹਨਾਂ ਆਪਣੇ ਬੱਚੇ ਨੂੰ ਮਦੀਨਾ ਯੁਨੀਵਰਸਿਟੀ ਵਿਚੋਂ ਸਰਟੀਫਿਕੇਟ ਲੈਣ ਲਈ ਪੜਨ ਲਈ ਕਿਹਾ। ਮਦੀਨੇ ਵਿਚ ਇਕ ਬਹੁਤ ਵਡੀ ਲਾਇਬਰੇਰੀ ਸੀ, ਜਿਥੇ ਬਹੁਤ ਸਾਹਿਤ ਸਾਂਭਿਆ ਸੀ। ਬਾਲਕ ਮੁਸ਼ਤਾਕ ਹੁਸੈਨ ਨੁੰ ਉਥੇ ਤਾਜ ਦੀਨ ਦੀ ਲਿਖਤ, ਸੱਹਾਯਤੋ ਬਾਬਾ ਨਾਨਕ ਜੋ ਹਥ ਨਾਲ ਲਿਖੀ ਹੋਈ ਸੀ, ਮਿਲ ਗਈ। ਨਾਨਕ ਦਾ ਨਾਮ
ਮੁਸਲਮਾਨਾਂ ਦੇ ਦੂਜੇ ਵਡੇ ਪਵਿਤਰ ਸਥਾਨ ਮਦੀਨੇ ਵਿਚ ਪੜ ਕੇ ਹੈਰਾਨੀ ਹੋਈ। ਸੋ ਬਾਲਕ ਨੇ ਕਿਤਾਬ ਪੜਨੀ ਸ਼ੂਰੂ ਕੀਤੀ । ਦਿਲਚਪਸੀ ਬਨਣ ਲਗੀ ਤੇ ਕਿਤਾਬ ਪੜਨੋਂ ਹਟਨ ਦਾ ਮਨ ਵੀ ਨਾ ਕਰੇ। ਹੈਰਾਨ ਹੋਏ ਨੇ ਕਿਤਾਬ ਦਾ ਜਿਕਰ ਆਪਣੇ ਪਿਓ ਨਾਲ ਕੀਤਾ ਤਾਂ ਪਿਓ ਨੇ ਇਹ ਕਹਿ ਕਿ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਨਕ ਪੀਰ ਦੀਆਂ ਕਹਾਣੀਆਂ ਪਰੀ ਕਹਾਣੀਆਂ ਵਰਗੀਆਂ ਹੀ ਹੋਣਗੀਆਂ ਜਿਸ ਨੂੰ ਪੜਨ ਨਾਲੋਂ ਮੁਸਲਮਾਨੀ ਸਾਹਿਤ ਪੜੇ ਪਰ ਮੁਸ਼ਤਾਕ ਹੁਸੈਨ ਨੇ ਪਿਓ ਨੁੰ ਕਿਤਾਬ ਪੜਨ ਲਈ ਰਾਜੀ ਕਰ ਲਿਆ। ਕਿਤਾਬ ਪੜਨ ਤੋਂ ਬਾਦ ਪਿਓ ਨੇ ਬਾਲਕ ਨੂੰ ਆਪਣੀ ਪੜਾਈ ਵਲ ਧਿਆਨ ਦੇਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਨਾਨਕ ਇਸਲਾਮੀ ਦੁਨਿਆ ਦੇ ਬਹੁਤ ਵਡੀ ਸ਼ਖਸ਼ੀਅਤ ਹੋਏ ਪਰ ਆਪਣੀ ਬਾਣੀ ਰਚ ਕੇ ਨਾਨਕ ਨੇ ਬਹੁਤ ਵਡੀ ਗਲਤੀ ਕੀਤੀ ਹੈ, ਇਹ ਵੀ ਕਿਹਾ ਕਿ ਉਹ ਬੁਤ ਪ੍ਰਸਤ ਸੀ। ਇਸ ਤੋਂ ਬਾਦ ਮੁਸ਼ਤਾਕ ਹੁਸੈਨ ਦੀਤੇ ਉਸਦੇ ਪਿਤਾ ਦੀ ਲਾਏ ਗਏ ਇਲਜਾਮਾਂ ਤੇ ਬਹਿਸ ਹੋਈ ਜਿਸ ਵਿਚ ਪਿਤਾ ਆਪਣੇ ਪੁੱਤਰ ਦੀ ਤਸਲੀ ਨਾ ਕਰਾ ਸਕਿਆ। ਨਤੀਜਾ ਮੁਸ਼ਤਾਕ ਹੁਸੈਨ ਨੇ ਹੱਜ ਦੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਹੀ ਬਿਨਾਂ ਹੱਜ ਕਰਨ ਤੋਂ ਆਪਣੇ ਪਿੰਡ ਵਾਪਸੀ ਕਰ ਲਈ। ਪਿਤਾ ਦੇ ਵਾਪਸ ਅਉਣ ਤੋਂ ਬਾਦ ਵਖ ਵਖ ਧਰਮਾਂ ਦਾ ਅਧਿਐਨ ਕੀਤਾ ਤੇ ਜਦ ਪੂਰਨ ਬਖਸ਼ਿਸ਼ ਹੋਈ ਤਿਆਰ ਬਰ ਤਿਆਰ ਸਿੰਘ ਸਜ ਗਏ। ਘਰ ਵਾਲੀ ਵੀ ਸਿੰਘਣੀ ਬਣੀ ਦੋ ਬਚਿਆਂ ਸਮੇਤ। ਇਸ ਕੰਮ ਲਈ ਆਪ ਨੇ ਵਡੀ ਘਾਲਣਾ ਕੀਤੀ। ਅਮੀਰ ਘਰ ਵਿਚ ਇਕੱਲੇ ਪੁਤਰ ਹੋਣ ਦੇ ਬਾਵਜੂਦ ਬਿਨਾਂ ਕੋਈ ਆਪਣਾ ਹਿਸਾ ਲਿਆਂ, ਅਧੀ ਰਾਤ ਨੂੰ ਗੱਡੀ ਤੇ ਚੜ ਕੇ ਨਿਕਲ ਗਏ ਤੇ ਮੁੜ ਕੇ ਕਦੇ ਵਾਪਸ ਨਾ ਪਰਤੇ। ਇਸ ਕਿਤਾਬ ਨੁੰ ਨਾਦ ਪਰਗਾਸ ਤੇ ਗਰੇਸ਼ੀਅਸ ਬੁਕਸ ਨੇ ਰਲ ਕੇ ਛਾਪਿਆ ਹੈ ਤੇ ਕੀਮਤ ਰਖੀ ਹੈ ਸਿਰਫ 400 ਰੁਪਏ। ਕਿਤਾਬ ਬਾਰੇ ਗੱਲਾਂ ਕਰਦਿਆਂ ਇਕ ਆਦਮੀ ਕਹਿਣ ਲਗਾ ਕਿ ਕੀਮਤ ਬਹੁਤ ਰੱਖੀ ਹੈ। ਜਦ ਮੈਂ ਕਿਹਾ ਕਿ 400 ਰੁਪਏ ਤਾਂ ਕੁਝ ਵੀ ਨਹੀਂ, ਵਿਚੋਂ 20% ਤਾਂ ਡਿਸਕਾਉਂਟ ਵੀ ਮਿਲ ਜਾਂਦਾ ਹੈ ਤਾਂ ਉਹ ਕਹਿਣ ਲਗਾ ਕਿ ਤੁਸੀਂ ਬਾਹਰ ਵਾਲਿਆਂ ਵਾਂਗੂੰ ਸੋਚਦੇ ਹੋ , ਇਥੇ ਦੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ। ਇਹ ਉਸਦੇ ਵਿਚਾਰ ਹਨ ਪਰ ਮੇਰੇ ਖਿਆਲ ਵਿਚ ਉਥੇ ਦੇ ਲੋਕਾਂ ਇਸ ਤੋਂ ਮਹਿੰਗੀ ਸ਼ਰਾਬ ਦੇ ਬੋਤਲ ਰੋਜ ਲਖਾਂ ਦੀ ਗਿਣਤੀ ਵਿਚ ਖਰੀਦਦੇ ਹਨ। ਇਕ ਪੈਂਟ ਦੀ ਸਵਾਈ 650 ਦਿੰਦੇ ਹਨ ਜਦਕਿ ਰੈਡੀਮੇਡ ਪੈਂਟ ਇਸ ਤੋਂ ਸਸਤੀ ਆ ਜਾਂਦੀ ਹੈ ਤੇ ਵਾਲ ਕਟਾਈ ਵੀ ਚੰਡੀਗੜ ਵਰਗੇ ਸ਼ਹਿਰਾਂ ਵਿਚ ਇੰਨੀ ਕੁ ਹੋਣੀ ਹੈ, ਉਥੇ ਕੋਈ ਨਹੀਂ ਰੁਕਦਾ। ਕਿਤਾਬ ਦੇ ਤੇ ਮੁਖ ਤੌਰ ਤੇ ਚਾਰ ਹਿਸੇ ਹਨ। ਇਕ ਵਿਚ ਤਾਜੁ ਦੀਨ ਦੀ ਲਿਖੀ ਗੁਰੁ ਨਾਨਕ ਦੀ ਖਾੜੀ ਦੇਸ਼ਾਂ ਦੀ ਯਾਤਰਾ ਦਾ ਜਿਕਰ ਹੈ , ਦੂਜੇ ਵਿਚ ਹਿੰਦੁਸਤਾਨ ਦਾ ਤੇ ਇਸਲਾਮ ਦਾ ਭਾਰਤ ਅਉਣ ਦਾ ਇਤਹਾਸ ਤੇ ਰਾਜਿਆਂ ਦੇ ਜਲਮਾਂ ਦਾ...

ਜਿਕਰ ਹੈ, ਇਕ ਵਿਚ ਸਈਯਦ ਪ੍ਰਿਥੀਪਾਲ ਸਿੰਘ ਦੀ ਜੀਵਨੀ ਦਾ ਜਿਕਰ ਹੈ ਤੇ ਅਖੀਰਲੇ ਹਿਸੇ ਵਿਚ ਮੁਸਲਮਾਨ ਧਰਮ ਬਾਰੇ ਦੀ ਜਾਣਕਾਰੀ ਹੈ। ਕੁਲ ਮਿਲਾ ਕੇ ਕਿਤਾਬ ਪੜਨ ਵਾਲੀ ਹੈ ਤੇ ਹਰ ਕਿਸੇ ਨੂੰ ਪੜਨੀ ਚਾਹੀਦੀ ਹੈ।ਕੁਝ ਦਿਲਸਪਸ ਗਲਾਂ ਬਾਰੇ ਵਰਨਣ ਕਰਨਾ ਜਰੂਰੀ ਹੈ।
ਇਸ ਕਿਤਾਬ ਵਿੱਚ ਮੱਕੇ ਦੇ ਘੁੰਮਣ ਦਾ ਅਖੀਂ ਡਿਠਾ ਵਰਨਣ ਹੈ ਤੇ ਮੱਕੇ ਦੀ ਖਲਕਤ ਵਲੋ ਇਸਦਾ ਵਡੇ ਪਧਰ ਤੇ ਵਿਰੋਧ ਕਰਨ ਦਾ ਜਿਕਰ ਹੈ। ਗੁਰੂ ਨਾਨਕ ਲਈ ਮੌਤ ਦੀ ਸਜਾ ਨਿਰਧਾਰਤ ਕਰਨ ਤੇ ਬਾਦ ਵਿਚ ਮੌਤ ਦੀ ਸਜਾ ਮੁਕਰਰ ਕਰਨ ਵਾਲਿਆਂ ਵਲੋਂ ਸਿਖੀ ਧਾਰਨ ਦਾ ਜਿਕਰ ਹੈ। ਰੁਕਨਦੀਨ ਜਿਹੜਾ ਮੱਕੇ ਦਾ ਅਮੀਰ ਹੈ ਵਲੋ ਗੁਰੂ ਸਾਹਿਬ ਨਾਲ ਕੀਤੇ ਗਏ 360 ਸਵਾਲਾਂ ਦਾ ਜਿਕਰ ਹੈ ਤੇ ਇਹ ਵੀ ਕਿ ਭਾਈ ਰੁਕਨਦੀਨ ਜੀ ਸਿਖ ਪੰਥ ਦੇ ਸ਼ਹੀਦ ਹੋਏ ਹਨ, ਜਿੰਨਾ ਹੱਸਦਿਆਂ ਹੱਸਦਿਆਂ ਮੌਤ ਦੀ ਸਜਾ ਕਬੂਲ ਲਈ ਸੀ।
ਗੁਰੂ ਨਾਨਕ ਦਾ ਰੁਤਬਾ, ਕੀ ਗੁਰੂ ਨਾਨਕ ਨਬੀ(ਪੈਗੰਬਰ), ਰਸੂਲ ਜਾਂ ਆਪ ਖੁਦਾ ਸਨ। ਇਸ ਬਾਰੇ ਜਾਣਕਾਰੀ ਹੈ। ਵਾਰ ਵਾਰ ਗੁਰੂ ਨਾਨਕ ਦੇ ਰੁਤਬੇ ਬਾਰੇ ਵਿਚਾਰ ਪੇਸ਼ ਕੀਤੇ ਹਨ, ਬਿਲਕੁਲ ਲਿਖਤੀ ਉਸ ਵੇਲੇ ਦੀਆਂ ਲਿਖਤਾਂ ਵਿਚੋ, ਮੁਸਲਮਾਨਾਂ ਦੇ ਵਡੇ ਵਡੇ ਆਲਮਾਂ ਦੇ ਵਿਚਾਰ ਜਿਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਸੀਬ ਹੋਏ ਸਨ। ਤਾਜੁਦੀਨ ਦੀ ਲਿਖਤ ਸਮੇਤ ਕਈ ਲਿਖਤਾਂ ਦਾ ਜਿਕਰ ਹੈ, ਜਿਹੜੇ ਉਸ ਵੇਲੇ ਦੀਆ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਲਿਖੀਆਂ ਗਈਆ ਹਨ, ਜਿਹੜੀਆਂ ਸਾਡੇ ਇਤਹਾਸਕਾਰਾਂ ਦੀ ਜਾਣਕਾਰੀ ਵਿਚ ਨਹੀਂ ਆਈਆਂ।ਇਸ ਕਿਤਾਬ ਵਿਚ ਤਾਜਦੀਨ ਤੋਂ ਇਲਾਵਾ ਹੋਰ ਕਈ ਕਿਤਾਬਾਂ ਦਾ ਵੀ ਜਿਕਰ ਹੈ, ਜਿਹੜੀਆਂ ਅਸਾਨੀ ਨਾਲ ਮਿਲ ਸਕਦੀਆ ਹਨ । ਤਾਜੁਦੀਨ ਵਾਲੀ ਕਿਤਾਬ ਕਿਉਂਕਿ ਮਦੀਨਾ ਦੀ ਲਾਇਬਰੇਰੀ ਵਿਚ ਸੀ, ਜੇ ਅਜੇ ਵੀ ਹੋਈ ਤਾਂ ਪਤਾ ਨਹੀਂ ਉਸਦੀ ਡਿਜੀਟਲਲਾਈਜੇਸ਼ਨ ਵੀ ਹੋ ਗਈ ਹੋਵੇ ਜਾਂ ਫਿਰ ਅਗਲਿਆਂ ਨੇ ਜਾਣਬੁਝ ਕੇ ਖਤਮ ਕਰ ਦਿੱਤੀ ਹੋਵੇ ਪਰ ਹੋਰ ਸਰੋਤ ਹਨ ਜਿਹੜੇ ਕਿਤਾਬ ਵਿਚ ਲਿਖੇ ਹਨ, ਸਾਨੂੰ ਸਾਂਭਣੇ ਵੀ ਚਾਹੀਦੇ ਹਨ ਤੇ ਇਸ ਕਿਤਾਬ ਦੇ ਨਾਲ ਅਟੈਚ ਵੀ ਚਾਹੀਦੇ ਸਨ। ਹੋਰਨਾਂ ਗਲਾਂ ਤੋਂ ਇਲਾਵਾ ਕਿਤਾਬ ਇਸਲਾਮ ਬਾਰੇ ਕਾਫੀ ਕੁਝ ਦਸਦੀ ਹੈ। ਇਸ ਵਿਚ ਗੁਰਮੁਖੀ ਵਿਚ ਕੁਰਾਨ ਸ਼ਰੀਫ ਦਾ ਵੀ ਤਰਜਮਾ ਹੈ । ਇਸ ਤੋਂ ਪਤਾ ਲਗੇਗਾ ਕਿ ਸਿਖ ਮੁਸਲਮਾਨਾਂ ਦੇ ਕਾਫੀ ਨੇੜੇ ਹਨ। ਇਸ ਤੋਂ ਇਲਾਵਾ ਇਕ ਹੋਰ ਕਿਤਾਬ ਜਿਸ ਵਿਚ ਇਸ ਘਟਨਾ ਦਾ ਜਿਕਰ ਹੈ, ਉਹ ਹੈ ਤਵਾਰੀਖ ਅਰਬ , ਲਿਖਾਰੀ ਹੈ ਖਵਾਜਾ ਜੈਨੁਲ-ਆਬਦੀਨ, ਉਹ ਵੀ ਉਸੇ ਵਕਤ ਦੀ ਕਿਤਾਬ ਹੈ।ਮੱਕੇ ਦਾ ਮੁਖੀ ਜਜ ਜਾਂ ਕਾਜੀ ਜੋ ਕਿ ਸਿਖ ਬਣ ਕੇ ਭਾਈ ਪਦ ਦਾ ਅਧਿਕਾਰੀ ਬਣ ਗਿਆ ਸੀ ਨੂੰ ਹਕੂਮਤ ਵਲੋਂ ਸੰਗਸਾਰ ਤੇ ਹੋਰ ਤਸ਼ਦਦ ਕਰਨ ਦੀਆ ਘਟਨਾਵਾਂ ਦਾ ਵਰਨਣ ਹੈ। ਭਾਈ ਰੁਕਨਦੀਨ ਦੇ ਸ਼ਹਾਦਤ ਤੋਂ ਪਹਿਲਾਂ ਇਹ ਸ਼ਬਦ ਸਨ, “ ਮੇਰਾ ਰਬ ਮੇਰਾ ਦੀਨ ਈਮਾਨ ਨਾਨਕ ਹੀ ਹੈ ਜੋ ਸਭ ਤੋਂ ਵਡੀ ਕਿਤਾਬ ਦਾ ਮਾਲਕ ਹੈ ਤੇ ਤਹਿਕੀਕ ਮੈਂ ਉਸ ਨਾਨਕ ਦੀ ਹੀ ਮੰਨਣ ਵਾਲਾ ਹਾਂ। ਐ ਦੁਨੀਆਂ ਦੇ ਲੋਕੋ! ਜੇ ਤੁਸੀਂ ਨਿਜਾਤ ਦੇ ਚਾਹਵਾਣ ਹੋ ਤਾਂ ਨਾਨਕ ਦੀ ਸ਼ਰਨ ਵਿਚ ਆ ਜਾਣਾ ”। ਮੱਕੇ ਵਿਚ ਗੁਰੂ ਨਾਨਕ ਨੂੰ ਮੰਂਨਣ ਵਾਲੇ ਉਸ ਵੇਲੇ(1927 -1930) ਮੌਜੂਦ ਸਨ, ਉਹਨਾਂ ਕੋਲ ਗੁਰੂ ਨਾਨਕ ਦੀ ਖੜਾਓ ਤੇ ਆਸਾ (ਡੰਡਾ) ਮੌਜੂਦ ਸੀ । ਗੁਰੂ ਜੀ ਉਸ ਇਲਾਕੇ ਵਿਚ ਕਈ ਜਗਾ ਗਏ। ਅਮਰਾ ਸ਼ਹਿਰ ਵਿਚ ਇਕ ਮਸੀਤ ਸੀ, ਮਸੀਤ ਦੇ ਮਾਲਕ ਨੇ ਉਹ ਨਮਾਜ ਗੁਰੂ ਘਰ ਤੇ ਨਾਮ ਰਖ ਦਿੱਤਾ ਮਸਜਿਦ ਵਲੀ-ਏ-ਹਿੰਦ ਵਿਚ ਬਦਲ ਦਿੱਤੀ ਤਾਂ ਉਥੋਂ ਦੇ ਲੋਕਾਂ ਨੂੰ ਨਮਾਜ ਪੜਨ ਲਈ ਨਵੀਂ ਮਸੀਤ ਬਣਾਉਣੀ ਪਈ ਸੀ। ਕੂਫੇ ਸ਼ਹਿਰ ਵਿਚ ਜਦ ਗੁਰੂ ਨਾਨਕ ਗਏ ਤਾਂ ਸ਼ਹਿਰ ਦੇ ਪਰਧਾਨ ਮੰਤਰੀ ਨੇ ਨਮਾਜ ਵੇਲੇ ਮਸੀਤ ਵਿਚ ਹਾਜਰੀ ਦੇ ਘਟ ਹੋਣ ਤੇ ਪੁਛਿਆ ਤਾਂ ਇਸ ਤਰਾਂ ਦਾ ਜਵਾਬ ਮਿਲਿਆ, “ ਹਜੂਰ ਆਪ ਨੂੰ ਪਤਾ ਨਹੀਂ, ਸ਼ਹਿਰੋਂ ਬਾਹਰ ਹਿੰਦੀ ਫਕੀਰਾਂ ਦਾ ਟੋਲਾ ਉਤਰਿਆ ਹੋਇਆ। ਜੋ ਇਕ ਵੇਰਾਂ ਉਹਨਾਂ ਕੋਲ ਚਲਾ ਜਾਂਦਾ ਹੈ, ਦੀਨ ਤੋਂ ਮੁਖ ਮੋੜ ਲੈਂਦਾ ਹੈ, ਰੋਜੇ ਦੀ ਗਲ ਛਡੋ, ਨਬੀ ਕਰੀਮ ਦਾ ਕਲਮਾ ਪੜਨੋ ਵੀ ਮੁਨਕਰ ਹੋ ਜਾਂਦੇ ਹਨ। ਉਸੇ ਦੀ ਇਬਾਦਤ ਕਰਨ ਲਗਦੇ ਹਨ। ਪੁਛੋਂ ਤਾਂ ਅਗੋਂ ਬੋਲਦੇ ਭੀ ਨਹੀਂ ਪਤਾ ਨਹੀਂ ਕੀ ਜਾਦੂ ਹੈ”। ਇਥੇ ਗੁਰੂ ਨਾਨਕ ਦੇਵ ਜੀ ਦੀ ਲਿਖਤ ਜਪੁਜੀ ਮੌਜੂਦ ਹੈ।ਲੇਖਕ ਨੇ ਇਕ ਹੋਰ ਬੜਾ ਮਹਤਵਪੂਰਨ ਇਤਹਾਸਕ ਸਬੂਤ ਲਭਿਆ ਹੈ, ਜੋ ਪੀਰ ਬਹਿਲੋੋਲ ਵਲੋਂ ਆਪਣੇ ਗੁਰੂ ਦੀ ਯਾਦ ਵਿਚ ਬਣਾਇਆ ਗਿਆ ਇਕ ਪਥਰ ਜਿਸ ਤੇ ਲਿਖੇ ਗਏ ਸ਼ਬਦ। ਇਸ ਤੋੇ ਅਰਬੀ ਤੇ ਤੁਰਕੀ ਦੇ ਰਲਵੇਂ ਸ਼ਬਦ ਉਕਰੇ ਹੋਏ , ਮਤਲਬ ਹੈ, “ ਹੇ ਮੁਰਾਦਾਂ ਪੁਰੀਆਂ ਕਰਨ ਵਾਲੇ ਖੁਦਾ! ਤੂੰ ਸਾਖਿਆਤ ਰਬ ਹੈ। ਕੀ ਹੋਇਆ ਨਾਨਕ ਨਾਮ ਨਾਲ ਫਕੀਰੀ ਧਾਰ ਕੇ ਆਇਆ ਹੈ , ਮੈਂ ਪਛਾਣ ਲਿਆ ਹੈ”। ਕਿਤਾਬ ਭਾਈ ਬਾਲੇ ਦੀ ਗੁਰੂ ਨਾਨਕ ਨਾਲ ਮੌਜੂਦਗੀ ਦਾ ਜਿਕਰ ਹੀ ਨਹੀਂ ਕਰਦੀ ਬਲਕਿ ਉਸ ਥਾਂ ਦਾ ਵੀ ਜਿਕਰ ਕਰਦੀ ਹੈ ਜਿਥੇ ਲੋਕਾਂ ਨੇ ਗੁਰੂ ਨਾਨਕ, ਭਾਈ ਮਰਦਾਨਾ ਤੇ ਭਾਈ ਬਾਲਾ ਦਾ ਵਖਰੇ ਵਖਰੇ ਮੰਦਰ ਬਣਾਏ ਸਨ, ਸ਼ਾਇਦ ਅਜ ਵੀ ਹੋਣ। ਕਿਤਾਬ ਮੱਕੇ ਤੇ ਮਦੀਨੇ ਵਿਚ ਗੁਰੁ ਨਾਨਕ ਨੂੰ ਮੰਨਣ ਵਾਲੇ ਲੋਕਾਂ ਦੀ ਮੌਜੂਦਗੀ ਦਾ ਵੀ ਜਿਕਰ ਕਰਦੀ ਹੈ। ਜਿੰਨਾ ਨਾਲ ਸਈਯਦ ਸਾਹਿਬ ਹੁਰਾਂ ਨੇ ਖੁਦ ਗਲ ਹੀ ਨਹੀਂ ਕੀਤੀ ਬਲਕਿ ਆਪਣੇ ਪਿਤਾ ਨਾਲ ਵੀ ਮਿਲਾਏ। ਉਹਨਾਂ ਦੀ ਮਸਜਿਦ ਵਿਚ ਵੀ ਗਏ ਤੇ ਅਰਬੀ ਵਿਚ ਜਪੁਜੀ ਦੇ ਦਰਸ਼ਨ ਵੀ ਕੀਤੇ।
ਜਿਸ ਤਰਾਂ ਸਿਖਾਂ ਵਿਚ ਬਹੁਤ ਤਰਕਵਾਦੀ ਹਨ। ਇਸੇ ਤਰਾਂ ਦਾ ਹਾਲ ਹੀ ਮੁਸਲਮਾਨਾਂ ਦਾ ਹੈ, ਹਾਲ ਦੋਵਾਂ ਦਾ ਇਕੋ ਜਿਹਾ ਹੀ ਹੁੰਦਾ ਹੈ। ਸਿਖ ਇਸ ਮਾਮਲੇ ਵਿਚ ਇੰਨੇ ਕਟੜ ਨਹੀਂ ਹਨ ਪਰ ਮੁਸਲਮਾਨ ਬਖਸ਼ਦੇ ਨਹੀਂ ਹਨ। ਲੇਖਕ ਨੇ ਇਕ ਘਟਨਾ ਦਾ ਜਿਕਰ ਕੀਤਾ ਹੈ ਜਿਸ ਵਿਚ ਲੇਖਕ ਦੇ ਦਾਵੇ ਕਿ ਗੁਰੂ ਨਾਨਕ ਨੇ ਮੱਕੇ ਨੁੰ ਘੁਮਾਇਆ ਨੂੰ ਮੁਸਲਮਾਨ ਮੌਲਵੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸਾਇੰਸ ਇਸ ਨੂੰ ਨਹੀਂ ਮੰਨਦੀ। ਜਦ ਲੇਖਕ ਨੇ ਉਸ ਨੂੰ ਕਿਹਾ ਕਿ ਸਕਰ ਕਾਂਡ ਜਿਸ ਵਿਚ ਹਜਰਤ ਮੁਹੰਮਦ ਨੇ ਚੰਨ ਦੇ ਟੋਟੇ ਕਰ ਦਿੱਤੇ ਸਨ , ਬਾਰੇ ਸਾਇੰਸ ਕੀ ਕਹਿੰਦੀ ਹੈ ਤਾਂ ਮੌਲਵੀ ਨੇ ਕਿਹਾ ਕਿ ਉਹ ਤਾਂ ਉਸਨੂੰ ਵੀ ਨਹੀਂ ਮੰਨਦਾ। ਲੇਖਕ ਵਲੋਂ ਮੁਸਲਮਾਨਾਂ ਨੂੰ ਸੰਬੋਧਿਤ ਕਰਕੇ ਮੌਲਵੀ ਵਲੋਂ ਮੁਹੰਮਦ ਦਾ ਮੋਮਨ ਬਨਣ ਦੀ ਜਗਾ ਸਾਇੰਸ ਦਾ ਮੋਮਨ ਬਨਣ ਸਬੰਧੀ ਗੁਸਤਾਖੀ ਦਾ ਜਿਕਰ ਕਰਨ ਦੀ ਸ਼ੁਰੂਆਤ ਹੀ ਕਿ ਭੀੜ ਨੇ ਆਪਣੇ ਹੀ ਮੌਲਵੀ ਦੀ ਛਿਤਰ ਪ੍ਰੇਡ ਕਰ ਦਿੱਤੀ। ਸੋ ਗਲ ਸਾਫ ਹੈ ਕਿ ਸਿਖ ਸਾਇੰਸ ਦੇ ਬਨਣਾ ਹੈ ਜਾਂ ਗੁਰੂ ਨਾਨਕ ਦੇ, ਦੋਵਾਂ ਬੇੜੀਆਂ ਵਿਚ ਪੈਰ ਨਹੀਂ ਰਖਿਆ ਜਾ ਸਕਦਾ। ਪੁਰਾਤਨ ਸਿਖ ਗੁਰੂ ਨਾਨਕ ਦੇ ਹੀ ਸਿਖ ਸਨ, ਗੁਰੂ ਨਾਨਕ ਤੇ ਪੂਰਨ ਭਰੋਸਾ ਸੀ, ਹੁਣ ਵਾਲੇ ਕਾਫੀ ਸਿਖ ਸਾਇੰਸ ਦੇ ਨਾਲ ਗੁਰੂ ਨਾਨਕ ਨੂੰ ਪਰਖਦੇ ਹਨ ਨਤੀਜਾ ਲੋਕ ਉਹਨਾਂ ਦੀ ਗਲ ਹੀ ਨਹੀਂ ਮੰਨਦੇ, ਸਗੋਂ ਵਿਰੋਧ ਕਰਨ ਲਗਦੇ ਹਨ।
ਕਿਤਾਬ ਬਹੁਤ ਬਹੁਮੁਲੀ ਹੈ ਤੇ ਸਾਨੂੰ ਪੜਨੀ ਚਾਹੀਦੀ ਹੈ ਤੇ ਦੂਜੀਆ ਬੋਲੀਆ ਵਿਚ ਅਨੁਵਾਦ ਵੀ ਕਰਨਾ ਚਾਹੀਦਾ ਹੈ।

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)