More Punjabi Kahaniya  Posts
ਚੰਗਿਆਈ


ਅੱਜ ਕੱਲ ਦਾ ਵਕ਼ਤ ਬਹੁਤ ਹੀ ਮਤਲਬੀ ਹੋ ਗਿਆ ਹੈ। ਲੋਕ ਇੱਕ ਦੂਜੇ ਨੂੰ ਕੁੱਝ ਵੀ ਸਮਝਦੇ ਨਹੀਂ। ਹਰ ਇੱਕ ਮਨੁੱਖ ਆਪ ਮੁਹਾਰਾ ਹੀ ਸਰਵ ਸ਼ਕਤੀ ਬਣਿਆ ਫ਼ਿਰਦਾ ਹੈ। ਅਜੋਕੇ ਸਮੇਂ ਦੇ ਲੋਕਾਂ ਨੇ ਇਹ ਸੌਂਕ ਹੀ ਬਣਾ ਲਿਆ ਹੈ। ਆਪ ਤਾਂ ਚੰਗਾ ਕਰਨਾ ਹੀ ਨਹੀਂ, ਸਗੋਂ ਦੂਸਰੇ ਬੰਦੇ ਨੂੰ ਵੀ ਕੁੱਝ ਚੰਗਾ ਨਹੀਂ ਕਰਨਾ ਦੇਣਾ। ਇਸੇ ਤਰ੍ਹਾਂ ਇੱਕ ਛੋਟੀ ਜੀ ਕਹਾਣੀ ਹੱਡਬੀਤੀ ਦੱਸਣ ਲੱਗਾ ਹਾਂ।
ਮੈਂ ਤੇ ਮੇਰੇ ਤਿੰਨ ਹੋਰ ਕਰੀਬੀ ਦੋਸਤ ਸੈਰ ਸਪਾਟੇ ਲਈ ਸ਼ਾਮ ਨੂੰ ਇੱਕ ਸੜਕ ਤੇ ਜਾਣਾ ਹੀ ਜਾਣਾ ਹੁੰਦਾ ਸੀ ।ਭਾਵੇਂ ਸਰਦੀ ਗਰਮੀ ਵਾਰਿਸ਼ ਹੋਰ ਮੌਸਮੀ ਤਬਦੀਲੀ ਕੁੱਝ ਵੀ ਹੁੰਦਾ ਪਰ ਅਸੀਂ ਜਾਣਾ ਹੀ ਸੀ। ਅਸੀਂ ਅਕਸਰ ਸੜਕ ਵਿਚਾਲੇ ਕੋਈ ਕੱਕਰ ਪੱਥਰ ਜ਼ਾ ਕਿਸੇ ਦਰਖ਼ਤ ਦੀ ਟਹਿਣੀ ਆਦਿ ਪਈ ਹੋਵੇ, ਉਸ ਨੂੰ ਚੁੱਕ ਕੇ ਸਾਈਡ ਤੇ ਇੱਕ ਪਾਸੇ ਰੱਖ ਦਿੰਦੇ ਸੀ। ਉਸ ਸੜਕ ਤੇ ਆਵਾਜਾਈ ਬਹੁਤ ਹੁੰਦੀ ਸੀ। ਮੀਂਹ ਕਾਰਨ ਬਹੁਤ ਟੋਏ ਪੈ ਜਾਂਦੇ ਸੀ। ਲੋਕ ਸਾਨੂੰ ਇਹ ਕੰਮ ਕਰਦਾ ਵੇਖ ਹੱਸਿਆ ਕਰਨ, ਮਖ਼ੌਲ ਉਡਾਇਆ ਕਰਨ, ਹੋਰ ਬਹੁਤ ਕੁਝ ਕਿਹਾ ਕਰਨ।ਪਰ ਅਸੀਂ ਕਦੇ ਵੀ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਸੀ। ਇੱਕ ਮੀਂਹ ਬਹੁਤ ਪੈਣ ਕਾਰਨ ਸੜਕ ਦੀ ਸਾਈਡ ਤੇ ਬਹੁਤ ਵੱਡਾ ਡੂੰਘਾ ਘਾਰਾ ਪੈ ਗਿਆ।ਅਸੀਂ ਉਹ ਘਾਰਾ ਬੰਦ ਕਰਨ ਲੱਗ ਗਏ।ਸਾਡੇ ਕੋਲ ਕਹੀ ਜਾ ਹੋਰ ਪੱਕਾ ਬੰਦੋਬਸਤ ਨਹੀਂ ਸੀ ਕਿ...

ਜਲਦੀ ਉਸ ਨੂੰ ਬੰਦ ਕਰ ਦਿੰਦੇ। ਇੱਕ ਨੇ ਨਾਂਹ ਵੀ ਕੀਤੀ ਪਰ ਹੌਲੀ ਹੌਲੀ ਸਾਰਿਆਂ ਨੇ ਲੱਗ ਲਗਾ ਕੇ ਦੂਰ ਤੋਂ ਕਿਤੇ ਕੁਝ ਕਿਤੇ ਕੁਝ ਲਿਆਕੇ ਉਹ ਘਾਰਾ ਬੰਦ ਕਰ ਦਿੱਤਾ।ਸਾਡੇ ਵੱਲ ਲੋਕ ਬਹੁਤ ਹੱਸਣ ਕਿਉਂਕਿ ਉਸ ਰਾਹ ਉਤੇ ਸੈਰ ਲਈ, ਰੇਸ ਲਾਉਣ ਲਈ ਅਣਗਿਣਤ ਲੋਕ ਆਉਂਦੇ ਸੀ।
ਦੋ ਦਿਨਾਂ ਬਾਅਦ ਮੈਂ ਉਸੇ ਰਾਹ ਪਾਣੀ ਲੈਣ ਲਈ ਟ੍ਰੈਕਟਰ ਤੇ ਨਹਿਰ ਤੇ ਜਾਂਦਾ ਸੀ। ਜਿਸ ਘਾਰਾ ਨੂੰ ਅਸੀਂ ਬੰਦ ਕੀਤਾ ਸੀ, ਉਸੇ ਸਾਵੇ ਥਾਂ ਮੈਨੂੰ ਦੂਜੇ ਵਾਹਨ ਚਾਲਕ ਨੂੰ ਸਾਈਡ ਦੇਣੀ ਪੈ ਗਈ। ਉਸ ਟੋਏ ਉਤੋਂ ਦੀ ਮੇਰੇ ਟ੍ਰੈਕਟਰ ਦੇ ਦੋ ਟਾਇਰ ਲੰਘੇ। ਜੇ ਕਿਤੇ ਉਹ ਘਾਰਾ ਨਾ ਬੰਦ ਹੁੰਦਾ ,ਮੇਰੇ ਨਾਲ਼ ਕੁਝ ਵੀ ਹੋ ਸਕਦਾ ਸੀ। ਉਸ ਦਿਨ ਮੈਨੂੰ ਆਪਣੀ ਹੀ ਚੰਗਿਆਈ ਬਚਾ ਗਈ। ਜੇ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦੇ, ਮੇਰਾ ਕੀ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀ।
ਸੋ ਲੋਕ ਕੁਝ ਵੀ ਕਹਿਣ ਸੋਚਣ ਤੁਸੀਂ ਸਭ ਨਜ਼ਰਅੰਦਾਜ ਕਰਕੇ ਚੰਗਾ ਕੰਮ ਕਰਨਾ, ਤੁਹਾਡਾ ਚੰਗਾ ਤੁਹਾਨੂੰ ਹੀ ਬਚਾਵੇ ਗਾ ।

ਲਿਖਤ — ਕੇ.ਜੇ. ਸਿੰਘ
—– KJ Singh
8288888268

...
...



Related Posts

Leave a Reply

Your email address will not be published. Required fields are marked *

2 Comments on “ਚੰਗਿਆਈ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)