“ਮੰਗਵੀਂ ਟਾਈ”
ਸੁਖਪਾਲ ਤੇ ਹਰੀਸ਼ ਦੋਵਾਂ ਦੀ ਯਾਰੀ ਬੜੇ ਹੀ ਸਾਲਾਂ ਤੋਂ ਸੀ। ਇੱਕ ਦੂਜੇ ਦੇ ਦੁੱਖ- ਸੁੱਖ ‘ਚ ਸ਼ਰੀਕ ਹੁੰਦੇ, ਦੋਵੇਂ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ । ਹਰੀਸ਼ ਧੋਬੀ ਸੀ ਤੇ ਹਰ ਸਮੇਂ ਆਪਣੀ ਦੁਕਾਨ ‘ਤੇ ਰੁੱਝਿਆ ਰਹਿੰਦਾ ਸੀ।ਉਸਦੀ ਦੁਕਾਨ ਤੇ ਬਹੁਤ ਕੰਮ ਸੀ।ਸ਼ਹਿਰ ਦੇ ਮੰਨੇ -ਪਰਮੰਨੇ ਲੋਕ ਉਸ ਕੋਲੋਂ ਹੀ ਕੱਪੜੇ ਡਰਾਈਕਲੀਨ ਕਰਵਾਉਂਦੇ ਸਨ। ਇੱਕ ਦਿਨ ਰਾਤ ਨੂੰ ਸੁਖਪਾਲ ਦੁਕਾਨ ਤੇ ਆਇਆ ਤੇ ਹਰੀਸ਼ ਨੂੰ ਕਹਿਣ ਲੱਗਾ,” ਯਾਰ ਮੈਂ ਵਿਆਹ ਤੇ ਚੱਲਾਂ ਹਾਂ, ਕੋਟ ਪੈਂਟ ਨਾਲ ਮੈਚ ਕਰਦੀ ਕੋਈ ਟਾਈ ਤਾਂ ਦੇਅ ਸਵੇਰੇ ਵਾਪਿਸ ਕਰ ਦੇਵਾਗਾਂ।” ਏਨੇ ਨੂੰ ਉਸਨੇ ਆਪ ਹੀ ਇੱਕ ਬੜੀ ਹੀ ਖ਼ੂਬਸੂਰਤ ਤੇ ਇੰਪੋਰਟਡ ਟਾਈ ਚੁੱਕੀ ਜਿਹੜੀ ਕੋਟ ਪੈਂਟ ਨਾਲ਼ ਬਿਲਕੁੱਲ ਰਲ਼ ਗਈ। ਹਰੀਸ਼ ਨੇ ਕਿਹਾ ਕਿ ਇਹ ਆਹੂਜਾ ਰੈਸਟੋਰੈਂਟ ਵਾਲ਼ਿਆਂ ਦੀ ਹੈ ਇੰਮਪੋਰਟਡ ਹੈ ਥੋੜ੍ਹਾ ਧਿਆਨ ਰੱਖੀਂ ਤੇ ਯਾਰ ਸਵੇਰੇ ਜਲਦੀ ਵਾਪਿਸ ਕਰ ਦੇਵੀਂ । ਅੱਛਾ ਕਹਿ ਕੇ ਸੁਖਪਾਲ ਦੁਕਾਨ ਤੋਂ ਨਿਕਲ਼ ਗਿਆ।
ਜਿਓਂ ਹੀ ਓਹ ਵਿਆਹ ਤੇ ਪਹੁੰਚਿਆ ਠੰਡਾ ਵਗੈਰਾ ਪੀਤਾ । ਖਾਣ- ਪੀਣ ਲੱਗਾ ਤਾਂ ਕੀ ਦੇਖਦਾ ਹੈ ਟਾਈ ਦਾ ਅਸਲੀ ਮਾਲਕ ਉਸਦੇ ਸਾਹਮਣੇ ਖੜ੍ਹਾ ਉਸਦੇ ਲਾਈ ਹੋਈ ਟਾਈ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ।ਸੁਖਪਾਲ ਉਸਨੂੰ ਦੇਖ ਕੇ ਘਬਰਾ ਗਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ।ਸੁਖਪਾਲ ਨੂੰ ਲੱਗਾ ਕਿ ਮੇਰੀ ਚੋਰੀ ਫੜ੍ਹੀ ਗਈ। ਪਰ ਥੋੜ੍ਹਾ ਸੰਭਲ਼ ਕੇ ਆਤਮ ਵਿਸ਼ਵਾਸ ਲਿਆ ਕੇ ਨਾਰਮਲ ਵਿਹਾਰ ਕਰਨ ਲੱਗਾ । ਪਰ ਆਹੂਜਾ ਸਾਹਿਬ ਉਸਦੇ ਪਿੱਛੇ ਹੀ ਪੈ ਗਏ। ਜਿੱਧਰ ਸੁਖਪਾਲ ਪਿੱਛੇ ਪਿੱਛੇ ਆਹੂਜਾ।ਉਹਨਾਂ ਦੀ ਟੌਮ ਅਤੇ ਜੈਰੀ ਦੀ ਦੌੜ ਸ਼ੁਰੂ ਹੋ ਗਈ ।ਸਾਰੇ ਵਿਆਹ ਵਿੱਚ...
ਸੁਖਪਾਲ ਅੱਗੇ ਅੱਗੇ ਤੇ ਆਹੂਜਾ ਪਿੱਛੇ ਪਿੱਛੇ।ਸੁਖਪਾਲ ਦਾ ਇੱਕ ਜਗ੍ਹਾ ਤੇ ਖੜ੍ਹੇ ਹੋਣਾ ਹੀ ਮੁਸ਼ਕਲ ਹੋ ਗਿਆ। ਨਾ ਕੁਝ ਖਾ ਹੋਵੇ ਨਾ ਕੁਸ਼ ਪੀ। ਡਾਹਢਾ ਹੀ ਔਖਾ ਹੋ ਕੇ ਜਲਦੀ- ਜਲਦੀ ਨਾਲ਼ ਵਿਆਹ ਵਾਲੀ ਜੋੜੀ ਨੂੰ ਸ਼ਗਨ ਦੇ ਕੇ ਸੁਖਪਾਲ ਇਸ ਤਰ੍ਹਾਂ ਉੱਥੋਂ ਦੌੜਿਆ ਜਿਵੇਂ ਗਧੇ ਦੇ ਸਿਰ ਤੋਂ ਸਿੰਗ।ਘਰੇ ਜਾ ਕੇ ਭੁੱਖਾ ਹੀ ਸੌਂ ਗਿਆ ਤੇ ਸੁਪਨੇ ਵਿੱਚ ਵੀ ਆਹੂਜੇ ਨੇ ਉਸਦਾ ਪਿੱਛਾ ਨਾ ਛੱਡਿਆ।ਜਿਓਂ ਹੀ ਸਵੇਰ ਦੇ 6 ਵੱਜੇ ਤਾਂ ਪਹਿਲਾਂ ਹਰੀਸ਼ ਨੂੰ ਟਾਈ ਉਸਦੇ ਘਰ ਦੇ ਕੇ ਆਇਆ ਤੇ ਸਾਰੀ ਆਪ- ਬੀਤੀ ਦੱਸੀ। ਸਾਰੀ ਕਹਾਣੀ ਸੁਣ ਕੇ ਹਰੀਸ਼ ਦਾ ਹੱਸ ਹੱਸ ਕੇ ਢਿੱਡ ਪੱਕ ਗਿਆ । ਸੁਖਪਾਲ ਨੇ ਤੌਬਾ ਕੀਤੀ ਕਿ ਅੱਗੇ ਤੋਂ ਓਹ ਕਦੇ ਕਿਸੇ ਦਾ ਕੋਈ ਕੱਪੜਾ ਨਹੀਂ ਪਾਵੇਗਾ।
ਸਵੇਰੇ ਹਰੀਸ਼ ਨੇ ਸੱਤ ਕੁ ਵਜੇ ਅਜੇ ਦੁਕਾਨ ਖੋਲ੍ਹੀ ਹੀ ਸੀ ਤੇ ਆਹੂਜਾ ਆ ਧਮਕਿਆ ਤੇ ਆਪਣੇ ਕੱਪੜੇ ਮੰਗੇ ਤੇ ਕਿਹਾ,” ਯਾਰ ਮੇਰੀ ਟਾਈ ਜ਼ਰੂਰ ਦੇ ਦੇਵੀਂ ਮੈਂ ਪਾਰਟੀ ਤੇ ਜਾਣਾ ।”ਹਰੀਸ਼ ਨੇ ਸੱਭ ਤੋਂ ਪਹਿਲਾਂ ਟਾਈ ਹੀ ਫੜ੍ਹਾਈ। ਟਾਈ ਦੇਖ ਆਹੂਜੇ ਨੂੰ ਜਿਵੇਂ ਸੁੱਖ ਦਾ ਸਾਹ ਆ ਗਿਆ ਤੇ ਮਨ ਹੀ ਮਨ ਸੋਚਣ ਲੱਗਾ ਮੈਂ ਐਵੇਂ ਸਾਰੇ ਵਿਆਹ ਵਿੱਚ ਕਿਸੇ ਦੀ ਟਾਈ ਨੂੰ ਆਪਣੀ ਸਮਝਦਾ ਰਿਹਾ।ਆਪਣੇ -ਆਪ ਨੂੰ ਕੋਸਣ ਲੱਗਾ ਜ਼ਰੂਰੀ ਤਾਂ ਨਹੀਂ ਮੇਰੇ ਟਾਈ ਵਰਗੀ ਟਾਈ ਕਿਸੇ ਹੋਰ ਕੋਲ਼ ਨਾ ਹੋਵੇ ।
ਕਿਰਨ ਸੰਧੂ ਫਗਵਾੜਾ
Related Posts
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories