ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ…
“ਮੈਂ ਰੱਬ ਲੱਭਦਾ” ਦਾ ਇਹ ਤੀਸਰਾ ਭਾਗ ਹੈ। ਪਹਿਲੇ ਦੋ ਭਾਗਾਂ ਨੂੰ ਤੁਸੀ ਬਹੁਤ ਪਿਆਰ ਦਿੱਤਾ, ਜਿਸਦਾ ਮੈਂ ਦਿੱਲੋਂ ਧੰਨਵਾਦ ਕਰਦਾ ਸਭ ਦਾ, ਕਿਉਂਕਿ ਆਪਣੇ ਪੰਜਾਬ ਵਿਚ ਹਜ਼ਾਰਾਂ ਹੀ ਲਿਖਣ ਵਾਲੇ ਹਨ। ਉਹਨਾਂ ਦੇ ਵਿਚ ਤੁਸੀ ਮੇਰਾ ਲਿਖਿਆ ਕੁਝ ਪੜਿਆ, ਇਹ ਮੇਰੇ ਲਈ ਮਾਨ ਵਾਲੀ ਗੱਲ ਹੈ। ਮੇਰਾ ਇਹ ਬਿਲਕੁਲ ਵੀ ਮਕਸਦ ਨਹੀਂ ਹੈ ਕਿ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ । ਕੁਝ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਧਰਮ ਤੋਂ ਪਰੇ ਹੋ ਕੇ ਸੋਚਣਾ ਚਾਹੀਦਾ ਹੈ। ਉਮੀਦ ਕਰਦਾ ਹਾਂ ਤੁਸੀ ਤੀਸਰੇ ਭਾਗ ਨੂੰ ਵੀ ਆਪਣਾ ਪਿਆਰ ਦੇਵੋਗੇ ਜੀ।
ਮੈਂ ਅੱਜ ਬੈਠਾ ਆਪਣੇ ਫੋਨ ਉੱਤੇ ਕੁਝ ਵੀਡੀਓਜ਼ ਦੇਖ ਰਿਹਾ ਸੀ। ਮੈਨੂੰ ਵੀਡੀਓਜ਼ ਕਿਸੇ ਨੇ ਭੇਜਿਆਂ ਸਨ ਤਾਂ ਜੋ ਮੈਂ ਜੋ ਸਵਾਲ ਪੁੱਛੇ ਨੇ, ਉਹਨਾਂ ਦਾ ਜਵਾਬ ਮਿਲ ਸਕੇ। ਵੀਡੀਓਜ਼ ਚ ਕਾਫੀ ਵਿਸਤਾਰ ਵਿਚ ਦੱਸਿਆ ਸੀ ਧਰਤੀ ਦੀ ਉਤਪੱਤੀ ਬਾਰੇ, ਉਸ ਚ ਸਭ ਦੱਸਿਆ ਸੀ, ਕਿਵੇਂ ਧਰਤੀ ਬਣੀ, ਪਰ ਅਸਲ ਸਵਾਲ ਜਦੋਂ ਆਇਆ ਕਿ ਇਨਸਾਨ ਕਿਵੇਂ ਪੈਦਾ ਹੋਇਆ ਤਾਂ ਉਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਇਕ ਰਹੱਸਮਈ ਗੱਲ ਹੈ ਇਨਸਾਨ ਦੀ ਉਤਪੱਤੀ ਕਿਵੇਂ ਹੋਈ?
ਉਹਨਾਂ ਵੀਡੀਓਜ਼ ਤੋਂ ਓਹੀ ਬੰਦਾ ਸੰਤੁਸ਼ਟ ਹੋ ਸਕਦਾ ਹੈ ਜੋ ਇਹ ਗੱਲਾਂ ਡੂੰਗਾਈ ਵਿਚ ਜਾਕੇ ਨਹੀਂ ਸੋਚਦਾ। ਓਹਨਾਂ ਵੀਡੀਓਜ਼ ਚ ਹਰ ਗੱਲ ਆਪਣੇ ਆਪ ਵਿਚ ਕਈ ਸਵਾਲ ਖੜੇ ਕਰਦੀ ਹੈ। ਓਹਨਾਂ ਵਿਚੋਂ ਇਕ ਸਵਾਲ ਹੈ, ਜਿਸ ਬਾਰੇ ਮੈਂ ਕਾਫੀ ਸੋਚਿਆ । ਉਹ ਹੈ “Big Bang Theory”
Big bang theory ਦਾ ਮਤਲਬ ਹੈ, ਅੰਤਰਿਕਸ਼ ਵਿਚ ਇਕ ਬਹੁਤ ਬੜਾ ਧਮਾਕਾ ਹੋਇਆ ਸੀ ਤੇ ਵਿਗਿਆਨ ਦੇ ਅਨੁਸਾਰ ਆਪਣੀ ਧਰਤੀ, ਚੰਨ, ਤਾਰੇ ਤੇ ਸੂਰਜ ਇਸ ਧਮਾਕੇ ਕਰਕੇ ਹੀ ਉਪਜੇ ਹਨ ਤੇ ਇਸ ਧਮਾਕੇ ਨੂੰ ਹੀ “big bang theory” ਦਾ ਨਾਮ ਦਿੱਤਾ ਗਿਆ ਸੀ। ਪਰ ਮੇਰਾ ਸਵਾਲ ਇਹ ਨਹੀਂ ਹੈ ਕਿ “Big Bang Theory” ਤੋਂ ਬਾਅਦ ਇਹ ਸਭ ਚੀਜ਼ਾਂ ਦਾ ਜਨਮ ਕਿਵੇਂ ਹੋਇਆ। ਮੇਰਾ ਸਵਾਲ ਇਹ ਹੈ, ਉਹ ਸਭ ਚੀਜ਼ਾਂ ਕਿਵੇਂ ਪੈਦਾ ਹੋਇਆ, ਜਿਨ੍ਹਾਂ ਕਰਕੇ “Big Bang Theory” ਦਾ ਜਨਮ ਹੋਇਆ, ਜਿਸ ਕਰਕੇ ਉਹ ਧਮਾਕਾ ਹੋਇਆ?
ਜੋ ਵੀ ਚੀਜ਼ਾਂ ਆਪਸ ਵਿਚ ਟਕਰਾਇਆ ਸਨ। ਜਿਨਾਂ ਕਰਕੇ ਇਹ “Big Bang Theory” ਵਾਲੀ ਘਟਨਾ ਵਾਪਰੀ।
ਉਹ ਸਭ ਚੀਜ਼ਾਂ ਕਿਸ ਨੇ ਬਣਾਇਆਂ ਸਨ?
ਕਿ ਉਹ ਧਮਾਕਾ ਕਿਸੇ ਨੇ ਜਾਣ ਬੁੱਝ ਕੇ ਕਰਿਆ ਸੀ?
ਕਿ ਉਹ ਧਮਾਕਾ ਰੱਬ ਨੇ ਕਰਿਆ ਸੀ?
ਸੂਰਜ ,ਚੰਨ,ਤਾਰੇ, ਧਰਤੀ ਬਣਨ ਤੋਂ ਪਹਿਲਾਂ ਆਸਮਾਨ ਵਿਚ ਘੁੰਮਦੀ ਹਰ ਇਕ ਚੀਜ਼ ਕਿਸ ਨੇ ਬਣਾਈ ਹੋਵੇਗੀ…?
ਪਹਿਲੀ ਉਹ ਕਿਹੜੀ ਚੀਜ਼ ਹੋਵੇਗੀ ਜੋ ਅੰਤਰਿਕਸ਼ ਵਿਚ ਸਭ ਤੋਂ ਪਹਿਲਾਂ ਆਈ ਹੋਵੇਗੀ?
ਦੇਖੋ ਇਹ ਗੱਲ ਵਿਗਿਆਨ ਵੱਲੋਂ ਕਹੀ ਗਈ ਹੈ।
ਵਿਗਿਆਨ ਆਪਣੇ ਤਰਕ ਦਿੰਦਾ ਰਹਿੰਦਾ ਹੈ ਤੇ ਧਰਮ ਆਪਣੇ, ਸਮੇਂ ਸਮੇਂ ਤੇ ਵਿਗਿਆਨ ਤੇ ਧਰਮ ਦੇ ਤਰਕ ਫੇਲ ਹੁੰਦੇ ਰਹੇ ਹਨ। ਵਿਗਿਆਨ ਨੇ ਕੋਈ ਗੱਲ ਕਹੀ ਜ਼ਰੂਰੀ ਨਹੀਂ ਕਿ ਅੱਜ ਤੋਂ 100 ਸਾਲ ਬਾਅਦ ਵੀ ਉਹੀ ਤਰਕ ਰਹੇਗਾ। ਐਵੇਂ ਹੀ ਜ਼ਰੂਰੀ ਨਹੀਂ ਕਿ ਧਰਮ ਜਾਂ ਧਾਰਮਿਕ ਗ੍ਰੰਥਾਂ ਵਿਚ ਕਹੀ ਹਰ ਗੱਲ ਸੱਚ ਹੋਵੇ।
ਤਰਕ ਕਿਵੇਂ ਬਦਲਦੇ ਹਨ, ਮੈਂ ਇਕ ਉਦਾਹਰਣ ਦਿੰਦਾ ਹਾਂ । ਅੱਜ ਤੋਂ ਕੁਝ ਸਾਲ ਪਹਿਲਾਂ, ਜਦੋ ਹਵਾਈ ਜਹਾਜ਼ ਵਗੈਰਾ ਉਡਣ ਵਾਲੀ ਕੋਈ ਚੀਜ਼ ਨਹੀਂ ਬਣੀ ਸੀ। ਉਸ ਸਮੇਂ ਸਭ ਧਰਮ ਦੇ ਲੋਕ ਸੋਚਦੇ ਸਨ ਕਿ ਰੱਬ ਉਪਰ ਆਸਮਾਨ ਵਿਚ ਹੈ। ਜਿਸ ਕਰਕੇ ਸਭ ਲੋਕ ਉਪਰ ਵੱਲ ਦੇਖਕੇ ਅਰਦਾਸ ਕਰਦੇ ਸਨ। ਹੋਲੀ ਹੋਲੀ ਇਨਸਾਨ ਪੁਲਾੜ ਵਿਚ ਜਾਣ ਲੱਗ ਗਿਆ ਤਾਂ ਉਸਨੂੰ ਪਤਾ ਲੱਗਿਆ ਕਿ ਉਪਰ ਤਾਂ ਕੁਝ ਹੈ ਹੀ ਨਹੀਂ, ਕੁਝ ਪਰਤਾਂ ਹਨ ਸਿਰਫ, ਜਿਸ ਤੋਂ ਬਾਅਦ ਅੰਤਰਿਕਸ਼ ਸ਼ੁਰੂ ਹੋ ਜਾਂਦਾ ਹੈ। ਪਰ ਲੋਕ ਅੱਜ ਵੀ ਉਪਰ ਨੂੰ ਦੇਖ ਕੇ ਦੁਆ ਕਰਦੇ ਹਨ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ…
“ਨੀਲੀ ਛੱਤਰੀ ਵਾਲਾ ਸਭ ਦੇਖਦਾ, ਜਾਂ ਉਪਰ ਵਾਲਾ ਸਭ ਦੇਖਦਾ”
ਆਪਾਂ ਏਨੇ ਪੜੇ ਲਿਖੇ ਹੋਣ ਤੋਂ ਬਾਅਦ ਵੀ ਏਹੀ ਗੱਲ ਕਰਦੇ ਹਾਂ।
ਇਸਦਾ ਮੁੱਖ ਕਾਰਨ ਹੈ “ਭੇੜ-ਚਾਲ ਦੀ ਆਦਤ”
ਆਪਾਂ ਇਨਸਾਨਾਂ ਨੂੰ ਇਕ ਬਹੁਤ ਗੰਦੀ ਆਦਤ ਹੈ। ਆਪਾਂ ਇਕ ਦੂਜੇ ਦੇ ਪਿੱਛੇ ਲੱਗ ਜਾਂਦੇ ਹਾਂ । ਗੱਲਾਂ ਵਿਚ ਆ ਜਾਂਦੇ ਹਾਂ। ਜੇਕਰ ਕੋਈ ਕੁਝ ਕੰਮ ਕਰਦਾ ਹੋਵੇ ਤਾਂ ਆਪਾਂ ਬਿਨਾਂ ਸੋਚੇ ਉਸਦੀ ਨਕਲ ਕਰਨ ਲੱਗ ਜਾਂਦੇ ਹਾਂ। ਆਪਾਂ ਛੋਟੇ ਹੁੰਦੇ ਤੋਂ ਦੇਖਦੇ ਆਂ ਕਿ ਸਭ ਉਪਰ ਨੂੰ ਦੇਖਕੇ ਅਰਦਾਸ, ਦੁਆ ਤੇ ਪ੍ਰਾਥਨਾ ਕਰਦੇ ਹਨ। ਆਪਾਂ ਵੀ ਬਸ ਬਿਨ੍ਹਾ ਸੋਚੇ ਸਮਝੇ ਉਦਾਂ ਹੀ ਕਰਦੇ ਆਂ।ਕਦੇ ਸਵਾਲ ਹੀ ਨਹੀਂ ਕਰਦੇ ਕਿ ਆਖਿਰਕਾਰ ਆਪਾਂ ਉਪਰ ਦੇਖ ਕੇ ਦੁਆ ਕਰਦੇ ਕਿਉਂ ਹਾਂ। ਜਦ ਕਿ ਉਪਰ ਤਾਂ ਕੋਈ ਹੈ ਹੀ ਨਹੀਂ।
ਕਿ ਪਤਾ ਰੱਬ ਧਰਤੀ ਦੇ ਬਿਲਕੁਲ ਨੀਚੇ ਰਹਿੰਦਾ ਹੋਵੇ…
ਤੇ ਆਪਾਂ ਦੁਆ ਆਸਮਾਨ ਨੂੰ ਦੇਖਕੇ ਕਰੀ ਜਾਂਦੇ ਹਾਂ…
ਤਾਹੀਂ ਆਪਣੀ ਦੁਆ ਪੂਰੀ ਨਹੀਂ ਹੁੰਦੀ…
ਹੁਣ ਲੋਕਾਂ ਨੇ ਕਹਿਣਾ “ਪਾਗਲ ਰੱਬ ਧਰਤੀ ਦੇ ਨੀਚੇ ਕਿਵੇਂ ਹੋ ਸਕਦਾ?”
ਮੈਂ ਕਹਿਣਾ “ਜਿਵੇਂ ਰੱਬ ਆਸਮਾਨ ਵਿਚ ਹੋ ਸਕਦਾ ਹੈ”
ਜੇ ਲੋਕ ਬਿਨ੍ਹਾਂ ਮਤਲਬ ਤੋਂ ਇਹ ਸਮਝ ਸਕਦੇ ਹਨ ਕਿ ਰੱਬ ਆਸਮਾਨ ਵਿਚ ਹੈ ਤਾਂ ਬਿਨ੍ਹਾਂ ਮਤਲਬ ਤੋਂ ਮੇਰੀ ਗੱਲ ਕਿਉਂ ਨਹੀਂ ਮੰਨ ਸਕਦੇ ਕਿ ਰੱਬ ਧਰਤੀ ਦੇ ਨੀਚੇ ਹੈ…?
ਸ਼ਾਇਦ ਮੈਂ ਕੋਈ ਮਹਾਨ ਇਨਸਾਨ ਨਹੀਂ ਹਾਂ, ਇਸ ਲਈ ਸਭ ਨੂੰ ਮੇਰੀ ਗੱਲ ਦਾ ਕੋਈ ਅਸਰ ਨਹੀ ਹੁੰਦਾ। ਜੇ ਇਹ ਗੱਲ ਕਿਸੇ ਮਹਾਨ ਆਦਮੀ ਨੇ ਕਹੀ ਹੁੰਦੀ ਤਾਂ ਸ਼ਾਇਦ ਸਭ ਇਕ ਬਾਰੀ ਇਹ ਗੱਲ ਬਾਰੇ ਸੋਚਦੇ ਜ਼ਰੂਰ ਇਸ ਗੱਲ ਬਾਰੇ…
ਜਦੋ ਇਸ ਸੰਸਾਰ ਤੇ ਬੰਦੇ ਦਾ ਜਨਮ ਹੋਇਆ ਤਾਂ ਉਸ ਦੇ ਜਨਮ ਦੇ ਨਾਲ ਬੰਦੇ ਨੂੰ ਸੌਗਾਤ ਮਿਲੀ ਮੌਤ ਦੀ, ਏਥੇ ਜਿਸਦਾ ਵੀ ਜਨਮ ਹੁੰਦਾ ਹੈ, ਉਸਦੀ ਮੌਤ ਹੁੰਦੀ ਹੀ ਹੁੰਦੀ ਹੈ।
ਕੁਝ ਦਿਨ ਪਹਿਲਾ ਦੀ ਗੱਲ ਹੈ, ਇਕ ਜਵਾਨ ਮੁੰਡੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਲੋਕਾਂ ਦਾ ਕਹਿਣਾ ਸੀ ਕਿ ਰੱਬ ਨੇ ਉਸ ਮੁੰਡੇ ਨੂੰ ਬਹੁਤ ਜਲਦ ਬੁਲਾ ਲਿਆ, ਉਸਤੋਂ ਬਾਅਦ ਮੇਰੀ ਕਿਸੇ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਓਹਨਾਂ ਦੇ ਘਰਵਾਲੇ ਦੀ ਜ਼ਿਆਦਾ ਦਾਰੂ ਪੀਣ ਕਾਰਣ ਮੌਤ ਹੋ ਗਈ ਸੀ। ਉਹਨਾਂ ਦਾ ਕਹਿਣਾ ਸੀ “ਰੱਬ ਨੇ ਜੋ ਚਾਹਿਆ ਹੋ ਗਿਆ”
ਮੈਂ ਸੋਚਿਆ ‘ਰੱਬ ਨੇ ਚਾਹਿਆ…?”
ਇਸ ਵਿਚ ਰੱਬ ਨੇ ਕਿ ਚਾਹਿਆ…?
ਕਿ ਰੱਬ ਨੇ ਉਹਨਾਂ ਨੂੰ ਦਾਰੂ ਪਿਲਾਈ ਸੀ…?
ਕਿ ਉਹ ਦਾਰੂ ਰੱਬ ਨੇ ਬਣਾਈ ਸੀ…?
ਕਿ ਜੋ ਜਵਾਨ ਮੁੰਡੇ ਦੀ ਮੌਤ ਹੋਈ…ਉਹ ਹਾਦਸਾ ਰੱਬ ਨੇ ਕਰਾਇਆ ਸੀ…?
ਕਿ ਰੱਬ ਸਭ ਨੂੰ ਏਦਾਂ ਹੀ ਬੁਲਾਉਂਦਾ ਕਿਸੇ ਨਾ ਕਿਸੇ ਬਹਾਨੇ…ਜਿਹਨਾਂ ਦੀ ਮੌਤ ਦਾ ਸਮਾਂ ਆਇਆ ਹੁੰਦਾ…?
ਦੇਖੋ…ਰੱਬ ਨੇ ਤਾਂ ਸਿਰਫ ਇਕ ਮੌਤ ਬਣਾਈ ਸੀ ਪਰ ਇਨਸਾਨ ਨੇ ਮੌਤ ਦੇ ਅਲੱਗ ਅਲੱਗ ਤਰੀਕੇ ਬਣਾ ਲਏ ਹਨ। ਗੱਡੀਆਂ ਟਰੱਕ ਬਣਾ ਲਏ ਹਨ, ਜਿਸ ਨਾਲ ਹਾਦਸੇ ਹੁੰਦੇ ਹਨ ਤੇ ਬੰਦੇ ਮਰ ਜਾਂਦੇ ਹਨ। ਉੱਚੀਆਂ ਇਮਾਰਤਾਂ ਬਣਾ ਲਈਆਂ ਹਨ, ਜਿਸ ਤੋਂ ਨੀਚੇ ਗਿਰ ਕੇ ਕਿੰਨੀਆਂ ਮੌਤਾਂ ਹੁੰਦੀਆਂ ਹਨ। ਦਾਰੂ ਖੁਦ ਇਨਸਾਨ ਨੇ ਬਣਾਈ ਹੈ ,ਜਿਸ ਕਰਕੇ ਮੌਤ ਹੁੰਦੀ ਹੈ। ਏਦਾਂ ਹੀ ਹੋਰ ਕਿੰਨੀਆਂ ਚੀਜ਼ਾਂ ਹਨ, ਜੋ ਇਨਸਾਨ ਨੇ ਬਣਾਇਆ ਹਨ। ਜੋ ਇਨਸਾਨ ਦੀ ਮੌਤ ਦਾ ਕਾਰਣ ਬਣਦੀਆਂ ਹਨ। ਅੱਜ ਦੇ ਸਮੇਂ ਮੌਤ ਇਨਸਾਨ ਨੇ ਖੁਦ ਬਣਾ ਲਈ ਹੈ। ਸੜਕ ਤੇ ਵਾਹਨ ਚਲਾਉਂਦੇ ਸਮੇਂ ਲਾਪਰਵਾਹੀ ਆਪਣੀ ਹੁੰਦੀ ਹੈ ਤੇ ਨਾਮ ਰੱਬ ਦਾ ਲੱਗ ਜਾਂਦਾ ਹੈ ਕਿ ਰੱਬ ਨੇ ਹੀ ਜਲਦੀ ਬੁਲਾ ਲਿਆ।
ਕਿਸੇ ਦੀ ਮੌਤ ਦਾਰੂ ਪੀਣ ਕਰਕੇ ਹੁੰਦੀ ਹੈ। ਜੇ ਉਹ ਦਾਰੂ ਨਾ ਪੀਵੇ ਤਾਂ ਉਸਦੀ ਮੌਤ ਦਾਰੂ ਪੀਣ ਨਾਲ ਨਹੀਂ ਹੋਵੇਗੀ। ਜੇ ਦਾਰੂ ਪੀਣ ਨਾਲ ਉਸਦੀ ਮੌਤ ਹੋ ਜਾਵੇ ਤਾਂ ਉਸ ਲਈ ਰੱਬ ਜਿੰਮੇਵਾਰ ਕਿਵੇਂ ਹੋ ਸਕਦਾ ਹੈ…?
ਸ਼ਾਇਦ ਇਹ ਸਭ ਗੱਲਾਂ ਇਨਸਾਨ ਤੋਂ ਅਣਜਾਣਪੁਣੇ ਵਿਚ ਹੋਇਆਂ ਹਨ, ਅਣਜਾਣਪੁਣੇ ਵਿਚ ਇਨਸਾਨ ਨੇ ਬਣਾਵਟੀ ਮੌਤ ਬਣਾ ਲਈ ਹੈ ਪਰ ਆਪਾਂ ਇਹਨਾਂ ਸਭ ਗੱਲਾਂ ਦੀ ਵਜ੍ਹਾ ਰੱਬ ਨੂੰ ਨਹੀਂ ਕਹਿ ਸਕਦੇ।
ਦੇਖੋ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜਦੋ ਕਿਸੇ ਦਾ ਸਮਾਂ ਪੂਰਾ ਹੁੰਦਾ ਹੈ ਤਾਂ ਰੱਬ ਉਹਨਾਂ ਨੂੰ ਬੁਲਾ ਲੈਂਦਾ ਹੈ। ਦੂਜੇ ਪਾਸੇ ਓਹੀ ਲੋਕਾਂ ਦਾ ਮੰਨਣਾ ਇਹ ਹੈ ਕਿ ਜਦੋ ਕੋਈ ਬੇਵਕਤੀ ਮੌਤ ਮਰਦਾ ਹੈ ਜਾਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਪਰ ਉਸਦੇ ਮਰਨ ਦਾ ਸਮਾਂ ਨਹੀਂ ਹੁੰਦਾ ਤਾਂ ਆਤਮਾ ਬਣ ਕੇ ਭਟਕਣ ਲੱਗ ਜਾਂਦਾ ਹੈ ਤੇ ਜਦੋਂ ਉਸਦੀ ਅਸਲ ਉਮਰ ਪੂਰੀ ਹੁੰਦੀ ਹੈ ਤਾਂ ਉਸਨੂੰ ਮੋਕਸ਼ ਮਿਲ ਜਾਂਦਾ ਹੈ ਤੇ ਇਸ ਦੁਨੀਆਂ ਤੋਂ ਆਜ਼ਾਦ ਹੋ ਜਾਂਦਾ ਹੈ।
ਹੁਣ ਏਥੇ ਗੱਲ ਇਹ ਆਉਂਦੀ ਹੈ,
ਉਸਦੀ ਬੇਵਕਤੀ ਮੌਤ ਫਿਰ ਹੁੰਦੀ ਹੀ ਕਿਉਂ ਹੈ…?
ਜੇਕਰ ਜਨਮ ਤੇ ਮਰਨ ਰੱਬ ਦੇ ਹੱਥ ਹੈ…ਤਾਂ ਉਸਦੀ ਬੇਵਕਤੀ ਮੌਤ ਕਿਵੇਂ ਹੋ ਸਕਦੀ ਹੈ…?
ਕਿ ਇਹ ਰੱਬ ਦੀ ਗਲਤੀ ਹੈ…?
ਜਦ ਉਸਦਾ ਸਮਾਂ ਹੈ ਹੀ ਨਹੀਂ ਸੀ ਤਾਂ ਰੱਬ ਨੇ ਉਸਨੂੰ ਕਿਉਂ ਮਾਰਿਆ…?
ਇਹ ਵੀ ਤਾਂ ਫਿਰ ਇਕ ਸੋਚਣ ਵਾਲੀ ਗੱਲ ਹੈ…!
ਜਦੋ ਜਿਉਣਾ ਤੇ ਮਰਨਾ ਰੱਬ ਦੇ ਹੱਥ ਹੈ ਤਾਂ ਕਿਸੇ ਦੀ ਏਦਾਂ ਮੌਤ ਕਿਵੇਂ ਹੋ ਸਕਦੀ ਹੈ, ਜਦੋਂ ਕਿ ਉਸਦੀ ਮੌਤ ਦਾ ਸਮਾਂ ਹੋਇਆ ਹੀ ਨਹੀਂ ਹੁੰਦਾ…?
ਚੱਲੋ ਕਦੇ ਸੋਚਣਾ ਇਸ ਬਾਰੇ…ਕਦੇ ਸਮਾਂ ਮਿਲੇ ਤਾਂ…
ਦੂਜੇ ਪਾਸੇ ਕਿੰਨੇ ਲੋਕ ਹਨ ਜਿਨ੍ਹਾਂ ਨੂੰ ਆਪਣੀ ਮੌਤ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ। ਉਹ ਇਸ ਲਈ ਹੁੰਦਾ ਹੈ ਕਿਉਕਿ ਉਹ ਆਪਣੀ ਸਾਰੀ ਉਮਰ ਭੋਗ ਜਾਂਦੇ ਹਨ ਤੇ ਜਦੋਂ ਉਹ ਕੋਈ ਬਣਾਵਟੀ ਮੌਤ ਨਹੀਂ ਮਰਦੇ, ਆਪਣੀ ਕੁਦਰਤੀ ਮੌਤ ਮਰਦੇ ਹਨ। ਇਸ ਕਰਕੇ ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਹੋਣ ਲੱਗ ਜਾਂਦਾ ਹੋ ਕਿ ਉਹਨਾਂ ਦੀ ਮੌਤ ਨਜ਼ਦੀਕ ਹੈ।
ਦੇਖੋ ਆਪਣੇ ਏਥੇ ਲੋਕਾਂ ਨੇ ਅਲੱਗ ਅਲੱਗ ਕਹਾਣੀਆਂ ਬਣਾ ਰੱਖੀਆਂ ਹਨ ਮੌਤ ਦੇ ਸਬੰਧ ਨਾਲ, ਪਰ ਅਸਲ ਗੱਲ ਕਿਸੇ ਨੂੰ ਨਹੀਂ ਪਤਾ, ਕੁਝ ਗੱਲਾਂ ਏਦਾਂ ਦੀਆਂ ਹਨ ਜੇਕਰ ਆਪਾਂ ਨੂੰ ਉਹਨਾਂ ਦਾ ਜਵਾਬ ਚਾਹੀਦਾ ਹੈ ਤਾਂ ਉਹ ਮਰਨ ਤੋਂ ਬਾਅਦ ਹੀ ਸੰਭਵ ਹੈ । ਇਕ ਬਹੁਤ ਮਸ਼ਹੂਰ ਕਹਾਵਤ ਹੈ…
“ਜੇਕਰ ਸਵਰਗ ਦੇਖਣਾ ਹੈ, ਤਾਂ ਮਰਨਾ ਤਾਂ ਪਏਗਾ ਹੀ”
ਮਤਲਬ ਜੇ ਮੌਤ ਤੋਂ ਬਾਅਦ ਦੀ ਦੁਨੀਆਂ ਦੇਖਣੀ ਹੋਵੇ ਤਾਂ ਉਹ ਮਰਨ ਤੋਂ ਬਾਅਦ ਹੀ ਸੰਭਵ ਹੈ। ਬਾਕੀ ਏਥੇ ਕਿਸੇ ਨੂੰ ਪੁੱਛੋਂਗੇ ਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਕਹਾਣੀਆਂ ਹੀ ਮਿਲਣਗੀਆਂ ਤੁਹਾਨੂੰ, ਕਿਸੇ ਨੇ ਮਰਨ ਤੋਂ ਬਾਅਦ ਵਾਲੀ ਉਹ ਦੁਨੀਆਂ ਨਹੀਂ ਦੇਖੀ।
ਕਿ ਪਤਾ ਕੋਈ ਏਦਾਂ ਦੀ ਦੁਨੀਆਂ ਹੈ ਵੀ ਜਾਂ ਨਹੀਂ…
ਮੈਨੂੰ ਉਹ ਗੱਲਾਂ ਬਹੁਤ ਭਾਉਦੀਆਂ ਹਨ ਜਿਨ੍ਹਾਂ ਵਿਚ ਦੁਨੀਆਂ ਨੂੰ ਲੈਕੇ ਕੋਈ ਸਵਾਲ ਕਰਿਆ ਹੁੰਦਾ ਹੈ ਤੇ ਉਹ ਸਵਾਲ ਵਾਜਿਬ ਹੁੰਦਾ ਹੈ। ਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਦੇਖ ਰਿਹਾ ਸੀ ਕਿ ਇਕ ਇਮਾਰਤ ਬਣੀ ਸੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਜੇ ਉਦਾਂ ਦੀ ਇਮਾਰਤ ਅੱਜ ਬਣਾਉਣੀ ਹੋਵੇ ਤਾਂ ਬਹੁਤ ਆਧੁਨਿਕ ਸੰਦਾਂ ਦਾ ਉਪਯੋਗ ਕਰਿਆ ਜਾਵੇਗਾ ਪਰ ਉਸ ਸਮੇਂ ਇਹ ਚੀਜ਼ ਕਿਵੇਂ ਸੰਭਵ ਸੀ? />
ਜੇ ਨਹੀਂ ਤਾਂ ਕੋਈ ਆਧੁਨਿਕ ਉਪਕਰਣ ਨਾ ਹੋਣ ਦੇ ਬਾਵਜੂਦ ਉਸ ਸਮੇਂ ਇਹ ਗੱਲਾਂ ਕਿਵੇਂ ਸੰਭਵ ਸੀ? ਦੇਖੋ ਦੁਨੀਆਂ ਤੇ ਤਿੰਨ ਤਰ੍ਹਾਂ ਦੇ ਲੋਕ ਹਨ। ਗੱਲ ਇਹ ਨਹੀ ਕਿ ਮੈਂ ਰੱਬ ਨੂੰ ਲੱਭ ਰਿਹਾ ਹਾਂ । ਦੇਖੋ ਅੱਗੇ ਜੋ ਗੱਲ ਕਰ ਰਿਹਾ ਹਾਂ ਉਹ ਸਿਰਫ਼ ਨਾਸਤਿਕ ਲੋਕਾਂ ਵਾਸਤੇ ਹੈ ਜੋ ਇਹ ਸੋਚਦੇ ਹਨ ਕਿ ਰੱਬ ਹੈ ਹੀ ਨਹੀਂ ਜਾਂ ਉਹ ਇਹ ਸੋਚਦੇ ਹਨ ਕਿ ਕੁਦਰਤ ਹੀ ਰੱਬ ਹੈ। ਉਹਨਾਂ ਦਾ ਨਾਸਤਿਕ ਹੋਣਾ ਵਾਜਿਬ ਹੈ। ਅੱਜ ਦੇ ਸਮੇਂ, ਕਿਉਂਕਿ ਇਨਸਾਨ ਨੇ ਰੱਬ ਹੀ ਏਨੇ ਬਣਾ ਲਏ ਕਹਾਣੀਆਂ ਸੁਣ ਸੁਣ ਕੇ, ਉਹ ਯਕੀਨ ਕਰਨ ਤਾਂ ਕਰਨ ਕਿਸੇ ਤੇ..? ਇਹ ਹਮੇਸ਼ਾ ਹੀ ਓਹਨਾਂ ਲਈ ਬਹਿਸ ਦਾ ਮੁੱਦਾ ਰਹਿੰਦਾ ਹੈ। ਅੱਜ ਦਾ ਸਮਾਂ ਦੇਖੋ ਇਹੋ ਜਾ ਹੈ, ਜੇ ਅਸਲੀ ਰੱਬ ਆਕੇ ਇਹ ਕਹੇ ਕਿ “ਮੈਂ ਰੱਬ ਹਾਂ” ਮੈਨੂੰ ਲੱਗਦਾ ਹੈ ਕਿ ਰੱਬ ਨੂੰ ਲੈ ਕੇ ਆਪਣੀ ਸੋਚ ਸਭ ਦੀ ਵੱਖ ਹੈ। ਜਿਸ ਕਰਕੇ ਸਭ ਨੂੰ ਅਲੱਗ ਅਲੱਗ ਚੀਜ਼ਾਂ ਵਿਚ ਰੱਬ ਦਿਖਦਾ ਹੈ। ਕਿਸੇ ਨੂੰ ਪੱਥਰਾਂ, ਕਿਸੇ ਨੂੰ ਘਰਾਂ ਤੇ ਕਿਸੇ ਨੂੰ ਬੰਦਿਆਂ ਵਿਚ, ਸਭ ਦੀ ਅਲੱਗ ਅਲੱਗ ਰਾਏ ਹੈ ਇਸ ਗੱਲ ਬਾਰੇ, ਜਿਸ ਕਰਕੇ ਏਥੇ ਕੋਈ ਕਿਸੇ ਤੋਂ ਸਹਿਮਤ ਨਹੀਂ ਹੈ। ਹੁਣ ਇੱਕ ਗੱਲ ਮੈਂ ਥੋਨੂੰ ਆਪਣੇ ਘਰ ਦੀ ਦੱਸਦਾ ਹਾਂ। ਸਾਡੇ ਪਿੰਡ ਇੱਕ ਬਾਬੇ ਦੀ ਦਰਗਾਹ ਹੈ, ਮੈਨੂੰ ਲੱਗਦਾ ਉਹ ਦਰਗਾਹ ਹਰ ਪਿੰਡ ਵਿਚ ਹੀ ਹੁੰਦੀ ਹੈ। ਸਾਡੇ ਘਰ ਦੇ ਉਸ ਬਾਬੇ ਨੂੰ ਕਾਫੀ ਮੰਨਦੇ ਹਨ। ਮੈਨੂੰ ਅਜ਼ੀਬ ਗੱਲ ਕੀ ਲੱਗਦੀ, ਪਹਿਲਾਂ ਤਾਂ ਮੇਰੀ ਮੰਮੀ ਘਰ ਉਸ ਬਾਬੇ ਦੀ ਤਸਵੀਰ ਮੁਹਰੇ ਚਿਰਾਗ ਲਾਕੇ ਦੁਆ ਕਰਦੀ। ਫਿਰ ਉਸ ਦਰਗਾਹ ਤੇ ਜਾਕੇ ਚਿਰਾਗ ਲਾਕੇ ਆਉਂਦੀ। ਹੁਣ ਮੈਂ ਸਵਾਲ ਕਰਦਾਂ ਹਾਂ ਕਿ” ਤੁਸੀ ਘਰ ਕਿਉਂ ਚਿਰਾਗ ਲਾਉਂਦੇ ਹੋ” ਕਦੋਂ ਨਿਕਲਾਂਗੇ ਆਪਾਂ ਸਭ ਗੱਲਾਂ ਵਿਚੋਂ ਯਾਰ, ਕਦੋਂ ਸਵਾਲ ਕਰਨੇ ਸ਼ੁਰੂ ਕਰਾਂਗੇ, ਕਦੋਂ ਤੱਕ ਇਹ ਸਭ ਚੱਲਦਾ ਰਹੇਗਾ। ਆਪਣਾ ਦੇਸ਼ 195 ਦੇਸ਼ਾਂ ਵਿਚੋਂ 65ਵੇਂ ਨੰਬਰ ਉਪਰ ਹੈ ਅਪਰਾਧ ਕਰਨ ਵਿਚ, ਇਹ ਕਿਉਂ ਹੈ। ਏਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਕਿਤਾਬ ਦਾ ਅੱਗੇ ਕੋਈ ਭਾਗ ਲਿਖੁਗਾਂ। ਮੇਰੇ ਲਈ “ਮੈਂ ਰੱਬ ਲੱਭਦਾ” ਦੀ ਕਹਾਣੀ ਬਸ ਏਥੇ ਤੱਕ ਹੀ ਹੈ। ਮੈਂ ਸਿਰਫ ਇਹ ਕਿਤਾਬ ਦਾ ਭਾਗ ਲਿਖਣਾ ਹੀ ਬੰਦ ਕਰ ਰਿਹਾ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਸਵਾਲ ਕਰਨੇ ਛੱਡ ਰਿਹਾ ਹਾਂ। ਪਰ ਹੁਣ ਅੱਗੇ ਕੁਝ ਹੋਰ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕਰੂੰਗਾ। ਬਾਕੀ ਤੁਸੀ ਇਸ ਕਹਾਣੀ ਸਬੰਧੀ ਕੋਈ ਵੀ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਉੱਤੇ ਮੈਸੇਜ ਕਰ ਸਕਦੇ ਹੋ, ਜਾਂ ਇਸ ਕਿਤਾਬ ਦੇ ਪਿਛਲੇ ਦੋ ਭਾਗ ਪੜ੍ਹਨ ਲਈ ਜਾਂ ਮੇਰੀਆਂ ਲਿਖੀਆਂ ਹੋਰ ਕਹਾਣੀਆਂ ਪੜ੍ਹਨ ਲਈ ਮੈਨੂੰ ਮੈਸੇਜ ਕਰ ਸਕਦੇ ਹੋ। ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ । ਮੈਨੂੰ ਉਮੀਦ ਹੈ ਥੋਨੂੰ ਮੇਰੀ ਕਿਤਾਬ ਦਾ ਤੀਸਰਾ ਭਾਗ ਵੀ ਵਧਿਆ ਲੱਗਿਆ ਹੋਵੇਗਾ। ਬਾਕੀ ਮੈਂ ਉਮੀਦ ਕਰਦਾਂ ਕਿ ਤੁਸੀ ਹਮੇਸ਼ਾ ਖੁਸ਼ ਰਹੋ, ਥੋਡਾ ਪਰਿਵਾਰ ਖੁਸ਼ ਰਹੇ, ਹੱਸਦੇ ਰਹੋਂ ਤੇ ਵੱਸਦੇ ਰਹੋਂ, ਤੇ ਸਵਾਲ ਕਰਦੇ ਰਹੋਂ…। ਪਰਵੀਨ ਰੱਖੜਾ
ਉਸ ਸਮੇਂ ਕੋਈ ਆਧੁਨਿਕ ਚੀਜ਼ ਨਾ ਹੋਣ ਦੇ ਬਾਵਜ਼ੂਦ ਵੀ ਉਹ ਇਮਾਰਤਾਂ ਕਿਵੇਂ ਬਣੀ?
ਕਿ ਕੋਈ ਬਾਹਰਲੀ ਤਾਕਤ ਉਸ ਸਮੇਂ ਦੇ ਇਨਸਾਨਾਂ ਦਾ ਸਾਥ ਦਿੰਦੀ ਸੀ?
ਇਹ ਗੱਲ ਅੱਜ ਵੀ ਹੈਰਾਨ ਕਰਨ ਵਾਲੀ ਹੈ।
ਇਹ ਹੀ ਨਹੀਂ, ਹੋਰ ਬਹੁਤ ਏਦਾਂ ਦੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਆਪਾਂ ਕਦੇ ਸੋਚਦੇ ਹੀ ਨਹੀਂ ।
ਆਸਤਿਕ, ਨਾਸਤਿਕ ਤੇ ਤੀਸਰੇ ਉਹ, ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਿ ਰੱਬ ਹੈ ਜਾਂ ਨਹੀਂ। ਮੈਂ ਕਦੇ ਕਦੇ ਮਹਿਸੂਸ ਕਰਦਾ ਹਾਂ ਕਿ ਮੈਂ ਤਿੰਨਾਂ ਵਿਚ ਹੀ ਆਉਦਾ ਹਾਂ। ਮੈਂ ਨਾਸਤਿਕ ਹਾਂ ਕਿਉਂਕਿ ਮੈਂ ਲੋਕਾਂ ਦੇ ਬਣਾਏ ਰੱਬ ਨੂੰ ਨਹੀਂ ਮੰਨਦਾ। ਇਸ ਲਈ ਸਭ ਮੈਨੂੰ ਨਾਸਤਿਕ ਸਮਝਦੇ ਹਨ। ਮੈਂ ਆਸਤਿਕ ਹਾਂ ਕਿਉਂਕਿ ਮੈਂ ਉਸ ਰੱਬ ਚ ਯਕੀਨ ਰੱਖਦਾ, ਜਿਸਨੇ ਇਨਸਾਨ, ਕੁਦਰਤ, ਪੰਛੀ, ਜਾਨਵਰ ਸਭ ਕੁਝ ਬਣਾਇਆ ਹੈ।
ਫੇਰ ਕਦੇ ਕਦੇ ਮੈਂ ਸੋਚਦਾ…ਛੱਡ…ਰੱਬ ਜੋ ਵੀ ਆ, ਆਪਾਂ ਕਿ ਲੈਣਾ, ਆਪਣੀ ਜ਼ਿੰਦਗੀ ਜੀਓ ਬਸ,
ਪਰ ਤੀਸਰੀ ਗੱਲ ਮੈਂ ਜ਼ਿਆਦਾ ਸਮਾਂ ਲਈ ਨਹੀਂ ਸੋਚ ਪਾਉਂਦਾ ਕਿਉਂਕਿ ਕੋਈ ਨਾ ਕੋਈ ਫਿਰ ਏਦਾਂ ਦੀ ਗੱਲ ਹੋ ਜਾਂਦੀ ਹੈ ਕਿ ਮੈਂ ਫਿਰ ਤੋਂ ਸੋਚਣ ਲੱਗ ਜਾਂਦਾ ਹਾਂ ਇਸ ਦੁਨੀਆਂ ਤੇ ਰੱਬ ਬਾਰੇ,
ਦੇਖੋ ਇਸ ਦੁਨੀਆ ਤੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ। ਸਭ ਵਿਚ ਰੱਬ ਬਾਰੇ ਲਿਖਿਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਲਿਖਿਆ ਹੈ। ਮੇਰਾ ਸਿਰਫ਼ ਏਨਾ ਕਹਿਣਾ ਹੈ ਕਿ ਗੱਲ ਤਾਂ ਕਿਸੇ ਇਕ ਗ੍ਰੰਥ ਦੀ ਹੀ ਸਹੀ ਹੋ ਸਕਦੀ ਹੈ ਨਾ, ਐਵੇਂ ਤਾਂ ਨਹੀਂ ਕਿ ਸਭ ਧਰਮਾਂ ਦੇ ਗ੍ਰੰਥਾਂ ਵਿਚ ਹੀ ਸਹੀ ਲਿਖਿਆ ਹੁੰਦਾ ਹੈ। ਸੱਚ ਤਾਂ ਇਕ ਹੋ ਗੱਲ ਹੋ ਸਕਦੀ ਹੈ। ਵੈਸੇ ਮੈਂ ਆਪਣੇ ਦਿਲ ਦੀ ਦੱਸਾਂ ਮੈਂ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਤੇ ਯਕੀਨ ਨਹੀਂ ਕਰਦਾ। ਹਰ ਧਾਰਮਿਕ ਗ੍ਰੰਥ ਚ ਮਨ ਨੂੰ ਲੁਭਾਉਣ ਵਾਲਿਆਂ ਗੱਲਾਂ ਦਾ ਇਕ ਜਾਲ ਹੁੰਦਾ ਹੈ। ਉਸ ਵਿਚ ਜੋ ਵੀ ਇਕ ਵਾਰ ਫੱਸ ਗਿਆ ਤਾਂ ਉਸਦਾ ਨਿਕਲਣਾ ਇਕ ਤਰ੍ਹਾਂ ਨਾਲ ਅਸੰਭਵ ਹੀ ਹੈ।
ਮੇਰਾ ਮੰਨਣਾ ਹੈ, ਧਾਰਮਿਕ ਗ੍ਰੰਥ ਪੜ ਕੇ ਆਪਾਂ ਆਪਣੇ ਮਨ ਨੂੰ ਸੰਤੁਸ਼ਟ ਕਰ ਲੈਂਦੇ ਹਾਂ ਕਿ ਸਾਨੂੰ ਸਭ ਕੁਝ ਪਤਾ ਚੱਲ ਗਿਆ ਹੈ। ਹੁਣ ਆਪਾਂ ਕਿਸੇ ਨੂੰ ਸਵਾਲ ਨਹੀਂ ਕਰਦੇ ਸਗੋਂ ਸਭ ਨੂੰ ਜਵਾਬ ਦਿੰਦੇ ਹਾਂ। ਅਸੀਂ ਆਪਣੀ ਸੋਚ ਨੂੰ ਸੀਮਤ ਕਰ ਲੈਂਦੇ ਹਾਂ । ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਹੁਤ ਗਿਆਨ ਆ ਗਿਆ ਹੈ, ਪਰ ਪਤਾ ਆਪਾਂ ਨੂੰ ਕੁਝ ਨਹੀਂ ਹੁੰਦਾ। ਬਸ ਇਕ ਤਸੱਲੀ ਜਿਹੀ ਕਰ ਲੈਂਦੇ ਹਾਂ।
ਧਾਰਮਿਕ ਗ੍ਰੰਥਾਂ ਦਾ ਮਕਸਦ ਹੀ ਇਹੀ ਹੁੰਦਾ ਹੈ, ਕਿ ਕੋਈ ਭਵਿੱਖ ਵਿਚ ਰੱਬ ਦੇ ਬਾਰੇ ਸਵਾਲ ਨਾ ਕਰੇ ਤੇ ਕੀਤੇ ਨਾ ਕੀਤੇ ਉਹ ਗ੍ਰੰਥ ਸਫ਼ਲ ਵੀ ਹੋਏ ਹਨ।
ਕਦੇ ਕਿਸੇ ਧਰਮ ਨਾਲ ਜੁੜੇ ਕੱਟੜ ਬੰਦੇ ਨਾਲ ਗੱਲ ਕਰ ਕੇ ਦੇਖਿਓ,ਉਪਰ ਜੋ ਮੈਂ ਗੱਲ ਕਹੀ ਹੈ ਤੁਸੀ ਖੁਦ ਉਹ ਗੱਲ ਮਹਿਸੂਸ ਕਰੋਂਗੇ।
ਆਪਾਂ ਜਦੋਂ ਵੀ ਕੀਤੇ ਬੈਠ ਕੇ ਸੋਚਦੇ ਹਾਂ ਰੱਬ ਬਾਰੇ, ਤਾਂ ਆਪਣੇ ਦਿਮਾਗ ਵਿਚ ਘੁੰਮ ਘੁਮਾ ਕੇ ਓਹੀ ਰੱਬ ਆਉਦਾ ਹੈ, ਜਿਸ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਵਿਚ ਲਿਖਿਆ ਹੁੰਦਾ ਹੈ। ਆਪਾਂ ਉਸ ਤੋਂ ਅੱਗੇ ਸੋਚ ਹੀ ਨਹੀਂ ਸਕਦੇ। ਕਦੇ ਕਦੇ ਮੈਨੂੰ ਲਗਦਾ ਹੈ ਕਿ ਰੱਬ ਨੇ ਆਪਣੀ ਬੁੱਧੀ ਨੂੰ ਜਾਣ ਬੁਝ ਕੇ ਸੀਮਤ ਰੱਖਿਆ ਹੈ। ਤਾਂਕਿ ਆਪਾਂ ਰੱਬ ਤੱਕ ਕਦੇ ਨਾ ਪਹੁੰਚ ਸਕੀਏ।
ਜਿਵੇਂ ਆਪਾਂ ਇਕ ਫੋਨ ਨੂੰ ਰੀਸੈੱਟ ਮਾਰ ਕੇ ਉਸ ਵਿਚੋਂ ਸਭ ਕੁਝ ਖ਼ਤਮ ਕਰ ਦਿੰਦੇ ਆ, ਬਿਲਕੁਲ ਉਸ ਤਰ੍ਹਾਂ ਹੀ ਰੱਬ ਨੇ ਸਾਨੂੰ ਰੀਸੈੱਟ ਮਾਰ ਕੇ ਇਸ ਧਰਤੀ ਉੱਤੇ ਭੇਜਿਆ ਹੈ। ਤਾਹੀਂ ਅਸੀਂ ਭਟਕਦੇ ਫਿਰਦੇ ਹਾਂ।
ਹੁਣ ਏਥੇ ਕਈਆਂ ਨੇ ਕਹਿਣਾ
“ਬਾਈ ਭਟਕਦਾ ਤੂੰ ਫਿਰਦਾ, ਅਸੀਂ ਨਹੀਂ, ਸਾਨੂੰ ਤਾਂ ਰੱਬ ਦੀ ਪ੍ਰਾਪਤੀ ਹੋ ਗਈ ਹੈ।”
(ਇਹ ਗੱਲ ਉਹ ਇਸ ਲਈ ਕਹਿੰਦੇ ਹਨ, ਕਿਉਂਕਿ ਉਹਨਾਂ ਦੇ ਦਿਮਾਗ ਉੱਤੇ ਕਿਸੇ ਧਾਰਮਿਕ ਗ੍ਰੰਥ ਜਾਂ ਕਿਸੇ ਧਾਰਮਿਕ ਆਗੂ ਦਾ ਬਹੁਤ ਪ੍ਰਭਾਵ ਹੁੰਦਾ ਹੈ)
ਮੈਂ ਏਡਾ ਨਹੀਂ ਹੋਇਆ ਹਾਲੇ…
ਪਰ ਮੈਂ ਇਹ ਜ਼ਰੂਰ ਸੋਚਦਾ ਹਾਂ ਕਿ
ਆਪਾਂ ਕਿ ਹਾਂ?
ਕਿਉਂ ਹਾਂ?
ਆਪਾਂ ਧਰਤੀ ਤੇ ਆਉਦੇ ਹਾਂ ਤੇ ਇਕ ਦਿਨ ਮਰ ਜਾਂਦੇ। ਏਦਾਂ ਕਿਉਂ ਹੁੰਦਾ?
ਕਿ ਆਪਾਂ ਇਸ ਧਰਤੀ ਤੇ ਅੱਗੇ ਸੰਤਾਨਾਂ ਪੈਦਾ ਕਰਨ ਆਉਦੇ ਹਾਂ?
ਤਾਂਕਿ ਇਹ ਜੀਵਨ ਚੱਕਰ ਚੱਲਦਾ ਰਹੇ?
ਕਿ ਆਪਣੀ ਜ਼ਿੰਦਗੀ ਦਾ ਸਿਰਫ਼ ਇਹ ਮਕਸਦ ਹੈ?
ਜੇ ਨਹੀਂ ਤਾਂ ਹੋਰ ਕਿ ਹੋ ਸਕਦਾ ਫਿਰ?
ਦੇਖੋ ਮੈਂ ਓਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਸ ਕੁਦਰਤ ਨੂੰ ਤੁਸੀ ਰੱਬ ਮੰਨਦੇ ਹੋ, ਉਹ ਕੁਦਰਤ ਦਾ ਵੀ ਤਾਂ ਕੋਈ ਜਨਮਦਾਤਾ ਹੋਵੇਗਾ ਹੀ ਨਾ, ਇਕ ਬੀਜ ਤੋਂ ਬਿਨਾਂ ਇਕ ਪੌਦਾ ਨਹੀਂ ਉੱਗ ਸਕਦਾ ਤਾਂ ਪਹਿਲਾਂ ਬੀਜ ਕਿਵੇਂ ਤੇ ਕਿਸਨੇ ਬਣਾਇਆ ਹੋਵੇਗਾ, ਇਹ ਵੀ ਤਾਂ ਸੋਚੋ।
ਆਪਣੇ ਲਈ ਸੂਰਜ ਵੀ ਜ਼ਰੂਰੀ ਹੈ, ਚੰਨ ਵੀ, ਤਾਰੇ ਵੀ, ਰੁੱਤਾਂ ਵੀ, ਮੀਂਹ ਵੀ, ਹਨ੍ਹੇਰੀ ਵੀ, ਦਿਨ ਤੇ ਰਾਤ ਵੀ, ਇਹ ਸਭ ਚੀਜ਼ਾਂ ਕਿਸੇ ਨੇ ਤਾਂ ਬਣਾਇਆ ਹੀ ਨੇ ਹਨਾ, ਕਿੰਨੀ ਖੂਬਸੁਰਤੀ ਨਾਲ ਬਣਾਇਆ ਨੇ ਇਹ ਸਭ ਚੀਜ਼ਾਂ…
ਹਰ ਚੀਜ਼ ਦੂਜੀ ਚੀਜ਼ ਨਾਲ ਜੁੜੀ ਹੋਈ ਹੈ। ਜਿਵੇਂ ਧਰਤੀ ਘੁੰਮਦੀ ਹੈ ਜਿਸ ਨਾਲ ਦਿਨ ਤੇ ਰਾਤ ਹੁੰਦਾ ਹੈ ਤੇ ਹਵਾ ਚਲਦੀ ਹੈ। ਹਵਾ ਚੱਲਦੀ ਹੈ ਤਾਂ ਜੀਵਨ ਚੱਲਦਾ ਹੈ ਤੇ ਬੱਦਲ ਚੱਲਦੇ ਹਨ ਜਿਸ ਕਰਕੇ ਮੀਂਹ ਪੈਂਦਾ ਹੈ। ਮੀਂਹ ਪੈਂਦਾ ਹੈ ਸੁੱਕੇ ਨਦੀਆਂ, ਨਾਲੇ ਚਲਦੇ ਹਨ। ਜਿਥੇ ਕੋਈ ਨਹਿਰ ਜਾਂ ਨਦੀ ਨਹੀਂ ਜਾਂਦੀ। ਓਥੇ ਪਾਣੀ ਪਹੁੰਚਦਾ ਹੈ। ਮੁੱਕਦੀ ਗੱਲ ਆ ਸਭ ਚੀਜਾਂ ਕਿਸੇ ਨੇ ਤਾਂ ਬਣਾਇਆ ਹੀ ਹਨ। ਹੁਣ ਗੱਲ ਫੇਰ ਤੋਂ ਓਹੀ ਆ ਜਾਂਦੀ। ਧਾਰਮਿਕ ਕਿਤਾਬਾਂ ਵਿਚ ਇਹ ਗੱਲਾਂ ਨੂੰ ਲੈ ਕੇ ਫਿਰ ਕੋਈ ਅਲੱਗ ਕਹਾਣੀ ਲਿਖੀ ਹੁੰਦੀ।
ਇਹ ਕਹਿ ਕੇ ਇਸ ਗੱਲ ਤੋਂ ਕਿਨਾਰਾ ਕਰਨਾ ਵੀ ਗਲਤ ਹੈ ਕਿ ਰੱਬ ਹੈ ਹੀ ਨਹੀਂ।
ਕਿਸੇ ਨੇ ਉਸਦਾ ਯਕੀਨ ਹੀ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਤਾਂ ਕਹਾਣੀਆਂ ਆਲੇ ਰੱਬ ਤੇ ਹੀ ਏਨਾ ਯਕੀਨ ਹੋ ਗਿਆ ਹੈ, ਉਹ ਉਸ ਚੀਜ਼ ਵਿਚੋਂ ਨਹੀਂ ਨਿੱਕਲ ਸਕਦੇ। ਓਹਨਾਂ ਦੀ ਸੋਚ ਉਥੇ ਤੱਕ ਜਾਂਦੀ ਹੀ ਨਹੀਂ ਹੁਣ ਕਿ ਉਹ ਕਿਸੇ ਨਾਲ ਤਰਕ ਦੇ ਅਧਾਰ ਤੇ ਗੱਲ ਕਰਨ, ਆਪਣੀਆਂ ਹੀ ਕਹਾਣੀਆਂ ਬਣਾ ਕੇ ਸੁਣਾਉਣ ਲੱਗ ਜਾਣਗੇ ਸਭ, ਆਪਣੇ ਆਪ ਨੂੰ ਵਿਦਵਾਨ ਤੇ ਦੂਜੇ ਬੰਦੇ ਨੂੰ ਤਾਂ ਮੂਰਖ ਹੀ ਸਮਝਦੇ ਨੇ।
ਕਹਾਣੀਆਂ ਆਲੇ ਰੱਬ ਦੇ ਚੱਕਰ ਚ ਕਿਸੇ ਨੂੰ ਅਸਲ ਰੱਬ ਬਾਰੇ ਪਤਾ ਹੀ ਨਹੀਂ ਹੈ।
ਅੱਗੋਂ ਜਵਾਬ ਮਿਲਦਾ “ਕਿਉਂਕਿ ਬਾਬਾ ਆਪਣੀ ਦੁਆ ਸੁਣਦਾ ਹੈ ਇਸ ਲਈ”
ਫਿਰ ਮੇਰਾ ਸਵਾਲ ਹੁੰਦਾ “ਜੇ ਬਾਬਾ ਘਰ ਚਿਰਾਗ ਲਾਏ ਤੇ ਆਪਣੀ ਗੱਲ ਸੁਣਦਾ ਤਾਂ ਦਰਗਾਹ ਤੇ ਜਾਕੇ ਉਸ ਬਾਬੇ ਮੁਹਰੇ ਚਾਪਲੂਸੀ ਕਰਨ ਦੀ ਕੀ ਜ਼ਰੂਰਤ ਹੈ? ਜੇ ਉਹ ਬਾਬਾ ਨਾ ਆਪਣੇ ਘਰ ਹੈ ਤੇ ਨਾ ਦਰਗਾਹ ਤੇ, ਕਿਸੇ ਦੂਜੀ ਜਗ੍ਹਾ ਤੇ ਬੈਠ ਕੇ ਹੀ ਗੱਲ ਸੁਣਦਾ, ਜੇ ਉਹ ਬਾਬਾ ਇਹਨਾਂ ਹੀ ਅੰਤਰਯਾਮੀ ਹੈ ਤਾਂ ਫਿਰ ਤਾਂ ਉਹ ਆਪਣੀ ਗੱਲ ਕੀਤੇ ਵੀ ਬੈਠੇ ਸੁਣ ਸਕਦਾ ਹੈ।”
ਬਸ ਏਨੀ ਗੱਲ ਕਰਨ ਦੀ ਦੇਰ ਹੁੰਦੀ, ਫਿਰ ਮੇਰੇ ਤੇ ਗਾਲ੍ਹਾਂ ਦੀ ਬਾਰਿਸ਼ ਹੋ ਜਾਂਦੀ। ਉਸਤੋਂ ਬਾਅਦ ਉਹ ਗੱਲਾਂ ਬਸ ਮੇਰੇ ਦਿਮਾਗ ਵਿਚ ਰਹਿ ਜਾਂਦੀਆਂ। ਕਿਉਂਕਿ ਜਦੋਂ ਤੱਕ ਕਿਸੇ ਸਵਾਲ ਦਾ ਜਵਾਬ ਨਾ ਮਿਲੇ, ਮੇਰੇ ਲਈ ਉਹ ਗੱਲ ਭੁੱਲਣੀ ਬਹੁਤ ਔਖੀ ਹੋ ਜਾਂਦੀ ਹੈ।
ਦੇਵੀ, ਦੇਵਤੇ ਹੋਣ ਦੇ ਬਾਵਜੂਦ ਵੀ, ਏਨੇ ਧਰਮ ਹੋਣ ਦੇ ਬਾਵਜੂਦ…ਸਗੋਂ ਆਪਣੇ ਦੇਸ਼ ਨੂੰ ਤਾਂ ਆਖਿਰ ਤੇ ਹੋਣਾ ਚਾਹੀਦਾ ਸੀ।
ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣਿਆਂ ਅੱਖਾਂ ਤੋਂ ਧਰਮ ਦੀ ਪੱਟੀ ਹਟਾਓ। ਖੁਦ ਸੋਚੋ। ਡੂੰਗਾਈ ਵਿਚ ਜਾਕੇ ਸੋਚੋ। ਸਵਾਲ ਕਰੋ, ਜਵਾਬ ਲੱਭਣ ਦੀ ਕੋਸ਼ਿਸ਼ ਕਰੋ।
ਪਰਵੀਨ ਰੱਖੜਾ
(8360000267)
(8360000267)
jass
bhtt vdia likhya g
Rekha Rani
ਪਰਵੀਨ ਜੀ, ਬਹੁਤ ਵਧੀਆ ਲਿਖਿਆ ਮੈਨੂੰ ਬਹੁਤ ਪਸੰਦ ਆਇਆ ਤੁਹਾਡਾ ਟੋਪਿਕ। ਮੇਰੇ ਮੰਨ ਵਿੱਚ ਵੀ ਕਈ ਤਰ੍ਹਾਂ ਦੇ ਵਿਚਾਰ ਆਉਦੇ ਹਨ। ਮੈ ਰੱਬ ਨੂੰ ਅਜਮਾਇਆ ਹੈ। ਜਿਨਾ ਰੱਬ ਨੂੰ ਮਨੋ ਕੁਝ ਨਹੀ ਮਿਲਦਾ ਕੁਝ ਪਾਉਣ ਲਈ ਮੇਹਨਤ ਦੀ ਜਰੂਰਤ ਹੁੰਦੀ ਹੈ। ਮੇਹਨਤਾਂ ਨਾਲ ਹੀ ਤਰਕੀਆ ਮਿਲਦੀਆਂ ਹਨ। ਰੱਬ ਪੈਸੇ ਦੇ ਕੇ ਨਹੀ ਜਾਦਾਂ ਕਮਾਉਣੇ ਪੈਦੇ ਹਨ। nice topic