More Punjabi Kahaniya  Posts
ਅਣਮੁੱਲਾ ਪਿਆਰ


ਰਾਜਨ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਭਾਵੇਂ ਗਰੀਬ ਸੀ ਪਰ ਹੈ ਬਹੁਤ ਮਿਹਨਤੀ ਪਰਿਵਾਰ ਸੀ।ਰਾਜਨ ਦੀ ਉਮਰ ਅਜੇ ਮਸਾਂ ਪੰਦਰ੍ਹਾਂ ਕੁ ਸਾਲਾਂ ਦੀ ਹੀ ਸੀ ਕਿ ਪਿਤਾ ਨੂੰ ਬਲੱਡ ਕੈਂਸਰ ਹੋ ਗਿਆ।ਉਹਨਾਂ ਦੇ ਇਲਾਜ਼ ਕਰਵਾਉਣ ਵਿੱਚ ਹੀ ਰਾਜਨ ਦਾ ਛੋਟਾ ਜਿਹਾ ਆਲ੍ਹਣਾ ਵੀ ਵਿੱਕ ਗਿਆ।ਹੁੰਦਾ ਉਹੀ ਹੈ ਜੋ ਰੱਬ ਨੂੰ ਮੰਨਜੂਰ ਹੈ।
ਥੋੜ੍ਹੇ ਹੀ ਮਹੀਨਿਆਂ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਹੁਣ ਰਾਜਨ ਨੂੰ ਮਜਬੂਰਨ ਪੜ੍ਹਾਈ ਛੱਡਣੀ ਪਈ ਤੇ ਪਿਤਾ ਦੀ ਰੇਹੜੀ ਉੱਤੇ ਕੰਮ ਕਰਨਾ ਪਿਆ। ਸ਼ਾਇਦ ਪ੍ਰਮਾਤਮਾ ਅਜੇ ਵੀ ਮਿਹਰਬਾਨ ਨਹੀਂ ਸੀ ਉਸ ਉੱਤੇ ਥੋੜ੍ਹੇ ਹੀ ਦਿਨਾਂ ਬਾਅਦ ਉਸਦੀ ਮਾਤਾ ਵੀ ਚੱਲ ਬਸੀਂ। ਕੋਈ ਵੀ ਸਕਾ ਸਬੰਧੀ ਜਾਂ ਰਿਸ਼ਤੇਦਾਰ ਉਸਦੀ ਮਦਦ ਲਈ ਨਹੀਂ ਆਇਆਂ।ਆਖਿਰ ਉਸਨੂੰ ਆਪਣੀ ਰੇਹੜੀ ਵੀ ਵੇਚਣੀ ਪਈ ਮਾਤਾ ਦਾ ਸਸਕਾਰ ਕਰਨ ਲਈ।
ਅਜੇ ਕੁਝ ਹੀ ਦਿਨ ਹੋਏ ਸਨ ਮਾਤਾ ਨੂੰ ਗਏ ਤੇ ਉਹ ਕੰਮ ਦੀ ਤਲਾਸ਼ ਕਰ ਰਿਹਾ ਸੀ ਕਿ ਮਕਾਨ ਮਾਲਕ ਨੇ ਵੀ ਉਸਨੂੰ ਕੋਈ ਨਵਾਂ ਘਰ ਲੱਭਣ ਲਈ ਆਖ ਦਿੱਤਾ। ਰਾਜਨ ਦੀ ਜਿੰਦਗੀ ਦੀ ਗੱਡੀ ਜਿਵੇਂ ਲਾਇਨ ਤੋਂ ਹੀ ਲੈ ਗਈ ਸੀ। ਪਰ ਉਸਨੇ ਹੌਸਲਾ ਨਾ ਹਾਰਿਆਂ ਤੇ ਲੱਗ ਗਿਆ ਸਖਤ ਮਿਹਨਤ ਕਰਨ।
ਉਸਦੀ ਮਿਹਨਤ ਸਦਕਾ ਉਸਦੇ ਦਿਨ ਬਦਲਣੇ ਸ਼ੁਰੂ ਹੋ ਗਏ।ਉਹ ਨੋਕਰੀ ਕਰਦਾ ਕਰਦਾ ਕਦੋਂ ਫੈਕਟਰੀਆਂ ਦਾ ਮਾਲਕ ਬਣ ਗਿਆ ਇੱਕ ਸੁਫ਼ਨੇ ਵਾਂਗ ਹੀ ਸੀ। ਰਾਜਨ ਨੇ ਆਪਣੇ ਆਪ ਨੂੰ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਹੀ ਬਣਾ ਲਿਆ ਸੀ। ਬਸ ਦਿਨ ਰਾਤ ਕੰਮ ਹੀ ਕੰਮ ਵਿੱਚ ਲੱਗਾ ਰਹਿੰਦਾ ਸੀ। ਉਸਨੇ ਆਪਣੀ ਪੈਂਤੀ ਸਾਲ ਦੀ ਉਮਰ ਵਿੱਚ ਉਹ ਸਾਰੀ ਪ੍ਸਿੱਧੀ ਪ੍ਰਾਪਤ ਕਰ ਲਈ ਸੀ ਜੋ ਉਹ ਚਾਹੁੰਦਾ ਸੀ।
ਪੈਂਤੀ ਸਾਲ ਦੀ ਉਮਰ ਵਿੱਚ ਉਸਨੇ ਰਮਨ ਨਾਂ ਦੀ ਇੱਕ ਅਮੀਰ ਕੁੜੀ ਨਾਲ ਵਿਆਹ ਕਰ ਲਿਆ।। ਹੁਣ ਦੋਵੇਂ ਜਾਣੇ ਮਿਲਕੇ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਲੱਗ ਪਏ। ਇਹਨਾਂ ਦਾ ਕਾਰੋਬਾਰ ਦੇਸ਼ ਦੀਆਂ ਗਲੀਆਂ ਵਿੱਚੋਂ ਨਿਕਲ ਹੁਣ ਵਿਦੇਸ਼ਾਂ ਵਿੱਚ ਵੀ ਪਹੁੰਚ ਗਿਆ ਸੀ। ਬਸ ਇੰਝ ਸਮਝ ਲਵੋਂ ਕਿ ਦੋਵੇਂ ਹੀ ਪਤੀ- ਪਤਨੀ ਆਪਣੇ ਆਪ ਨੂੰ ਆਪਣੇ ਕਾਰੋਬਾਰ ਨੂੰ ਲਈ ਹੀ ਸਮਰਪਿਤ ਕੀਤਾ ਹੋਇਆ ਸੀ। ਉਹਨਾਂ ਨੂੰ ਦੇਖ ਕਿ ਇੰਝ ਲੱਗਦਾ ਸੀ ਜਿਵੇਂ ਉਹ ਬਸ ਪੈਸਾ ਕਮਾਉਣ ਲਈ ਹੀ ਬਣੇ ਹਨ। ਰਾਜਨ ਇੰਡੀਆ ਆ ਜਾਂਦਾ ਤਾਂ ਰਮਨ ਵਿਦੇਸ਼ ਬਿਜਨੈੱਸ ਟੂਰ ਉੱਤੇ ਚਲੀ ਜਾਂਦੀ। ਰਮਨ ਇੰਡੀਆ ਆਈ ਹੁੰਦੀ ਤਾਂ ਰਾਜਨ ਚਲਾ ਜਾਂਦਾ। ਬਸ ਉਹ ਦੋਵੇਂ ਪੈਸੇ ਕਮਾਉਣ ਵਾਲੀ ਮਸ਼ੀਨ ਬਣੇ ਹੋਏ ਸਨ।
ਵਿਆਹ ਦੇ ਦੋ ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਬੜੇ ਪਿਆਰ ਨਾਲ ਉਸਦਾ ਨਾਂ ਪਾਰਸ ਰੱਖਿਆ ਗਿਆ। ਉਸਦੀ ਦੇਖਭਾਲ ਲਈ ਘਰ ਵਿੱਚ ਨੋਕਰਾਂ ਦੀ ਇੱਕ ਪੂਰੀ ਫ਼ੌਜ ਰੱਖੀ ਗਈ। ਪਾਰਸ ਦੀ ਸਾਰੀ ਦੇਖਭਾਲ ਤੇ ਪਰਵਰਿਸ਼ ਦੀ ਸਾਰੀ ਜਿੰਮੇਵਾਰੀ ਮਮਤਾ ਬੀਬੀ ਨਾਂ ਦੀ ਔਰਤ ਦੀ ਸੀ। ਰਾਜਨ ਤੇ ਰਮਨ ਪਾਰਸ ਦੇ ਜਨਮ ਦੇ ਬਾਅਦ ਵੀ ਆਪਣੇ ਕਾਰੋਬਾਰ ਵਿੱਚ ਉਸੇ ਤਰ੍ਹਾਂ ਹੀ ਰੁਝੇ ਰਹਿੰਦੇ ਸਨ। ਪਾਰਸ ਜਿਵੇਂ-ਜਿਵੇਂ ਵੱਡਾ ਹੋ ਰਿਹਾ ਸੀ ਮਮਤਾ ਹੀ ਉਸ ਲਈ ਸਭ ਕੁਝ ਬਣਦੀ ਜਾਂ ਰਹੀ ਸੀ। ਇਕੱਲੀ ਮਮਤਾ ਹੀ ਸੀ ਜੋ ਪਾਰਸ ਦੇ ਬਹੁਤ ਨੇੜੇ ਸੀ ਤੇ ਪਾਰਸ ਲਈ ਮਮਤਾ ਬੀਬੀ ਹੀ ਸਭ ਕੁਝ ਸੀ। ਬਹੁਤ ਵਾਰ ਤਾਂ ਇੰਝ ਵੀ ਹੁੰਦਾ ਸੀ ਕਿ ਰਾਜਨ ਤੇ ਰਮਨ ਪਾਰਸ ਨੂੰ ਮਿਲੇ ਬਿਨਾਂ ਵੀ ਵਾਪਸ ਚਲੇ ਜਾਂਦੇ ਸਨ। ਪਾਰਸ ਨੂੰ ਨਵੇਂ ਮਿਲੇ ਖਿਡੋਣਿਆਂ ਤੋਂ ਹੀ ਪਤਾ ਚੱਲਦਾ ਸੀ ਕਿ ਉਸਦੀ ਮੰਮੀ ਜਾਂ ਪਾਪਾ ਆਏ ਹੋਣਗੇ।
ਸਮਾਂ ਆਪਣੀ ਚਾਲ ਚੱਲਦਾ ਜਾਂ ਰਿਹਾ ਸੀ। ਪਾਰਸ ਆਪਣੇ ਮੰਮੀ -ਪਾਪਾ ਦੀ ਸੰਗਤ ਵਿੱਚ ਸਮਾਂ ਬਿਤਾਉਣਾ ਚਾਹੁੰਦਾ ਸੀ ਪਰ ਉਹ ਪਾਰਸ ਨੂੰ ਸਭ ਕੁਝ ਦੇ ਸਕਦੇ ਸਨ ਇੱਕ ਸਮੇਂ ਤੋਂ ਬਿਨਾਂ । ਉਹ ਮਮਤਾ ਬੀਬੀ ਨਾਲ ਮੰਮੀ-ਪਾਪਾ ਦੀਆਂ ਗੱਲਾਂ ਕਰਦਾ।
“ਦਾਈ ਮਾਂ ਮੇਰੀ ਮਦਰ ਫ਼ੇਰ ਕਦੋਂ ਆਉਣਗੇ? ਦੇਖ ਲਵੋ ਉਹ ਮੈਨੂੰ ਇਸ ਵਾਰ ਵੀ ਮਿਲਕੇ ਨਹੀਂ ਗਏ।”
“ਪਾਰਸ ਪੁੱਤਰ ਜੀ ਉਹਨਾਂ ਦੀ ਕੋਈ ਬਹੁਤ ਜਰੂਰੀ ਮੀਟਿੰਗ ਸੀ। ਇਸ ਲਈ ਉਹ ਜਲਦੀ ਵਿੱਚ ਚਲੇ ਗਏ ਪਰ ਉਹ ਵਾਅਦਾ ਕਰਕੇ ਗਏ ਹਨ ਕਿ ਅਗਲੀ ਵਾਰ ਤੁਹਾਡੇ ਨਾਲ ਇੱਕ ਹਫ਼ਤਾ ਲਗਾ ਕੇ ਜਾਣਗੇ।”
“ਅਗਲੀ ਵਾਰ ਅਗਲੀ ਵਾਰ ਦਾਈ ਮਾਂ ਤੁਸੀਂ ਹਰ ਵਾਰ ਹੀ ਇਹ ਬਹਾਨਾ ਲਗਾਉਂਦੇ ਹੋ”, ਪਾਰਸ ਰੋਣ ਲੱਗ ਪੈਂਦਾ।
” ਰੋਦੇ ਨਹੀਂ ਪੁੱਤਰ ਜੀ ਜਦੋਂ ਹੁਣ ਆਏ ਨਾ ਮੈਂ ਵਾਪਸ ਜਾਣ ਹੀ ਨਹੀਂ ਦੇਣਾ। ”
” ਸਾਰੇ ਬੱਚਿਆਂ ਦੇ ਮਦਰ-ਡੈਡ ਉਹਨਾਂ ਨੂੰ ਸਕੂਲ ਲੈਣ ਆਉਦੇਂ ਹਨ।ਪਰ ਮੇਰੇ ਕਦੇ ਵੀ ਨਹੀਂ ਆਏ। ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਹਨ। ”
ਪਰ ਮਮਤਾ ਬੀਬੀ ਪਾਰਸ ਨੂੰ ਗੱਲਾਂ ਵਿੱਚ ਲਗਾ ਕਿ ਉਸਦਾ ਮਨ ਬਦਲਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਪਾਰਸ ਅੱਠ ਸਾਲਾਂ ਦਾ ਹੋ ਗਿਆ ਸੀ ਪਰ ਆਪਣੇ ਮਾਪਿਆਂ ਦਾ ਦੀਦਾਰ ਉਸਨੂੰ ਸੁਫ਼ਨੇ ਵਾਂਗ ਹੀ ਹੁੰਦਾ ਸੀ। ਜੇਕਰ ਰਾਜਨ ਤੇ ਰਮਨ ਮਿਲਦੇ ਵੀ ਤਾਂ ਥੋੜ੍ਹੇ ਸਮੇਂ ਲਈ। ਪਾਰਸ ਕੁਝ ਵੀ ਕਹਿੰਦਾ ਉਹਨਾਂ ਦਾ ਜਵਾਬ ਇਹ ਹੀ ਹੁੰਦਾ ਸੀ ਕਿ ਮਮਤਾ ਦਾਈ ਨਾਲ ਇਸ ਬਾਰੇ ਗੱਲਾਂ ਕਰੋ। ਉਹ ਨਾ ਚਾਹੁੰਦੇ ਹੋਏ ਵੀ ਚੁੱਪ ਕਰ ਜਾਂਦਾ ਸੀ। ਸਮਾਂ ਇੰਝ ਹੀ ਚੱਲ ਰਿਹਾ ਸੀ।
ਅਚਾਨਕ ਮਮਤਾ ਬੀਬੀ ਦੀ ਤਬੀਅਤ ਖਰਾਬ ਰਹਿਣ ਲੱਗ ਪਈ । ਇਹ ਪਾਰਸ ਦੀ ਬਦਕਿਸਮਤੀ ਸੀ ਜਾਂ ਰੱਬ ਦੀ ਮਰਜ਼ੀ ਥੋੜ੍ਹੇ ਹੀ ਦਿਨਾਂ ਵਿੱਚ ਮਮਤਾ ਬੀਬੀ ਪਾਰਸ ਨੂੰ ਇਸ ਦੁਨੀਆਂ ਵਿੱਚ ਸਦਾ ਲਈ ਇਕੱਲਾ ਛੱਡ ਕੇ ਚਲੀ ਗਈ। ਪਾਰਸ ਹੁਣ ਬਿਲਕੁਲ ਹੀ ਇਕੱਲਾ ਹੋ ਗਿਆ ਸੀ। ਰਾਜਨ ਤੇ ਰਮਨ ਨੂੰ ਉਸਦੀ ਪਰੇਸ਼ਾਨੀ ਤੇ ਤਕਲੀਫ਼ ਕਦੇ ਵੀ ਦਿਖਾਈ ਨਾ ਦਿੱਤੀ ਜਾ ਆਖ ਲਵੋਂ ਉਹਨਾਂ ਨੇ ਕਦੇ ਗੰਭੀਰਤਾ ਨਾਲ ਇਸ ਬਾਰੇ ਸੋਚਿਆਂ ਹੀ ਨਹੀਂ ਸੀ।
ਪਾਰਸ ਹੁਣ ਜਿਆਦਾ ਸਮਾਂ ਇਕੱਲਾ ਹੀ ਰਹਿੰਦਾ ਸੀ। ਉਹ ਆਪਣੀ ਹੀ ਦੁਨੀਆਂ ਵਿੱਚ ਗੁਆਚਿਆ ਰਹਿੰਦਾ ਸੀ। ਸਕੂਲ ਦੇ ਸਾਰੇ ਬੱਚੇ ਉਸਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ।
“ਪ….. ਪਾਰਸ ਤੇ ਪ…. ਪਾਗਲ ਹੁੰਦਾ ਹੈ”, ਉਸਦੇ ਨਾਲ ਦੇ ਬੱਚੇ ਉਸਦਾ ਮਜ਼ਾਕ ਉਡਾਉਂਦੇ।
ਪਾਰਸ ਨੂੰ ਪੂਰੀ ਕਲਾਸ ਹੀ ਪਾਗਲ ਕਹਿੰਦੀ ਪਰ ਉਸ ਕੋਲ ਚੀਕਣ ਤੋਂ ਬਿਨਾਂ ਕੋਈ ਵੀ ਚਾਰਾਂ ਨਹੀਂ ਹੁੰਦਾ ਸੀ। ਉਸਦੇ ਅਧਿਆਪਕ ਵੀ ਉਸਦਾ ਬਹੁਤਾ ਧਿਆਨ ਨਹੀਂ ਕਰਦੇ ਸਨ। ਸ਼ਾਇਦ ਸਕੂਲ ਨੂੰ ਸਿਰਫ਼ ਫ਼ੀਸਾਂ ਤੱਕ ਹੀ ਮਤਲਬ ਸੀ। ਬੱਚੇ ਨਾਲ ਕੀ ਹੋ ਰਿਹਾ ਹੈ? ਉਸ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਸੀ। ਪਾਰਸ ਨਾਲ ਕੋਈ ਵੀ ਬੱਚਾ ਦੋਸਤੀ ਨਹੀਂ ਕਰਨੀ ਚਾਹੁੰਦਾ ਸੀ।
ਇੱਕ ਦਿਨ ਚਮਤਕਾਰ ਹੋਇਆਂ ਕਿ ਪਾਰਸ ਨੂੰ ਪਰੀ ਮਿਲ ਗਈ। ਪਰੀ ਤਾਂ ਕਹਿ ਰਿਹਾ ਹਾਂ ਕਿ ਉਹ ਬੱਚੀ ਪਰੀਆਂ ਵਰਗੀ ਖੂਬਸੂਰਤ ਸੀ ਭਾਵੇਂ ਉਸਦਾ ਨਾਂ ਗੁਣ ਸੀ ਪਰ ਪਾਰਸ ਉਸਨੂੰ ਪਰੀ ਹੀ ਆਖਦਾ ਸੀ। ਪਰੀ ਦੇ ਆਉਣ ਨਾਲ ਪਾਰਸ ਦੀ ਜਿੰਦਗੀ ਹੀ ਬਦਲ ਗਈ ਸੀ। ਉਹ ਵੱਧ ਤੋਂ ਵੱਧ ਸਮਾਂ ਪਰੀ ਨਾਲ ਹੀ ਬਿਤਾਉਣ ਲੱਗ ਪਿਆ ਸੀ। ਉਹ ਪੂਰਾ ਦਿਨ ਉਸੇ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ। ਪਰੀ ਦੇ ਆਉਣ ਤੋਂ ਬਾਅਦ ਉਸਨੂੰ ਕਦੇ ਆਪਣੇ ਮਦਰ-ਡੈਡ ਦੀ ਕਮੀ ਵੀ ਮਹਿਸੂਸ ਨਹੀਂ ਹੋਈ ਸੀ।
” ਪਰੀ ਤੂੰ ਮੈਨੂੰ ਦੂਜੇ ਲੋਕਾਂ ਵਾਗੂੰ ਛੱਡ ਕੇ ਤਾਂ ਨਹੀਂ ਜਾਵੇਗੀ। ਤੂੰ….. ਤੂੰ ਸਦਾ ਮੇਰੇ ਨਾਲ ਹੀ ਰਹੇਗੀ ਨਾ। ”
“ਬਿਲਕੁਲ -ਬਿਲਕੁਲ ਪਾਰਸ ਮੈਂ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ । ਮੈਂ ਤਾਂ ਪੂਰੀ ਉਮਰ ਤੇਰੇ ਨਾਲ ਹੀ ਰਹਾਂਗੀ।”
“ਪਰੀ ਮੈ ਤੈਨੂੰ ਦੂਜੇ ਲੋਕਾਂ ਦੇ ਵਾਂਗ ਪਾਗਸ ਤਾਂ ਨਹੀਂ ਲੱਗਦਾ। ਉਹ… ਉਹ ਸਾਰੇ ਮੈਨੂੰ ਪਾਗਲ ਕਹਿੰਦੇ ਹਨ।”
” ਪਾਰਸ ਪਾਗਲ ਤੂੰ ਨਹੀਂ ਉਹ ਹਨ ਜੋ ਤੇਰਾ ਮਜ਼ਾਕ ਉੱਡਾਉਦੇ ਹਨ। ਤੂੰ… ਤੂੰ ਤਾਂ ਬਿਲਕੁਲ ਚੰਗਾ ਭਲਾ ਹੈ।”
ਪਰੀ ਦੇ ਨਾਲ ਰਹਿਣ ਤੋਂ ਬਾਅਦ ਪਾਰਸ ਬਦਲ ਚੁੱਕਾ ਸੀ।ਉਹ ਸਾਰਾ ਹੀ ਦਿਨ ਖੁਸ਼ ਰਹਿੰਦਾ। ਪਾਰਸ ਹੁਣ ਬੱਚਾ ਨਹੀਂ ਰਹਿ ਗਿਆ ਸੀ ਉਹ ਅਠਾਰਾਂ ਸਾਲ ਦਾ ਖੂਬਸੂਰਤ ਜਵਾਨ ਬਣ ਗਿਆ ਸੀ ਤੇ ਸਕੂਲ ਵਿੱਚੋਂ ਨਿਕਲ ਕਿ ਕਾਲਜ ਵਿੱਚ ਚਲਾ ਗਿਆ ਸੀ। ਪਰੀ ਉਸਦੇ ਦਿਲੋਂ ਦਿਮਾਗ ਉੱਤੇ ਅੱਜ ਵੀ ਛਾਈ ਹੋਈ ਸੀ। ਉਹਨਾਂ ਦੇ ਬਚਪਨ ਦੀ ਦੋਸਤੀ ਹੁਣ ਪਿਆਰ ਵਿੱਚ ਬਦਲ ਚੁੱਕੀ ਸੀ। ਪਰੀ ਤੇ ਪਾਰਸ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਸਨ। ਜੇਕਰ ਕਾਲਜ ਵਿੱਚ ਵੀ ਕੋਈ ਉਸ ਨੂੰ ਕੁਝ ਕਹਿੰਦਾ ਤਾਂ ਪਰੀ ਦੇ ਕਹਿਣ ਕਰਕੇ ਉਸਨੇ ਗੁੱਸਾ ਕਰਨਾ ਵੀ ਬੰਦ ਕਰ ਦਿੱਤਾ।
” ਉਏ ਪਾਰਸ ਕਿਵੇਂ ਪਾਗਲਾਂ ਵਾਂਗ ਇਕੱਲਾ ਬੈਠਾ ਗੱਲਾਂ ਕਰੀ ਜਾਦਾਂ ਹੈ। ਲੱਗਦਾ ਹੈ ਤੇਰੀ ਬਚਪਨ ਦੀ ਆਦਤ ਗਈ ਨਹੀਂ ਹੈ। ਪਾਗਲ ਉਏ ਪਾਗਲ ……….ਕਿਸੇ ਚੰਗੇ ਡਾਕਟਰ ਤੋਂ ਇਲਾਜ਼ ਕਰਵਾ ਇਲਾਜ਼। ਨਹੀਂ ਤਾਂ ਐਵੇਂ ਕਿਸੇ ਦਾ ਨੁਕਸਾਨ ਕਰੇਗਾ”, ਉਸਦਾ ਇੱਕ ਪੁਰਾਣਾ ਸਹਿਪਾਠੀ ਵਰਿੰਦਰ ਛੇੜਦਾ ਹੈ।
“ਤੂੰ…… ਤੂੰ ਚੁੱਪ ਕਰ ਜਾ ਵਰਿੰਦਰ ਮੈਂ ਮੈਂ ਆਪਣੀ ਪਰੀ ਨਾਲ ਯਾਨੀ ਗੁਣ ਨਾਲ ਗੱਲਾਂ ਕਰ ਰਿਹਾ ਹਾਂ। ਤੂੰ…. ਤੂੰ ਜਾਹ ਇੱਥੋ। ”
” ਸਾਨੂੰ ਤਾਂ ਕਿਤੇ ਦਿਖਦੀ ਨਹੀਂ ਤੇਰੀਂ ਪਰੀ ਪਾਗਲ….ਪਾਗਲ…..ਪਾਗਲ ਪਾਰਸ ਪਾਗਲ”, ਸਾਰੇ ਇਕੱਠੇ ਬੋਲਣ ਲੱਗ ਜਾਂਦੇ ਹਨ।
“ਪਰੀ….. ਪਰੀ ਦੇਖ ਨਾ ਵਰਿੰਦਰ ਦੇ ਕਹਿਣ ਉੱਤੇ ਸਾਰੇ ਮੇਰਾ ਮਜ਼ਾਕ ਉੱਡਾ ਰਹੇ ਹਨ। ਮੈਂ…. ਮੈਂ ਵਰਿੰਦਰ ਨੂੰ ਮਾਰਾਂਗਾ। ਫ਼ੇਰ…. ਫ਼ੇਰ ਤੂੰ ਗੁੱਸੇ ਹੋ ਜਾਵੇਗੀ। ”
“ਨਹੀਂ…. ਨਹੀਂ ਪਾਰਸ ਆਪਾਂ ਝਗੜਾ ਨਹੀਂ ਕਰਨਾ। ਚੱਲ ਮੈਂ ਜਿਹੜੀ ਤੈਨੂੰ ਗੱਲ ਦੱਸੀ ਸੀ ।ਉਹ ਕਰ ਜਲਦੀ ਨਾਲ ਉਹ ਕਰ। ”
“ਆਈ ਲਵ ਯੂ ਪਰੀ ਇੱਕ ,ਆਈ ਲਵ ਯੂ ਪਰੀ ਦੋ , ਆਈ ਲਵ ਯੂ ਪਰੀ ਤਿੰਨ, ਆਈ ਲਵ ਯੂ ਪਰੀ ਚਾਰ, ਆਈ ਲਵ ਯੂ ਪਰੀ ਪੰਜ “, ਬੋਲਦਾ ਹੈ ਤੇ ਲੰਮਾ ਸਾਹ ਲੈਂਦਾ ਹੈ।
“ਦੇਖਿਆ ਗੁੱਸਾ ਹੋ ਗਿਆ ਨਾ ਛੂਮੰਤਰ। ਇਹ ਹੈ ਪਰੀ ਦਾ ਜਾਦੂ, ਕਿਉਂ ਪਾਰਸ ਮੰਨਦੇ ਹੋ ਨਾ। ”
“ਬਿਲਕੁਲ -ਬਿਲਕੁਲ ਮੈਂ ਤਾਂ ਬਚਪਨ ਤੋਂ ਹੀ ਤੈਨੂੰ ਮੰਨਦਾ ਹਾਂ ਪਰੀ। ”
” ਚਲੋ ਮੇਰੇ ਨਾਲ ਵਾਅਦਾ ਕਰੋ ਜੇ ਮੈਂ ਕਦੇ ਤੇਰੇ ਨਾਲ ਨਹੀਂ ਵੀ ਹੁੰਦੀ ਤਾਂ ਤੂੰ ਗੁੱਸਾ ਨਹੀਂ ਕਰੇਗਾ। ”
” ਜੇ….. ਜੇ ਤੂੰ ਮੇਰੇ ਨਾਲ ਨਹੀਂ ਹੋਵੇਗੀ ਤਾਂ ਮੈਂ ਬਹੁਤ ਜਿਆਦਾ ਗੁੱਸੇ ਵੀ ਹੋਵਾਂਗਾ ਤੇ ਵਰਿੰਦਰ ਨਾਲ ਝਗੜਾ ਵੀ ਕਰਾਂਗਾ। ”
“ਠੀਕ ਹੈ ਫ਼ੇਰ ਜੇ ਤੂੰ ਮੇਰੀ ਗੱਲ ਹੀ ਨਹੀਂ ਮੰਨਣੀ ਤਾਂ ਮੈਂ ਚਲੀ ਹੀ ਜਾਂਦੀ ਹਾਂ। ”
” ਨਾ….. ਨਾ ਪਲੀਜ਼ ਨਾ ਮੈਨੂੰ ਇਕੱਲੇ ਛੱਡ ਕੇ ਨਾ ਜਾਵੀਂ। ਮੈਂ…… ਮੈਂ ਇਸ ਦੁਨੀਆਂ ਵਿੱਚ ਤੇਰੇ ਬਿਨਾਂ ਇਕੱਲਾ ਰਹਿ ਜਾਵਾਂਗਾ। ਪਲੀਜ਼ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ, ਤੂੰ…. ਤੂੰ ਪਰੀ ਨਾ ਜਾਈ ਪਲੀਜ਼….. ਪਲੀਜ਼। ਤੂੰ ਜਿਵੇਂ ਕਹੇਗੀ ਮੈਂ…. ਮੈਂ ਉਵੇਂ ਹੀ ਕਰਾਂਗਾ। ਮੈਂ ਕਦੇ ਵੀ ਕਿਸੇ ਨਾਲ ਗੁੱਸਾ ਨਹੀਂ ਕਰੇਗਾ”, ਪਾਰਸ ਰੋਣ ਲੱਗ ਜਾਂਦਾ ਹੈ।
ਅੱਛਾ.. ਅੱਛਾ ਮੈਂ ਨਹੀਂ ਜਾਵਾਂਗੀ ਪਰ ਤੂੰ ਪਹਿਲਾਂ ਚੁੱਪ ਕਰ …. ਚੁੱਪ ਕਰ। ”
“ਪੱਕਾ ਨਹੀਂ ਜਾਵੇਗੀ ਨਾ ਪਰੀ। ”
” ਮੈਂ ਕਿਤੇ ਵੀ ਨਹੀਂ ਜਾ ਰਹੀ ਬਾਬਾ ਕਿਤੇ ਵੀ ਨਹੀ । ”
“ਮੇਰੀ ਅੱਛੀ ਪਰੀ। ”
ਇੱਕ ਦਿਨ ਪਾਰਸ ਆਪਣੇ ਪਾਪਾ ਨੂੰ ਫੋਨ ਕਰਦਾ ਹੈ।
“ਹੈਲੋ ਡੈਡ ਮੈਂ ਪਾਰਸ। ”
“ਹਾਂ ਪਾਰਸ ਜਲਦੀ ਬੋਲ ਕੀ ਗੱਲ ਹੈ? ਮੈਂ ਮੀਟਿੰਗ ਵਿੱਚ ਹਾਂ ਜੇ ਕੋਈ ਜਰੂਰੀ ਗੱਲ ਹੈਂ ਤਾਂ ਮੈਨੂੰ ਮੇਲ ਕਰਦੇ ਮੈਂ ਬਾਅਦ ਵਿੱਚ ਦੇਖ ਲਵਾਂਗਾ। ਜੇਕਰ ਪੈਸੇ ਚਾਹੀਦੇ ਹਨ ਤਾਂ ਮੈਂ ਫ਼ਰੀ ਹੋ ਕੇ ਤੇਰੇ ਅਕਾਉਂਟ ਵਿੱਚ ਟਰਾਂਸਫਰ ਕਰ ਦੇਵਾਂਗਾ। ”
ਪਾਰਸ ਅਜੇ ਗੱਲ ਕਰ ਹੀ ਰਿਹਾ ਹੁੰਦਾ ਹੈ ਕਿ ਰਾਜਨ ਫੋਨ ਕੱਟ ਦਿੰਦਾ ਹੈ। ਪਾਰਸ ਨਾਲ ਦੀ ਨਾਲ ਹੀ ਰਮਨ ਨੂੰ ਫੋਨ ਮਿਲਾਉਂਦਾ ਹੈ।
“ਹੈਲੋ ਮਦਰ ਮੈਂ ਪਾਰਸ। ਮੈਂ…. ਮੈਂ ਤੁਹਾਡੇ ਨਾਲ ਇੱਕ ਬਹੁਤ ਜਰੂਰੀ ਗੱਲ ਕਰਨੀ ਹੈ। ”
“ਮੁਆਫ਼ ਕਰਨਾ ਬੇਟਾ ਆਈ.ਐਮ.ਵੈਰੀ ਬਿਜ਼ੀ, ਆਈ ਵਿਲ ਕਾਲ ਯੂ ਲੇਟਰ, ਆਖ ਫੋਨ ਕੱਟ ਦਿੰਦੀ ਹੈ।
ਪਾਰਸ ਪਰੀ ਨੂੰ ਫੋਨ ਕਰਕੇ ਸ਼ਿਕਾਇਤ ਕਰਦਾ ਹੈ।
” ਹੈਲੋ ਪਰੀ ਮੈਂ… ਮੈਂ ਮਦਰ- ਡੈਡ ਨੂੰ ਫੋਨ ਕੀਤਾ ਸੀ ਪਰ… ਪਰ ਉਹਨਾਂ ਨੇ ਮੇਰਾ ਫੋਨ ਹੀ ਕੱਟ ਦਿੱਤਾ। ਉਹ…. ਉਹ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ। ਮੈਂ…. ਮੈਂ ਉਹਨਾਂ ਨੂੰ ਛੱਡ ਕੇ ਹੀ ਚਲਾ ਜਾਣਾ ਹੈ।”
“ਨਹੀਂ ਪਾਰਸ ਇਹੋ ਜੇਹੀਆਂ ਗੱਲਾਂ ਨਹੀਂ ਕਰਦੇ ਮਦਰ-ਡੈਡ ਕੰਮ ਵਿੱਚ ਵਿਅਸਤ ਹੋਣਗੇ।ਕੋਈ ਨਾ ਰੁਕ ਕੇ ਗੱਲ ਕਰ ਲੈਣਗੇ।”
“ਨਹੀਂ ਪਰੀ ਤੂੰ ਨਹੀਂ...

ਜਾਣਦੀ ਉਹਨਾਂ ਨੇ ਉਹਨਾਂ ਨੇ ਮੈਨੂੰ ਬਿਲਕੁਲ ਵੀ ਫੋਨ ਨਹੀਂ ਕਰਨਾ। ਮੈਂ….. ਮੈਂ ਮਮਤਾ ਦਾਈ ਮਾਂ ਦੇ ਜਾਣ ਤੋਂ ਬਾਅਦ ਹੀ ਘਰ ਛੱਡ ਕੇ ਚਲਾ ਗਿਆ ਹੁੰਦਾ ਜੇਕਰ ਤੂੰ ਨਾ ਮਿਲੀ ਹੁੰਦੀ।ਮਦਰ-ਡੈਡ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ। ਉਹਨਾਂ ਨੂੰ ਤਾਂ ਬਸ ਹਮੇਸ਼ਾ ਕੰਮ ਦੀ ਹੀ ਪਈ ਰਹਿੰਦੀ ਹੈ। ”
“ਪਾਰਸ ਗੁੱਸਾ ਨਹੀਂ ਕਰਦੇ ਬੇਬੀ ਕੂਲ। ”
ਅੱਛਾ ਤੂੰ ਹੀ ਦੱਸ ਮੈਂ ਉਹਨਾਂ ਨਾਲ ਆਪਣੇ ਵਿਆਹ ਦੀ ਗੱਲ ਕਰਨੀ ਸੀ ਪਰ… ਪਰ ਉਹਨਾਂ ਨੇ ਮੇਰੀ ਕੋਈ ਵੀ ਗੱਲ ਸੁਣੀ ਹੀ ਨਹੀਂ। ਇਸ ਤੋਂ ਪਹਿਲਾਂ ਮੈਂ ਕੁਝ ਬੋਲਦਾ ਉਹਨਾਂ ਨੇ ਫੋਨ ਹੀ ਕੱਟ ਦਿੱਤਾ। ਪਰੀ ਤੂੰ ਹੀ ਦੱਸ ਮੈਂ ਆਪਣੇ ਵਿਆਹ ਦੀ ਗੱਲ ਕਿਸ ਨਾਲ ਕਰਾਂ। ”
“ਬੇਬੀ ਆਪਾਂ ਨੂੰ ਕਿਹੜਾ ਜਲਦੀ ਹੈ ਵਿਆਹ ਕਰਨ ਦੀ ਕੋਈ ਗੱਲ ਨਹੀਂ ਜਦੋਂ ਮਦਰ-ਡੈਡ ਆ ਗਏ ਆਪਾਂ ਉਦੋਂ ਗੱਲ ਕਰ ਲਵਾਂਗੇ।”
“ਪਰੀ ਤੈਨੂੰ ਨਹੀਂ ਪਤਾ ਉਹਨਾਂ ਨੇ ਆਪਣੇ ਵਿਆਹ ਲਈ ਬਿਲਕੁਲ ਵੀ ਨਹੀਂ ਮੰਨਣਾ। ”
” ਪਾਰਸ ਜਦੋਂ ਤੂੰ ਉਹਨਾਂ ਨੂੰ ਦੱਸਿਆ ਨਾ ਕਿ ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈ। ਉਹ ਆਪ ਹੀ ਮੰਨ ਜਾਣਗੇ। ”
“ਜੇ….. ਜੇ…. ਉਹ ਨਾ ਮੰਨੇ ਤਾਂ ਤੂੰ ਮੇਰੀ ਨਾਲ ਫ਼ੇਰ ਵੀ ਵਿਆਹ ਕਰਵਾ ਲਵੇਗੀ। ”
“ਹਾਂ ਬਾਬਾ ਹਾਂ ਕਰਵਾ ਲਵਾਂਗੀ। ”
” ਮੇਰੀ ਅੱਛੀ ਪਰੀ…… ਪਰੀ…. ਆਈ ਲਵੋ ਯੂ। ”
“ਆਈ ਟੂ ਪਾਰਸ ਆਈ ਟੂ। ”
ਪਾਰਸ ਫੋਨ ਰੱਖ ਦਿੰਦਾ ਹੈ। ਥੱਲੇ ਨੋਕਰ ਦੀ ਆਵਾਜ਼ ਆਉਦੀਂ ਹੈ।
“ਪਾਰਸ ਬਾਬਾ ਥੱਲੇ ਆ ਜਾਉ ਖਾਣਾ ਲੱਗ ਗਿਆ ਹੈ। ”
“ਰਾਮੂ ਕਾਕਾ ਮੈਂ ਨਹੀਂ ਖਾਣਾ। ”
“ਪਾਰਸ ਬਾਬਾ ਜਲਦੀ ਨਾਲ ਥੱਲੇ ਆ ਜਾਉ, ਵੱਡੇ ਸਾਹਿਬ ਤੇ ਮੈਡਮ ਵੀ ਆ ਰਹੇ ਹਨ। ”
“ਕੀ ਕਿਹਾ ਮਦਰ-ਡੈਡ ਵੀ ਆ ਰਹੇ ਹਨ। ਅੱਛਾ…. ਅੱਛਾ ਮੈਂ ਵੀ ਆ ਰਿਹਾ ਹਾਂ। ”
ਪਾਰਸ ਜਲਦੀ ਨਾਲ ਖਾਣੇ ਵਾਲੇ ਟੇਬਲ ਕੋਲ ਪਹੁੰਚ ਜਾਂਦਾ ਹੈ।
” ਰਾਮੂ ਕਾਕਾ ਕਿੰਨੀ ਦੇਰ ਵਿੱਚ ਆ ਰਹੇ ਹਨ ਮਦਰ-ਡੈਡ? ”
” ਪਾਰਸ ਬਾਬਾ ਬੋਲ ਤਾਂ ਪੰਜ ਮਿੰਟਾਂ ਵਿੱਚ ਹੀ ਰਹੇ ਸਨ। ”
ਉਹ ਗੱਲਾਂ ਕਰ ਹੀ ਰਹੇ ਸਨ ਕਿ ਰਾਜਨ ਤੇ ਰਮਨ ਪਹੁੰਚ ਜਾਂਦੇ ਹਨ।
” ਨਮਸਤੇ ਸਾਹਿਬ , ਨਮਸਤੇ ਮੈਡਮ। ”
” ਨਮਸਤੇ ਨਮਸਤੇ ਰਾਮੂ ਕਾਕਾ ਜਲਦੀ ਨਾਲ ਖਾਣਾ ਲਗਾਉ। ਪਹਿਲਾਂ ਹੀ ਟਰੈਫਿਕ ਕਰਕੇ ਦੇਰ ਹੋ ਗਈ ਹੈ। ”
” ਜੀ ਸਾਹਿਬ। ”
“ਹਾਂ ਪਾਰਸ ਤੂੰ ਕੀ ਜਰੂਰੀ ਗੱਲ ਕਰਨੀ ਸੀ? “, ਦੋਵੇਂ ਇਕੱਠੇ ਹੀ ਪੁੱਛਦੇ ਹਨ।
“ਮਦਰ ਮੈਂ ਵਿਆਹ ਕਰਨਾ ਚਾਹੁੰਦਾ ਹਾਂ।”
“ਵਿਆਹ ਕਰਨਾ ……! ਪਹਿਲਾਂ ਪੜ੍ਹ ਤਾਂ ਲੈ। ”
“ਨਹੀਂ ਮੈਂ ਆਖ ਦਿੱਤਾ ਕਿ ਮੈਂ ਵਿਆਹ ਕਰ ਨਾ ਹੈ ਤਾਂ ਬਸ ਕਰਨਾ ਹੈ। ”
” ਓਕੇ.. ਓਕੇ ਪਰ ਉਸ ਲਈ ਇੱਕ ਕੁੜੀ ਵੀ ਚਾਹੀਦੀ ਹੁੰਦੀ ਹੈ। ”
“ਕੁੜੀ ਮੈਂ ਪਸੰਦ ਕਰ ਲਈ ਹੈ ਤੇ ਉਹ ਵੀ ਮੈਨੂੰ ਬਹੁਤ ਪਸੰਦ ਕਰਦੀ ਹੈ। ”
” ਠੀਕ ਹੈ ਪਾਰਸ ਤੂੰ ਕੱਲ੍ਹ ਸਵੇਰੇ ਉਸਨੂੰ ਆਪਣੇ ਘਰ ਬੁਲਾ ਲੈ । ਸ਼ਾਮ ਨੂੰ ਸਾਡੀ ਵਾਪਸ ਹੈ। ”
“ਠੀਕ ਹੈ ਮਦਰ ਮੈਂ ਕੱਲ੍ਹ ਸਵੇਰੇ ਹੀ ਉਸਨੂੰ ਬੁਲਾ ਲੈਂਦਾ ਹਾਂ। ”
ਪਾਰਸ ਆਪਣੇ ਕਮਰੇ ਵਿੱਚ ਜਾ ਕੇ ਪਰੀ ਨੂੰ ਕੱਲ੍ਹ ਆਉਣ ਲਈ ਫੋਨ ਕਰ ਦਿੰਦਾ ਹੈ।
ਅਗਲੇ ਦਿਨ ਪਰੀ ਆ ਜਾਂਦੀ ਹੈ।
“ਮਦਰ-ਡੈਡ ਤੁਸੀਂ ਥੱਲੇ ਆਉ ਤੁਹਾਨੂੰ ਪਰੀ
ਮਿਲਣ ਆਈ ਹੈ।”
ਰਾਜਨ ਤੇ ਰਮਨ ਥੱਲੇ ਆਉਦੇਂ ਹਨ ਪਰ ਉੱਥੇ ਕੋਈ ਵੀ ਨਹੀਂ ਹੁੰਦਾ।
“ਬੇਟਾ ਕਿੱਥੇ ਹੈ ਪਰੀ? ”
“ਪਰੀ ਮਦਰ-ਡੈਡ ਨੂੰ ਨਮਸਤੇ ਬੋਲੋ। ”
” ਮਦਰ ਪਰੀ ਤੁਹਾਨੂੰ ਨਮਸਤੇ ਕਹਿ ਰਹੀ ਹੈ । ਤੁਸੀਂ ਇਸਦੀ ਨਮਸਤੇ ਦਾ ਜਵਾਬ ਕਿਉਂ ਨਹੀਂ ਦੇ ਰਹੇ? ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਹਾਨੂੰ ਮੇਰੀ ਪਰੀ ਪਸੰਦ ਹੀ ਨਹੀਂ ਆਉਣੀ ਕਿਉਂ ਕਿ ਇਹ…… ਇਹ ਆਪਣੇ ਜਿੰਨੀ ਅਮੀਰ ਨਹੀਂ ਹੈ ਨਾ। ਮੈਂ ਤੈਨੂੰ ਆਖਿਆ ਸੀ ਨਾ ਪਰੀ ਮੇਰੇ ਮਦਰ-ਡੈਡ ਬਹੁਤ ਗੰਦੇ ਹਨ। ਇਹਨਾਂ ਨੇ ਆਪਣੇ ਵਿਆਹ ਲਈ ਨਹੀਂ ਮੰਨਣਾ। ਜੇ…… ਜੇ ਇਹ ਨਾ ਮੰਨੇ ਤਾਂ ਮੈਂ ਮਰ ਜਾਣਾ ਹੈ। ”
” ਨਹੀਂ ਪਾਰਸ ਗੁੱਸਾ ਨਹੀਂ ਕਰਦੇ। ਮੈਂ ਕੀ ਕਿਹਾ ਸੀ ਤੈਨੂੰ ਗੁੱਸਾ ਨਹੀਂ ਕਰਦੇ। ”
” ਪਰ ਪਰੀ ਮਦਰ ਗੁੱਸੇ ਹੋਣ ਵਾਲੀ ਗੱਲ ਹੀ ਤਾਂ ਕਰ ਰਹੇ ਹਨ । ਮੈਨੂੰ ਗੁੱਸਾ ਤਾਂ ਆਵੇਗਾ ਹੀ। ”
” ਸ਼ਾਂਤ ਪਾਰਸ ਸ਼ਾਂਤ। ਚਲੋ ਲੰਮਾ ਸਾਹ ਲਵੋ। ”
ਪਾਰਸ ਲੰਮਾ ਸਾਹ ਲੈਂਦਾ ਹੈ ਤੇ ਇਕਦਮ ਸ਼ਾਂਤ ਹੋ ਜਾਂਦਾ ਹੈ।
ਰਾਜਨ ਤੇ ਰਮਨ ਪਾਰਸ ਦੀ ਹਾਲਤ ਦੇਖ ਕੇ ਬਹੁਤ ਪਰੇਸ਼ਾਨ ਹੁੰਦੇ ਹਨ।
“ਮਦਰ ਤੁਸੀਂ ਫ਼ੇਰ ਕੀ ਕਹਿੰਦੇ ਹੋ ਮੇਰੀ ਪਰੀ ਬਾਰੇ? ”
“ਪਾਰਸ ਤੇਰੀ ਪਰੀ ਤਾਂ ਬਹੁਤ ਸੋਹਣੀ ਹੈ। ਕਿਉਂ ਰਾਜਨ ਤੁਹਾਨੂੰ ਵੀ ਪਸੰਦ ਹੈ ਨਾ? ”
“ਬਿਲਕੁਲ -ਬਿਲਕੁਲ ਨਾਲੇ ਮੇਰੇ ਪਾਰਸ ਦੀ ਪਸੰਦ ਮਾੜੀ ਕਿਵੇਂ ਹੋ ਸਕਦੀ ਹੈ। ਪਰੀ ਬੇਟਾ ਤੁਸੀਂ ਕੱਲ੍ਹ ਆਪਣੇ ਮੰਮੀ- ਪਾਪਾ ਨੂੰ ਸਾਡੇ ਘਰ ਲੈ ਕੇ ਆਉ । ”
“ਮੰਮੀ -ਪਾਪਾ ਨੂੰ ਕਿਉਂ ਡੈਡ? ਵਿਆਹ ਤਾਂ ਅਸੀਂ ਦੋਵਾਂ ਨੇ ਕਰਨਾ ਹੈ। ”
“ਮੇਰੇ ਭੋਲੇ ਪੁੱਤਰ ਵਿਆਹ ਭਾਵੇਂ ਤੁਸੀਂ ਦੋਹਾਂ ਨੇ ਕਰਨਾ ਹੈ ਪਰ ਵਿਆਹ ਦੀ ਗੱਲ ਵੱਡੇ ਕਰਦੇ ਹੁੰਦੇ ਹਨ। ”
“ਠੀਕ ਹੈ ਠੀਕ ਹੈ ,ਪਰੀ ਤੁਸੀਂ ਕੱਲ੍ਹ ਮੰਮੀ-ਪਾਪਾ ਨੂੰ ਲੈ ਕੇ ਸਾਡੇ ਘਰ ਆਉਣਾ।”
“ਪਾਰਸ ਦੇਖੋ ਪਰੀ ਜਾ ਰਹੀ ਹੈ । ਇਸਨੂੰ ਬਾਹਰ ਤੱਕ ਛੱਡ ਕੇ ਆਉ। ”
” ਹਾਂ ਜੀ ਹਾਂ ਜੀ ਪਾਪਾ ਹਾਂ ਜੀ ਪਰੀ ਬਾਏ। ਕੱਲ੍ਹ ਮੰਮੀ-ਪਾਪਾ ਨਾਲ ਜਰੂਰ ਆ ਜਾਣਾ। ”
ਪਾਰਸ ਪਰੀ ਨੂੰ ਬਾਹਰ ਛੱਡ ਕੇ ਆਉਦਾਂ ਹੈ। ਰਾਜਨ ਤੇ ਰਮਨ ਪਾਰਸ ਦੀ ਹਾਲਤ ਦੇਖ ਕੇ ਬਹੁਤ ਦੁੱਖੀ ਹੁੰਦੇ ਹਨ।
“ਰਾਜਨ ਆਪਾਂ ਪੈਸਾ ਕਮਾਉਣ ਦੀ ਦੌੜ ਵਿੱਚ ਹੀ ਲੱਗੇ ਰਹਿ ਗਏ । ”
“ਹਾਂ ਰਮਨ ਮੈਂ ਵੀ ਇਹ ਹੀ ਸੋਚ ਰਿਹਾ ਹਾਂ ਜਿਸ ਵਾਸਤੇ ਸਾਰਾ ਕੁਝ ਬਣਾ ਰਹੇ ਸੀ ਉਸ ਵੱਲ ਕਦੇ ਧਿਆਨ ਹੀ ਨਹੀਂ ਕੀਤਾ। ਪਾਰਸ ਦੀ ਹਾਲਤ ਤਾਂ ਬਹੁਤ ਮਾੜੀ ਹੈ, “ਰਾਜਨ ਰੋਣ ਲੱਗ ਪੈਦਾਂ ਹੈ।
” ਆਪਾਂ ਕਿਸੇ ਚੰਗੇ ਡਾਕਟਰ ਨਾਲ ਗੱਲ ਕਰਦੇ ਹਾਂ ਪਾਰਸ ਦੇ ਇਲਾਜ਼ ਬਾਰੇ। । ਤੁਸੀਂ ਹੌਸਲਾ ਰੱਖੋ ਸਭ ਠੀਕ ਹੋ ਜਾਵੇਗਾ। ”
“ਪ੍ਰਮਾਤਮਾ ਕਰੇ ਸਭ ਕੁਝ ਠੀਕ ਹੀ ਹੋਵੇ। ”
ਉਹ ਅਲੱਗ-ਅਲੱਗ ਡਾਕਟਰਾਂ ਨਾਲ ਗੱਲ ਕਰਦੇ ਹਨ। ਸਾਰੇ ਹੀ ਡਾਕਟਰ ਉਹਨਾਂ ਨੂੰ ਕਿਸੇ ਮਨੋਵਿਗਿਆਨੀ ਡਾਕਟਰ ਨਾਲ ਗੱਲ ਕਰਨ ਨੂੰ ਕਹਿੰਦੇ ਹਨ। ਉਹ ਮਸ਼ਹੂਰ ਮਨੋਵਿਗਿਆਨੀ ਡਾਕਟਰ ਰਸਤੋਗੀ ਕੋਲ ਜਾਂਦੇ ਹਨ।
“ਰਾਜਨ ਜੀ ਪਾਰਸ ਨੂੰ ਕਦੋਂ ਤੋਂ ਇੰਝ ਲੱਗ ਰਿਹਾ ਹੈ। ”
” ਡਾਕਟਰ ਸਾਹਿਬ ਅਸੀਂ ਇਸ ਬਾਰੇ ਤਾਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦੇ। ”
” ਤੁਹਾਨੂੰ ਇਸ ਬਾਰੇ ਕਦੋਂ ਪਤਾ ਲੱਗਿਆ ? ”
“ਕੱਲ੍ਹ ਹੀ ਜਦੋਂ ਪਾਰਸ ਨੇ ਸਾਨੂੰ ਪਰੀ ਬਾਰੇ ਦੱਸਿਆ। ”
“ਓਕੇ ਇਸ ਬੀਮਾਰੀ ਨੂੰ ਸ਼ਾਈਜ਼ੋਫਰੀਨੀਆ ਕਹਿੰਦੇ ਹਨ। ਅਸਲ ਵਿੱਚ ਜਦੋਂ ਸਾਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਅਸੀਂ ਇਸ ਦੁਨੀਆਂ ਵਿੱਚ ਇਕੱਲੇ ਹਾਂ ਸਾਨੂੰ ਪਿਆਰ ਕਰਨ ਵਾਲਾ ਜਾਂ ਸਾਡੇ ਨਾਲ ਗੱਲਬਾਤ ਕਰਨ ਵਾਲਾ ਕੋਈ ਨਹੀਂ ਹੈ ਤਾਂ ਅਸੀਂ ਆਪਣਾ ਸਹਾਰਾ ਆਪ ਹੀ ਲੱਭ ਲੈਂਦੇ ਹਾਂ। ਅਸੀਂ ਇੱਕ ਪਾਤਰ ਆਪਣੇ ਮਨ ਵਿੱਚ ਹੀ ਬਣਾ ਲੈਂਦੇ ਹਾਂ ਜੋ ਅਸਲ ਵਿੱਚ ਨਹੀਂ ਹੁੰਦਾ। ਉਸ ਨਾਲ ਅਸੀ ਆਪਣਾ ਸੁੱਖ -ਦੁੱਖ ਸਾਂਝਾ ਕਰਦੇ ਹਾਂ, ਉਸਨੂੰ ਪਿਆਰ ਕਰਦੇ ਹਾਂ, ਉਹ ਸਾਡਾ ਮਿੱਤਰ ਵੀ ਹੋ ਸਕਦਾ ਹੈ, ਸਾਡਾ ਦੁਸ਼ਮਣ ਵੀ ਹੋ ਸਕਦਾ ਹੈ, ਸਾਨੂੰ ਰਾਹ ਦਿਖਾਉਣ ਵਾਲਾ ਜਾ ਰਾਹ ਤੋਂ ਭਟਕਾਉਣ ਵਾਲਾ ਵੀ ਹੋ ਸਕਦਾ ਹੈ। ਇਹ ਪਾਤਰ ਰੋਗੀ ਦੇ ਮਨ ਦੀ ਹੀ ਉਪਜ ਹੁੰਦੀ ਹੇ ਤੇ ਇਹ ਕੇਵਲ ਤੇ ਕੇਵਲ ਉਸਨੂੰ ਹੀ ਦਿਸਦਾ ਹੈ। ”
“ਇਹ ਸਭ ਤਾਂ ਠੀਕ ਹੈ ਪਰ ਇਸਦਾ ਕੋਈ ਇਲਾਜ਼। ”
” ਰੋਗੀ ਨੂੰ ਹੌਲੀ ਹੌਲੀ ਤੇ ਪਿਆਰ ਨਾਲ ਇਸ ਗੱਲ ਦਾ। ਯਕੀਨ ਦਿਵਾਉਣਾ ਪੈਂਦਾ ਹੈ ਕਿ ਇਹ ਸਭ ਉਸਦਾ ਭੁਲੇਖਾ ਹੈ। ”
” ਡਾਕਟਰ ਸਾਹਿਬ ਸਾਡੇ ਪਾਰਸ ਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗ ਜਾਵੇਗਾ,”ਰਮਨ ਡਾਕਟਰ ਨੂੰ ਪੁੱਛਦੀ ਹੈ।
“ਦੇਖੋ ਜੀ ਇਸ ਬਾਰੇ ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕੁਝ ਮਰੀਜ਼ ਤਾਂ ਜਲਦੀ ਠੀਕ ਹੋ ਜਾਂਦੇ ਹਨ ਤੇ ਕੁਝ ਕੁ ਕਾਫ਼ੀ ਸਮਾਂ ਵੀ ਲੱਗ ਜਾਂਦਾ ਹੈ।ਤੁਸੀਂ ਦਵਾਈ ਸ਼ੁਰੂ ਕਰੋ ਤੇ ਦੋ ਦਿਨ ਬਾਅਦ ਮੇਰੇ ਕੋਲ ਲੈ ਕੇ ਆਵੋ। ”
“ਧੰਨਵਾਦ ਡਾਕਟਰ ਸਾਹਿਬ ਤੁਹਾਡਾ ਬਹੁਤ- ਬਹੁਤ ਧੰਨਵਾਦ। ”
ਡਾਕਟਰ ਦੀਆਂ ਗੱਲਾਂ ਸੁਣ ਕੇ ਰਾਜਨ ਤੇ ਰਮਨ ਦੀ ਪਰੇਸ਼ਾਨੀ ਹੋਰ ਵੱਧ ਜਾਂਦੀ ਹੈ। ਅਗਲੇ ਦਿਨ ਸਵੇਰੇ ਹੀ ਪਾਰਸ ਤਿਆਰ ਹੋ ਕੇ ਬੈਠ ਜਾਂਦਾ ਹੈ।
“ਪੁੱਤਰ ਜੀ ਕਿਵੇਂ ਸਵੇਰੇ -ਸਵੇਰੇ ਤਿਆਰ ਹੋ ਗਏ ਹੋ? ”
“ਡੈਡ ਅੱਜ ਪਰੀ ਦੇ ਮੰਮੀ-ਪਾਪਾ ਜੋ ਆ ਰਹੇ ਹਨ। ”
“ਤੈਨੂੰ ਰਮਨ ਨੇ ਦੱਸਿਆ ਨਹੀਂ ਕਿ ਰਾਤ ਉਹਨਾਂ ਦਾ ਫੋਨ ਆਇਆਂ ਸੀ ਕਿ ਉਹ ਅਗਲੇ ਹਫ਼ਤੇ ਆਉਣਗੇ।ਅੱਜ ਉਹਨਾਂ ਨੂੰ ਕੋਈ ਜਰੂਰੀ ਕੰਮ ਹੈ। ”
“ਅੱਛਾ ਪਰ ਪਰੀ ਨੇ ਤਾਂ ਕਿਹਾ ਸੀ ਕਿ ਉਹ ਆ ਰਹੇ ਹਨ। ”
” ਪੁੱਤਰ ਉਹ ਤੈਨੂੰ ਦੱਸਣਾ ਭੁੱਲ ਗਈ ਹੋਣੀ ਹੈ । ”
ਪਾਰਸ ਦਾ ਚਿਹਰਾ ਇਕਦਮ ਹੀ ਉਤਰ ਜਾਂਦਾ ਹੈ। ਉਹ ਪਰੀ ਨੂੰ ਫੋਨ ਕਰਦਾ ਹੈ।
“ਪਰੀ ਕੀ ਹੋਇਆ ਤੁਸੀਂ ਆ ਕਿਉਂ ਨਹੀਂ ਰਹੇ? ”
ਅੱਗੋ ਕੋਈ ਵੀ ਜਵਾਬ ਨਹੀਂ ਮਿਲਦਾ।
“ਮੈਂ ਸਮਝ ਗਿਆ ਮੈਂ ਸਮਝ ਗਿਆ ਜਰੂਰ ਮੇਰੇ ਮਦਰ-ਡੈਡ ਨੇ ਉਹਨਾਂ ਨੂੰ ਕੁਝ ਕਿਹਾ ਹੋਣਾ ਹੈ। ਤੂੰ ਬਾਹਰ ਹੀ ਰੁਕ ਮੈਂ ਆ ਰਿਹਾ ਹਾਂ। ”
ਪਾਰਸ ਬਾਹਰਲਾ ਦਰਵਾਜ਼ਾ ਖੋਲ੍ਹਿਆ ਸੜਕ ਉੱਤੇ ਭੱਜਣ ਲੱਗ ਜਾਂਦਾ ਹੈ।
” ਪਰੀ ..ਪਰੀ ਤੂੰ ਰੁਕ ਤਾਂ ਜਾ ਮੇਰੀ ਗੱਲ ਤਾਂ ਸੁਣ। ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦੀ। ”
ਪਾਰਸ ਦੇ ਮਗਰ ਹੀ ਰਾਜਨ ਤੇ ਰਮਨ ਦੌੜਦੇ ਹਨ।
” ਪਾਰਸ…. ਪਾਰਸ ਪਰੀ ਆਪਣੇ ਘਰ ਆ ਗਈ ਹੈ ਤੂੰ ਵਾਪਸ ਆ ਜਾ ਪੁੱਤਰ। ”
“ਨਹੀਂ ਤੁਸੀਂ ਝੂਠ ਬੋਲ ਰਹੇ ਹੋ”, ਉਹ ਬੇਧਿਆਨਾ ਸੜਕ ਉੱਤੇ ਭੱਜਿਆਂ ਜਾਂਦਾ ਹੈ ।
ਦੂਸਰੇ ਪਾਸੇ ਤੋਂ ਆ ਰਹੀਂ ਬੱਸ ਨਾਲ ਉਸਦੀ ਟੱਕਰ ਹੋ ਜਾਂਦੀ ਹੈ। ਪਾਰਸ ਗੰਭੀਰ ਰੂਪ ਵਿੱਚ ਜਖਮੀ ਹੋ ਜਾਂਦਾ ਹੈ। ਉਸਨੂੰ ਜਲਦੀ ਨਾਲ ਹਸਪਤਾਲ ਲਿਜਾਇਆ ਜਾਂਦਾ ਹੈ। ਜਿੱਥੇ ਉਹ ਅਖੀਰਲੇ ਸਾਹ ਲੈਂਦਾ ਹੈ ਤੇ ਬੋਲਦਾ ਹੈ।
” ਦੇਖਿਆ ਪਰੀ ਮੈਂ ਤੇਰਾ ਅਣਮੁੱਲਾ ਪਿਆਰ ਪਾ ਹੀ ਲਿਆ ਨਾ ਹੁਣ….. ਹੁਣ ਆਪਾਂ ਦੋਵੇਂ ਇਕੱਠੇ ਰਹਾਂਗਾ।ਆਪਾਂ ਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ। ”
ਪਾਰਸ ਉਹਨਾਂ ਨੂੰ ਸਦਾ ਲਈ ਇਕੱਲੇ ਛੱਡ ਆਪਣੇ ਅਣਮੁੱਲੇ ਪਿਆਰ ਪਰੀ ਨਾਲ ਹੀ ਤੁਰ ਗਿਆ ਸੀ । ਪਾਰਸ- ਪਾਰਸ ਕਹਿੰਦੇ ਰਾਜਨ ਤੇ ਰਮਨ ਰੋਦੇ ਹੀ ਰਹਿ ਜਾਂਦੇ ਹਨ।
ਸੰਦੀਪ ਦਿਉੜਾ
8437556667

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)