ਮਸ਼ਹੂਰ ਫ਼ਿਲਮੀ ਗੀਤ ਲਿਖਾਰੀ ਅਨੰਦ ਬਖਸ਼ੀ ਦੇ ਜੀਵਨ ਦੀ ਇਕ ਘਟਨਾ ਹੈ । ਅਨੰਦ ਬਖਸ਼ੀ ਸਾਬ ਆਪਣੇ ਕਮਰੇ ਵਿਚ ਬੈਠੇ ਸਨ ਕਿ ਉਹਨਾਂ ਦੇ ਸਪੁੱਤਰ ਰਕੇਸ਼ ਬਖਸ਼ੀ ਨੇ ਮਜ਼ਾਕ ਨਾਲ ਪੁਛਿਆ ਕਿ ਪਾਪਾ ਤੁਸੀਂ ਆਪਣੀ ਜਿੰਦਗੀ ਵਿਚ ਹਜ਼ਾਰਾਂ ਗੀਤ ਲਿਖੇ ਹਨ । ਪਰ ਤੁਹਾਨੂੰ ਫਿਲਮ ਫੇਅਰ ਐਵਾਰਡ ਸਿਰਫ ਚਾਰ ਵਾਰ ਹੀ ਮਿਲਿਆ ਹੈ । ਅਜਿਹਾ ਕਿਉਂ ?
ਪੁੱਤਰ ਦੀ ਗੱਲ ਸੁਣ ਬਖਸ਼ੀ ਸਾਬ ਮੁਸਕੁਰਾਏ ਅਤੇ ਫਿਰ ਆਖਣ ਲੱਗੇ …” ਪੁੱਤਰ ! ਮੈਂ ਆਪਣੇ ਸ਼ੋਂਕ ਲਈ ਲਿਖਦਾ ਹਾਂ ,ਕਿਸੇ ਐਵਾਰਡ ਦੇ ਲਈ ਨਹੀਂ … । ”
… ਫਿਰ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਆਖਣ ਲੱਗੇ …” ਇਹ ਜਿਹੜੇ ਚਾਰ ਫਿਲਮਫੇਅਰ ਐਵਾਰਡ ਵੀ ਮਿਲ਼ੇ ਹਨ । ਉਹ ਵੀ ਮੇਰੇ ਲਈ ਨਹੀਂ ਹਨ , ਸਗੋਂ ਤੁਹਾਡੇ ਲਈ ਹਨ ਤਾਂ ਕਿ ਤੁਸੀਂ ਆਪਣੇ ਡਰਾਇੰਗ ਰੂਮ ਵਿਚ ਇਹਨਾਂ ਨੂੰ ਸਜ਼ਾ ਸਕੋ ਅਤੇ ਆਪਣੇ ਦੋਸਤਾਂ ਅਤੇ ਬੱਚਿਆਂ ਨੂੰ ਮਾਣ ਨਾਲ ਦੱਸ ਸਕੋ ਕੇ ਤੁਹਾਡੇ ਪਿਤਾ ਨੂੰ ਚਾਰ ਫਿਲਮ ਫੇਅਰ ਐਵਾਰਡ ਮਿਲ਼ੇ ਹਨ ..” ।
…” ਮੇਰਾ ਅਸਲੀ ਇਨਾਮ ਤਾਂ ਮੈਂ ਲੁਕਾ ਕੇ ਰੱਖਿਆ ਹੋਇਆ ਹੈ । ..” ਬਖਸ਼ੀ ਸਾਬ ਨੇ ਆਪਣੀ ਗੱਲ ਪੂਰੀ ਕੀਤੀ ।
” .. ਉਹ ਕਿਹੜਾ ? ” ਪੁੱਤਰ ਰਕੇਸ਼ ਨੇ ਹੈਰਾਨੀ ਨਾਲ ਪੁੱਛਿਆ ।
ਬਖਸ਼ੀ ਸਾਬ ਨੇ ਆਪਣੀ ਅਲਮਾਰੀ ਵਿਚੋਂ ਇਕ ਚਿੱਠੀ ਕੱਢੀ ਅਤੇ ਆਪਣੇ ਪੁੱਤਰ ਹੱਥ ਫੜਾਉਂਦਿਆਂ ਆਖਿਆ ..” ਇਹ ਹੈ ਮੇਰਾ ਇਨਾਮ …” ।
ਰਕੇਸ਼ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ , ਜਿਹੜੀ ਕੇ ਕਿਸੇ ਗੁਮਨਾਮ ਆਦਮੀ ਨੇ ਲਿਖੀ ਸੀ । ਉਸਨੇ ਬਖਸ਼ੀ ਸਾਬ ਨੂੰ ਧੰਨਵਾਦ ਦਿੰਦਿਆਂ ਲਿਖੀ ਕੇ ਉਹਨਾਂ ਦੀ ਕਲਮ ਨੇ ਕਿਵੇਂ ਉਸ ਸਖਸ਼ ਦੀ ਜਾਨ ਬਚਾਈ ਸੀ ।
ਚਿੱਠੀ ਵਿਚ ਲਿਖਿਆ ਸੀ ਕੇ ..” ਮੈਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਸੀ । ਮੈਂ ਮਨ ਬਣਾ ਲਿਆ ਕੇ ਰੇਲ ਗੱਡੀ ਥੱਲੇ ਆਕੇ ਮਰ ਜਾਣਾਂ ਹੈ । ਮੈਂ ਰਲੇਵੇ ਲਾਈਨ ਉਪਰ ਬੈਠ ਕੇ ਗੱਡੀ ਦੀ...
ਉਡੀਕ ਕਰ ਰਿਹਾ ਸੀ ਕਿ ਅਚਾਨਕ ਮੇਰਾ ਕੰਨਾਂ ਵਿਚ ਇਕ ਗਾਣੇ ਦੀ ਆਵਾਜ਼ ਪਈ ਜਿਹੜਾ ਕਿ ਉਥੋਂ ਕੁਝ ਦੂਰ ਬਣੇ ਇਕ ਚਾਹ ਵਾਲ਼ੇ ਖੋਖੇ ਤੇ ਲੱਗੇ ਰੇਡੀਓ ਉਪਰ ਚੱਲ ਰਿਹਾ ਸੀ …” । ਇੰਨੇ ਨੂੰ ਉਹ ਪੰਨਾ ਮੁਕ ਗਿਆ ।
ਰਕੇਸ਼ ਨੇ ਜਲਦੀ ਨਾਲ ਪੰਨਾ ਪਲਟਿਆ ਅਤੇ ਪੜ੍ਹਨਾ ਸ਼ੁਰੂ ਕੀਤਾ ..” ਜਿਵੇਂ ਹੀ ਮੈਂ ਉਹ ਗੀਤ ਸੁਣਿਆ ਤਾਂ ਮੇਰੇ ਅੰਦਰ ਜਿਊਣ ਦੀ ਇੱਛਾ ਪ੍ਰਬਲ ਹੋਈ ਅਤੇ ਮੈਂ ਖੁਦਕੁਸ਼ੀ ਦਾ ਇਰਾਦਾ ਤਿਆਗ ਦਿੱਤਾ । ਉਸ ਗੀਤ ਦੇ ਬੋਲ ਸਨ
ਗਾਡੀ ਨਾ ਨਾਮ , ਨਾ ਕਰ ਬਦਨਾਮ ,ਪਟਰੀ ਪੇ ਰੱਖ ਕੇ ਸਰ ਕੋ
ਹਿੰਮਤ ਨ ਹਾਰ , ਕਰ ਇੰਤਜ਼ਾਰ , ਆ ਲੌਟ
ਜਾਏਂ ਘਰ ਕੋ
ਯੇਹ ਰਾਤ ਜਾ ਰਹੀ ਹੈ , ਵੋਹ ਸੁਬਹਾ ਆ ਰਹੀ ਹੈ
ਗਾਡੀ ਬੁਲਾ ਰਹੀ ਹੈ , ਸੀਟੀ ਬਜਾ ਰਹੀ ਹੈ
ਚਲਨਾ ਹੀ ਜ਼ਿੰਦਗੀ ਹੈ , ਚਲਤੀ ਹੀ ਜਾ ਰਹੀ ਹੈ । ”
ਸੋ ਦੋਸਤੋ ਚੰਗਾ ਲਿਖਣ ਲੱਗੇ ਇਹ ਨਾ ਸੋਚੋ ਕਿ ਤੁਹਾਡੀ ਲਿਖਤ ਨੂੰ ਬਹੁਤ ਘੱਟ ਲੋਕ ਪਸੰਦ ਕਰਦੇ ਜਾਂ ਆਪਣੇ ਕਮੈਂਟ ਕਰਕੇ ਤੁਹਾਡਾ ਹੌਸਲਾਂ ਅਫ਼ਜ਼ਾਈ ਕਰਦੇ ਹਨ ।
ਕੋਈ ਪਤਾ ਨਹੀਂ ਕੇ ਤੁਹਾਡੀ ਲਿਖੀ ਕੋਈ ਚੰਗੀ ਲਿਖਤ ਕਿਸੇ ਨਿਰਾਸ਼ਾ ਵਿਚ ਫਸੇ ਇਨਸਾਨ ਲਈ ਆਸ਼ਾ ਅਤੇ ਉਮੀਦ ਦੀ ਨਵੀਂ ਕਿਰਨ ਬਣ ਜਾਵੇ ।
ਜਰੂਰੀ ਇਹ ਨਹੀਂ ਹੁੰਦਾ ਕੇ ਕੋਈ ਲਿਖਤ ਕਿੰਨੇਂ ਜਿਆਦਾ ਲੋਕਾਂ ਤਕ ਪਹੁੰਚਦੀ ਹੈ । ਜਰੂਰੀ ਇਹ ਹੁੰਦਾ ਕੇ ਉਹ ਕਿੰਨੇਂ ਯੋਗ ਲੋਕਾਂ ਤੱਕ ਪਹੁੰਚਦੀ ਹੈ । ਲੈਲਿਨ ਦੀ ਕਿਤਾਬ ਹੁਣ ਤੱਕ ਲੱਖਾਂ ਲੋਕਾਂ ਨੇ ਪੜੀ ਹੋਣੀ ਹੈ ਪਰ ਕੋਈ ਤਬਦੀਲੀ ਨਹੀਂ ਆਈ । ਪਰ ਜਿਉਂ ਹੀ ਇਹ ਕਿਤਾਬ ਭਗਤ ਸਿੰਘ ਦੇ ਹੱਥ ਆਈ ਸੀ ਤਾਂ ਇਨਕਲਾਬ ਦੀ ਨਵੀਂ ਪਰਿਭਾਸ਼ਾ ਲਿਖੀ ਗਈ ।
ਸੋਨੂੰ ਮੰਗਲ਼ੀ
malkeet
boht khoob