More Punjabi Kahaniya  Posts
ਭਾਈ ਪਰਾਨਾ ਜੀ ਤੇ ਭਾਈ ਪਿਆਰਾ ਜੀ


ਗੁਰੂ ਹਰਿਗੋਬਿੰਦ ਜੀ ਦਾ ਇਹ ਹੁਕਮ ਚਾਰਾਂ ਦਿਸ਼ਾਵਾਂ ਵਿਚ ਪੁੱਜ ਗਿਆ ਸੀ ਕਿ ਮੈਨੂੰ ਚੰਗਾ ਸ਼ਸਤਰ ਤੇ ਉਭਰਦੀ ਜਵਾਨੀ ਦੀ ਲੋੜ ਹੈ । ਪਵਿੱਤਰ ਹਿਰਦੇ ਤੇ ਸਵੱਛ ਦਿਮਾਗ਼ ਦੀ ਲੋੜ ਹੈ । “ ਪਹਿਲਾਂ ਮਰਨ ਕਬੂਲ ’ ਨੂੰ ਹਿਰਦੇ ਵਿਚ ਵਸਾਉਣ ਦੀ ਜੁਰੱਅਤ ਦੀ ਲੋੜ ਹੈ । ਮੌਤ ਦਾ ਡਰ ਲਾਹੁਣ ਵਾਲਿਆਂ ਦੀ ਜਮਾਤ ਬਣਾਉਣੀ ਹੈ । ਇਤਨਾ ਸੁਨੇਹਾ ਪੁੱਜਣਾ ਸੀ ਕਿ ਲੋਕਾਂ ਵਹੀਰਾਂ ਘੱਤ ਦਿੱਤੀਆਂ । ਗਿਣਤੀ ਵਧ ਜਾਣ ਕਾਰਨ ਗੁਰੂ ਜੀ ਨੇ ਉਸ ਨੂੰ ਪੰਜ ਜਥਿਆਂ ਵਿਚ ਵੰਡ ਦਿੱਤਾ । ਹਰ ਜਥੇ ਦਾ ਇਕ ਜਥੇਦਾਰ ਨਿਯਤ ਕੀਤਾ , ਜੋ ਮਰਯਾਦਾ ਸਹਿਤ ਟਰਨਿੰਗ ਦਿੰਦਾ । ਜਥੇ ਵੀ ਸੁਭਾਉ ਤੇ ਕਰਮ ਅਨੁਸਾਰ ਬਣਾਏ ਗਏ । ਇਕ ਜਥਾ ਅਜਿਹੇ ਲੋਕਾਂ ਦਾ ਸੀ ਜੋ ਅਗਾਂਹ ਵਧ ਕੇ ਲੜਦਾ । ਉਨ੍ਹਾਂ ਦਾ ਜਥੇਦਾਰ ਭਾਈ ਲੰਗਾਹ ਸੀ । ਦੂਸਰਾ ਜਥਾ ਗੁਰੀਲਾ ਤਰਜ਼ ਦਾ ਸੀ ਤੇ ਇਸ ਨੂੰ ਲੁਕਵੀਂ ਲੜਾਈ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ । ਉਸ ਦੇ ਜਥੇਦਾਰ ਭਾਈ ਬਿਧੀ ਚੰਦ ਜੀ ਸਨ । ਭਾਈ ਜੇਠਾ ਜੀ ਨੂੰ ਰਸਾਲੇ ਦਾ ਜਥੇਦਾਰ ਥਾਪਿਆ ਗਿਆ । ਜੰਗ ਵਿਚ ਸਭ ਤੋਂ ਵੱਧ ਲੋੜ ਇਲਾਕੇ ਦੀ ਵਾਕਫ਼ੀ ਦੀ ਹੁੰਦੀ ਹੈ । ਭਾਈ ਪਰਾਨਾ ਜੀ ਪੰਜਾਬ ਦੇ ਪਿੰਡ ਪਿੰਡ ਤੋਂ ਜਾਣੂ ਸਨ । ਸੋ ਇਨ੍ਹਾਂ ਨੂੰ ਇਕ ਵੱਖ ਜਥੇ ਦਾ ਇੰਚਾਰਜ ਲਗਾਇਆ । ਭਾਈ ਪਿਆਰਾ ਨੂੰ ਰਸਦ ਪਾਣੀ , ਬਾਰੂਦ , ਹਥਿਆਰਾਂ ਦਾ ਇੰਚਾਰਜ ਬਣਾਇਆ ! ਪਰਾਨਾ ਜੀ ਤੇ ਭਾਈ ਪਿਆਰਾ ਜੀ ਯੁੱਧ ਦੇ ਸਮੇਂ ਇਕ ਜ਼ਰੂਰੀ ਅੰਗ ਸਨ । ਗੁਰੂ ਹਰਿਗੋਬਿੰਦ ਜੀ ਇਨ੍ਹਾਂ ਦੀ ਉਚੇਚੀ ਸਲਾਹ ਲੈਂਦੇ । ਭਾਈ ਪਿਰਾਨਾ ਜੀ ਜਦੋਂ ਸ਼ਹੀਦ ਹੋਏ ਤਾਂ ਗੁਰੂ ਹਰਿਗੋਬਿੰਦ ਜੀ ਉਨ੍ਹਾਂ ਪਾਸ ਗਏ ਤੇ ਪਿਰਾਨਾ ਵੱਲ ਦ੍ਰਿਸ਼ਟੀ ਭਰ ਕਿਹਾ ਕਿ ਐਸਾ ਵੀਰ ਹੋਰ ਕੋਈ ਨਹੀਂ । ਭਾਈ ਪਿਰਾਨਾ ਸੁ ਬੀਰ ਸੁਹਾਏ ।
ਸ਼ਿੰਗਾਰੂ ਜੀ ਤੇ ਜੈਤ ਜੀ
ਗੁਰੂ ਹਰਿਗੋਬਿੰਦ ਜੀ ਨੇ ਜਦ ਸਿੱਖਾਂ ਨੂੰ ਵੰਗਾਰ ਪਾਈ ਤਾਂ ਲੋਕੀਂ ਆਪਣੀ ਜਾਨ ਗੁਰੂ ਜੀ ਤੋਂ ਨਿਛਾਵਰ ਕਰਨ ਲਈ ਉਠ ਤੁਰੇ । ਕਈਆਂ ਦਾ ਤਾਂ ਪੂਰਾ ਪਰਿਵਾਰ ਹੀ ਗੁਰੂ ਸ਼ਰਨ ਆ ਗਿਆ । ਭਾਈ ਸ਼ਿੰਗਾਰੂ ਜੀ ਤੇ ਜੈਤ ਜੀ ਦੋਵੇਂ ਭਰਾ ਗੁਰੂ ਜੀ ਦਾ ਹੁਕਮ ਪੁੱਜਦੇ ਅੰਮ੍ਰਿਤਸਰ ਘਰ ਬਾਰ , ਖੇਤ , ਵਾਪਾਰ ਛੱਡ ਆਪਾ ਸਮਰਪਣ ਕਰਨ ਲਈ ਪੁੱਜ ਗਏ । ਭਾਈ ਜੈਤ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿਚ ਭਰਤੀ ਹੋ ਕੇ ਬੜੀ ਵੀਰਤਾ ਦਿਖਾਈ । ਭਾਈ ਸ਼ਿੰਗਾਰੂ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਸਿੱਖੀ ਧਾਰਨ ਕਰ ਚੁੱਕੇ ਸਨ । ਛੇਵੇਂ ਪਾਤਸ਼ਾਹ ਜੀ ਦੀ ਸੇਵਾ ਵਿਚ ਰਹਿ ਕੇ ਧਰਮ ਯੁੱਧਾਂ ਵਿਚ ਭਾਗ ਲਿਆ । ਕਿਸੇ ਫ਼ਕੀਰ ਨੇ ਭਾਈ ਸ਼ਿੰਗਾਰੂ ਜੀ ਨੂੰ ਇਕ ਰਸਾਇਣ ਦਿੱਤਾ ਸੀ , ਜਿਸ ਦੀ ਤਾਸੀਰ ਸੀ ਕਿ ਤਾਂਬੇ ਤੇ ਘਸਾਇਆਂ ਸੋਨਾ ਬਣ ਜਾਂਦਾ ਸੀ । ਜਦ ਉਸ ਨੇ ਉਹ ਰਸਾਇਣ ਗੁਰੂ ਜੀ ਨੂੰ ਭੇਟ ਕੀਤਾ ਤਾਂ ਗੁਰੂ ਜੀ ਨੇ ਉਹ ਰਸਾਇਣ ਦੀ ਸਾਰੀ ਪੁੜੀ ਅੰਮ੍ਰਿਤਸਰ ਦੇ ਸਰੋਵਰ ਵਿਚ ਸੁਟਵਾ ਕੇ ਸ਼ਿੰਗਾਰੂ ਨੂੰ ਸੱਚਾ ਰਸਾਇਣ ਕਿਵੇਂ ਤਿਆਰ ਕੀਤਾ ਜਾਂਦਾ ਸੀ , ਦਾ ਢੰਗ ਦੱਸ ਪਰਮ ਪਦਵੀ ਦਾ ਅਧਿਕਾਰੀ ਬਣਾਇਆ । ਸ਼ਿੰਗਾਰੂ ਤਨ ਮਨ ਨਾਲ ਗੁਰੂ ਹਰਿਗੋਬਿੰਦ ਜੀ ਦੀ ਸੇਵਾ ਕਰਨ ਲੱਗ ਪਿਆ । ਇਨ੍ਹਾਂ ਦੋਵਾਂ ਨੇ...

ਅੰਮ੍ਰਿਤਸਰ ਦੀ ਜੰਗ ਵੇਲੇ ਬੜੀ ਬਹਾਦਰੀ ਦਿਖਲਾਈ ।
ਭਾਈ ਧਿੰਗੜ ਜੀ ਤੇ ਮਦੂ ਜੀ ।
ਭਾਈ ਧਿਗੜ ਜੀ ਤੇ ਮਦੂ ਜੀ ਦੋਵੇਂ ਗੁਰੂ ਜੀ ਪਾਸ ਰਹਿ ਕੇ ਲਗਨ ਨਾਲ ਬੜੀ ਸੇਵਾ ਕਰਦੇ । ਲੰਗਰ ਦੀ ਸੇਵਾ ਉਪਰੰਤ ਕਥਾ ਵੀ ਬੜੀ ਰੁਚੀ ਨਾਲ ਸੁਣਦੇ । ਉਨ੍ਹਾਂ ਦੀ ਇਕ ਹੀ ਇੱਛਾ ਸੀ ਕਿ ਜਦ ਪ੍ਰਾਣ ਤਿਆਗੀਏ ਤਾਂ ਗੁਰੂ ਜੀ ਪਾਸ ਹੋਈਏ । ਗੁਰੂ ਜੀ ਨੇ ਸਮਝਾਇਆ ਕਿ ਨਾਮ ਜਪਦਿਆਂ ਹਜ਼ੂਰੀ ਦਾ ਅਨੰਦ ਮਿਲਦਾ ਰਹਿੰਦਾ ਹੈ । ਵਿਛੋੜੇ ਦੀ ਪੀੜ ਮਹਿਸੂਸ ਨਹੀਂ ਹੁੰਦੀ । ਜਦ ਉਨ੍ਹਾਂ ਦਾ ਅੰਤਮ ਸਮਾਂ ਆਇਆ ਤਾਂ ਗੁਰੂ ਜੀ ਪਾਸ ਹੀ ਸਨ ਤੇ ਵਾਹਿਗੁਰੂ ਜਪਦੇ ਜਪਦੇ ਹੀ ਭਾਈ ਧਿੰਗੜ ਤੇ ਭਾਈ ਮਦੂ ਨੇ ਪ੍ਰਾਣ ਤਿਆਗੇ ।
ਭਾਈ ਰਾਏ ਜੋਧ ਜੀ
ਗੁਰੂ ਹਰਿਗੋਬਿੰਦ ਜੀ ਜਾਣ ਗਏ ਕਿ ਜੰਗਾਂ ਅਵੱਸ਼ ਹੋਣੀਆਂ ਹਨ ਸੋ ਐਸੇ ਇਲਾਕੇ ਜੰਗ ਲੜੀ ਜਾਵੇ ਜਿੱਥੇ ਇਲਾਕਾ ਹਮਦਰਦ ਹੋਵੇ । ਮਾਲਵਾ ਐਸਾ ਇਲਾਕਾ ਸੀ ਜਿੱਥੇ ਰਸਦ ਪਾਣੀ , ਗੋਲਾ ਬਾਰੂਦ ਦੀ ਥੁੜ੍ਹ ਨਹੀਂ ਸੀ ਹੋਣੀ । ਰਾਏ ਜੋਧ ਜੀ ਇਸ ਇਲਾਕੇ ਦਾ ਜੰਮਪਲ ਸੀ , ਉਸ ਨੂੰ ਸਾਰੇ ਇਲਾਕੇ ਦੀ ਪੂਰੀ ਟੋਹ ਸੀ । ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਨੂੰ ਪੁੱਛਿਆ , “ ਦੇਸ਼ ਦੇ ਭੇਤੀ ਹੋ , ਜੰਗ ਕਰਨ ਦਾ ਐਸਾ ਟਿਕਾਣਾ ਦੱਸੋ , ਜਿੱਥੇ ਥੋੜੀ ਫ਼ੌਜ ਵੀ ਬਹੁਤੇ ਵੈਰੀਆਂ ਉੱਤੇ ਫ਼ਤਹਿ ਪਾ ਲਵੇ ਰਾਇ ਜੋਧ ਨੇ ਕਿਹਾ ਕਿ ਲੜਾਈ ਦੇ ਢਾਈ ਫੱਟ ਸਿਆਣੇ ਦੱਸਦੇ ਹਨ । ਮਿਲ ਪੈਣਾ , ਰਲ ਜਾਣਾ ਤੇ ਰਲ ਕੇ ਫਿਰ ਦਾਉ ਲਗਾਉਣਾ । ਜੇ ਮਾਲਵੇ ਅੰਦਰ ਵੀਹ ਕੋਹ ਦੂਰ ਟਿਕਾਣਾ ਲੈ ਜਾਇਆ ਜਾਵੇ ਤਾਂ ਉੱਥੇ ਸੁਖ ਰਹਿਣੀ ਮੁਗਲ ਫ਼ੌਜ ਦਾ ਪੁੱਜਣਾ ਮੁਸ਼ਕਲ ਹੈ । ਉੱਥੇ ਆਪਣੇ ਘਰ ਵੀ ਹਨ । ਪਾਣੀ ਦੀ ਥੁੜ੍ਹ ਨਹੀਂ ਸੀ । ਲਾਹੌਰੋਂ ਫ਼ੌਜਾਂ ਇੱਥੇ ਆਉਂਦੀਆਂ ਹੀ ਹਫ ਜਾਣਗੀਆਂ । ਇੱਥੇ ਡਰੋਲੀ ਨਾ ਦੇਖ ਕੇ ਵਾਪਸ ਮੁੜ ਜਾਣਗੀਆਂ।ਮਹਾਰਾਜ ਨੇ ਕਿਹਾ , “ ਅਜਿਹਾ ਨਾ ਜਾਣੇ , ਟਾਕਰਾ ਅਵੱਸ਼ ਹੋਵੇਗਾ । ਅੰਦਰ ਬੁਰਜ ਵਿਚ ਰਾਇ ਜੋਧ ਨੇ ਆਪਣੇ ਕਿਲ੍ਹੇ ਵਿਚ ਪਨਾਹ ਲੈ ਕੇ ਲੜਨ ਦੀ ਗੱਲ ਆਖੀ ਕਿ ਉੱਥੇ ਸਮਾਨ ਵੀ ਬਹੁਤ ਹੈ । ਗੁਰੂ ਮਹਾਰਾਜ ਨੇ ਕਿਲ੍ਹੇ ਵਿਚੋਂ ਲੜਨਾ ਵੀ ਉਚਿਤ ਨਾ ਸਮਝਿਆ । ਫਿਰ ਉਸ ਨੇ ਨਥਾਣੇ ਪਿੰਡ ਪਾਸ ਜਲ ਦੀ ਭਰੀ ਹੋਈ ਢਾਬ ਦਾ ਜ਼ਿਕਰ ਕੀਤਾ ਜਿਸ ਨੂੰ ਲੋਕੀਂ ਚਾਲੂ ਨਾਥ ਦੀ ਗੰਗਾ ਆਖਦੇ ਸਨ । ਉਸ ਤੋਂ ਅੱਗੇ ਤਿੰਨ ਪਹਾੜੀਆਂ ਦੇ ਪਿੰਡ , ਬੜੇ – ਬੜੇ ਟਿੱਬੇ ਕੁਦਰਤੀ ਕਿਲ੍ਹੇ ਤੇ ਮੋਰਚਾਬੰਦੀ ਬਣੀ ਬਣਾਈ ਵੀ ਦੱਸੀ । ਗੁਰੂ ਮਹਾਰਾਜ ਨੇ ਨਥਾਣੇ ਜਾਣਾ ਹੀ ਠੀਕ ਸਮਝਿਆ ਤੇ ਪਾਣੀ ਉੱਤੇ ਕਬਜ਼ਾ ਰੱਖਣਾ , ਜੰਗ ਦੀ ਮੁੱਢਲੀ ਲੋੜ ਰਹੀ । ਰਾਇ ਜੋਧ ਤੇ ਉਸ ਦੇ ਸਾਥੀ ਜੰਗ ਵਿਚ ਨਾਲ ਹੀ ਜੂਝੈ । ਇਸੇ ਖ਼ਾਨਦਾਨ ਦੇ ਕੋਲ ਇਕ ਕਟਾਰ ਹੈ ਜੋ ਗੁਰੂ ਹਰਿਗੋਬਿੰਦ ਜੀ ਨੇ ਬਖ਼ਸ਼ਿਸ਼ ਕੀਤੀ ਸੀ । ਇਹ ਕਟਾਰ ਹੁਣ ਰਾਇ ਜੋਧ ਦੇ ਪਰਿਵਾਰ ( ਨਵੀਂ ਪੀੜੀ ) ਕਰਨਲ ਭੂਪਿੰਦਰ ਸਿੰਘ ਦੇ ਪਰਿਵਾਰ ਕੋਲ ਹੈ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)