More Punjabi Kahaniya  Posts
ਨਟਵਰਲਾਲ


ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਰਫ ਮਿਸਟਰ ਨਟਵਰਲਾਲ! ਓਹ ਠੱਗ ਜਿਸਨੇ ਤਿੰਨ ਵਾਰ ਤਾਜ ਮਹਿਲ ਵੇਚਿਆ, ਇਕ ਵਾਰ ਲਾਲ ਕਿਲਾ ਵੇਚਿਆ ਅਤੇ ਇਕ ਵਾਰ ਭਾਰਤ ਦੀ ਸੰਸਦ ਵੇਚੀ ਓਹ ਵੀ ਉਸ ਸਮੇਂ ਜਦੋਂ ਸਾਰੇ 545 ਸਾਂਸਦ ਅੰਦਰ ਹੀ ਬੈਠੇ ਸਨ।
ਇਹ ਹੈ ਕਹਾਣੀ ਭਾਰਤ ਦੇ ਸਭ ਤੋਂ ਚਲਾਕ ਠੱਗ ਦੀ! ਜਿਸਨੂੰ ਉਸਦੇ ਪਿੰਡ ਵਿੱਚ ਰੱਬ ਮੰਨਿਆ ਜਾਂਦਾ ਹੈ।
ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਸਦਾ ਅਸਲ ਨਾਮ ਸੀ। ਇਸ ਤੋਂ ਇਲਾਵਾ ਉਸਦੇ 50 ਤੋਂ ਵੱਧ ਨਾਮ ਸਨ। ਜਿੰਨਾ ਦੀ ਵਰਤੋਂ ਕਰਕੇ ਓਹ ਲੋਕਾਂ ਨੂੰ ਠੱਗਦਾ ਸੀ।
ਉਸਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਉਸਨੂੰ ਨਕਲੀ ਦਸਤਖਤ ਕਰਨੇ ਆ ਗਏ ਸਨ। ਓਹ ਵੱਡੀਆਂ ਸ਼ਖਸੀਅਤਾਂ ਦੇ ਨਕਲੀ ਦਸਤਖਤ ਬੜੀ ਆਸਾਨੀ ਨਾਲ ਕਰ ਲੈਂਦਾ ਸੀ। ਆਪਣੀ ਇਸ ਖਾਸੀਅਤ ਦਾ ਪਤਾ ਉਸਨੂੰ ਉਦੋਂ ਲੱਗਿਆ ਜਦੋਂ ਬਚਪਨ ਵਿੱਚ ਇਕ ਵਾਰ ਉਸਦੇ ਗੁਆਂਢੀ ਨੇ ਉਸਨੂੰ ਬੈਂਕ ਵਿੱਚੋਂ ਪੈਸੇ ਕਢਾਓਣ ਲਈ ਭੇਜਿਆ। ਉਸ ਦਿਨ ਪਹਿਲੀ ਵਾਰ ਨਟਵਰਲਾਲ ਨੇ ਨਕਲੀ ਦਸਤਖਤ ਕਰਕੇ ਦੇਖੇ। ਇਹ ਬੜੀ ਆਸਾਨੀ ਨਾਲ ਹੋ ਗਏ। ਨਟਵਰਲਾਲ ਨੇ ਆਪਣੇ ਗੁਆਂਢੀ ਦੇ ਬੈਂਕ ਅਕਾਂਊਟ ਵਿੱਚੋਂ 4000 ਰੁਪਏ ਕਢਵਾਏ ਅਤੇ ਰਫੂ-ਚੱਕਰ ਹੋ ਗਿਆ। ਇਹ ਉਸਦੀ ਜਿੰਦਗੀ ਦੀ ਸਭ ਤੋਂ ਪਹਿਲੀ ਠੱਗੀ ਸੀ।
ਤੁਸੀਂ “ਬੰਟੀ ਔਰ ਬਬਲੀ” ਫਿਲਮ ਤਾਂ ਦੇਖੀ ਹੋਣੀ ਹੈ। ਉਸ ਵਿੱਚ ਅਭਿਸ਼ੇਕ ਬੱਚਨ ਤਾਜ ਮਹਿਲ ਵੇਚ ਦਿੰਦਾ ਹੈ। ਇਹ ਕਾਰਨਾਮਾ ਅਸਲ ਜ਼ਿੰਦਗੀ ਵਿੱਚ ਨਟਵਰਲਾਲ ਦਾ ਹੀ ਕੀਤਾ ਹੋਇਆ ਸੀ।
ਨਟਵਰਲਾਲ ਅਮੀਰ ਫਿਰੰਗੀਆਂ ਨੂੰ ਲੱਭਦਾ ਸੀ। ਓਹ ਓਨਾ ਨੂੰ ਤਾਜ ਮਹਿਲ ਵੇਚਣ ਦਾ ਲਾਲਚ ਦਿੰਦਾ ਸੀ। ਪਰ ਤੁਸੀਂ ਸੋਚ ਰਹੇ ਹੋਵੋਂਗੇ ਕਿ ਕੋਈ ਆਮ ਬੰਦਾ ਕਿਓਂ ਯਕੀਨ ਕਰੇਗਾ ਨਟਵਰਲਾਲ ਦੀਆਂ ਗੱਲਾਂ ਉਪਰ? ਤਾਂ ਇਸਦਾ ਜਵਾਬ ਇਹ ਹੈ ਕਿ ਜਦੋਂ ਨਟਵਰਲਾਲ ਤਾਜ ਮਹਿਲ ਵੇਚਣ ਦੀ ਗੱਲ ਕਿਸੇ ਰਹੀਸ ਫਿਰੰਗੀ ਟੂਰਿਸਟ ਨਾਲ ਕਰਦਾ ਸੀ ਤਾਂ ਓਹ ਸਰਕਾਰੀ ਮੁਲਾਜਮ ਬਣਿਆ ਹੁੰਦਾ ਸੀ।
ਫਿਰੰਗੀ ਉਸਦੇ ਗੱਲ ਕਰਨ ਦੇ ਤਰੀਕੇ ਨਾਲ ਉਸਦੇ ਝਾਂਸੇ ਵਿੱਚ ਆ ਜਾਂਦੇ ਸਨ ਅਤੇ ਉਸਨੂੰ ਅਸਲ ਵਿੱਚ ਸਰਕਾਰੀ ਮੁਲਾਜਮ ਸਮਝ ਲੈਂਦੇ ਸਨ। ਫਿਰ ਵੱਡੇ ਸਰਕਾਰੀ ਨੇਤਾਵਾਂ ਦੇ ਨਕਲੀ ਦਸਤਖਤ ਕਰਕੇ ਨਟਵਰਲਾਲ ਤਾਜ ਮਹਿਲ ਵੇਚ ਦਿੰਦਾ ਸੀ। ਓਹ ਇੰਨਾ ਸ਼ਾਤਿਰ ਠੱਗ ਸੀ ਕਿ ਤਾਜ ਮਹਿਲ ਦੇ ਕਾਗਜ਼ਾਤ ਵੀ ਸਾਰੇ ਤਿਆਰ ਕਰਕੇ ਰੱਖਦਾ ਸੀ।
ਤਿੰਨ ਵਾਰ ਉਸਨੇ ਤਾਜ ਮਹਿਲ ਨੂੰ ਅਲੱਗ-ਅਲੱਗ ਫਿਰੰਗੀਆਂ ਨੂੰ ਵੇਚਿਆ। ਇਸੇ ਤਰੀਕੇ ਨਾਲ ਉਸਨੇ ਭਾਰਤ ਦੇ ਰਾਸ਼ਟਰਪਤੀ ਦੇ ਨਕਲੀ ਦਸਤਖਤ ਕਰਕੇ ਸੰਸਦ ਭਵਨ ਉਸ ਸਮੇਂ ਵੇਚ ਦਿੱਤਾ ਸੀ ਜਦੋਂ ਅੰਦਰ ਸੰਸਦ ਦੀ ਕਾਰਵਾਹੀ ਚੱਲ ਰਹੀ ਸੀ।
ਉਸਦਾ ਲਖਨਊ ਦੀ ਜੇਲ ਦਾ ਇਕ ਕਿੱਸਾ ਬਹੁਤ ਮਸ਼ਹੂਰ ਹੈ ਜਦੋਂ ਉਹ ਜੇਲ ਅੰਦਰ ਸਜ਼ਾ ਕੱਟ ਰਿਹਾ ਸੀ। ਉਸਦਾ ਇਕ ਸਾਥੀ ਕਪੂਰ ਉਸਨੂੰ ਜੇਲ ਅੰਦਰ ਮਿਲਣ ਆਇਆ ਕਰਦਾ ਸੀ।
ਕਪੂਰ ਰਾਹੀ ਨਟਵਰਲਾਲ ਨੇ ਲਖਨਊ ਜੇਲ ਦੇ ਜੇਲਰ “ਖਾਨ” ਤੱਕ ਬਹੁਤ ਸਾਰੇ ਤੋਹਫੇ ਭਿਜਵਾਏ।
ਜਦੋਂ ਵੀ ਕਪੂਰ ਨਟਵਰਲਾਲ ਨੂੰ ਮਿਲਣ ਜੇਲ ਆਂਓਦਾ ਸੀ ਤਾਂ ਓਹ ਜੇਲਰ “ਖਾਨ” ਵਾਸਤੇ ਕੋਈ ਨਾ ਕੋਈ ਤੋਹਫਾ ਲੈ ਆਂਓਦਾ ਸੀ।
ਜਦੋਂ ਖਾਨ ਨਰਮ ਪੈ ਗਿਆ ਤਾਂ ਨਟਵਰਲਾਲ ਨੇ ਉਸਨੂੰ ਆਪਣੇ ਕੋਲ ਬੁਲਾਇਆ। ਉਸਨੇ ਜੇਲਰ ਨੂੰ ਕਿਹਾ ਕਿ ਜੇਕਰ ਤੂੰ ਮੈਨੂੰ ਜੇਲ ਤੋਂ ਬਾਹਰ ਨਿਕਲਣ ਵਿੱਚ ਮੱਦਦ...

ਕਰੇਂਗਾ ਤਾਂ ਮੈਂ ਤੈਨੂੰ ਮੂੰਹ ਮੰਗਿਆ ਪੈਸਾ ਦਵਾਂਗਾ। ਜੇਲਰ ਮੰਨ ਗਿਆ ਅਤੇ ਪੰਜ ਲੱਖ ਰੁਪਏ ਦੀ ਮੰਗ ਕੀਤੀ।
ਨਟਵਰਲਾਲ ਦੇ ਸਾਥੀ ਨੇ ਸਾਰਾ ਪੈਸਾ ਇਕ ਬਰੀਫਕੇਸ ਵਿੱਚ ਭਰ ਕੇ ਜੇਲਰ ਨੂੰ ਦੇ ਦਿੱਤਾ। ਪੈਸਿਆਂ ਦੇ ਬੰਡਲ ਦੇਖ ਕੇ ਖਾਨ ਖੁੱਸ਼ ਹੋ ਗਿਆ।
ਖਾਨ ਨੂੰ ਨਟਵਰਲਾਲ ਉਪਰ ਇੰਨਾ ਵਿਸ਼ਵਾਸ ਹੋ ਗਿਆ ਸੀ ਕਿ ਉਸਨੇ ਨੋਟ ਚੈਕ ਨਾ ਕੀਤੇ। ਉਸਨੇ ਨਟਵਰਲਾਲ ਨੂੰ ਜੇਲ ਤੋਂ ਭਜਾ ਦਿੱਤਾ। ਪਲਾਂ ਵਿੱਚ ਹੀ ਓਹ ਠਗ ਸ਼ਹਿਰ ਦੀ ਭੀੜ ਵਿੱਚ ਗਾਇਬ ਹੋ ਗਿਆ।
ਪਰ ਜੇਲਰ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੇ ਦੇਖਿਆ ਕਿ ਨੋਟਾਂ ਦੇ ਬੰਡਲ ਦੇ ਸਿਰਫ ਉਪਰ ਦੇ ਨੋਟ ਅਸਲੀ ਸਨ। ਬਾਕੀ ਅੰਦਰ ਸਭ ਕੋਰੇ ਪੇਪਰ ਭਰੇ ਹੋਏ ਸਨ।
ਇਸੇ ਤਰਾਂ ਇਕ ਵਾਰ ਜੱਜ ਨੇ ਨਟਵਰਲਾਲ ਨੂੰ ਅਦਾਲਤ ਵਿੱਚ ਪੁੱਛਿਆ ਕਿ ਤੂੰ ਕਿਸੇ ਨੂੰ ਕਿਵੇਂ ਠੱਗ ਲੈਂਦਾ ਹੈ? ਤਾਂ ਨਟਵਰਲਾਲ ਨੇ ਕਿਹਾ ਕਿ ਮੈਨੂੰ ਇਕ ਰੁਪਈਆ ਦਵੋ, ਮੈਂ ਫੇਰ ਦੱਸਾਂਗਾ। ਜੱਜ ਨੇ ਇਕ ਰੁਪਏ ਦਾ ਸਿੱਕਾ ਨਟਵਰਲਾਲ ਨੂੰ ਦੇ ਦਿੱਤਾ। ਇਸ ਤੇ ਨਟਵਰਲਾਲ ਹੱਸ ਪਿਆ ਅਤੇ ਕਿਹਾ, “ਦੇਖੋ! ਮੈਂ ਕਿਸੇ ਨੂੰ ਨਹੀਂ ਠੱਗਦਾ। ਲੋਕ ਹੀ ਮੇਰੀ ਹਰ ਗੱਲ ਮੰਨ ਜਾਂਦੇ ਹਨ!”
ਇਸ ਤਰਾਂ ਦਾ ਸ਼ਾਤਿਰ ਦਿਮਾਗ ਲੈ ਕੇ ਪੈਦਾ ਹੋਇਆ ਸੀ ਮਿਥਲੇਸ਼ ਕੁਮਾਰ ਸ੍ਰੀਵਾਸਤਵ। ਉਸ ਉਪਰ 100 ਤੋਂ ਵੱਧ ਠੱਗੀ ਦੇ ਮਾਮਲੇ ਦਰਜ ਸਨ। ਉਸਨੇ ਟਾਟਾ, ਬਿਰਲਾ, ਅੰਬਾਨੀ ਸਭ ਨੂੰ ਚੂਨਾ ਲਗਾਇਆ ਸੀ।
ਇਕ ਵਾਰ ਓਹ ਜਦੋਂ ਆਪਣੇ ਪਿੰਡ ਗਿਆ ਤਾਂ ਉਸਦੇ ਨਾਲ ਚਾਰ ਗੱਡੀਆਂ ਦਾ ਕਾਫਲਾ ਸੀ। ਉਸਨੇ ਪਿੰਡ ਦੇ ਸਭ ਲੋਕਾਂ ਲਈ ਭੋਜ ਦਾ ਇੰਤਜਾਮ ਕਰਿਆ ਅਤੇ ਹਰ ਇਕ ਨੂੰ ਪੈਸੇ ਦਿੱਤੇ। ਅੱਜ ਵੀ ਨਟਵਰਲਾਲ ਦੇ ਪਿੰਡ ਦੇ ਲੋਕ ਉਸਦੀ ਇੱਜਤ ਕਰਦੇ ਹਨ।
ਉਸਦਾ ਪਿੰਡ ਬੰਗਰਾ ਹੈ ਜੋ ਬਿਹਾਰ ਵਿੱਚ ਪੈਂਦਾ ਹੈ। ਇਸੇ ਪਿੰਡ ਵਿੱਚ ਨਟਵਰਲਾਲ ਦਾ ਜਨਮ ਹੋਇਆ ਸੀ।
1957 ਤੱਕ ਨਟਵਰਲਾਲ 10 ਵਾਰ ਜੇਲ ਤੋਂ ਭੱਜ ਚੁੱਕਿਆ ਸੀ। ਓਹ ਕਹਿੰਦਾ ਸੀ ਕਿ ਉਸਨੂੰ ਦੁਨੀਆ ਦੀ ਕੋਈ ਜੇਲ ਕਾਬੂ ਵਿੱਚ ਨਹੀਂ ਕਰ ਸਕਦੀ। ਤੇ ਇਹ ਸੱਚ ਵੀ ਸੀ।
ਆਖਰੀ ਵਾਰ ਓਹ ਜੇਲ ਤੋਂ 1996 ਵਿੱਚ ਭੱਜਿਆ। ਉਸ ਸਮੇਂ ਓਹ ਵੀਹਲਚਿਅਰ ਦਾ ਇਸਤੇਮਾਲ ਕਰਦਾ ਸੀ ਪਰ ਫੇਰ ਵੀ ਪੁਲਿਸ ਨੂੰ ਚਕਮਾ ਦੇ ਕੇ ਗਾਇਬ ਹੋ ਗਿਆ ਅਤੇ ਅੱਜ ਤੱਕ ਉਸਦਾ ਕੋਈ ਪਤਾ ਨਹੀਂ।
ਭੱਜਣ ਵੇਲੇ ਓਹ 84 ਵਰਿਆਂ ਦਾ ਸੀ। 1996 ਵਿੱਚ ਹੀ ਉਸਦੇ ਭਰਾ ਨੇ ਇਹ ਦਾਅਵਾ ਕਰਿਆ ਕਿ ਨਟਵਰਲਾਲ ਮਰ ਚੁੱਕਿਆ ਹੈ। ਕਈ ਜਗਾ ਇਸ ਖਿਲਾਫ ਚੱਲਦੇ ਕੇਸ ਬੰਦ ਕਰ ਦਿੱਤੇ ਗਏ।
ਪਰ 2009 ਵਿੱਚ ਨਟਵਰਲਾਲ ਦੇ ਵਕੀਲ ਨੇ ਉਸਦੀ ਮੌਤ ਦਾ ਦੂਸਰੀ ਵਾਰ ਦਾਅਵਾ ਕਰਿਆ। ਪੁਲਿਸ ਨਹੀਂ ਜਾਣਦੀ ਕਿ ਓਹ ਅਸਲ ਵਿੱਚ ਕਦੋਂ ਮਰਿਆ ਸੀ।
ਜੇਕਰ ਓਹ ਫੜਿਆ ਜਾਂਦਾ ਤਾਂ ਉਸ ਉਪਰ ਚੱਲਦੇ ਕੁੱਲ ਮੁਕੱਦਮਿਆਂ ਦੇ ਆਧਾਰ ਤੇ ਉਸਦੀ ਕੁੱਲ ਸਜ਼ਾ ਬਣਦੀ ਸੀ………109 ਸਾਲ!
ਲੇਖਕ –
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)