ਸਵੇਰੇ ਇੱਕ ਦਮ ਅੱਖ ਖੁੱਲੀ ਤਾਂ ਨੀਰੂ ਭੱਜ ਕੇ ਖੜੀ ਹੋਈ ਜਿਵੇਂ ਕਿਸੇ ਨੇ ਹਾਕ ਮਾਰੀ ਹੋਵੇ ਘੜੀ ਵੱਲ ਨਜ਼ਰ ਗਈ ਤਾਂ ਸਵੇਰ ਦੇ ਚਾਰ ਵਜੇ ਸਨ ।ਫੇਰ ਖ਼ਿਆਲ ਆਇਆ ਕਿ ਅੱਜ ਤਾਂ ਮਾਘੀਂ ਦੀ ਸੰਗਰਾਂਦ ਐ।ਆਪ ਮੁਹਾਰੇ ਹੀ ਖਿਆਲ ਪ੍ਰਦੇਸਾਂ ਤੋਂ ਦੇਸਾਂ ਨੂੰ ਲੈ ਤੁਰੇ ।
ਗਰਮ ਪਾਣੀ ਦੀ ਬਾਲਟੀ ਚੁੱਕੀਂ ਮਾਂ ਸਵੇਰੇ ਸਵੇਰੇ ਹੀ ਉਸ ਨੂੰ ਨਹਾਉਣ ਲਈ ਅਵਾਜ਼ ਮਾਰਦੀ।ਗਰਮ ਪਾਣੀ ਦੀ ਤਰ੍ਹਾਂ ਉਸ ਦੀ ਅਵਾਜ਼ ਵਿੱਚ ਵੀ ਮਮਤਾ ਦੀ ਗਰਮਾਹਟ ਸੀ ਜਦੋਂ ਉਹ ਨੀਰੂ ਪੁੱਤ ਨਹਾ ਲੈ ,,,,,ਕਰਲੈ ਸੋਨੇ ਦੇ ਵਾਲ,,,,,ਕਹਿ ਕੇ ਹਾਕ ਮਾਰਦੀ ਤਾਂ ਉਸ ਦੀ ਅਵਾਜ਼ ਵਿੱਚ ਇੱਕ ਅਜੀਬ ਜਿਹਾ ਲਾਡ ਪ੍ਰਤੀਤ ਹੁੰਦਾ ਸੀ।ਨੀਰੂ ਨੂੰ ਇੰਜ ਲੱਗਾ ਜਿਵੇਂ ਮਾਂ ਗਰਮ ਪਾਣੀ ਦੀ ਬਾਲਟੀ ਚੁੱਕੀਂ ਉਸ ਨੂੰ ਨਹਾਉਣ ਲਈ ਬੁਲਾ ਰਹੀਂ ਹੋਵੇ। ਖਿਆਲਾਂ ਚੋਂ ਬਾਹਰ ਆਈ ਤਾਂ ਆਸੇ ਪਾਸੇ ਕੰਧਾਂ ਤੇ...
ਖਿੱਲਰੇ ਕੱਪੜਿਆਂ ਤੋਂ ਬਿਨਾਂ ਕੁੱਝ ਨਹੀਂ ਸੀ ਜਿਹੜੇ ਕੰਮ ਦੀਆਂ ਸ਼ਿਫਟਾਂ ਤੋਂ ਵਿਹਲ ਨਾ ਮਿਲਣ ਕਰਕੇ ਉਸ ਨੇ ਚੁੱਕੇ ਹੀ ਨਹੀਂ ਸੀ।ਫੇਰ ਸਾਹਮਣੇ ਕੰਧ ਤੇ ਲੱਗੀ ਮਾਂ ਦੀ ਫੋਟੋ ਤੇ ਨਜ਼ਰ ਪਈ ਤਾਂ ਅੱਥਰੂਆਂ ਦੀਆਂ ਘਰਾਲਾਂ ਆਪ ਮੁਹਾਰੇ ਨੀਰੂ ਦੀਆਂ ਅੱਖਾਂ ਵਿੱਚੋਂ ਵਹਿ ਤੁਰੀਆਂ। ੳੁਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਕਾਲਜੇ ਚੋਂ ਰੁੱਗ ਭਰ ਲਿਆ ਹੋਵੇ
ਦਿਲ ਕਰਦਾ ਸੀ ਭੱਜ ਕੇ ਮਾਂ ਨੂੰ ਜਾ ਚਿੰਬੜੇ ਪਰ ਇੱਥੇ ਕਨੇਡਾ ਚ ਮਾਂ ਕਿੱਥੇ ਸੀ ,,,,ਉਹ ਤਾਂ ਪੰਜਾਬ ਸੀ ਜਿਸ ਨੂੰ ਰੋਂਦੀ ਨੂੰ ਉਹ ਏਅਰਪੋਰਟ ਤੇ ਮਸਾਂ ਛੱਡ ਕੇ ਆਈ ਸੀ ।
Access our app on your mobile device for a better experience!