More Punjabi Kahaniya  Posts
ਚੋਰਾਂ ਦਾ ਦੇਸ਼


ਚੋਰਾਂ ਦਾ ਦੇਸ਼ ਦੇ ਆਰਥਿਕ ਅਧਿਐਨ ਜਾਂ ਸਰਵੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਹਜ਼ਾਰ ਕੁ ਵਰ੍ਹੇ ਪਹਿਲਾਂ ਵਿਦੇਸ਼ੀ ਹਮਲਾਵਰ ਆਉਂਦੇ ਸਨ,ਧਨ ਦੌਲਤ ਲੁੱਟਦੇ ਤੇ ਚਲੇ ਜਾਂਦੇ। ਇਸ ਤੋਂ ਭਾਵ ਸੀ ਕਿ ਦੇਸ਼ ਖੁਸ਼ਹਾਲ ਹੈ।
ਸੌ ਕੁ ਵਰ੍ਹੇ ਪਹਿਲਾਂ ਧਾੜਾਂ ਪੈਂਦੀਆਂ ਸਨ। ਜੰਞਾਂ ਲੁੱਟ ਲੈਂਦੇ ਸਨ।
ਫਿਰ ਖੋਹਾਂ ਹੋਣ ਲੱਗੀਆਂ। ਰਾਹ ਜਾਂਦੇ ਰਾਹੀਆਂ ਤੋਂ ਪੈਸੇ ਟੂੰਬਾਂ ਖੋਹ ਲੈਂਦੇ ਸਨ,ਮੱਝਾਂ ,ਬਲਦ ਚੋਰੀ ਹੁੰਦੇ।
ਚੋਰ ਸੋਨਾਂ,ਮੋਹਰਾਂ ਚੋਰੀ ਕਰਦੇ।
ਫਿਰ ਯੁੱਗ ਬਦਲਿਆ। ਨਵੇਂ ਜ਼ਮਾਨੇ ਦੀਆਂ ਨਵੀਆਂ ਚੀਜ਼ਾਂ ਦੀਆਂ ਲੁੱਟਾਂ ਤੇ ਚੋਰੀਆਂ।
ਖੇਤਾਂ ਵਿਚੋਂ ਟਰਾਂਸਫਾਰਮਰ, ਤਾਰਾਂ ਚੋਰੀ ਹੁੰਦੀਆਂ।
ਹੁਣ ਚੋਰਾਂ ਨੇ ਗਲੀਆਂ ਵਿੱਚ...

ਲਾਏ ਮੀਟਰ ਚੋਰੀ ਕਰਨੇ ਸ਼ੁਰੂ ਕੀਤੇ ਹਨ ਤੇ ਉਹ ਵੀ ਚੋਰਾਂ ਦੇ ਸਮੇਂ ਦੇ ਇਕਦਮ ਉਲਟ।
ਅੱਜ ਸਾਡੀ ਗਲੀ ਦੇ ਚਾਰ ਮੀਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਚੋਰਾਂ ਨੇ। ਤਾਰਾਂ ਤਾਂ ਲੈ ਹੀ ਗਏ ਫਿਰ ਵੀ।
ਇਸਦਾ ਮਤਲਬ ਦੇਸ਼ ਦੀ ਆਰਥਿਕਤਾ ਦੀ ਹਾਲਤ ਸਹੀ ਨਹੀਂ,ਕਿਉਂਕਿ ਇਸ ਨੇ ਚੋਰਾਂ ਦਾ ਵੀ ਟਾਈਮਟੇਬਲ ਖਰਾਬ ਕੀਤਾ ਹੋਇਆ। ਕੀ ਪਤਾ ਦੋ ਸ਼ਿਫਟਾਂ ਵਿੱਚ ਹੀ ਕੰਮ ਕਰਨਾ ਪੈਂਦਾ ਹੋਵੇ ਵਿਚਾਰਿਆਂ ਨੂੰ?😀🙏
ਕਿਰਨ ਪੂਨੀਆ ਬਰਾੜ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)