More Punjabi Kahaniya  Posts
ਚੌਧਰ


ਚੌਧਰ !!!
ਚਾਹੇਂ ਕੋਈ ਕਿੰਨਾਂ ਵੀ ਸੂਝਵਾਨ ਹੋਵੇ ਪਰ ਜਦੋਂ ਆਂਢ ਗੁਆਂਢ ਦਾ ਮੁੱਦਾ ਆਉਂਦਾ, ਹਰ ਇੱਕ ਆਪਣੀ ਝੂਠੀ ਤਾਕਤ ਦਿਖਾਂਉਦਾ ਨਜ਼ਰ ਆਉਂਦਾ ਖ਼ਾਸ ਤੌਰ ਤੇ ਪਿੰਡਾਂ ਵਿੱਚ, ਮੇਰੇ ਵਰਗੇ ਨੂੰ ਘਰਵਾਲ਼ੀ ਤਾਂ ਪੁੱਛਦੀ ਨਹੀਂ, ਪਰ ਉਹ ਵੀ ਕਹਿੰਦਾ ਐਮ ਐਲ ਤਾਂ ਬੱਸ ਜੇਬ ਚ। ਇੰਝ ਹੀ, ਬਿਸ਼ਨਾਂ ਤੇ ਕਰਤਾਰਾ ਚਾਚੇ ਤਾਏ ਦੇ ਪੁੱਤ ਸੀ। ਇੱਕੋ ਪਰਿਵਾਰ ਚ ਰਹਿੰਦੇ ਹੋਣ ਕਰਕੇ ਬਚਪਨ ਤਾਂ ਸੋਹਣਾ ਕੱਢਿਆ। ਪਰ ਜਿਵੇਂ ਜਿਵੇਂ ਵੱਡੇ ਹੋਏ ਰਾਜਨੀਤੀ ਦੇ ਸੇਕ ਨੇ ਉਹਨਾਂ ਨੂੰ ਵੀ ਵਲੂੰਦਰਨਾਂ ਸ਼ੁਰੂ ਕਰ ਦਿੱਤਾ। ਜਦੋਂ ਪਹਿਲੇ ਨੇ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧ ਬਨ੍ਹਾਉਣਾ ਸ਼ੁਰੂ ਕਰਿਆ, ਉਸਦੇ ਘਰ ਗੱਡੀਆਂ ਘੁੰਮਦੀਆਂ ਦੇਖ, ਤਾਂ ਕਰਤਾਰੇ ਨੇ ਵੀ ਦੂਸਰੀ ਪਾਰਟੀ ਨਾਂ ਗੰਢ ਤੁੱਪ ਕਰਨੀ ਸ਼ੁਰੂ ਕਰ ਦਿੱਤੀ । ਉਹਨਾਂ ਦੇ ਹਿਸਾਬ ਨਾਲ ਭਾਵੇਂ ਉਹ ਰਾਜਨੀਤਿਕ ਤੌਰ ਤੇ ਉਹਨਾਂ ਦੇ ਸੰਬੰਧ ਬਣ ਰਹੇ ਸੀ, ਪਰ ਕਿਤੇ ਨਾਂ ਕਿਤੇ ਉਹਨਾਂ ਨੇ ਆਪਣੇ ਘਰੇ ਬੇਰੀ ਦਾ ਬੀਜ ਦੱਬ ਦਿੱਤਾ ਸੀ । ਜਿਵੇਂ ਜਿਵੇਂ ਇਲੈਕਸਨ ਆਉਂਦੇ ਗਏ, ਇਹਨਾਂ ਨੇ ਬੀਜ ਉੱਗਣ ਲਈ ਮੀਂਹ ਦਾ ਕੰਮ ਕੀਤਾ। ਜਿਹੜੇ ਕਿਤੇ ਇਕੱਠੇ ਹਲ੍ਹ ਚਲਾਉਂਦੇ ਸੀ ਹੁਣ ਇਕ ਦੂਜੇ ਦੀਆਂ ਜੜਾਂ ਵੱਢਣ ਲੱਗੇ। ਇਸਦਾ ਜ਼ਹਿਰ ਬੱਚਿਆ ਵਿੱਚ ਵੀ ਫੈਲਣ ਲੱਗਿਆ। ਅਸਲ ਚ, ਦੋਨੇ ਚਾਚੇ ਤਾਏ ਦਿਆਂ ਪੁੱਤਾਂ ਨੂੰ ਸੀ ਕਿ ਸਾਇਦ ਐਮ ਐਲ ਏ ਉਹਨਾਂ ਦੇ ਬੱਚਿਆ ਨੂੰ ਨੌਕਰੀਆਂ ਲਗਵਾ ਦੇਣਗੇ, ਮੇਰਾ ਪਿੰਡ ਵਿੱਚ ਸਿੱਕਾ ਚੱਲੂ ਤਾਂਹੀ ਤਾਂ ਭਰੱਪੇ ਦੀਆ ਸਰੇਆਂਮ ਧੱਜੀਆਂ ਉੱਡਣ ਲੱਗੀਆਂ । ਬੇਰੀ ਦੇ ਕੰਢੇ ਘਰ ਵਿੱਚ ਖਿੰਢਣ ਲੱਗੇ ਪਰ ਚੁਗਣ ਵਾਲਾ ਕੋਈ ਨਹੀਂ ਸੀ । ਵੋਟਾਂ, ਸਰਪੰਚੀ ਦੀਆ ਹੋਣ, ਗੁਰਦੁਆਰਾ ਕਮੇਟੀ, ਜਾਂ ਐਮ ਐਲ ਏ ਦੀਆ, ਬੱਸ ਪਾੜੇ ਦਿਨੋ ਦਿਨ ਵੱਧਦੇ...

ਗਏ, ਲੋਕ ਆਪਸੀ ਦੁਸ਼ਮਣੀ ਦੇ ਨਜ਼ਾਰੇ ਲੁੱਟਣ ਲੱਗੇ। ਜਿਸ ਇਤਫ਼ਾਕ ਦੀਆਂ ਲੋਕ ਕਦੇ ਪਿੰਡਾਂ ਵਿੱਚ ਉਦਾਹਰਨਾਂ ਦਿੰਦੇ ਸੀ, ਤੇ ਉਸ ਪਰਿਵਾਰ ਦੇ ਏਕੇ ਤੋਂ ਥਿੜਕਦੇ ਸੀ, ਅੱਜ ਉਹੀ ਮਜ਼ਾਕ ਬਣ ਗਿਆ। ਨੇਤਾ ਨੇ ਆਉਣਾਂ, ਸ਼ਰਾਬਾਂ ਦੇਣੀਆਂ, ਵੋਟਾਂ ਲੈਣੀਆਂ ਤੇ ਫੁਰ ਹੋ ਜਾਣਾਂ । ਪਰ ਇਹਨਾਂ ਭਰਾਵਾਂ ਨੇ ਸਾਰਾ ਦਿਨ -ਰਾਤ ਇੱਕ ਦੂਜੇ ਦੇ ਖ਼ਿਲਾਫ਼ ਵਿਉ ਘੋਲਣੀ। ਇਹਨਾਂ ਦੋਹਾਂ ਨੇ ਬਿਨਾਂ ਕਿਸੇ ਚੰਗੇ- ਮੰਦੇ ਉਮੀਦਵਾਰ ਨੂੰ ਦੇਖਿਆਂ ਨਾਂ ਸਿਰਫ ਪਾਰਟੀ ਪਿੱਛੇ ਹਰ ਵਾਰ ਆਪਣੇ ਹੱਥ ਵੱਢਾਏ ਸਗੋਂ ਜਾਲੀ ਵੋਟਾਂ ਭੁਗਤਾਉਣ ਲਈ ਮੁਰਦੇ ਵੀ ਉਖਾੜੇ । ਇੱਕ ਅਹਿਮ ਸਰਪੰਚੀ ਦੇ ਇਲੈਕਸਨ ਵਿੱਚ ਜਦੋਂ ਬਿਸਨੇ ਦੇ ਮੁੰਢੇ ਨੇ ਇੱਕ ਜਾਲੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਾਬ ਚ ਧੁੱਤ, ਕਰਤਾਰੇ ਦੇ ਮੁੰਡੇ ਨੇ ਸਰੀਰ ਵਿੱਚਦੀ ਤਿੰਨ- ਚਾਰ ਗੋਲ਼ੀਆਂ ਅੱਖ ਦੇ ਝਪਕੇ ਵਿੱਚਦੀ ਪਾਰ ਕਰਤੀਆਂ ।ਵੀਹ ਸਾਲ ਪਹਿਲਾਂ ਆਪਣਿਆਂ ਦੇ ਇਤਫ਼ਾਕ ਵਿੱਚ ਖੌਲਣ ਵਾਲਾ ਖੂਨ ਮਿੰਟੋ ਮਿੰਟੀ ਖੂਨੀ ਹੋ ਗਿਆ। ਅੱਜ ਦੋਨੇ ਚਚੇਰੇ ਭਰਾ, ਘਰਾਂ ਵਿੱਚ ਇਕੱਲੇ ਬੈਠੇ ਉਸ ਸਮੇਂ ਨੂੰ ਕੋਸਦੇ ਆ ਤੇ ਨਵੀਂ ਪੀੜੀ ਨੂੰ ਸਲਾਹ ਦਿੰਦੇ ਕਿ ਆਪਣੀਆਂ ਦਾ ਸਾਥ ਛੱਡ, ਚੌਧਰੀ ਬਨਣ ਦੇ ਕੁੱਤੇ ਕੰਮਾਂ ਚ ਕੁਝ ਨਹੀਂ ਪਿਆ। ਸੰਭਲ਼ਜੋ! ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ।
(ਪਤਾ ਨੀ ਕਿੰਨੇ ਘਰ ਬਿਸਨੇ ਤੇ ਕਰਤਾਰ ਦੇ ਘਰ ਵਾਂਗ ਉਝੜੇ ਨੇ। ਜੇ ਆਪਣੀ ਚੌਧਰ ਦੇ ਬਦਲੇ ਵਧੀਆਂ ਨੇਤਾ ਚੁਣੀਆਂ ਤਾਂ ਤਰੱਕੀ ਸਭ ਦੀ ਲਾਜ਼ਮ ਹੈ)
(ਅਮਰਪਾਲ ਸਿੰਘ ਬਰਾੜ ਫੀਗੋ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)