ਸਾਈਕਲ(ਅਵਤਾਰ ਸਿੰਘ ਢਿੱਲੋ)
ਯਾਦਾਂ -ਕੁਝ ਖੂਬਸੂਰਤ ਲਮਹੇ
ਪੁਰਾਣੇ ਘਰ ਦੇ ਸਾਹਮਣੇ ਨਵੀਂ ਕੋਠੀ ਬਣਦੀ ਵੇਖ,,,
ਬਸੰਤ ਕੌਰ ਨਵੇਂ ਸਮੇ ਬਾਰੇ ਸੋਚਣ ਲੱਗੀ,,,
ਦੀਪ ਦੇ ਪਿਓ ਨੇ ਕਿੰਨੀ ਮਿਹਨਤ ਨਾਲ
ਇਹ ਘਰ ਬਣਿਆਂ ਸੀ,,,,
ਤੇ ਦੀਪ ਨੇ ਨਵਾਂ ਘਰ ਬਣਾਉਣਾ ਸ਼ੁਰੂ ਕਰ ਲਿਆ,,,
ਦੀਪ ਵੀ ਕੀ ਕਰਦਾ ਨਿਆਣੇ ਵੀ ਜ਼ਿਦ ਕਰਦੇ ਸੀ
ਪਿਓ ਨਾਲ ਕੇ ਪਾਪਾ
ਸਾਨੂੰ ਨਵੀਂ ਕੋਠੀ ਬਣਾਵਾਂ ਕੇ ਦਿਓ,,,ਸਾਨੂੰ ਨਹੀਂ ਇਹ ਪਸੰਦ
ਪੁਰਾਣਾ ਜਿਹਾ ਘਰ,,,ਜਦੋਂ ਸਾਡੇ ਦੋਸਤ ਘਰੇ ਆਉਂਦੇ ਨੇ ਹੱਸਦੇ ਨੇ
ਸਾਡੇ ਘਰ ਨੂੰ ਵੇਖ ਕੇ ਕਹਿੰਦੇ ਨੇ ਤੁਹਾਡਾ ਘਰ ਪੁਰਾਣਾ ਜਿਹਾ
ਤਾਂਹ ਹੀ ਦੀਪ ਨੇ ਨਵੀਂ ਕੋਠੀ ਬਣਾਈ ਏ
ਆਪਣੇ-ਆਪ ਨਾਲ ਬੈਠੀ ਇਕੱਲੀ ਗੱਲਾਂ ਕਰ ਰਹੀ ਸੀ
ਥੋੜ੍ਹੇ ਦਿਨਾਂ ਵਿੱਚ ਕੋਠੀ ਬਣਕੇ ਤਿਆਰ ਹੋ ਗਈ
ਬਸੰਤ ਕੌਰ ਦਾ ਪੋਤਰਾਂ ਕਹਿੰਦਾ ਦਾਦੀ ਜੀ
ਮੈ ਸਵੇਰੇ ਆਪਣਾ ਤੇ ਤੁਹਾਡਾ ਸਮਾਨ ਨਵੀਂ ਕੋਠੀ ਵਿੱਚ ਰੱਖ ਦੇਣਾ ,,,
ਪਾਪਾ ਹੁਣੀ ਆਪਣਾ ਸਮਾਨ ਆਪੇ
ਰੱਖਣਗੇ,,,ਮੈ ਤੁਹਾਡਾ ਰੂਮ ਵੀ ਤਿਆਰ ਕਰ ਦੇਣਾ
ਬਸੰਤ ਕੌਰ ਅੱਗੋ ਕਹਿੰਦੀ ਪੁੱਤ ਜਿਵੇਂ ਮਰਜ਼ੀ ਕਰੋ,,,
ਮੈ ਤਾਂ ਸੋਣਾ ਵਾ
ਮੰਜੀ ਇੱਥੇ ਹੋਵੇ ਜਾਂ ਉੱਥੇ
ਅੱਗਲੇ ਦਿਨ ਬਸੰਤ ਕੌਰ ਦਾ ਪੋਤਰਾਂ ਪੁਰਾਣੇ ਘਰ ਚੋ ਸਾਰਾਂ ਸਮਾਨ
ਨਵੇ ਘਰ ਵਿਚ ਰੱਖਣ ਲੱਗ ਗਿਆ!,,,,,,
ਇਕ-ਇਕ ਕਰਕੇ ਕਮਰਿਆ ਚੋ ਨਵਾਂ ਨਵਾਂ ਸਮਾਨ ਨਵੇ ਘਰੇ ਲੈ ਕੇ ਜਾਈ ਜਾਣ!ਪੋਤਰੇ ਨੇ ਆਪਣੇ ਕਮਰੇ ਦਾ...
ਸਾਰਾ ਸਮਾਨ ਰੱਖ ਕੇ,,,
ਦਾਦੀ ਨੂੰ ਕਿਹਾ,,, ਬੇਬੇ ਮੈ ਹੁਣ ਤੁਹਾਡਾਂ ਸਮਾਨ ਵੀ ਨਵੇ ਘਰੇ ਛੱਡ ਆਉਂਦਾ ਵਾਂ ,,,ਜਰੂਰੀ ਜਰੂਰੀ ਸਮਾਨ ਨਵੀਂ ਕੋਠੀ ਵਿੱਚ ਛੱਡ ਕੇ,,,
ਜਿਹੜਾ ਪੁਰਾਣਾਂ ਬੇਕਾਰ(ਕਬਾੜ) ਸੀ ਉਹ ਕੱਢਣ ਲੱਗ ਗਿਆਂ!
ਵੇਖਦਾਂ ਚਾਂਦਰ ਹੇਠ ਇਕ ਟੁੱਟਾਂ ਜਿਹਾਂ ਸਾਈਕਲ ਸੀ!
ਸਾਈਕਲ ਵੇਖ ਕੇ ਹੱਸਣ ਲੱਗ ਗਿਆ ਤੇ
ਕਹਿੰਦਾ ਦਾਦੀ ਇਹ ਕਬਾੜ ਨੂੰ ਕਿਵੇ ਚਾਂਦਰ ਹੇਠ ਲਿਕਾਉਇਆਂ ਤੁਸਾਂ?
ਉਸੇ ਵੇਲੇ ਬਸੰਤ ਕੌਰ ਬੋਲੀ ,,,ਨਾਂ ਵੇ ਮੇਰੇ ਚੰਨ ਇਹ ਕਬਾੜ ਨਹੀ
ਇਹ ਨਿਸ਼ਾਨੀ ਏ ਮੇਰੇ ਪਿਉ ਦੀ ਦਿੱਤੀ!
ਮੇਰੇ ਦਾਜ ਚ ਆਇਆਂ ਸੀ ਤੇ ਤੇਰਾ ਦਾਦਾ ਇਸੇ ਸਾਈਕਲ ਤੇ ਨੋਕਰੀ ਤੇ ਜਾਦਾਂ ਸੀ ਤੇਰੇ ਪਿਉ ਨੂੰ ਇਸੇ ਤੇ ਸਕੂਲ ਛੱਡਕੇ ਆਉਦਾਂ ਸੀ!ਤੇਰੇ ਲਈ ਇਹ ਭਾਵੇ ਕਬਾੜ ਏ ਪਰ ਮੇਰੀਆਂ ਕਿੰਨੀਆਂ ਯਾਦਾਂ ਜੁੜੀਆਂ ਇਸ ਸਾਈਕਲ ਨਾਲ!
ਮੇਰੇ ਮਰਨ ਪਿੱਛੋ ਜਦੋ ਮਰਜੀ ਕਬਾੜ ਕਹਿ ਕੇ ਵੇਚ ਦਿਉ!
ਵੇ ਮੇਰੇ ਜਿਉਦਿਆਂ ਜੀਅ ਮੇਰੀਆ ਯਾਂਦਾ ਨਾ ਵੇਚਿਓ🙏ਅਵਤਾਰ ਸਿੰਘ ਢਿੱਲੋ
ਸਾਡੇ ਲਈ ਘਰ ਕੋਈ ਪੁਰਾਣੀ ਚੀਜ ਬੇਕਾਰ ਜਾਂ ਕਬਾੜ ਹੋ ਸਕਦੀ
ਪਰ ਸਾਡਿਆਂ ਵੱਡਿਆ ਦੀਆਂ ਜਰੂਰ ਬਹੁਤ
ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਉਹਨਾ ਚੀਜ਼ਾਂ ਨਾਲ
Access our app on your mobile device for a better experience!