More Punjabi Kahaniya  Posts
ਗਊਸਾ਼ਲਾ


ਗਊਸ਼ਾਲਾ

‘ ਜੀ ਥੋਨੂੰ ਯਾਦ ਹੈ ਨਾ, ਅੱਜ ਜਨਮ ਅਸ਼ਟਮੀ ਹੈ ਤੇ ਆਪਾ ਸ਼ਾਮ ਨੂੰ ਗਊਸ਼ਾਲਾ ਜਾਣਾ ਤੇ ਗਾਵਾਂ ਨੂੰ ਚਾਰਾ ਖਵਾਉਣਾ। ਚਾਰਾ ਖਵਾ ਕੇ ਆਪਾ ਥੋੜਾ ਚਿਰ ਰੁਕ ਕੇ ਗਾਵਾਂ ਦੀ ਸੇਵਾ ਵੀ ਕਰਾਗੇ। ਕਹਿੰਦੇ ਨੇ ਕਿ ਜਨਮ ਅਸ਼ਟਮੀ ਤੇ ਗਾਵਾਂ ਦੀ ਸੇਵਾ ਕਰਨ ਨਾਲ ਬੜਾ ਪੁੰਨ ਲੱਗਦਾ।” ਰੀਤੂ ਨੇ ਘਰ ਆਉਂਦੇ ਹੀ ਆਪਣੇ ਪਤੀ ਰਾਜ ਨੂੰ ਕਿਹਾ।

” ਹਾਂ- ਹਾਂ ਯਾਦ ਹੈ, ਹੋਰ ਕਿੰਨੀ ਵਾਰ ਆਖੇਗੀ।” ਰਾਜ ਨੇ ਹੱਥ ਧੋਂਦਿਆਂ ਥੋੜਾ ਤੇਜੀ ਨਾਲ ਕਿਹਾ।

ਇੰਨੇ ਨੂੰ ਦੋ ਆਵਾਰਾ ਫਿਰਦੀਆਂ ਗਾਵਾਂ ਰੀਤੂ ਦੇ ਗੁਆਢੀਂ ਗੁਪਤਾ ਜੀ ਦੁਆਰਾ ਜਾਨਵਰਾਂ ਦੇ ਪੀਣ ਲਈ ਰੱਖੇ ਪਾਣੀ ਦੇ ਬਰਤਨ ਵਿਚੋਂ ਪਾਣੀ ਪੀਣ ਲੱਗੀਆ।

‘ਹਜ਼ਾਰ ਵਾਰ ਕਹਿ ਚੁੱਕੀ ਹਾਂ ਗੁਪਤਾ ਜੀ ਦੀ ਪਤਨੀ...

ਨੂੰ ਵੀ ਇਹ ਪਾਣੀ ਦਾ ਬਰਤਨ ਨਾ ਰੱਖਿਆ ਕਰੋ। ਜਾਨਵਰ ਪਾਣੀ ਪੀਣ ਆਉਂਦੇ ਨੇ ਤਾਂ ਸਾਰੇ ਦਰਵਾਜੇ ਅੱਗੇ ਗੰਦਗੀ ਕਰ ਜਾਂਦੇ ਨੇ। ਸਾਰਾ ਦਿਨ ਮੈਨੂੰ ਸਾਫ਼- ਸਫਾਈ ਕਰਨੀ ਪੈਂਦੀ ਹੈ ਪਰ ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ।” ਗੁੱਸੇ ਵਿੱਚ ਬੋਲਦੀ ਹੋਈ ਰੀਤੂ ਡੰਡਾ ਲੈ ਕੇ ਗਾਵਾਂ ਨੂੰ ਪਰਾ ਹਟਾਉਣ ਲੱਗੀ।

ਉਸਦਾ ਪਤੀ ਰਾਜ ਸਾਰਾ ਕੁਝ ਦੇਖਦਾ ਹੋਇਆ ਗਊਸ਼ਾਲਾ ਦੀਆ ਗਾਵਾਂ ਤੇ ਇੰਨਾ ਗਾਵਾਂ ਵਿੱਚ ਅੰਤਰ ਲੱਭ ਰਿਹਾ ਸੀ।
——– ਕੰਚਨ ਬਾਂਸਲ

...
...



Related Posts

Leave a Reply

Your email address will not be published. Required fields are marked *

One Comment on “ਗਊਸਾ਼ਲਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)