ਘੁਟਨ
“ਜਾਹ, ਜਾ ਕੇ ਕੱਪੜਾ ਲਿਆ ਤੇ ਕਾਰ ਸਾਫ਼ ਕਰਕੇ, ਗਾਹਕ ਨੂੰ ਦੇ, ਕੀ ਵੇਖੀ ਜਾਂਦਾ ਹੈ, ਫਿਰ ਤੇਰੀ ਮਾਂ ਨੇ ਆ ਕੇ ਤਰਲੇ ਕਰਨੇ ਹਨ, ਕਿ ਇਸ ਨੂੰ ਕੰਮ ਤੋਂ ਨਾ ਹਟਾਓ।” ਖਿਡੌਣਿਆਂ ਦੀ ਦੁਕਾਨ ਦੇ ਮਾਲਕ ਨੇ ਰੋਹਨ ਨੂੰ ਦੱਬਕਦਿਆ ਹੋਇਆ ਕਿਹਾ, ਰੋਹਨ ਅੱਠ-ਨੌਂ ਸਾਲ ਦਾ ਲੜਕਾ ਸੀ ਜੋ ਪਿਤਾ ਦੀ ਮੌਤ ਤੋਂ ਬਾਅਦ ਪੜ੍ਹਨੋਂ ਹੱਟ ਗਿਆ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਆਪਣੇ ਮਾਲਕ ਦੇ ਦੋਸਤ ਦੀ ਖਿਡੌਣਿਆਂ ਦੀ ਦੁਕਾਨ ਤੇ ਕੰਮ ਉੱਤੇ ਲਗਵਾਇਆ ਸੀ। ਘਰ ਦੀ ਗਰੀਬੀ ਅਤੇ ਦੋ ਜੌੜੀਆਂ ਭੈਣਾਂ ਦੀ ਬਿਮਾਰੀ ਕਾਰਨ ਉਹ ਆਪਣੀ ਮਾਂ ਦੀ ਆਰਥਿਕ ਮਦਦ ਕਰਨ ਲਈ ਕੰਮ ਤੇ ਲੱਗ ਗਿਆ ਸੀ । ਪਰ ਅਸਲ ਵਿੱਚ ਰੋਹਨ ਦੀ ਤਾਂ ਅਜੇ ਖੇਡਣ-ਮੱਲ੍ਹਣ ਦੀ ਉਮਰ ਸੀ । ਉਹ ਅਕਸਰ ਗਾਹਕਾਂ ਨੂੰ ਖਿਡਾਉਣੇ ਦਿਖਾਉਂਦਾ ਹੋਇਆ ਖੁਦ ਵੀ ਉਹਨਾਂ ਖਿਡਾਉਣਿਆਂ...
ਵਿੱਚ ਗੁਆਚ ਜਾਂਦਾ ਸੀ ਅਤੇ ਖਿਡਾਉਣੇ ਖ਼ਰੀਦਣ ਆਏ ਗਾਹਕ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਤੇ ਹਾਵ- ਭਾਵ ਵਿੱਚ ਅਚੇਤਨ ਹੀ ਗੁਆਚ ਜਾਂਦਾ ਤੇ ਅਕਸਰ ਉਸ ਨੂੰ ਕੋਈ ਸੁੱਧ-ਬੁੱਧ ਨਾ ਰਹਿੰਦੀ ਕਿ ਉਹ ਇਸ ਦੁਕਾਨ ਵਿੱਚ ਇੱਕ ਕਾਮਾ ਹੈ । ਖਿਡੌਣਿਆਂ ਦੀ ਰੰਗਤ ਤੇ ਵੰਨ-ਸੁਵੰਨਤਾ ਉਸ ਨੂੰ ਏਨੀ ਪ੍ਰਭਾਵਿਤ ਕਰਦੀ ਸੀ ਕਿ ਉਸ ਨੂੰ ਆਪਣੇ ਮਾਲਕ ਦੀ ਆਵਾਜ਼ ਵੀ ਨਹੀਂ ਸੀ ਸੁਣਦੀ । ਮਾਲਕ ਵੱਲੋਂ ਚੀਕ ਕੇ ਮਾਰੀ ਆਵਾਜ਼ ਉਸ ਦੀ ਰੰਗੀਨ ਸੁਪਨ ਦੁਨੀਆ ਨੂੰ ਤਹਿਸ-ਨਹਿਸ ਕਰ ਦਿੰਦੀ ਅਤੇ ਉਹ ਫੇਰ ਘੁਟਨ ਦੇ ਹਾਲਾਤ ਦਾ ਸ਼ਿਕਾਰ ਹੋ ਜਾਂਦਾ ।
Submitted By:- ਗੁਲਬਦਨ ਸਿੰਘ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸਮਾਜ ਵਿਚ ਮੈਂ ਅਕਸਰ ਵੇਖਿਆ, ਬਿਨਾਂ ਸਿਰ ਦੇ ਸਾਈਂ ਦੇ ਵੀ ਮਾਵਾਂ ਆਪਣੇ ਬੱਚਿਆਂ ਨੂੰ ਪਾਲ ਲੈਂਦੀਆਂ ਨੇ। ਜੇਕਰ ਮਾਵਾਂ ਇਹ ਕੰਮ ਕਰ ਸਕਦੀਆਂ ਨੇ, ਤਾਂ ਮੈਂ ਬਾਪ ਹੋਕੇ ਕਿਓਂ ਨਹੀ ਕਰ ਸਕਦਾ। ਮੈਂ ਵੀ ਸਿਮਰਨ ਦੇ ਜਾਣ ਤੋਂ ਬਾਅਦ, ਇਹ ਪ੍ਰਣ ਲੈ ਲਿਆ ਸੀ ਕਿ ‘ਕਰਨ’ ਨੂੰ ਮੈਂ, ਬਾਪ Continue Reading »
ਧੀ ਰਾਣੋ ਦਾ ਫੋਨ ਆਉਣ ਤੇ ਮਨਜੀਤ ਕੌਰ ਬਹੁਤ ਖੁਸ਼ ਸੀ । ਸ਼ਾਮ ਛੇ ਕੁ ਵਜੇ ਘੰਟੀ ਵੱਜੀ ਤੇ ਮੋਬਾਈਲ ਦੀ ਸਕਰੀਨ ਤੇ ਰਾਣੋ ਪੁੱਤਰ ਲਿਖਿਆ ਵੇਖ ਕੇ ਮੰਨੋ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਸੀ । ਦੋ ਮਹੀਨੇ ਪਹਿਲਾਂ ਰਾਣੋ ਦਾ ਵਿਆਹ ਬੜੇ ਧੂਮ ਧੜੱਕੇ ਨਾਲ ਕੀਤਾ ਸੀ ਤੇ Continue Reading »
ਰਮਨ ਨੇ ਕਾਨਵੈਂਟ ਸਕੂਲ ਚੋ ਦਸਵੀ ਕਰਨ ਤੋ ਬਾਅਦ ਨੇੜੇ ਦੇ ਪਿੰਡ ਚੋ ਗਿਆਰਵੀ ਕਲਾਸ ਮੈਡੀਕਲ ਨਾਲ ਕਰਨ ਦੀ ਸੋਚੀ ਤੇ ਉਹ ਨੇੜੇ ਦੇ ਪਿੰਡ ਦੇ ਸਕੂਲ ਵਿੱਚ ਦਾਖਲਾ ਕਰਵਾ ਆਇਆ ਪਿੰਡ ਦਾ ਸਕੂਲ ਕਾਨਵੈਂਟ ਸਕੂਲ ਵਾਗ ਹੀ ਵਧਿਆ ਤੇ ਚੰਗੇ ਸਟਾਫ ਹੋਣ ਕਰਕੇ ਇਲਾਕੇ ਵਿੱਚ ਇੱਕੋ ਇੱਕ ਸਰਕਾਰੀ ਸਕੂਲ Continue Reading »
ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” “ਆਹੋ! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ । ਇਧਰ ਉਧਰ ਵੇਖ ਜਗੀਰੋ ਨੇ ਪੁੱਛ ਹੀ ਲਿਆ , ” ਕੁੱੜੇ ਤੇਰੀ ਬੇਬੇ ਕਿਤੇ ਨਹੀਂ ਦਿਸਦੀ।” ” ਉਹ ਹਵੇਲੀ Continue Reading »
ਅੱਗੇ ਸੈਰ ਨੂੰ ਸ਼ਾਮੀਂ ਪੰਜ ਵਜੇ ਨਿਕਲਿਆ ਕਰਦਾ ਸੀ ਪਰ ਉਸ ਦਿਨ ਤਿੰਨ ਵਜੇ ਹੀ ਜਾ ਬੇਂਚ ਮੱਲ ਲਿਆ.. ਬੈਠਦਿਆਂ ਹੀ ਦਿਮਾਗ ਵਿਚ ਪੁੱਠੇ ਸਿਧੇ ਖਿਆਲ ਭਾਰੂ ਹੋਣੇ ਸ਼ੁਰੂ ਹੋ ਗਏ.. ਬੇਟੇ ਦਾ ਬਚਪਨ ਦਿਮਾਗ ਵਿਚ ਘੁੰਮਣਾ ਸ਼ੁਰੂ ਹੋ ਗਿਆ.. ਨਿੱਕਾ ਜਿਹਾ ਮੂੰਹੋਂ ਗੱਲ ਬਾਅਦ ਵਿਚ ਕੱਢਿਆ ਕਰਦਾ ਤੇ ਚੀਜ Continue Reading »
ਵੀਹ-ਪੰਝੀ ਸਾਲ ਪੂਰਾਣੀ ਗੱਲ ਹੈ.. ਦੁਆਬ ਕਾਲਜ ਪੜ੍ਹਦੀ ਇੱਕ ਮੁਟਿਆਰ ਦਾ ਰਿਸ਼ਤਾ ਆਸਟਰੀਆ ਨਾਂਮੀ ਮੁਲਖ ਵਿਚ ਹੋ ਗਿਆ! ਹੋਣ ਵਾਲੇ ਸੁਪਨਿਆਂ ਦੇ ਸ਼ਹਿਜ਼ਾਦੇ ਦੀ ਇੱਕ ਰੇਸਟੌਰੈਂਟ ਵਿਚ ਕਿਸੇ ਆਪਣੇ ਨਾਲ ਹੀ ਅਧੋ-ਅੱਧ ਦੀ ਭਾਈਵਾਲੀ ਸੀ ! ਵਿਆਹ ਮਗਰੋਂ ਜਦੋਂ ਏਅਰਪੋਰਟ ਤੇ ਉੱਤਰੀ ਤਾਂ ਅੱਗੋਂ ਲੈਣ ਆਏ ਘਰਵਾਲੇ ਦੇ ਨਾਲ ਖਲੋਤੇ Continue Reading »
ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ.. ਕਿੰਨਾ ਕਿੰਨਾ ਚਿਰ ਸ਼ੀਸ਼ੇ ਅੱਗੇ ਆਪਣੇ ਲੰਮੇ ਵਾਲ ਨਿਹਾਰਦੀ ਰਹਿੰਦੀ..ਹੁੰਦੀਆਂ ਸਿਫਤਾਂ ਅਤੇ ਮਿਲਦੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..! ਨਿੱਕੇ ਹੁੰਦਿਆਂ ਕਿੰਨੇ ਸਾਰੇ ਔੜ-ਪੌੜ ਕਰਨ ਮਗਰੋਂ ਲੱਸੀ ਨਾਲ ਨੁਹਾ ਕੇ ਫੇਰ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ Continue Reading »
(ਇਕ ਚੁੱਪ ਸੌ ਸੁੱਖ) ਬਚਪਨ ਜੌ ਕਿ ਹਰ ਕਿਸੇ ਦਾ ਬਹੁਤ ਪਿਆਰ ਨਾਲ ਬੀਤ ਦਾ ਹੈ। ਪਰ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤੇ ਰੌਣੇਂ ਤੇ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਨਿਕਲ ਨਾ। ਮੈਂ ਮੇਰੀ ਮਾਂ ਜਿਧਰ ਅਸੀਂ ਬਹੁਤ ਸ਼ਾਂਤ ਸੁਭਾਅ ਦੇ ਸੀ, ਓਧਰ ਮੇਰਾ ਬਾਪੂ ਬਹੁਤ ਕੱਭੇ ਸੁਭਾਅ ਦਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Gagan
ਬਹੁਤ ਸਾਰੇ ਜਜ਼ਬਾਤ…..😞