More Punjabi Kahaniya  Posts
ਇਕ ਚੁੱਪ ਸੌ ਸੁੱਖ


(ਇਕ ਚੁੱਪ ਸੌ ਸੁੱਖ)

ਬਚਪਨ ਜੌ ਕਿ ਹਰ ਕਿਸੇ ਦਾ ਬਹੁਤ ਪਿਆਰ ਨਾਲ ਬੀਤ ਦਾ ਹੈ।
ਪਰ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤੇ ਰੌਣੇਂ ਤੇ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਨਿਕਲ ਨਾ।
ਮੈਂ ਮੇਰੀ ਮਾਂ ਜਿਧਰ ਅਸੀਂ ਬਹੁਤ ਸ਼ਾਂਤ  ਸੁਭਾਅ ਦੇ ਸੀ, ਓਧਰ ਮੇਰਾ ਬਾਪੂ ਬਹੁਤ ਕੱਭੇ  ਸੁਭਾਅ ਦਾ ਸੀ। ਮੈਂ ਕਦੀ ਵੀ ਆਪਣੇ ਬਾਪੂ ਦੇ ਹੁੰਦੇ ਬਾਹਰ ਬੱਚਿਆ ਨਾਲ ਖੇਡਣ ਨਹੀਂ ਗਿਆ। ਮੇਰਾ ਬਾਪੂ ਜਦ ਸ਼ਰਾਬ ਪਿਕੇ ਆਉਂਦਾ ਸੀ। ਤਾਂ ਮੇਰੀ ਮਾਂ ਨੂੰ ਬਹੁਤ ਭੱਦੇ ਸ਼ਬਦ ਬੋਲਦਾ, ‘ਤੇ ਕੁੱਟ ਮਾਰ ਵੀ ਕਰਦਾ ਸੀ। ਜੌ ਕਿ ਮੈਂ ਬਚਪਨ ਤੋਂ ਵੇਖਦਾ ਆ ਰਿਹਾ ਸੀ। ਕਦੀ ਤੇ ਬਾਪੂ ਮੈਂਨੂੰ ਵੀ ਬਹੁਤ ਮਰਦਾ ਸੀ। ਏਸੇ ਡਰ ਨਾਲ ਮੇਰਾ ਚਿਹਰਾ ਹਮੇਸ਼ਾ ਡਰਿਆ ਤੇ ਸਹਿਮਿਆ ਰਹਿੰਦਾ ਸੀ।
ਬਚਪਨ ਬੀਤ ਜਾਣ ਤੋਂ ਬਾਅਦ (ਸਕੂਲ) ਤੋਂ  ਫਿਰ ਮੈਂ ਆਪਣਾ ਰੁੱਖ ਕਾਲਜ਼ ਵੱਲ ਨੂੰ ਕਰ ਲਿਆ। ਹੁਣ ਮੇਰਾ ਬਚਪਨ ਬੀਤ ਚੁੱਕਾ ਸੀ। ਤੇ ਮੇਰੀ ਜਵਾਨੀ ਦੀ ਸ਼ੁਰੂਆਤ ਹੋ ਚੁੱਕੀ ਸੀ। ਮੈਂ ਸੋਚਦਾ ਸੀ ਹੁਣ ਬਾਪੂ ਨੂੰ ਅਕਲ ਆਜੇਗੀ, ਪਰ ਨਹੀਂ ਕੁੱਝ ਲੋਕ ਮੁੱਢ ਤੋਂ ਵਿਗੜੇ ਕਦੀ ਨਹੀਂ ਸੁਧਰ ਦੇ।
ਅੱਜ ਕਾਲਜ਼ ਵਿਚ ਮੈਂਨੂੰ ਪੂਰੇ ਦੋ ਮਹੀਨੇ ਹੋ ਗਏ। ਕਾਲਜ਼ ਤੋ ਘਰ ਆਇਆ।

ਮਾਂ – ਆ ਗਿਆ ਨਿਰਵੈਲ ਪੁੱਤ…?”

ਨਿਰਵੈਲ – ਹਾਂਜੀ ਬੇਬੇ.. ਬਹੁਤ ਭੁੱਖ ਲੱਗੀ ਹੈ।”

ਮਾਂ – ਚੰਗਾ ਪੁੱਤ ਤੂੰ ਬੈਠ ਮੈਂ ਹੁਣੇ ਰੋਟੀ ਪਾਕੇ ਦੇਂਦੀ ਹਾਂ। ”

ਬਾਪੂ- ਆਹੋ ਦੇ ਏਨੂੰ ਰੋਟੀ ਪਾਕੇ ਬੜਾ ਹੱਲ  ਜੌਕੇ ਆਇਆ ਵਾ।

ਬਾਪੂ ਦੀ ਚਿੱੜ – ਚਿੱੜ ਦੀ ਜਿੱਦਾਂ ਮੈਂਨੂੰ ਤੇ ਮੇਰੀ ਬੇਬੇ ਨੂੰ ਆਦਤ ਪੈ ਗਈ ਸੀ, ਮੈਂ ਚੁੱਪ – ਚਾਪ ਰੋਟੀ ਖਾ ਖੇਤਾਂ ਨੂੰ ਵੇਖਣ  ਤੁਰ ਗਿਆ।
ਰਾਸਤੇ ਵਿਚ ” ਛਿੰਦਾ ਚਾਚਾ ਤੇ ਚਾਚੀ ਮਿਲੇ ਪੁੱਛਣ ਲੱਗੇ- “ਭਾਬੀ ਦਾ ਤੇ ਭਾਉ ਦਾ ਕੀ ਹਾਲ ਹੈ, ਨਿਰਵੈਲ ਹੁਣ… ਕੇ ਹਾਲੇ ਵੀ ਸ਼ਰਾਬ ਪਿਕੇ ਭਾਬੀ ਨਾਲ ਕੁੱਟਮਾਰ ਕਰਦਾ.. ? ਅਸੀਂ ਤੇ ਪੁੱਤ ਤੇਰੇ ਜਮੰਣ ਤੋ ਪਹਿਲਾਂ ਹੀ ਵੇਖਦੇ ਆ ਰਹੇ  ਹਾਂ ਤੂੰ ਛੋਟਾ ਸੀ ਤੇਰੀ ਬੇਬੇ ਨੂੰ ਭਾਉ ਮਾਰਨ ਲਈ ਵਧਿਆ ਤਾਂ ਮੈਂ ਵਿਚ ਆ ਗਿਆ.. ਉਦੋਂ ਉਸਨੇ ਕਿਹਾ ਦੁਬਾਰਾ ਸਾਡੇ ਘਰ ਜਾਂ ਘਰ ਦੇ ਮਸਲੇ ਵਿਚ ਨਾ ਆਈ.. ਅਸੀਂ ਫੇਰ ਆਂਉਣਾ ਜਾਣਾ ਹੀ ਘੱਟ ਕਰਤਾ.. ਚੱਲ ਏ ਛੱਡ ਦਸ ਤੇਰੀ ਪੜ੍ਹਾਈ ਕਿੱਦਾਂ ਚੱਲ ਰਹੀ, ਸੁਣਿਆ ਅੱਜ ਕੱਲ ਕਾਲਜ਼ ਜਾਣ ਲੱਗ ਗਿਆ।”

“ਬਹੁਤ  ਵਧੀਆ ਚੱਲ ਰਹੀ ਚਾਚਾ ਜੀ ਪਰ ਬਾਪੂ ਬਹੁਤ ਬੋਲਦਾ ਕਿ ਪੜਕੇ ਕਿ ਕਰਨਾ ਖੇਤਾਂ ਵਿਚ ਕੰਮ ਕਰਇਆ ਕਰ ਪੜਾਈ ਤੋ ਬਾਅਦ ਜੱਟਾਂ ਦੇ ਪੁੱਤ ਖੇਤਾਂ ਵਿਚ ਹੀ ਕੰਮ ਕਰਦੇ। “ਤੇ ਪਹਿਲਾਂ ਹੀ ਕਾਰਲੋ..।” ਏਦਾਂ ਬੋਲਦਾ ਚਾਚਾ ਜੀ ਅਗੋਂ ਬਾਪੂ “ਮੈਂ ਕਿਹਾ।”
ਚੱਲ ਕੋਈ ਨਾ ਨਿਰਵੈਲ, ਪੁੱਤ…” ਚਾਚਾ ਜੀ ਨੇ ਕਿਹਾ। ”
ਗੱਲ ਖ਼ਤਮ ਹੋਣ ਤੋਂ ਬਾਅਦ ਚਾਚਾ/ਚਾਚੀ ਜੀ ਆਪਣੇ ਰਾਹ ਚਲੇ ਗਏ… ਤੇ ਮੈਂ ਆਪਣੇ ਖੇਤਾਂ ਵੱਲ।
ਕੰਮ ਕਾਰ ਚੰਗਾ ਹੋਣ ਕਰਕੇ ਮੈਂਨੂੰ ਤੇ ਮੇਰੀ ਬੇਬੇ ਨੂੰ ਕੁਝ ਲੋਕਾਂ ਨੇ ਗ਼ਲਤ ਰਾਹੇ ਪਾ ਦਿੱਤਾ। ਜਿਵੇਂ ਕਿ ਪਾਖੰਡੀ ਬਾਬੇ, ਦੇਸੀ ਦਵਾਈਆਂ ਤੇ ਅੰਗਰੇਜ਼ੀ ਦਵਾਈਆਂ, ਵੀ ਚੋਰੀ ਦੇਕੇ ਵੇਖ ਲਈਆਂ। ਪਰ ਬਾਪੂ ਜੀ ਨੂੰ ਕੋਈ ਅਸਰ ਨਾ ਹੋਇਆ। ਅਨੇਕਾਂ ਪਰਿਆਸ ਕਰਨ ਤੋ ਬਾਅਦ ਮੈਂ ਤੇ ਮੇਰੀ ਬੇਬੇ ਹਾਰ – ਹੰਭ ਕੇ ਬੈਠ ਗਏ ਕਿਉਂਕਿ ਬਾਪੂ ਜੀ ਹੁਣ ਹੋਰ ਜਿਆਦਾ ਤੰਗ ਕਰਨ ਲੱਗੇ ਸੀ। ਇਕ ਦਿਨ ਸਾਡੇ ਘਰ ਗੁਰਦੁਆਰਾ ਸਾਹਿਬ ਵਾਲੇ  ਬਾਬਾ ਜੀ ਆਏ,” ਉਹ ਗੁਰਪੁਰਬ ਦੀ ਸੇਵਾ ਲਈ ਗਰਾਹੀ ਕਰਦੇ ਪਏ ਸੀ।”
ਮੈਂ ਕਾਲਜ਼ ਸੀ ਮੇਰੀ ਬੇਬੇ ਨਾਲ ਬਾਪੂ  ਕੁੱਟਮਾਰ ਕਰਕੇ ਬਾਹਰ ਚਲਾ ਗਿਆ।

ਬਾਬਾ ਜੀ- ” ਧੀਏ ਸੇਵਾ ਪਾਦੇ।”( ਗੈਟ ਖੜਕਾ ਬੋਲੇ)

ਬੇਬੇ ਬਿਚਾਰੀ ਦੇ ਖਿਲਰੇ ਵਾਲ ਤੇ ਅੱਖਾਂ ਵਿੱਚੋ ਅੱਥਰੂ  ਵਗਣ  ਦੇ ਨਿਸ਼ਾਨ ਚਿਹਰੇ ਤੇ ਪਏ ਹੋਏ ਸੀ। ਬੇਬੇ ਘਰੋਂ ਥੋੜ੍ਹਾ ਆਟਾ ਤੇ ਮਾਇਆ ਲੈਕੇ ਆਈ ‘ਤੇ ਬੋਲੀ…. ।”

ਬੇਬੇ – ਆਹ.. ਲਵੋ  ਬਾਬਾ  ਜੀ ਸਾਡੇ ਕੋਲੋਂ ਛੋਟੀ ਜਿਹੀ ਸੇਵਾ ਮਾਇਆ ਘੱਟ ਹੈ ਮੈਂ ਹੋਰ ਭੇਜ ਦੇਵਾਂਗੀ  ਨਿਰਵੈਲ ਕੋਲੋਂ ..। (ਉਦਾਸ ਜਿਹੀ ਹੋ ਬੋਲੀ)

ਬਾਬਾ ਜੀ  -ਕੋਈ ਨਾ ਧੀਏ..। ਕਿ ਗੱਲ ਤੂੰ ਏਨੀ ਉਦਾਸ ਕਿਉੰ ਹੈ ਪੁੱਤ ? (ਖੁਸ਼ੀ, ਪਿਆਰ, ਹਮਦਰਦੀ ਵਿਚ ਪੁੱਛਣ ਲੱਗੇ )

ਬੇਬੇ – ਕਿ ਦਸਾਂ ਬਾਬਾ ਜੀ ਅੱਜ ਫੇਰ ਨਿਰਵੈਲ ਦਾ ਬਾਪੂ ਮੇਰੇ ਨਾਲ ਕੁੱਟਮਾਰ ਕਰਕੇ  ਸ਼ਰਾਬ ਪੀਣ ਚਲਾ ਗਿਆ ਮੈਂ ਏਨਾ ਹੀ ਕਿਹਾ ਸੀ ਕਿ ਦਿਨੇ ਨਾ ਪੀਆ ਕਰੋ ਮੇਰੇ ਰੋਕਣ ਤੇ ਮੇਰਾ ਆਹ! ਹਾਲ ਕਰ ਦਿੱਤਾ। ਅਸੀਂ ਬਹੁਤ  ਪਾਪੱੜ ਵੇਲੇ ਪਰ ਉਹ ਟੱਸ ਤੋ ਮੱਸ ਨਾ ਹੋਇਆ।

ਬਾਬਾ ਜੀ – ਪੁੱਤ ਕਿ, ਕੀ ਪਾਪੱੜ ਵੇਲੇ ਤੂੰ…. ?”

ਬੇਬੇ – ਆਹੀ ਸਿਆਣੇ, ਤੇ ਦਵਾਈਆਂ ਦਾਰੂਆਂ ਤੇ ਮੈਂ ਤੇ ਮੇਰੇ ਪੁੱਤ ਨੇ ਬਹੁਤ  ਧੱਕੇ ਖਾਦੇ ਨਾਲੇ ਪੈਸੇ ਬਰਬਾਦ ਕੀਤੇ। ਹੁਣ ਤੇ ਕਈ ਵਾਰ ਲੱਗਦਾ ਆਪਣੀ ਜਾਨ ਹੀ ਦੇਦਾ  ਤੇ ਸਾਰਾ ਕੁਝ ਖ਼ਤਮ ਹੌਜੇ, ਪਰ ਫੇਰ ਮੈਂਨੂੰ ਮੇਰੇ ਪੁੱਤ ਦਾ ਖਿਆਲ ਆਉਂਦਾ ਕਿ ਮੇਰੇ ਬਾਅਦ ਉਹਨੂੰ ਕੌਣ ਪੁੱਛੇਗਾ, ਬਸ ਏਨਾਂ ਸੋਚ ਮੈਂ ਚੁੱਪ ਰਹਿਣਾ ਠੀਕ ਸਮਝਦੀ ਹਾਂ।

ਬਾਬਾ ਜੀ –  ਪੁੱਤ ਜੇ ਏਨਾਂ ਕੁਝ ਕਰ ਲਿਆ, ‘ਤੇ ਇਕ ਕੰਮ ਹੋਰ ਕਰਲਾ। “(ਉਮੀਦ  ਜਗਾਉਂਦੇ  ਹੋਏ ਬੋਲੇ)

ਬੇਬੇ – ਕਿ ਬਾਬਾ ਜੀ…..?

ਬਾਬਾ ਜੀ –...

ਧੀਏ ਆਪਣੇ ਪੁੱਤ ਨੂੰ ਨਾਲ ਲੈਕੇ ਰੋਜ਼ ਗੁਰੂ ਘਰ ਜਾਇਆ ਕਰ, ਨਾਲੇ ਗੁਰੂ ਦੀ ਬਾਣੀ ਸੁਣਿਆ ਕਰ ਵਾਹਿਗੁਰੂ ਸਮੇਂ ਦੇ ਨਾਲ ਸਭ ਠੀਕ ਕਰਦੇ ਗਾ।

ਬੇਬੇ – ਠੀਕ ਹੈ ਬਾਬਾ ਜੀ।”

ਮੈਂ ਵੀ ਕਾਲਜ਼ ਤੋਂ ਆ ਗਿਆ ਸੀ, ਮੈਂ ਬੇਬੇ ਦੀ ਹਾਲਤ ਵੇਖ ਸਮਝ ਗਿਆ ਸੀ। ਕਿ, ਕਿ ਹੋਇਆ ਹੈ।
ਬੇਬੇ ਬਾਬਾ ਜੀ ਨੂੰ ਫਤਿਹ ਬੁਲਾ ਅੰਦਰ ਆ ਗਈ। ਜੌ ਗੱਲਾਂ ਬਾਬਾ ਜੀ ਨਾਲ ਹੋਈਆਂ ਸੀ। ਉਹ ਮੈਂਨੂੰ ਵੀ ਦੱਸੀਆਂ,….।

“ਠੀਕ ਹੈ ਬੇਬੇ ਚੱਲੋ ਚੰਗੀ ਗੱਲ ਹੈ ਏਦਾਂ ਵੀ ਕਰ ਲੈਂਦੇ ਹਾਂ, ਨਾਲੇ ਗੁਰੂ ਘਰ ਜਾਣਾ ਕਿਹੜੀ ਮਾੜੀ ਗੱਲ ਹੈ – ਮੈਂ ਕਿਹਾ। ”

ਅਸੀਂ ਦੋਨੋਂ ਮਾਂ ਪੁੱਤ ਹੁਣ ਰੋਜ਼ ਗੁਰੂ ਘਰ ਜਾਣ ਲੱਗ ਗਏ। ਕਰਦੇ- ਕਰਦੇ ( ਦੋ ਸਾਲ) ਬੀਤ ਗਏ। ”
ਬਾਪੂ ਜੀ ਹਾਲੇ ਵੀ ਆਪਣੀਆਂ ਆਦਤਾਂ ਤੋਂ ਨਹੀਂ ਸੁਧਰੇ ਪਰ ਸਾਨੂੰ ਗੁਰੂ ਘਰ ਜਾਣ ਨਾਲ, ਬਾਪੂ ਦੀਆਂ ਸ਼ਰਾਬ, ਕੁੱਟਮਾਰ, ਗਾਲ੍ਹਾਂ,  ਦਾ ਕੋਈ ਅਸਰ ਨਾ ਹੁੰਦਾ। ਮੈਂ ਤੇ ਮੇਰੀ ਮਾਂ ਅਸੀਂ ਰੋਜ਼ ਬਾਣੀ ਪੜਨ ਲੱਗ ਗਏ। ਸਾਨੂੰ ਹੁਣ ਚੁੱਪ ਰਹਿਣ ਵਿਚ ਹੀ ਬਹੁਤ  ਸਕੂਨ ਮਿਲਣ ਲੱਗਾ।

ਇਕ ਦਿਨ ਅਚਾਨਕ ਬਾਪੂ ਜੀ ਦੀ ਸ਼ਾਤੀ ਵਿਚ ਦਰਦ ਹੋਇਆ। ਮੈਂ ਜਲਦੀ ਨਾਲ ਹਸਪਤਾਲ ਲੈਕੇ ਗਿਆ। ਓਥੇ ਜਾਕੇ ਮੈਂਨੂੰ ਪਤਾ ਚੱਲਾ ਕਿ ਬਾਪੂ ਜੀ ਨੂੰ  “ਹਾਰਟ ਅਟੈਕ ਅਇਆ ਹੈ।”
ਇਕ ਹਫਤਾ ਹਸਪਤਾਲ ਵਿਚ ਰਹਿਣ ਤੋਂ ਬਾਅਦ ਮੈਂ ਬਾਪੂ ਜੀ ਨੂੰ ਘਰ ਲੈ ਆਇਆ। ਜਿਆਦਾ ਸ਼ਰਾਬ ਪੀਣ ਕਰਕੇ ਤੇ ਹਾਰਟ ਅਟੈਕ ਕਾਰਨ ਬਾਪੂ ਜੀ ਦਾ ਸ਼ਰੀਰ ਬਹੁਤ ਕੰਮਜ਼ੋਰ ਹੋ ਗਿਆ ਸੀ। ਪਰ ਰੱਬ ਦਾ ਸ਼ੁਕਰ ਸੀ, ਉਹਨਾਂ ਦੀ ਜਾਨ ਬਚ ਗਈ। ਮੈਂ ਮੇਰੀ ਮਾਂ ਨੇ ਉਹਨਾਂ ਦੀ ਬਹੁਤ  ਸੇਵਾ ਕੀਤੀ। ਹੋਲੀ – ਹੋਲੀ ਕੁਝ ਫ਼ਰਕ ਪੈਣ ਲੱਗਾ, ਸਿਹਤ ਵਿਚ ਵੀ ਤੇ ਬਾਪੂ ਜੀ ਦੇ ਸੁਭਾਅ ਵਿਚ ਵੀ… । ਕੁਝ ਮਹੀਨਿਆਂ ਬਾਅਦ ਚੰਗੀ ਤਰਾਂ ਠੀਕ ਹੋ ਗਏ।

ਹੁਣ ਉਹ ਬਿਲਕੁਲ ਬਦਲ ਗਏ ਸੀ। ਨਾ ਤੇ ਹੁਣ ਉਹ ਸ਼ਰਾਬ ਪੀਂਦੇ ਸੀ। ਤੇ ਨਾਹੀ ਵਾਧੂ ਬੋਲਦੇ। ਇਹ ਸਭ  ਵੇਖ ਕੇ  ਮੈਂ ਤੇ ਮੇਰੀ ਮਾਂ ਨੇ ਵਾਹਿਗੁਰੂ ਜੀ ਸ਼ੁਕਰੀਆ ਅਦਾ  ਕੀਤਾ।

ਇਕ ਦਿਨ ਮੈਂ ਤੇ ਮੇਰੀ ਬੇਬੇ ਨੇ ਬਾਪੂ ਜੀ ਨੂੰ ਪੁੱਛਿਆ -“ਅੱਜ ਕੱਲ ਆਪਣੇ ਘਰ ਵਿਚ ਕਿੰਨੀ ਸ਼ਾਂਤੀ ਹੈ।”
” ਹਾਂ ਸ਼ਾਂਤੀ ਤੇ ਪਹਿਲਾਂ ਵੀ ਸੀ, ਬਸ ਮੈਂ ਹੀ ਖੋਰੂ ਪਾਈ ਰੱਖਦਾ ਸੀ ਤੁਸੀਂ ਤੇ ਦੋਨੋਂ ਹਮੇਸ਼ਾ ਸ਼ਾਂਤ ਸੀ – ਬਾਪੂ ਜੀ ਨੇ ਕਿਹਾ। ”
“ਚਲੋ ਕੋਈ ਨਾ ਪੁਰਾਣੀਆਂ ਗੱਲਾਂ ਨਾ ਯਾਦ ਕਰੋ ਤੇ ਤੁਸੀਂ ਵੀ ਸਾਡੇ ਨਾਲ ਗੁਰੂ ਘਰ ਜਾਇਆ ਕਰੋ -ਬੇਬੇ ਨੇ ਕਿਹਾ। ”
“ਠੀਕ ਹੈ ਭਗਵਾਨੇ, ਪਰ ਇਕ ਗੱਲ ਦਾ ਦੁੱਖ ਹੁੰਦਾ । ਮੈਂ ਤੁਹਾਨੂੰ ਕਿੰਨਾ ਤੰਗ ਕੀਤਾ, ਕਦੀ ਚੈਨ ਨਾਲ ਜਿਉਂਣ ਵੀ ਨਹੀਂ ਦਿੱਤਾ, ਪਰ ਤੁਸੀਂ ਫੇਰ ਵੀ ਮੇਰਾ ਏਨਾਂ ਸਾਥ ਦਿੱਤਾ। ”
ਬਾਪੂ ਜੀ ਏਨਾਂ ਆਖ ਅੱਥਰੂ ਸੁੱਟਣ ਲੱਗੇ।
“ਚਲੋ ਰੋਵੋ ਨਾ ਤੁਸੀਂ.. ਜੋ ਬੀਤ ਗਿਆ ਉਹਨੂੰ ਭੁਲ ਜਾਓ ਹੁਣ ਅੱਗੇ ਆਪਾਂ ਆਪਣੀ ਜ਼ਿੰਦਗੀ ਨੂੰ ਸ਼ਾਂਤੀ ਨਾਲ ਜਿਉੰਦੇ ਹਾਂ, ਏਹ ਸੋਚੋ ਨਾਲੇ ਆਪਾਂ ਹੁਣ ਆਪਣੇ ਨਿਰਵੈਲ ਲਈ ਕੋਈ ਕੁੜੀ ਵੀ ਲੱਭਣੀ – ਬੇਬੇ ਜੀ ਨੇ ਕਿਹਾ।”

ਕੁਝ ਮਹੀਨਿਆਂ ਬਾਅਦ ਮੇਰੇ ਲਈ ਕੁੜੀ ਵੇਖੀ ਗਈ, ‘ਤੇ ਇਕ ਸਾਲ ਬਾਅਦ ਮੇਰਾ ਵਿਆਹ ਹੋਗਿਆ।

(ਵਿਆਹ ਤੋਂ 8 ਸਾਲ ਬਾਅਦ)

ਅੱਜ ਮੇਰੇ ਘਰ ਦੋ ਬੇਟੇ ਨੇ ਮੇਰੀ ਪਤਨੀ ਮਨਪ੍ਰੀਤ ਵੀ ਬੇਬੇ – ਬਾਪੂ ਜੀ  ਦਾ ਪੂਰਾ ਖਿਆਲ ਰੱਖਦੀ ਹੈ।
ਹੁਣ ਅਸੀਂ ਸਾਰੇ ਬਹੁਤ  ਖੁਸ਼ ਸੀ। ਇਕ ਦਿਨ ਮੇਰੇ ਦੋਨੋ ਬੇਟੇ ਇਕ ਦੂਜੇ ਨਾਲ ਬਹੁਤ  ਲੜ ਰਹੇ ਸੀ। ਤੇ ਬਹੁਤ  ਖੋਰੂ ਪਾ ਰਹੇ ਸੀ।
ਬਾਪੂ ਜੀ ਉਹਨਾਂ ਕੋਲ ਗਏ।  ਤੇ ਸਮਝਾਉਂਦੇ ਹੋਏ ਬੋਲੇ – “ਕਿ ਬੱਚਿਓ ਏਦਾਂ ਲੜੀ ਦਾ ਨਹੀਂ ਹੈ, ਸ਼ਾਤ ਰਹੀ ਦਾ ਹੈ ਤੇ ਰਲ ਮਿਲ ਰਹੀ ਦਾ ਹੈ।”
ਮੇਰਾ ਵੱਡਾ ਬੇਟਾ ਗੁਰਸ਼ਾਨ ਬੋਲਿਆ – ਪਾਪਾ ਜੀ, ਏ ਮੇਰੇ ਨਾਲ ਏਂਵੇ ਫਾਲਤੂ ਬੋਲਦਾ ਰਹਿੰਦਾ…. ।”

ਬਾਪੂ ਜੀ- ਤੇ ਪੁੱਤ ਤੂੰ ਚੁੱਪ ਰਿਹਾ ਕਰ…..।

ਗੁਰਸ਼ਾਨ-  ਏਦਾਂ ਕਰਨ ਨਾਲ ਕੀ ਹੋਉ ਪਾਪਾ ਜੀ।

ਬਾਪੂ ਜੀ – ਗੁਰਸ਼ਾਨ ਪੁੱਤ  ਇਕ ਚੁੱਪ ਸੌ ਸੁੱਖ।

” ਬਾਪੂ ਜੀ ਦੇ ਮੂੰਹੋਂ ਏਨਾਂ ਸੁਣ ਅਸੀਂ ਸਾਰੇ ਬਹੁਤ  ਖੁਸ਼ ਹੋਏ। ”

                            ******

ਨੋਟ : ਆਪ ਸਭਨੇ ਪੜਿਆ ਹੈ, ਕਿ ਕਿਵੇਂ ਇਕ ਚੁੱਪ ਸੌ ਸੁੱਖ….. ਕਹਾਣੀ ਵਿਚ ਨਿਰਵੈਰ ਤੇ ਉਸਦੀ ਮਾਂ ਗੁਰੂ ਘਰ ਜਾਕੇ ਸਬਰ ਕਰਨਾ ਸਿੱਖ ਸਮੇਂ ਦੇ ਨਾਲ ਚੱਲਣਾ ਸਿੱਖ ਜਾਂਦੇ ਹਨ ।
ਜਿਸ ਚੁੱਪ ਦਾ ਅਸਰ ਅੱਗੇ ਜਾਕੇ ਉਸਦੇ ਬਾਪੂ ਜੀ ਦੇ ਸੁਭਾਅ ਉਤੇ ਵੀ ਹੁੰਦਾ ਹੈ।
ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸਾਨੂੰ ਸਾਡੇ ਹੇਠਾਂ ਦਿੱਤੇ ਗਏ ਵਟਸਐਪ ਨੂੰ : ਜਾਂ ( instagram I’d) ਤੇ ਵੀ ਮੈੱਸਜ ਭੇਜਕੇ ਕਰ ਸਕਦੇ ਹੋ ਜੀ।
ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣੀਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।”

(ਆਪ ਜੀ ਦਾ ਨਿਮਾਣਾ)
___ਪ੍ਰਿੰਸ
ਵਟਸਐਪ ਨੰ : 7986230226
instagram : @officialprince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)