More Punjabi Kahaniya  Posts
ਇੱਕ ਹਜ਼ਾਰ ਊਠ


ਇੱਕ ਵਾਰ ਦੀ ਗੱਲ ਹੈ…
ਇੱਕ ਸਖਸ਼ ਹਜ਼ਰਤ ਇਮਾਮ ਅਲੀ ਦੀ ਖ਼ਿਦਮਤ ਵਿਚ ਪੇਸ਼ ਹੋਇਆ…
ਬੋਲਿਆ- “ਐ ਅਲੀ! ਮੈਂ ਆਪਣੀ ਜਿੰਦਗੀ ਤੋੰ ਬਹੁਤ ਅੱਕ ਗਿਆ ਹਾਂ…ਛੋਟੇ ਹੁੰਦਿਆਂ ਤੋੰ ਮੇਰੀ ਇੱਕੋ ਹੀ ਖਵਾਹਿਸ਼ ਸੀ ਕਿ ਮੇਰੇ ਕੋਲ ਇੱਕ ਹਜ਼ਾਰ ਊਠ ਹੋਣ…ਪਰ ਮੇਰੇ ਲੱਖ ਯਤਨਾਂ ਦੇ ਬਾਵਜੂਦ ਵੀ ਮੇਰੇ ਊਠਾਂ ਦੀ ਗਿਣਤੀ ਚਾਰਾਂ ਤੋਂ ਨਹੀਂ ਵਧ ਸਕੀ…
ਹੁਣ ਦਿਲ ਕਰਦਾ ਐ ਕਿ ਜੇਕਰ ਇੱਕੋ ਇੱਕ ਸੁਪਨਾ ਹੀ ਨਹੀਂ ਪੂਰਾ ਹੋ ਸਕਦਾ, ਫੇਰ ਐਸੀ ਜਿੰਦਗੀ ਦਾ ਭਲਾਂ ਕੀ ਕਰਨਾਂ..?”

ਇਮਾਮ ਅਲੀ ਨੇਂ ਸਵਾਲ ਕੀਤਾ- “ਐ ਖੁਦਾ ਦੇ ਬੰਦੇ..! ਇੱਕ ਗੱਲ ਦੱਸ…ਜਿਹੜੀ ਚੀਜ ਤੇਰੇ ਕੋਲ ਹੈ ਨਹੀਂ, ਓਹ੍ਹ ਤੂੰ ਕਿਸੇ ਨੂੰ ਦੇ ਸਕਦਾ ਹੈਂ..?”

ਉਸ ਸ਼ਖਸ ਨੇ ਜਵਾਬ ਦਿੱਤਾ- “ਐ ਅਲੀ!…ਭਲਾਂ ਇਹ ਕਿਵੇਂ ਹੋ ਸਕਦੈ…ਕਿ ਜਿਹੜੀ ਚੀਜ ਆਪਣੇ ਕੋਲ ਮੌਜੂਦ ਹੀ ਨਾ ਹੋਵੇ…ਓਹ੍ਹ ਆਪਾਂ ਕਿਸੇ ਨੂੰ ਦੇ ਸਕੀਏ..”

ਤਾਂ ਇਮਾਮ ਅਲੀ ਨੇ ਫਰਮਾਇਆ- “ਐ ਖੁਦਾ ਦੇ ਬੰਦੇ…ਫੇਰ ਤੂੰ ਇੰਝ ਕਿਵੇਂ ਸੋਚ ਲਿਆ ਕਿ ਇੱਕ ਹਜ਼ਾਰ ਊਠ ਮਿਲਣ ਤੇ ਤੇਰੀ ਜਿੰਦਗੀ ਵਿੱਚ ਖੁਸ਼ੀ ਅਤੇ ਸਕੂਨ ਆ ਜਾਵੇਗਾ..? ਜਦ ਤੈਨੂੰ ਇਹਨਾਂ ਚਾਰ ਊਠਾਂ ਦੀ ਰੱਤੀ ਭਰ ਵੀ ਖੁਸ਼ੀ ਨਹੀਂ….ਆਪਣੇ ਆਲੇ-ਦੁਆਲੇ ਦੇਖੀਂ… ਬਹੁਤੇ ਲੋਕ ਇਹੋ ਜਿਹੇ ਹਨ ਜਿੰਨਾਂ ਕੋਲ ਇੱਕ ਵੀ ਊਠ ਨਹੀਂ…ਤੇਰੇ ਕੋਲ ਫੇਰ ਵੀ ਚਾਰ ਤਾਂ ਹਨ….ਬਥੇਰੇ ਲੋਕ ਤੇਰੇ ਊਠਾਂ ਵੱਲ ਦੇਖ ਕੇ ਸੋਚਦੇ ਹੋਣਗੇ…ਕਿ ਕਾਸ਼! ਇਹ ਚਾਰ ਊਠ ਸਾਡੇ ਕੋਲ ਹੁੰਦੇ….

/> ਜਦ ਤੂੰ ਇਹ ਹੋਣ ਦੇ ਬਾਵਜੂਦ ਵੀ ਬੇ-ਸਕੂਨ ਹੈਂ…ਤਾਂ ਤੈਨੂੰ ਭੁਲੇਖਾ ਐ ਕਿ ਤੂੰ ਕਦੇ ਆਪਣੀ ਰੂਹ ਨੂੰ ਸਕੂਨ ਨਾਲ ਜੀਣ ਦੇਵੇਂਗਾ…
ਹਾਂ ਹੋ ਸਕਦੈ ਕਦੇ ਤੂੰ ਇੱਕ ਹਜ਼ਾਰ ਊਠ ਦਾ ਮਾਲਕ ਬਣ ਵੀ ਜਾਵੇਂ…ਪਰ ਇਹ ਕਦੇ ਵੀ ਨਹੀਂ ਹੋਵੇਗਾ ਕਿ ਓਹ੍ਹ ਇੱਕ ਹਜ਼ਾਰ ਊਠ ਤੇਰੀ ਖੁਸ਼ੀ ਜਾਂ ਸਕੂਨ ਦਾ ਸਬੱਬ ਬਣਨ…ਕਿਓਂਕਿ ਫੇਰ ਤੇਰੀ ਨਿਗਾਹ ਦੋ ਹਜ਼ਾਰ ਊਠਾਂ ਵਾਲਿਆਂ ਵੱਲ ਹੋ ਜਾਵੇਗੀ…ਜਿਹੜੇ ਕਿ ਖੁਦ ਊਠਾਂ ਦੀ ਗਿਣਤੀ ਹੋਰ ਵਧਾਉਣ ਖਾਤਰ ਰੂਹ ਦਾ ਸਕੂਨ ਖੋਈ ਫਿਰਦੇ ਨੇਂ…
ਸੁਣ… ਖੁਦਾ ਨੇ ਸੋਹਣੀ ਜਿੰਦਗੀ ਦਿੱਤੀ ਐ… ਇਸਨੂੰ ਜੀਣਾ ਸਿੱਖ…ਉਹਨਾਂ ਵੱਲ ਦੇਖ ਜਿੰਨਾ ਕੋਲ 10 ਕੁ ਭੇਡਾਂ ਹੀ ਨੇਂ… ਇੱਕ ਵੀ ਊਠ ਨਹੀਂ…ਸ਼ਾਇਦ ਤੈਨੂੰ ਆਪਣੀ ਜਿੰਦਗੀ ਨਾਲ ਮੁਹੱਬਤ ਹੋ ਜਾਏ…”

ਉਸ ਨਿਰਾਸ਼ ਵਿਅਕਤੀ ਨੇਂ ਮੂੰਹ ਉੱਪਰ ਚੁੱਕਿਆ…ਉਸ ਦੇ ਚੇਹਰੇ ਤੇ ਹੁਣ ਬੇਹਿਸਾਬ ਸਕੂਨ ਸੀ…ਉਸਦੀਆਂ ਭਟਕਦੀਆਂ ਅੱਖਾਂ ਵਿੱਚ ਅੰਤਾਂ ਦੀ ਤਸੱਲੀ ਸੀ…ਓਹਨੇ ਸ਼ੁਕਰਾਨੇ ਵਜੋਂ ਦੋਹੇਂ ਹੱਥ ਉਤਾਂਹ ਚੁੱਕੇ…

ਇਹ ਮੰਜਰ ਦੇਖ ਇਮਾਮ ਅਲੀ ਨੇ ਫਰਮਾਇਆ-
ਜਾਹ…ਖੁਸ਼ ਰਹਿ… ਤੇਰੇ ਚਾਰ ਊਠ ਇੱਕ ਹਜ਼ਾਰ ਊਠਾਂ ਤੋੰ ਕਿਤੇ ਜਿਆਦਾ ਨੇਂ.. ਕਿਓਂਕਿ ਹੁਣ ਇਹ ਤੇਰੀ ਖੁਸ਼ੀ ਦਾ ਸਬੱਬ ਬਣ ਗਏ ਨੇਂ…

✍ ਗੈਰੀ ਢਿੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)