More Punjabi Kahaniya  Posts
ਇੱਕ ਸੱਚੀ ਕਹਾਣੀ


ਮੈ ਤੇ ਮੇਰੇ ਤਾਏ ਦੀ ਕੁੜੀ ਅਸੀਂ ਦੋਵੇਂ +੨ ਤੋਂ ਬਾਅਦ ਦੂਜੇ ਪਿੰਡ ਇੰਗਲਿਸ਼ ਸਿੱਖਣ ਲੱਗ ਗਈਆਂ। ਰੋਜ ਬੱਸ ਤੇ ਜਾਂਦੀਆ ਸੀ। ਪਰ ਇੱਕ ਦਿਨ ਸਾਡੀ ਬੱਸ ਲੰਘ ਗਈ। ਫਿਰ ਕੁਝ ਸਮੇਂ ਬਾਅਦ ਆਟੋ ਨੇ ਆਉਣਾ ਸੀ। ਅਸੀ ਬੈਠ ਕੇ ਉਡੀਕ ਕੀਤੀ। ਅੱਧੇ ਘੰਟੇ ਬਾਅਦ ਆਟੋ ਆ ਗਿਆ ,ਅਸੀ ਦੋਵੇ ਆਟੋ ਚ ਬੈਠ ਗਈਆਂ। ਆਟੋ ਵਿਚ ਦੋ ਸਵਾਰੀਆਂ ਹੀ ਸਨ। ਡਰਾਈਵਰ ਦੇਖਣ ਚ ਹੋਰੌ ਜਾ ਲਗਦਾ ਸੀ।ਓਸਦਾ ਸਿਰ ਗੰਜਾ ਸੀ ਜਿਸ ਕਾਰਨ ਉਸ ਤੋਂ ਡਰ ਲਗਦਾ ਸੀ। ਅਗਲੇ ਪਿੰਡ ਆਟੋ ਵਿਚੋਂ ਉਹ ਦੋਵੇਂ ਸਵਾਰੀਆਂ ਵੀ ਓਤਰ ਗਈਆਂ ਤੇ ਅਸੀ ਦੋਵੇ ਰਹਿ ਗਈਆਂ ,ਮਨ ਨੂੰ ਥੋੜਾ ਡਰ ਜਾ ਲੱਗਣ ਲੱਗ ਗਿਆ ,ਫਿਰ ਥੋੜੀ ਹੋਰ ਅੱਗੇ ਜਾ ਕੇ ਆਟੋ ਚ ਦੋ ਬੰਦੇ ਚੜ ਗਏ, ਇਕ 30-35ਉਮਰ ਦਾ ਲਗਦਾ ਸੀ ਤੇ ਦੂਜਾ 25 ਕੁ ਦਾ।ਮਨ ਵਿਚ ਫਿਰ ਹੋਰ ਡਰ ਹੋ ਗਿਆ। ਮੈ ਤੇ ਭੈਣ ਦੋਵੇ ਇਕ ਦੂਸਰੇ ਵੱਲ ਦੇਖ ਰਹੀਆਂ ਸੀ।ਉਹ ਵੀ ਅੰਦਰੋ ਓਵੇ ਹੀ ਡਰ ਰਹੀ ਸੀ ਜਿਵੇਂ ਮੈ। ਜਦੋਂ ਆਟੋ ਚ ਲੱਗੇ ਸੀਸੇ ਵਿਚ ਦੀ ਦੇਖਦੇ ਤਾ ਡਰਾਈਵਰ ਵੀ ਸੀਸੇ ਵਿਚ ਹੀ ਦੇਖ ਰਿਹਾ ਹੁੰਦਾ ਸੀ।
ਇਸ ਤਰ੍ਹਾਂ ਕਰਦੇ ਕਰਦੇ ਆਟੋ ਨਹਿਰ ਨਾਲ ਸੜਕ ਤੇ ਜਾ ਚੜਿਆ,ਪਿੱਛੇ ਬੈਠੇ ਬੰਦੇ ਆਪਸ ਵਿਚ ਆਪਣੀਆਂ ਗੱਲਾਂ ਕਰ ਰਹੇ ਸਨ ਪਰ ਅਸੀ ਦੋਵੇਂ ਪੂਰੀਆ ਡਰੀਆਂ ਹੋਈਆਂ ਸੀ ਕਿ ਪਤਾ ਨਹੀਂ ਅੱਜ ਘਰੇ ਠੀਕ ਠਾਕ ਜਾਵਾ ਗੀਆ ਕੇ ਨਹੀਂ, ਤਿਨ ਓਪਰੇ ਮਰਦਾ ਵਿਚ ਬਹੁਤ ਹੀ ਡਰ ਲਗ ਰਿਹਾ ਸੀ ਉਹ ਵੀ ਨਹਿਰ ਵਾਲੇ ਰਾਹ ਸੁੰਨ ਸਾਨ ਵਿਚ। ਮੈਂ ਤਾਂ ਪਾਠ ਕਰਨਾ ਸੁਰੂ ਕਰ ਦਿੱਤਾ ਕਿ ਬਾਬਾ ਜੀ ਅੱਜ ਸਹੀ ਸਲਾਮਤ ਘਰ ਪੁਚਾ ਦੀ। ਸੜਕ ਥੋੜੀ ਟੁੱਟੀ ਹੋਣ ਕਰਕੇ...

ਆਟੋ ਹੌਲੀ ਚੱਲ ਰਿਹਾ ਸੀ ਜਦੋਂ ਵੀ ਕੋਈ ਵੱਡੀ ਉੱਖਲੀ ਆਉਂਦੀ ਆਟੋ ਜਮਾ ਹੌਲੀ ਹੋ ਜਾਂਦਾ,ਲਗਦਾ ਸੀ ਬੱਸ ਰੁਕ ਗਿਆ , ਮਨ ਵਿਚ ਉਸ ਡਰਾਈਵਰ ਤੋਂ ਬਹੁਤ ਡਰ ਲਗ ਰਿਹਾ ਸੀ।ਪਤਾ ਨਹੀਂ ਦਿਮਾਗ ਚ ਕੀ ਕੀ ਖਿਆਲ ਆ ਰਹੇ ਸੀ। ਪਰ ਆਏ ਡਰਦੀਆ ਡਰਦਿਆ ,ਅਸੀ ਅੱਡੇ ਤੇ ਪਹਚ ਗਈਆਂ ਤੇ ਬਾਬਾ ਜੀ ਦਾ ਸੁਕਰੀਆ ਕੀਤਾ । ਓਹ ਦੋਵੇ ਬੰਦੇ ਆਪਣਾ ਕਰਾਇਆ ਦੇ ਕੇ ਜਲਦੀ ਜਲਦੀ ਤੁਰ ਗਏ,ਸਾਡੇ ਵੱਲ ਜਮਾ ਵੀ ਨਹੀਂ ਦੇਖਿਆ,ਫਿਰ ਜਦੋਂ ਮੈ ਕਰਾਇਆ ਫੜਾ ਦਿੱਤਾ ਤਾਂ ਉਹ ਸਾਨੂੰ ਪੁੱਛਣ ਲਗਾ ਪੁੱਤ ਤੁਸੀ ਪੜਨ ਆਉਣੇ ਆ ਰੋਜ ਇਥੇ ,ਅਸੀ ਕਿਹਾ ਹਾ,ਤਾਂ ਉਸਨੇ ਸਾਨੂੰ 10 ਰੁਪਏ ਵਾਪਸ ਕੀਤੇ ਤੇ ਕਿਹਾ ਕਿ ਸਟੂਡੈਂਟ ਲਈ ਅੱਧਾ ਕਰਾਇਆ ਹੈ,ਜੋ ਕੇ ਸਾਨੂੰ ਪਹਿਲੀ ਵਾਰ ਉਸ ਤੋਂ ਪਤਾ ਲਗਿਆ ਸੀ। ਜਦੋਂ ਅਸੀ ਇਸ ਇਨਸਾਨ ਦੀ ਬੋਲੀ ਤੇ ਗੱਲ ਸੁਣੀ ਤਾਂ ਸਾਡਾ ਮਨ ਚੋਂ ਇੱਕ ਦਮ ਡਰ ਮੁਕ ਗਿਆ ,ਕਿ ਅਪਾ ਪੂਰੇ ਰਾਹ ਕਿਵੇਂ ਡਰ ਡਰ ਕੇ ਆਈਆ, ਪਤਾ ਨਹੀਂ ਕੀ ਕੀ ਸੋਚ ਦੀਆ ਰਹੀਆਂ ,ਪਰ ਉਸਨੇ ਤਾਂ ਸਾਨੂੰ ਪੁੱਤ ਆਖ ਕੇ ਆਪਣੀ ਡਰਾਵਣੀ ਸੂਰਤ ਦਾ ਰੂਪ ਹੀ ਬਦਲ ਦਿੱਤਾ।ਅਤੇ ਅਸੀ ਤੁਰ ਪਈਆ , ਰਾਸਤੇ ਵਿਚ ਅਸੀ ਦੋਵੇਂ ਗੱਲਾਂ ਕਰਦੀਆਂ ਗਈਆਂ। ਸੋ ਓਧੋ ਬਾਅਦ ਅਸੀ ਦੋਵਾਂ ਨੇ 7-8 ਪੜ੍ਹਾਈ ਕੀਤੀ,ਪਰ ਕਿਸੇ ਆਟੋ ਵਾਲੇ ਅੱਧਾ ਕਰਾਇਆ ਨਹੀਂ ਲਿਆ ਕਦੇ।ਬੱਸ ਵਿਚ ਜਰੂਰ ਅੱਧਾ ਕਰਾਇਆ ਲਗਦਾ ਹੈ। ਓਦਣ ਉਸ ਆਟੋ ਵਾਲੇ ਨੇ ਸਾਡੇ ਡਰੇ ਹੋਏ ਮੂੰਹ ਦੇਖ ਕੇ ਹੀ ਸਾਡੇ ਨਾਲ ਗੱਲ ਕਰਨ ਦੀ ਕੋਸਿਸ ਕੀਤੀ ਸੀ।

...
...



Related Posts

Leave a Reply

Your email address will not be published. Required fields are marked *

3 Comments on “ਇੱਕ ਸੱਚੀ ਕਹਾਣੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)