More Punjabi Kahaniya  Posts
ਨਾਲਾਇਕ ਔਲਾਦ ਨੂੰ ਸਬਕ


ਮਾਂ-ਪਿਓ ਨੇ ਆਪਣੇ ਇੱਕਲੋਤੇ ਪੁੱਤਰ ਨੂੰ ਚੰਗਾ ਪੜ੍ਹਾਇਆ ਲਿਖਾਇਆ, ਉਸਦੀ ਹਰ ਸੁੱਖ ਸਹੂਲਤਾਂ ਦਾ ਖਿਆਲ ਰੱਖਿਆ, ਉਸਦੀ ਹਰ ਖੁਆਇਸ਼ ਪੂਰੀ ਕੀਤੀ ਅਤੇ ਫਿਰ ਉਸਦਾ ਵਿਆਹ ਕੀਤਾ, ਇਹ ਸੋਚਕੇ ਕਿ ਹੁਣ ਅਸੀਂ ਬੁਜ਼ੁਰਗ ਹੋ ਗਏ ਹਾਂ ਘਰ ਦਾ ਸਾਰਾ ਕੰਮ ਕਾਰ ਸਾਡੇ ਕੋਲੋਂ ਹੁਣ ਨਹੀ ਹੁੰਦਾ, ਨੂੰਹ ਆਕੇ ਆਪਣੀ ਸੱਸ ਨਾਲ ਘਰਦਾ ਕੰਮ ਕਰੇਗੀ ਅਤੇ ਸਾਡਾ ਮੁੰਡਾ ਸਾਡਾ ਬਿਜ਼ਨਸ ਸੰਭਾਲ ਲਵੇਗਾ।
ਪਰ ਮੁੰਡੇ ਦੇ ਵਿਆਹ ਪਿੱਛੋਂ ਹੋਇਆ ਬਿਲਕੁੱਲ ਉਸਦੇ ਉਲਟ, ਨੂੰਹ ਡੱਕਾ ਤੋੜਕੇ ਰਾਜੀ ਨਹੀਂ, ਸਾਰਾ ਦਿਨ ਫੋਨ ਰਿਸ਼ਤੇਦਾਰਾਂ ਨਾਲ ਗੱਲਾਂ ਅਤੇ ਟੀਵੀ ਦੇਖਣ ਤੋਂ ਫੁਰਸਤ ਨਹੀਂ, ਕੁੱਝ ਦੇਰ ਬਾਅਦ ਦੋ ਬੱਚੇ ਵੀ ਹੋ ਗਏ।
ਹੁਣ ਮਾਂ-ਪਿਉ ਹੋਰ ਵੀ ਪਰੇਸ਼ਾਨ ਬੱਚਿਆਂ ਨੂੰ ਸੰਭਾਲੋ ਅਤੇ ਆਪਣੇ ਨੂੰਹ ਪੁੱਤ ਨੂੰ ਵੀ, ਕਈ ਵਾਰ ਪਿਓ ਨੇ ਆਪਣੀ ਘਰਵਾਲੀ ਨਾਲ ਲੜ ਪੈਣਾ ਕਿ “ਅਸੀਂ ਤਾਂ ਸੋਚਿਆ ਸੀ ਕਿ ਸਾਨੂੰ ਬੁੱਢਾਪੇ ਵਿੱਚ ਸੁੱਖ ਮਿਲੇਗਾ ਪਰ ਅਸੀਂ ਤਾਂ ਹੋਰ ਪਰੇਸ਼ਾਨ ਹੋ ਗਏ” ਅਗਿਓ ਪਤਨੀ ਨੇ ਹੱਸਕੇ ਗੱਲ ਨੂੰ ਟਾਲ ਦੇਣਾ ਕਿ “ਕੋਈ ਗੱਲ ਨਹੀਂ ਸਾਡੇ ਪੁੱਤ ਪੋਤਰੇ ਹੀ ਨੇ ਨਾਲੇ ਅਸੀਂ ਵਿਹਲਿਆਂ ਨੇ ਕੀ ਕਰਨਾ ਇਸੇ ਬਹਾਨੇ ਟਾਈਮ ਪਾਸ ਵੀ ਹੋ ਜਾਂਦਾ” ਘਰਵਾਲੀ ਦੀ ਇਹ ਗੱਲਾਂ ਸੁਣ ਪਿਓ ਨੇ ਸ਼ਾਂਤ ਹੋ ਜਾਣਾ।
ਇੱਕ ਦਿਨ ਮਾਂ ਬਿਮਾਰ ਹੋ ਗਈ ਨੂੰਹ ਪੁੱਤ ਨੇ ਸਾਂਭ-ਸੰਭਾਲ ਤੋ ਦੂਰੀ ਬਣਾਕੇ ਰੱਖੀ ਅਤੇ ਬੁਜ਼ੁਰਗ ਬਾਪ ਆਪਣੀ ਪਤਨੀ ਦੀ ਸਾਂਭ-ਸੰਭਾਲ ਕਰਦਾ, ਪਰ ਪਤਨੀ ਬਿਮਾਰੀ ਦਾ ਦੁੱਖ ਨਾ ਸਹਾਰਦੀ ਹੋਈ ਦੁਨੀਆ ਤੋ ਚੱਲ ਵੱਸੀl
ਮਾਂ ਜਾਣ ਤੋ ਕੁੱਝ ਦਿਨ ਬਆਦ ਮੁੰਡਾ ਪਿਓ ਨੂੰ ਕਹਿਣ ਲੱਗਾ ਕਿ ਡੈਡੀ ਤੁਹਾਡੀ ਨੂੰਹ ਨੂੰ ਤੁਹਾਡੀ ਮਜੂਦਗੀ ‘ਚ ਘਰਦਾ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ, ਤੁਸੀ ਗੈਰੇਜ਼ ਵਿੱਚ ਸ਼ਿਫਟ ਹੋ ਜਾਓ।
ਪਿਓ ਬਿਨਾ ਕੁੱਝ ਬੋਲਿਆ ਗੈਰੇਜ ਵਿੱਚ ਸ਼ਿਫਟ ਹੋ ਗਿਆ, ਕਰੀਬ ਪੰਦਰਾਂ ਕੁ ਦਿਨਾਂ ਬਾਅਦ ਪਿਓ ਨੇ ਆਪਣੇ ਮੁੰਡੇ ਨੂੰ ਬੁਲਾ ਕੇ ਉਸਦੇ ਪਰਿਵਾਰ ਲਈ ਬਾਹਰਲੇ ਮੁਲਖ ਦੇ ਟੂਰ ਦਾ ਪਾਸ ਦਿੱਤਾ ਅਤੇ ਕਿਹਾ ਕਿ ਪੁੱਤ ਜਾ ਬੱਚਿਆਂ ਨੂੰ ਥੋੜਾ ਘੁੰਮਾ ਫਿਰਾ...

ਕੇ ਲੈ ਆਓਂ ਸਭ ਦਾ ਥੋੜਾ ਮੰਨ ਹਲਕਾ ਹੋ ਜਾਵੇਗਾ।
ਮੁੰਡੇ ਦੇ ਜਾਣ ਦੇ ਪਿੱਛੋ ਪਿਓ ਨੇ ਤੁਰੰਤ ਪੰਜ ਕਰੋੜ ਦੀ ਕੋਠੀ ਤਿੰਨ ਕਰੋੜ ‘ਚ ਵੇਚ ਦਿੱਤੀ ਅਤੇ ਆਪਣੇ ਲਈ ਕਿਸੇ ਹੋਰ ਜਗਾ ਇੱਕ ਅਪਾਰਟਮੈਂਟ ਵਿੱਚ ਵਧੀਆ ਫਲੈਟ ਲੈ ਲਿਆ। ਇੱਕ ਹੋਰ ਮਕਾਨ ਕਰਾਏ ਤੇ ਲੈ ਕੇ ਅਪਣੇ ਮੁੰਡੇ ਦਾ ਸਾਰਾ ਸਮਾਨ ਉੱਥੇ ਸ਼ਿਫਟ ਕਰਾ ਦਿੱਤਾ।
ਜਦੋ ਮੁੰਡਾ ਘੁੰਮ ਕੇ ਵਾਪਸ ਆਇਆ ਤਾਂ ਕੋਠੀ ਦੇ ਬਾਹਰ ਗਾਰਡ ਬੈਠਾ ਸੀ, ਗਾਰਡ ਨੇ ਦੱਸਿਆ ਕਿ ਇਹ ਕੋਠੀ ਵਿਕ ਚੁੱਕੀ ਹੈ। ਮੁੰਡੇ ਨੇ ਆਪਣੇ ਪਿਓ ਨੂੰ ਫੋਨ ਲਗਾਇਆ ਤਾਂ ਨੰਬਰ ਬੰਦ ਆ ਰਿਹਾ ਸੀ। ਮੁੰਡੇ ਨੂੰ ਪਰੇਸ਼ਾਨ ਵੇਖ ਗਾਰਡ ਨੇ ਪੁੱਛਿਆ “ਪੁਰਾਣੇ ਮਲਿਕ ਨੂੰ ਫੋਨ ਕਰ ਰਹੇ ਹੋ?”
ਮੁੰਡੇ ਦੇ ਹਾਂ ਕਹਿਣ ਤੇ ਗਾਰਡ ਨੇ ਦੱਸਿਆ ਕਿ ਪੁਰਾਣੇ ਮਲਿਕ ਨੇ ਆਪਣਾ ਨੰਬਰ ਬਦਲ ਲਿਆ ਹੈ ਅਤੇ ਤੁਹਾਡੇ ਆਉਣ ਤੇ ਉਹਨਾਂ ਨਾਲ ਤੁਹਾਡੀ ਗੱਲ ਕਰਾਉਣ ਲਈ ਕਿਹਾ ਹੈ। ਗਾਰਡ ਨੇ ਆਪਣੇ ਫੋਨ ਤੋਂ ਮੁੰਡੇ ਦੇ ਪਿਓ ਨੂੰ ਫੋਨ ਲਾ ਮੁੰਡੇ ਨਾਲ ਗੱਲ ਕਰਾਈ। ਪਿਓ ਨੇ ਕਿਹਾ ਕਿ ਇੱਥੇ ਹੀ ਰੁਕੋ ਮੈਂ ਉਥੇ ਆ ਰਿਹਾ ਹਾਂ।
ਕੁੱਝ ਦੇਰ ਬਆਦ ਉੱਥੇ ਇੱਕ ਕਾਰ ਆ ਕੇ ਰੁਕੀ ਅਤੇ ਮੁੰਡੇ ਦਾ ਪਿਓ ਕਾਰ ਵਿਚੋਂ ਬਾਹਰ ਆਇਆ। ਮੁੰਡੇ ਨੂੰ ਕਿਰਾਏ ਦੇ ਮਕਾਨ ਦੀਆ ਚਾਬੀਆਂ ਦਿੰਦਾ ਹੋਇਆ ਬੋਲਿਆ,”ਬੇਟਾ ਮੈਂ ਇੱਕ ਸਾਲ ਦਾ ਕਿਰਾਇਆ ਭਰ ਦਿੱਤਾ ਹੈ, ਹੁਣ ਤੇਰੀ ਅਤੇ ਤੇਰੀ ਘਰਦੀ ਦੀ ਮਰਜੀ ਤੁਸੀਂ ਜਿਵੇਂ ਰਹਿਣਾ ਚਾਹੋ ਓਵੇ ਹੀ ਰਹੋ, ਹੁਣ ਤੁਹਾਨੂੰ ਮੇਰੇ ਵੱਲੋਂ ਕਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਏਨਾ ਕਹਿ ਕੇ ਪਿਓ ਉੱਥੋਂ ਚਲਾ ਗਿਆ ਅਤੇ ਮੁੰਡਾ ਅਤੇ ਉਸਦੀ ਘਰਵਾਲੀ ਬਸ ਦੇਖਦੇ ਹੀ ਰਹਿ ਗਏ….
(ਇਹ ਰਾਜਸਥਾਨ ਦੇ ਜੈਪੁਰ ਦੀ ਇੱਕ ਸੱਚੀ ਘਟਨਾ ਹੈ)
✍️ ਬਲਦੀਪ ਸਿੰਘ ਖੱਖ

...
...



Related Posts

Leave a Reply

Your email address will not be published. Required fields are marked *

One Comment on “ਨਾਲਾਇਕ ਔਲਾਦ ਨੂੰ ਸਬਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)