More Punjabi Kahaniya  Posts
ਜਿੱਤ


ਮਿੰਨੀ ਕਹਾਣੀ
ਜਿੱਤ
ਸਿਖਰ ਦੁਪਹਿਰੇ ਕਾਲਿਜ ਤੋਂ ਪੜ੍ਹ ਕੇ ਨਿਕਲੀ ਸੁਖਮਨ ਥੋੜ੍ਹੀ ਕੁ ਹੀ ਦੂਰ ਪੈਂਦੇ ਆਪਣੇ ਘਰ ਵੱਲ ਰੋਜ ਵਾਂਗ ਹੀ ਪੈਦਲ ਤੁਰ ਪਈ । ਤੁਰਦਿਆਂ-ਤੁਰਦਿਆਂ ਉਸਨੂੰ ਭੁਲੇਖਾ ਜਿਹਾ ਪਿਆ ਜਿਵੇਂ ਦੋ ਮੁੰਡੇ ਉਸ ਦਾ ਪਿੱਛਾ ਕਰ ਰਹੇ ਹਨ । ਕੁਝ ਕੁ ਦੂਰ ਸੁੰਨਸਾਨ ਰਾਹ ਵਿੱਚੋਂ ਲੰਘਦਿਆਂ ਉਸ ਦਾ ਭੁਲੇਖਾ ਪੂਰੇ ਯਕੀਨ ਵਿੱਚ ਬਦਲ ਗਿਆ। ਸੁਖਮਨ ਨੇ ਸੱਜੇ ਹੱਥ ਵਿੱਚ ਫੜੇ ਮੋਬਾਇਲ ਤੋ਼ ਜਲਦੀ ਨਾਲ ਭਰਾ ਦਾ ਨੰਬਰ ਡਾਇਲ ਕੀਤਾ ਅਤੇ ਖੱਬੇ ਹੱਥ ਨਾਲ ਪਰਸ ਵਿੱਚੋਂ ਕੁਝ ਕੱਢਣ ਲੱਗੀ ।
ਇੰਨੇ ਨੂੰ ਇੱਕ ਮੁੰਡੇ ਨੇ ਉਸਦਾ ਦੁਪੱਟਾ ਖਿੱਚ ਲਿਆ ਅਤੇ ਦੂਜੇ ਨੇ ਉਸਦੇ ਅੱਗੇ ਆਉਂਦਿਆਂ ਉਸਦੀ ਸੱਜੀ ਬਾਂਹ ਫੜ ਲਈ । ਹਵਸ ਉਹਨਾਂ ਦੀਆਂ ਅੱਖਾਂ ਵਿੱਚ ਨੱਚ ਰਹੀ ਸੀ । ਕੁੜੀ ਨੇ ਝੱਟ ਖੱਬੇ ਹੱਥ ਵਿੱਚ ਫੜਿਆ ਸਪਰੇਅ ਮੁੰਡਿਆਂ ਦੀਆਂ ਅੱਖਾਂ ਵਿੱਚ ਛਿੜਕ ਦਿੱਤਾ । ਮੁੰਡੇ ਤੜਪ ਉੱਠੇ ਤੇ ਉਸ ਤੋਂ ਪਰ੍ਹਾਂ ਹੋ ਗਏ । ਇਸ ਤੋਂ ਪਹਿਲਾਂ ਕਿ ਮੁੰਡੇ ਸੰਭਲਦੇ ਜੂਡੋ-ਕਰਾਟੇ ਵਿੱਚ ਮਾਹਿਰ ਸੁਖਮਨ ਨੇ...

ਮਾਰ-ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ।
ਇੰਨੇ ਨੂੰ ਫੋਨ ਵਿੱਚੋਂ ਆਉਂਦੀਆਂ ਆਵਾਜ਼ਾ ਤੋਂ ਹੀ ਸਾਰਾ ਮਾਜਰਾ ਸਮਝੇ ਕੁੜੀ ਦੇ ਭਰਾ ਝੱਟ ਉੱਥੇ ਪਹੁੰਚ ਗਏ । ਰਹਿੰਦੀ ਕਸਰ ਉਹਨਾਂ ਨੇ ਪੂਰੀ ਕਰ ਦਿੱਤੀ । ਹੋਸ਼ ਵਿੱਚੋਂ ਪਰਤੇ ਮੁੰਡਿਆਂ ਦਾ ਮਾਰ-ਮਾਰ ਕੇ ਉਹਨਾਂ ਨੇ ਬਿਲਕੁਲ ਹੀ ਬੁਰਾ ਹਾਲ ਕਰ ਦਿੱਤਾ ਅਤੇ ਜਖਮੀ ਹਾਲਤ ਵਿੱਚ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ।
ਹੁਣ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਸੁਖਮਨ ਦੇ ਚਿਹਰੇ ਉੱਤੇ ਜੇਤੂ ਮੁਸਕਾਨ ਫੈਲ ਗਈ ਅਤੇ ਉਹ ਆਪਣੇ ਭਰਾਵਾਂ ਨਾਲ ਕਦਮ ਨਾਲ ਕਦਮ ਮਿਲਾਉਂਦੀ ਘਰ ਵੱਲ ਵੱਧ ਗਈ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ, ਬੀ. ਐੱਡ। ਫ਼ਿਰੋਜ਼ਪੁਰ ਸ਼ਹਿਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)