More Punjabi Kahaniya  Posts
ਜਿਸਮ ਦੀ ਭੁੱਖ – ਭਾਗ ਦੂਜਾ


ਮੇਰਾ ਕਸੂਰ ਮੈਂ ਲੜਕੀ ਹਾਂ ਕਿਉਂਕਿ ਮੈਨੂੰ ਲੱਗਦਾ ਮੇਰਾ ਸਿਰਫ਼ ਇਹੀ ਕਸੂਰ ਸੀ ਕਿ ਮੈਂ ਇੱਕ ਔਰਤ ਲੜਕੀ ਹਾਂ, ਜਿਸ ਦੇ ਜਜਬਾਤਾਂ ਨਾਲ ਖੇਡਣਾ ਮਰਦ ਆਪਣਾ ਸ਼ੌਕ ਸਮਝਦਾ ਹੈ ਅਤੇ ਉਸ ਨੂੰ ਬੇਇਜ਼ਤੀ ਕਰਨਾ ਵੀ ਆਪਣਾ ਮਾਣ ਸਮਝਦਾ ਹੈ I

ਅੱਜ ਦੇ ਭਰਮਾਉਣ ਵਾਲੇ ਯੁੱਗ ਵਿਚ ਜੋ ਕੁੱਝ ਹੋ ਰਿਹਾ ਹੈ ਉਸ ਦੇ ਅਧਾਰਿਤ ਤੇ ਮੈਂ ਅੱਜ ਤੁਹਾਡੇ ਨਾਲ ਗੱਲਾਂ ਬਿਆਨ ਕਰਾਂਗੀ I ਮੈਂ ਅੱਜ ਆਪਣੇ ਹਸਬੈਂਡ ਨਾਲ ਕੰਮ ਲਈ ਘਰ ਤੋਂ
ਤਕਰੀਬਨ ਸਵੇਰ ਦੇ ਚਾਰ ਕੁ ਵਜੇ ਘਰ ਤੋਂ ਨਿੱਕਲੀ ਅਤੇ 4.25 ਤੇ ਮੈਂ ਸਿਵਾ ਦੇ ਵੇਅਰਹਾਊਸ ਵਿੱਚ ਪਹੁੰਚ ਗਈ ਸੀ I ਮੈਨੂੰ ਜੋ ਉਥੇ ਪੰਜਾਬੀ ਟੀਮ ਲੀਡਰ ਵਲੋਂ ਇੱਕ ਕੰਮ
ਜੋ ਸੌਂਪਿਆ ਗਿਆ ਉਹ ਸੀ ਕਿ ਮੈਂ ਡੱਬਿਆਂ ਦੀ ਸਕੈਨਨਿੰਗ ਕਰਕੇ ਪਾਈਲਟ (ਕਰੇਟ) ਉੱਤੇ ਰੱਖਣੇ ਸੀ I ਮੇਰਾ ਕੰਮ G ਲਾਈਨ ਉੱਤੇ ਸੀ ਅਤੇ ਮੈਂ ਆਪਣਾ ਕੰਮ ਉਸ ਹਿਸਾਬ ਨਾਲ ਕਰਨਾ ਸ਼ੁਰੂ ਕਰ ਦਿੱਤਾ I ਮੇਰਾ ਪਤੀ ਉਹ ਵੀ ਮੇਰੇ ਸਾਹਮਣੇ ਹੀ ਡੱਬਿਆਂ ਦੀ ਹੁੰਦੀ ਉੱਥਲ-ਪੁੱਥਲ ਨੂੰ ਠੀਕ ਕਰਨੇ ਦਾ ਕੰਮ ਕਰਦਾ ਸੀ I ਸਵੇਰ ਦੀ ਭੁੱਖੀ ਸੀ ਪਰ ਆਪਣਾ ਕੰਮ ਜ਼ੋਰ ਅਤੇ ਸੂਚੀ ਨੀਅਤ ਨਾਲ ਕਰ ਦੀ ਰਹੀ I ਸਬਰ ਅਤੇ ਸੰਤੋਖ ਮੰਨ ਨੂੰ ਭੁੱਖ ਵੱਲ ਵਧਣ ਤੋਂ ਰੋਕ ਰਿਹਾ ਸੀ I ਮੇਰਾ ਘਰਵਾਲਾ ਵੀ ਚਿੰਤਤ ਅਤੇ ਮੈਨੂੰ ਹੌਂਸਲਾ ਦਿੰਦਾ ਰਹਿੰਦਾ ਸੀ ਤੇ ਪਾਣੀ ਪੀਣ
ਲਈ ਕਹਿੰਦਾ ਰਹਿੰਦਾ ਸੀ I ਸ਼ਾਈਦ ਉਹ ਨਾ-ਖੁਸ਼ ਸੀ ਮੈਨੂੰ ਇਸ ਤਰਾਂ ਕੰਮ ਕਰਦੀ ਨੂੰ ਵੇਖ ਕੇ I ਉਹ ਅਸਲ ਵਿੱਚ ਮੈਨੂੰ ਘਰ ਬੈਠਣ ਲਈ ਕਹਿੰਦਾ ਪਰ ਮੰਨ ਨਹੀਂ ਮੰਨਦਾ ਸੀ ਕਿਉਂਕਿ ਮੈਂ ਵੀ ਉਸ ਬਿਨਾ ਨਹੀਂ ਰਹਿ ਸਕਦੀ ਸੀ I ਕੰਮ ਦੀ ਪਹਿਲੀ ਬ੍ਰੇਕ ਹੋਈ ਅਸੀਂ ਦੋਵਾਂ ਜੋ ਲੈ ਕੇ ਨਾਲ ਆਏ ਸੀ ਉਹ ਇਕੱਠਿਆਂ ਬੈਠ ਖਾਇਆ ਅਤੇ ਭੁੱਖ ਨੂੰ ਦੂਰ ਕੀਤਾ I ਉਸ ਤੋਂ
ਅੱਧੇ ਕੁ ਘੰਟੇ ਬਾਅਦ ਮੈਂ ਤੇ ਮੇਰਾ ਪਤੀ ਹੋਰ ਆਪੋ-ਆਪਣੇ ਕੰਮਾਂ ਵਿੱਚ ਜੁੱਟ ਗਏ I

ਪਹਿਲੀ ਬ੍ਰੇਕ ਤੋਂ ਬਾਅਦ ਦੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਿ ਅਗਲੀ ਬ੍ਰੇਕ ਦੀ ਘੰਟੀ ਕਦੋਂ ਵੱਜ ਗਈ ਸੀ I ਸ਼ਾਈਦ ਮੈਂ ਕੰਮ ਨਾਲ ਪਿਆਰ ਕਰ ਲਿਆ ਅਤੇ ਭੁੱਖ ਨੂੰ ਦੂਰ ਕਰ
ਲਿਆ ਸੀ I ਦੂਜੀ ਬ੍ਰੇਕ ਦਾ ਸਮਾਂ ਗਿਆਰਾਂ ਵਜੇ ਸੀ ਅਤੇ ਅਸੀਂ ਆਪਣਾ ਲਿਆਉਂਦਾ ਫਲ ਫਰੂਟ ਖਾਣਾ ਸ਼ੁਰੂ ਕਰ ਦਿੱਤਾ I ਆਪਣੇ ਥਕੇ ਅੰਗਾਂ ਨੂੰ ਕੁਝ ਕੁ ਦੇਰ ਅਰਾਮ ਦੇਣ ਤੋਂ
ਬਾਅਦ ਅਸੀਂ ਫੇਰ ਆਪਣੇ ਕੰਮਾਂ ਵਿੱਚ ਜੁੱਟ ਗਏ I ਦੁਪਹਿਰ ਦੇ 12.30 ਵੱਜ ਚੁਕੇ ਸੀ ਮੈਂ ਆਪਣਾ ਕੰਮ ਕਰਦੀ ਰਹੀ I ਸਾਡੀ ਲਾਈਨ ਦਾ ਪੰਜਾਬੀ ਟੀਮ ਲੀਡਰ ਖੋਰੇ ਉਸ ਵਕ਼ਤ ਪਤਾ ਨੀ ਕਿੱਧਰ ਚਲਾ ਗਿਆ ਅਤੇ ਕੀਤੇ ਨਜਰ ਨਹੀਂ
ਆਇਆ I ਅਚਾਨਕ ਹੀ ਕੋਈ ਹੋਰ ਲਾਈਨ ਦਾ ਗੋਰਾ ਟੀਮ ਲੀਡਰ ਮੇਰੀ ਵਾਲੀ ਲਾਈਨ ਉੱਤੇ ਆ ਕੇ ਖੜ ਗਿਆ I ਮੈਂ ਉਸ ਵੱਲ ਜਿਆਦਾ ਧਿਆਨ ਨਹੀਂ ਕੀਤਾ ਸਗੋਂ ਉਹ ਮੇਰੇ ਉੱਤੇ ਆਪਣੀਆਂ ਨਜਰਾਂ ਰਾਹੀਂ ਮੈਨੂੰ ਹੋਰ ਗੰਦੇ ਤਰੀਕੇ ਨਾਲ ਵੇਖ ਰਿਹਾ ਸੀ I ਉਸ ਤੋਂ ਦੱਸ ਕੁ ਮਿੰਟ ਬਾਅਦ ਉਹ ਮੇਰੇ ਕੋਲ ਆਇਆ ਅਤੇ ਅੰਗਰੇਜ਼ੀ ਵਿੱਚ ਕਹਿਣ ਲਗਿਆ ” ਪਲੀਸ ਡੋਂਟ ਪਿੱਕ ਹੈਵੀ ਬਾਕਸ ” ਮੈਂ ਇਹ ਸੁਣ ਕੇ ਉਸ ਨੂੰ ਓਕੇ ਵਿੱਚ ਜਵਾਬ ਦੇ ਕੇ ਗੱਲ ਖਤਮ ਕੀਤੀ I ਮੈਂ ਆਪਣਾ ਕੰਮ ਕਰਦੀ ਰਹੀ ਪਰ ਉਹ ਗੋਰਾ ਮੇਰੇ ਵੱਲ ਗੇੜੇ ਕੱਢਦਾ ਅਤੇ ਗੰਦੀ ਨਜਰਾਂ ਨਾਲ ਵੇਖਦਾ ਰਿਹਾ I ਮੈਂ ਲਾਈਨ ਉੱਤੇ ਜਦੋਂ ਡੱਬਾ ਚੁੱਕਣ ਲੱਗੀ ਉਹ ਮੇਰੇ ਕੋਲ ਆਇਆ ਅਤੇ ਆਪਣੇ ਹੱਥਾਂ ਨੂੰ ਮੇਰੇ ਹੱਥਾਂ ਉੱਤੇ ਰੱਖਣ ਲਗਿਆ ਪਰ ਮੈਂ ਉਸ ਵਕ਼ਤ ਆਪਣੇ ਹੱਥ ਨੂੰ ਦੂਰ ਕਰ ਲਿਆ I ਉਹ ਫੇਰ ਬੋਲਿਆ ” ਡੋਂਟ ਵਰੀ ਆਈ ਐਮ ਹੇਅਰ ਟੁ ਹੈਲਪ ਯੂ ” ਮੈਂ ਇਹ ਸੁਣ ਫੇਰ ਚੁੱਪ ਰਹੀ I ਉਸ ਲਾਲਚੀ ਨੇ ਦੇਰ ਨਾ ਲਈ ਆਪਣੇ ਹੱਥਾਂ ਨੂੰ ਮੇਰੀ ਪਿੱਠ ਉਤੇ ਫੇਰਨ ਲਗਿਆ, ਮੈਂ ਇਹ ਹਰਕਤ ਵੇਖ ਡੱਬਾ ਨੀਚੇ ਜਮੀਨ ਉੱਤੇ ਗਿਰਾ ਦਿੱਤਾ I ਇਹ ਹੁੰਦਿਆਂ ਵੇਖ ਮੈਂ ਜਲਦੀ ਓਥੋਂ ਭਜੀ ਅਤੇ ਆਪਣੀ ਪਤੀ ਕੋਲ ਜਾ ਖੜੀ I ਮੈਨੂੰ ਮੇਰੇ ਪਤੀ ਨੇ ਮੈਨੂੰ ਘਬਰਾਈ ਹੋਈ ਨੂੰ ਵੇਖ ਪੁੱਛਿਆ ” ਕਿ ਹੋਇਆ ? ਸਬ ਠੀਕ ਹੈ I ” ਨਹੀਂ ਕੁਝ ਨਹੀਂ ਠੀਕ ਮੈਂ ਥੋੜ੍ਹਾ ਰੁੱਖੀ-ਸੁੱਖੀ ਅਵਾਜ ਵਿੱਚ ਕਿਹਾ ਅਤੇ ਚੁੱਪ ਕਰ ਗਈ I ਕਿ ਗੱਲ ਹੋਈ ਹੈ ਇਹ ਦੱਸ ਤਾਂ ਸਹੀ ਮੇਰੇ ਪਤੀ ਨੇ ਉੱਚੀ ਗਰਮ ਗਰਾਹਟ ਅਵਾਜ ਵਿੱਚ...

ਮੈਨੂੰ ਪੁੱਛਿਆ I ਮੈਂ ਉਸ ਦੇ ਪੁੱਛਣ ਮਗਰ ਸਬ ਦਸ ਦਿੱਤਾ ਅਤੇ ਉਸ ਨੇ ਭੱਜ ਕੇ ਪਹਿਲਾਂ ਗੋਰੇ ਟੀਮ ਲੀਡਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਨੂੰ ਇਕੱਠਿਆਂ ਨੂੰ ਵੇਖ ਉਥੋਂ ਅਲੋਪ ਹੋ ਗਿਆ ਸੀ I ਮੈਂ ਇਹ ਸਬ ਦੱਸ ਕੇ ਸਬ ਸਾਹਮਣੇ ਹੀ ਰੋਣ ਲੱਗ ਗਈ ਸੀ I ਮੈਨੂੰ ਰੋਂਦੀ ਨੂੰ
ਸਾਰੇ ਆਪਣੀ ਨਜਰਾਂ ਨਾਲ ਹੈਰਾਨਜਾਨਿਕ ਹੋ ਵੇਖ ਰਹੇ ਸੀ I ਮੇਰੇ ਪਤੀ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ ਪਤਾ ਨਹੀਂ ਕਿਹੜੀ ਖੱਲ ਖੁੰਜ ਵਿੱਚ ਲੁੱਕ ਗਿਆ
ਸੀ I

ਇਹ ਸਬ ਹੁੰਦਾ ਵੇਖ ਇਹ ਗੱਲ ਅੱਗ ਦੀ ਲਾਟ ਵਾਂਗੂ ਹਵਾ ਵਾਂਗੂ ਅੱਗੇ ਅੱਗੇ ਨੂੰ ਵੱਧਦੀ ਗਈ | ਸ਼ਿਕਾਇਤ ਦੇਣ ਤੋਂ ਬਾਅਦ supervisor ਅਤੇ ਹੋਰ company members ਉਸ ਵਕ਼ਤ ਮਜੂਦ ਹੋ ਗਏ ਅਤੇ ਵੇਰਵਾ ਕਰਨ ਤੋਂ ਬਾਅਦ ਓਹਨਾ ਨੇ ਸਾਨੂੰ ( ਮੈਨੂੰ ਅਤੇ ਮੇਰੇ ਪਤੀ )
ਨੂੰ ਇੱਕ ਨੁੱਕਰ ਜਿਹੀ ਥਾਂ ਉੱਤੇ ਖੜਾਇਆ ਤਾਂ ਕਿ ਮਹੌਲ ਹੋਰ ਜਿਆਦਾ ਗਰਮ ਨਾ ਹੋ ਜਾਵੇ | ਮੈਂ ਰੋਂਦੀ ਰਹੀ ਅਤੇ ਉਹ ਮੈਨੂੰ ਕਹਿੰਦੇ ਰਹੇ ਕਿ ਤੁਸੀਂ ਘਬਰਾਉ ਨਾ ਅਸੀਂ ਉਸ ਨੂੰ ਹੁਣ ਤੋਂ ਕੰਮ ਤੋਂ ਬਰਖਾਸਤ ਕਰ ਦੇਣਾ | ਪਰ ਇਹ ਸਬ ਝੂਠ ਸੀ ਅਤੇ ਮੇਰੇ ਪਤੀ ਦੀ ਅਵਾਜ ਨੂੰ ਹੋਰ ਜਿਆਦਾ ਦਬੋਚਿਆ ਗਿਆ ਸੀ | ਉਹਨਾਂ ਕਿਹਾ ” ਜੋ ਕੁਝ ਵੀ ਅੱਜ ਤੁਹਾਡੇ ਨਾਲ ਹੋਇਆ ਹੈ ਅਸੀਂ ਬਹੁਤ ਸ਼ਰਮ ਮਹਿਸੂਸ ਕਰਦੇ ਹਾਂ, ਅਤੇ ਅੱਗੇ ਤੋਂ ਇਸ ਤਰਾਂ ਦੀ ਘਟਨਾ ਦੁਬਾਰਾ ਵਾਪਰਨ ਨਹੀਂ ਦਿਆਂਗੇ | ਤੁਸੀਂ ਆਪਣੇ ਕੰਮ ਵਿੱਚ ਰੁਚੀ ਰੱਖਿਓ ” | ਸਾਨੂੰ ਇਹ
ਕਹਿ ਕੇ ਗੱਲ ਨੂੰ ਖ਼ਤਮ ਜਿਹੀ ਕਰ ਦਿਤੀ ਅਤੇ ਆਪ ਉਥੋਂ ਆਪਣੇ ਦਫਤਰ ਵੱਲ ਨੂੰ ਚੱਲੇ ਗਏ |

“ਨਹੀਂ ਸੋਚਿਆ ਵਿੱਚ ਕਨੇਡਾ ਓਹੀ ਹੋਣਾ
ਭੁੱਲ ਗਈ ਪੁਰਾਣੀਆਂ ਗੱਲਾਂ ਨੂੰ ਮੈਂ ਕਦੇ
ਜੋ ਵਿੱਚ ਇੰਡੀਆ ਕੁੜੀਆਂ ਨਾਲ ਹੋਣਾ
ਇਥੇ ਵੀ ਦੁਨੀਆ ਪਾਇਸੀ ਜਿਸਮਾਂ ਦੀ
ਪਰ ਪਤਾ ਨਹੀਂ ਇੱਥੇ ਆ ਕੇ ਵੀ ਮੈਂ ਰੋਣਾ”

ਮੈਂ ਆਪਣੇ ਪਤੀ ਨੂੰ ਕੁਝ ਕਹਿੰਦੀ ਉਹ ਆਪ ਹੀ ਰੁੱਠੜੇ ਸੁਬਾਹ ਵਿੱਚ ਬੋਲੇ ਅਤੇ ਕਿਹਾ ” ਬਸ ਅੱਜ ਹੀ ਆਪਣਾ ਆਖਰੀ ਦਿਨ ਹੈ ਇਸ ਕੰਪਨੀ ਵਿਚ, ਮੈਂ ਹੁਣ ਇਥੋਂ ਜਾਣਾ ਚਾਹੁੰਦਾ ਹਾਂ | ਜਿਨ੍ਹਾਂ ਕੰਮ ਕਰਵਾਉਣਾ ਅੱਜ ਕਰ ਲਵੋ, ਕੱਲ ਨੂੰ ਨਾ ਮੈਂ ਇਥੇ ਆਉਣਾ ਨਾ ਤੈਨੂੰ ਨਾਲ ਲੈ ਕੇ ਆਉਣਾ ” ਇਹਨਾਂ ਕਹਿ ਉਹ ਵਾਪਿਸ ਆਪਣੀ ਥਾਂ ਤੇ ਚੱਲੇ ਗਏ | ਮੈਂ ਵੀ ਇਹ ਸੁਣ ਕੇ ਆਪਣੀ ਥਾਂ ਦੁਬਾਰਾ ਆਈ ਅਤੇ ਕੰਮ ਵਿੱਚ ਰੁੱਝ ਗਈ ਹੌਲੀ-ਹੌਲੀ ਕੰਮ ਕਰਦੀ ਰਹੀ ਫੇਰ ਇਹ
ਵੀ ਸੋਚਦੀ ਰਹੀ ਕਿ ਅੱਜ ਮੇਰੇ ਨਾਲ ਇਹ ਸਬ ਕੀਤਾ , ਮੈਂ ਰੌਲਾ ਵੀ ਪਾਇਆ, ਸਬ ਨੂੰ ਪਤਾ ਵੀ ਲੱਗ ਗਿਆ ਪਰ ਪਿਆਰ ਨਾਲ ਸਾਨੂੰ ਹੀ ਚੁੱਪ ਕਰਵਾ ਦਿੱਤਾ ? ਕਿਉਂ ? ਆਖਿਰ ਇਹ ਸਬ ਹੋ ਕਿ ਰਿਹਾ ਹੈ ? ਮੈਂ ਕੁਝ ਨਾ ਬੋਲੀ ਪਰ ਮੈਨੂੰ ਸਬ ਦੀ ਨਜਰਾਂ ਦੂਰ ਤੋਂ ਹੀ ਝਾਂਕ ਰਹੀਆਂ ਸੀ | ਉਸ ਵਕ਼ਤ ਇਕ ਕੁੜੀ ਮੇਰੇ ਨਾਲ ਜੋ ਕੰਮ ਕਰ ਰਹੀ ਸੀ ਉਹ ਆਈ ਅਤੇ ਦਸਿਆ ” ਦੀਦੀ ਇਸ ਕੰਪਨੀ ਅੰਦਰ ਇਹ ਸਬ ਪਹਿਲੀ ਵਾਰ ਨਹੀਂ ਹੋਇਆ ਹੈ,ਪਹਿਲਾਂ ਵੀ ਹੋ ਚੁਕਿਆ ਹੈ
| ਤੁਸੀਂ ਉਸ ਗੋਰੇ ਦੀ ਸ਼ਿਕਾਇਤ ਤਾ ਕਰ ਦਿੱਤੀ ਪਰ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹ ਮੁਲੱਖ ਹੀ ਗੋਰਿਆਂ ਦਾ ਹੈ, ਇਹ ਮਾਲਕ ਹਨ, ਸਬ ਤੋਂ ਪਹਿਲਾਂ ਦਾ ਕੰਮ ਕਰ ਰਿਹਾ ਹੈ
ਇੱਥੇ | ਅਸੀਂ ਇਥੇ ਦਿਹਾੜਿਆਂ ਕਰਕੇ ਪੈਸੇ ਕਮਾਉਂਦੇ ਹਨ ਅਤੇ ਇੰਨਾ ਨੂੰ ਇੱਥੇ ਦੀ ਸਰਕਾਰਾਂ ਮੱਦਦ ਕਰ ਦਿੰਦੀ ਹੈ | ਬਸ ਇੱਥੇ ਚੁੱਪ ਰਹਿਣਾ ਪੈਂਦਾ ਹੈ ਜੇ ਬੋਲਾਂਗੇ ਇਹ ਪਿਆਰ ਨਾਲ ਸਾਡੀ ਗੱਲਾਂ ਨੂੰ ਖਤਮ ਕਰ ਦੇਣਗੇ ਪਰ ਦੀਦੀ ਅਸੀਂ ਫੇਰ ਬੁਰੇ ਦੇ ਬੁਰੇ ਪੈ ਜਾਂਦੇ ਹਾਂ |

ਆਖਿਰ ਸਮਾਂ ਲੰਘਿਆ ਦੁਪਹਿਰ ਦੇ ਦੋ ਵੱਜ ਗਏ ਸਾਨੂੰ ਸਬ ਨੂੰ ਛੁੱਟੀ ਹੋ ਗਈ | ਮੈਂ ਉਸ ਦਿਨ ਆਪਣੇ ਆਪ ਨੂੰ ਨਹੀਂ ਸੰਭਾਲ ਪਾ ਰਹੀ ਸੀ ਸ਼ਾਈਦ ਮੈਨੂੰ ਕਿਸੇ ਸਹਾਰੇ ਦੀ ਜਰੂਰਤ ਸੀ | ਜੋ ਮੇਰਾ ਪਤੀ ਸੀ, ਮੇਰੀ ਰੂਹ ਸੀ |

ਨੋਟ : ਜਿਸਮ ਦੀ ਭੁੱਖ ਕਿਸੇ ਵੀ ਦੇਸ਼ ਚੱਲੇ ਜਾਵੋ ਇਹ ਅੱਜ ਦੀ ਸਥਿੱਤੀ ਵਿੱਚ ਵੱਧ ਹੀ ਰਹੀ ਹੈ |

ਲਿਖਤ: ਜਿਤੇਸ਼ ਤਾਂਗੜੀ

...
...Related Posts

Leave a Reply

Your email address will not be published. Required fields are marked *

2 Comments on “ਜਿਸਮ ਦੀ ਭੁੱਖ – ਭਾਗ ਦੂਜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)