ਮੈ ਪੰਜ ਸਾਲ ਦਾ ਸੀ ਤੇ ਮੇਰੀ ਭੈਣ ਦਸ ਸਾਲ ਸੀ!
ਅਸੀ ਜੂਨ ਦੀਆਂ ਛੁੱਟੀਆਂ ਵਿਚ ਅਕਸਰ ਮੇਰੀ ਭੂਆ ਕੋਲ ਦਾਦੀ ਨਾਲ ਜਾਂਦੇ ਸੀ ਮੇਰੀ ਭੂਆ ਦਾ ਪਿੰਡ ਰਾਏਪੁਰ ਜੋ ਮੋਹਾਲੀ ਕੋਲ ਸੀ ਇਕ ਵਾਰ ਜਦੋਂ ਅਸੀ ਵਾਪਸ ਆ ਰਹੇ ਸੀ ਤਾਂ ਮੇਰੀ ਦਾਦੀ ਜੀ ਦਾ ਪੈੱਸਿਆ ਵਾਲਾ ਰੁਮਾਲ ਕੀਤੇ ਗਿਰ ਗਿਆ ਅਸੀ ਮੋਰਿੰਡੇ ਬੱਸ ਅੱਡੇ ਤੇ ਬਹੁਤ ਲੱਭਿਆ ਪਰ ਕਿਤੋ ਨਾ ਲੱਭਿਆ ਸ਼ਾਮ ਦਾ ਟਾਈਮ ਸੀ ਤੇ ਅਸੀ ਖੰਨੇ ਜਾਣਾ ਸੀ ਮੇਰੀ ਦਾਦੀ ਜੀ ਨੇ ਇੱਕ ਭਾਈ ਨੂੰ ਕਹਾ ਕਿ ਸਾਡੇ ਪੈਸੇ ਗਿਰ ਗਏ ਤੇ ਉਹ ਸੁਣ ਕੇ ਹੱਸਣ ਲੱਗ ਪਿਆ ਕਹਿਣ ਲੱਗਾ ਮਾਤਾ ਥੋਡੇ ਵਰਗੇ ਸਾਰਾ ਦਿਨ ਇਥੇ ਬਹੁਤ ਘੁੰਮਦੀਆਂ ਨੇ ਤੇ ਪੈਸੇ ਲੈਣ ਲਈ ਬੱਚਿਆਂ ਨੂੰ ਮੁਹਰੇ ਕਰ ਦਿੰਦੀਆਂ ਨੇ ਇਹ...
ਸੁਣ ਕੇ ਮੇਰੇ ਦਾਦੀ ਜੀ ਚੁੱਪ ਕਰ ਗਏ ਤੇ ਉੱਥੋਂ ਚੁੱਪ ਕਰ ਕੇ ਤੁਰ ਪਏ ਰਾਤ ਹੋਣ ਵਾਲੀ ਸੀਂ ਅਸੀ ਖੰਨੇ ਤੋ ਅੱਗੇ ਲਿਬੜੇ ਪਿੰਡ ਜਾਣਾ ਸੀ ਏਨੇ ਨੂੰ ਖੰਨੇ ਨੂੰ ਜਾਣ ਵਾਲੀ ਬੱਸ ਆਈ ਤੇ ਮੇਰੀ ਦਾਦੀ ਜੀ ਬੱਸ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਉਸ ਨੇ ਸਾਨੂੰ ਬੱਸ ਵਿਚ ਬੈਠਾ ਲਿਆ ਮੈਨੂੰ ਤੇ ਮੇਰੀ ਭੈਣ ਨੂੰ ਮੂੰਗਫਲੀ ਲੈ ਕੇ ਦਿੱਤੀ।
ਉਹ ਸ਼ਾਮ ਨੂੰ 20 ਸਾਲ ਹੋ ਗਏ ਪਰ ਅੱਜ ਵੀ ਮੇਰੇ ਦਿਲ ਵਿਚ ਉਹ ਤਾਜ਼ੀ ਆ।
ਹਰਹੀਰਾ ਸਿੰਘ