More Punjabi Kahaniya  Posts
ਜੰਗਲ


ਜਰੂਰ ਪੜਿਓ
ਇੱਕ ਇਨਸਾਨ ਸੰਘਣੇ ਜੰਗਲ ਵਿੱਚ ਭੱਜਾ ਜਾ ਰਿਹਾ ਸੀ ਰਾਤ ਕਾਫੀ ਹੋ ਚੁੱਕੀ ਸੀ ਹਨੇਰੇ ਵਿੱਚ ਖੂਹ ਉਸ ਨੂੰ ਦੀਖਿਆ ਨਹੀਂ ਤੇ ਓ ਉਸ ਵਿੱਚ ਡਿੱਗ ਪਿਆ ਡਿੱਗਦੇ ਡਿੱਗਦੇ ਖੂਹ ਦੇ ਲਾਗੇ ਪਿੱਪਲ ਦੀ ਇੱਕ ਟਾਹਣੀ ਲਮਕ ਰਹੀ ਸੀ ਉ ਉਸਦੇ ਹੱਥ ਆ ਗਈ ਜਦੋ ਉਸ ਨੇ ਥੱਲੇ ਦੇਖਿਆ ਤਾਂ ਚਾਰ ਅਜਗਰ ਮੂੰਹ ਖੋਲ ਉਸ ਵਲ ਦੇਖ ਰਿਹੇ ਸੀ ਜਿਸ ਟਾਹਣੀ ਨੂੰ ਉਸਨੇ ਫੜਿਆ ਹੋਇਆ ਸੀ ਉਸਨੂੰ ਦੋ ਚੂਹੇ ਕੁਤਰ ਰਿਹੇ ਸੀ ਇਨੀ ਦੇਰ ਨੂੰ ਇੱਕ ਹਾਥੀ ਆਇਆ ਤੇ ਜੋਰ ਜੋਰ ਨਾਲ ਪਿੱਪਲ ਨੂੰ ਹਿਲੋਨ ਲੱਗ ਪਿਆ ਇਨਸਾਨ ਘਬਰਾ ਗਿਆ ਤੇ ਰੱਬ ਨੂੰ ਯਾਦ ਕਰਨ ਲੱਗ ਪਿਆ ਰੱਬਾ ਹੁਣ ਕੀ ਹੋਵੇਗਾ ਉਸੇ ਦਰੱਖਤ ਉਤੇ ਮਧੂ ਮੱਖੀਆਂ ਦਾ ਛੱਜਾ ਲੱਗਾ ਸੀ ਹਾਥੀ ਦਾ ਪਿੱਪਲ ਨੂੰ ਹਿਲੋਉਨ ਨਾਲ ਮਧੂ ਮੱਖੀਆਂ ਉਡਣ ਲੱਗ ਪਈਆ ਤੇ ਸ਼ਹਿਦ ਦੀਆਂ ਬੂੰਦਾ ਥੱਲੇ ਡਿੱਗਣ ਲੱਗ ਪਈਆ ਇੱਕ ਬੂੰਦ ਉਸ ਇਨਸਾਨ ਦੇ ਬੁੱਲਾ ਤੇ ਆ ਡਿੱਗੀ ਉਸਨੇ ਪਿਆਸ ਨਾਲ ਸੁੱਕੀ ਜੀਭ ਬੁੱਲਾ ਉਤੇ ਫੇਰੀ ਉਸਨੂੰ ਬੁਹਤ ਮਜਾ ਆਇਆ ਕੁਜ ਸਮੇ ਬਾਅਦ ਫਿਰ ਇਕ ਸ਼ਹਿਦ ਦੀ ਬੂੰਦ ਉਸਦੇ ਮੂੰਹ ਵਿਚ ਡਿੱਗੀ ਹੁਣ ਉ ਇਨਾ ਮਸਤ ਹੋ ਗਿਆ ਕਿ ਆਪਣੀਆਂ ਮੁਸ਼ਕਿਲਾਂ ਨੂੰ ਭੁੱਲ ਗਿਆ ਉਸੇ ਸਮੇਂ...

ਜੰਗਲ ਵਿੱਚੋ ਦੀ ਇਕ ਦੇਵਤਾ ਆਪਣੇ ਵਾਹਣ ਤੋਂ ਲੱਗ ਰਿਹੇ ਸੀ ਉਹਨਾਂ ਨੇ ਉਸ ਇਨਸਾਨ ਦੇ ਕੋਲ ਜਾ ਕੇ ਕਿਹਾ ਮੈਂ ਤੈਨੂੰ ਬਚਾ ਲਿਦਾ ਤੂੰ ਮੇਰਾ ਹੱਥ ਫੜ ਲਾ ਉਸ ਇਨਸਾਨ ਨੇ ਕਿਹਾ ਇਕ ਬੂੰਦ ਹੋਰ ਚਟ ਲੈਣ ਦੋ ਫਿਰ ਤੁਹਾਡੇ ਨਾਲ ਚਲਦਾ ਇਕ ਬੂੰਦ ਇਕ ਬੂੰਦ ਇਕ ਬੂੰਦ ਕਰਦਾ ਕਿੰਨਾ ਸਮਾਂ ਇਦਾ ਹੀ ਕਰਦਾ ਰਿਹਾ ਦੇਵਤੇ ਨੇ ਜਦ ਉਸ ਨੂੰ ਇਦਾ ਕਰਦਿਆਂ ਦੇਖਿਆ ਤਾਂ ਉਹ ਉਥੋਂ ਚਲੇ ਗਿਆ
ਦੋਸਤੋ ਉ ਜਿਸ ਜੰਗਲ ਵਿੱਚ ਰਿਹ ਰਿਹਾ ਸੀ

ਓ ਜੰਗਲ ਸੀ ,,,, ਦੁਨੀਆ
ਹਨੇਰਾ ਸੀ ,,,,,, ਨਾ ਸਮਝ
ਪਿੱਪਲ ਦੀ ਟਾਹਣੀ ਸੀ ,,,,,, ਉਮਰ
ਦਿਨ ਰਾਤ ,, ਦੋ ਚੂਹੇ ਉਸ ਨੂੰ ਕੁਤਰ ਰਿਹੇ ਨੇ
ਘੁਮੰਡ ,,, ਮਦ ਮਸਤ ਹਾਥੀ ਪਿੱਪਲ ਨੂੰ ਉਖਾੜਨ ਵਿੱਚ ਲੱਗਾ ਹੋਇਆ
ਸ਼ਹਿਦ ਦੀਆਂ ਬੂੰਦਾ,,, ਸਰੀਰ ਦਾ ਸੁੱਖ ਜਿਸ ਦੇ ਕਾਰਣ ਮਨੁੱਖ ਇਨਸਾਨ ਮੌਤ ਨੂੰ ਵੀ ਅਣ ਦੇਖਿਆ ਕਰ ਦਿੰਦਾ

ਮਤਲਬ ਦੋਸਤੋ
ਸੁਖ ਦੀ ਮਾਇਆ ਦੇ ਵਿਚ ਡੁਬੇ ਮਨ ਨੂੰ ਰੱਬ ਵੀ ਨਹੀਂ ਬਚਾ ਸਕਦਾ

...
...



Uploaded By:Ninder Singh

Related Posts

Leave a Reply

Your email address will not be published. Required fields are marked *

One Comment on “ਜੰਗਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)