More Punjabi Kahaniya  Posts
ਕੈਸਾ ਹੈ ਸ਼ਾਮੂ ?


ਕੈਸਾ ਹੈ ਸ਼ਾਮੂ ?
ਬਹੁਤ ਬੜੀਆ ਹੈ ਸਰਦਾਰ ਜੀ, ਪਹਿਲੇ ਪਹਿਲ ਥੋੜਾ ਔਖਾ ਥਾ, ਪ੍ਰਦੇਸ ਮਾ ਅਕੇਲੇ ਔਖਾ ਪੜ ਜਾਤਾ ਥਾ । ਕਭੋ ਪਿੱਛੂ ਦੇਸਨ ਕੋ ਭਾਗੋ ਫੇਰ ਹੀਆਂ । ਰਾਮ ਜੀ ਕੀ ਦੂਆ ਸੇ ਅਬ ਤੋ ਪੂਰਾ ਕਾ ਪੂਰਾ ਫੈਮਲੀ ਹੀ ਹੀਆਂ ਪੰਜਾਬ ਮਾ ਆਏ ਗਵਾ ਹੈ। ਹਮਰਾ ਲੀਏ ਤੋ ਪੰਜਾਬ ਹੀ ਜੰਨਤ ਹੈ । ਹਮਰਾ ਤੋਂ ਸਭੀ ਰਿਸ਼ਤੇਦਾਰ ਭੀ ਪੰਜਾਬ ਮਾ ਆਈਕੇ ਖੂਬ ਤਰੱਕੀ ਕਰ ਗਵਾ ਹੈ । ਪੀਛੇ ਦੇਸ ਮਾ ਕੋਈ ਹੈ ਹੀ ਨਾਹੀ ਤੋ ਪੀਛੇ ਜਾਕਰ ਕਰਨਾ ਭੀ ਕਾ ਹੈ । ਓਸ ਨਰਕ ਮੇਂ ਇਸ ਸਵਰਗ ਕੋ ਛੋੜ ਕਰ ਕੌਨ ਜਾਨਾ ਚਾਹੇਗਾ । ਅਬ ਤੋ ਬਸ ਜੀਨਾ ਜਹਾਂ, ਮਰਨਾਂ ਜਹਾਂ… ਇਸਕੇ ਸਿਵਾ ਜਾਨਾ ਕਹਾਂ ।
ਲੇਕਿਨ ਅਬ ਮਨ ਥੋੜਾ ਚਿੰਤਤ ਹੋਨੇ ਲਗਾ ਹੈ ।
ਚਿੰਤਤ ਕਿਉਂ ?
ਬਾਤ ਈ ਹੈ, ਜਬ ਆਜ ਸੇ ਤੀਸ ਚਾਲੀਸ ਸਾਲ ਪਹਿਲੇ ਹਮਰਾ ਲੋਗ ਅਪਨਾ ਦੇਸ ਛੋੜ ਮਜੂਰੀ ਕੇ ਲੀਏ ਪੰਜਾਬ ਆਇਆ ਕਰਤੇ ਥੇ, ਹਮਰੇ ਲੋਗਨ ਕੋ ਪੰਜਾਬੀ ਲੇਬਰ ਕੇ ਬਰਾਬਰ ਪੂਰੀ ਮਜੂਰੀ ਭੀ ਨਹੀ ਮਿਲਤੀ ਥੀ, ਸਰਦਾਰ ਲੋਗਨ ਗਾਲੀ ਭੀ ਜ਼ੀਆਦਾ ਨਿਕਾਲਤਾ ਥਾ । ਅਬ ਥੋਰਾ ਇੱਜ਼ਤ ਹੋਨੇ ਲਗਾ ਹੈ, ਬੱਚੇ ਭੀ ਈਹਾਂ ਇਸਕੂਲ ਕਾਲਜ ਮੇਂ ਪੜਨੇ ਲਿਖਨੇ ਲਗਾ ਹੈ । ਮਜੂਰੀ ਭੀ ਮੂੰਹ ਮਾਂਗਾ ਮਿਲਨੇ ਲਗਾ । ਸਰਕਾਰੀ...

ਨੌਕਰੀ ਭੀ ਮਿਲਨੇ ਲਗਾ ਹੈ ।
ਫੇਰ ਚਿੰਤਾ ਕਾਹਦੀ ਆ, ਸਭ ਕੁਛ ਤਾਂ ਠੀਕ ਚੱਲ ਰਿਹਾ ?
ਸਰਦਾਰ ਜੀ ਬਾਤ ਈ ਹੈ ਕਿ ਆਪ ਲੋਗ ਤੋ ਪੰਜਾਬ ਛੋੜ ਕਰ ਕਨੇਡਾ ਮਰੀਕਾ ਕੋ ਭਾਗੇ ਜਾ ਰਹੇ ਹੋ ਔਰ ਹਮਰਾ ਲੋਗ ਦੇਸ ਸੇ ਮਾਲਗਾੜੀ ਮੇਂ ਭਰ ਭਰ ਪੰਜਾਬ ਆਏ ਜਾ ਰਹਾ ਹੈ । ਅਬ ਤੋ ਪੰਜਾਬ ਮਾ ਹਮਰਾ ਲੋਗ ਹੀ ਹਮਰੇ ਲੋਗੋਂ ਕੀ ਮੇਹਨਤ ਮਜੂਰੀ ਮਾਰਨੇ ਲਗਾ ਹੈ । ਹਰ ਕਾਮ ਮੇਂ ਹਮਰਾ ਲੋਗ ਇਤਨਾ ਦੂਰ ਤੱਕ ਘੁਸ ਗਯਾ ਹੈ, ਡਰ ਲਗਤਾ ਹੈ ਕਹੀਂ ਹਮਰਾ ਸਵਰਗ ਪੰਜਾਬ ਭੀ ਹਮਰੇ ਦੇਸ ਬਿਹਾਰ ਜੈਸਾ ਹੀ ਨਾ ਹੋ ਜਾਏ ।
ਸ਼ਾਮੂ ਫਿਕਰ ਕਿਉਂ ਕਰਦੈਂ ਯਾਰ । ਜਦੋਂ ਤੱਕ ਪੰਜਾਬ ਬਿਹਾਰ ਬਣੂ ਓਦੋਂ ਤੱਕ ਅਸੀਂ ਕਨੇਡਾ ਅਮਰੀਕਾ ਪੰਜਾਬ ਵਰਗਾ ਬਣਾ ਦੇਣਾ । ਕਨੇਡਾ ਆ ਜਾਈਂ ਤੇਰੀ ਜੰਨਤ ਪੰਜਾਬ ਤੈਨੂੰ ਜਿਉਂ ਦੀ ਤਿਉਂ ਮਿਲੂ ।
ਐਨਾਂ ਸੁਣਦਿਆ ਹੀ ਸ਼ਾਮੂ ਦੀਆਂ ਅੱਖਾਂ ਚ ਖੁਸ਼ੀ ਭਰੀ ਚਮਕ ਆ ਗਈ, ਜਿਵੇਂ ਸ਼ਾਮੂ ਨੂੰ ਗੁਆਚ ਰਹੇ ਆਪਣੇ ਸਵਰਗ ਦਾ ਮੁੜ ਥੇਹ ਪਤਾ ਮਿਲ ਗਿਆ ਹੋਵੇ ।।
Bobby Hans

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)