More Punjabi Kahaniya  Posts
ਕਦੇ ਪੁੱਛੋ ਪ੍ਰਦੇਸੀਂਆ ਨੂੰ


(ਕਦੇ ਪੁੱਛੋ ਪ੍ਰਦੇਸੀਂਆ ਨੂੰ)
ਦਸ ਸਾਲ ਹੋ ਗਏ ਦੁਬਈ ਵਿੱਚ ਕੰਮ ਕਰਦਿਆ ਨੂੰ ਚਾਰ ਪੈਸੇ ਕਮਾ ਕੇ ਹਰ ਮਹੀਨੇ ਪਿੰਡ ਭੇਜ ਦਿੰਦੇ ਆ !
ਪਿੱਛੋ ਪਰਿਵਾਰ ਦਾ ਸੋਹਣਾ ਗੁਜਾਰਾ ਹੋਈ ਜਾਦਾ !! ਇੱਕ ਇੱਕ ਮਹੀਨਾ ਕਰਦੇ ਕਦ ਦਸ ਸਾਲ ਬੀਤ ਗਏ ਪਤਾ ਹੀ ਨਹੀ ਲੱਗਿਆ !!
ਘਰ ਵਿੱਚ ਹਰ ਰੋਜ ਦਿਨ ਵਿੱਚ ਕਈ ਵਾਰ ਗਲ ਕਰਨੀ ਬੱਚਿਆ ਨਾਲ ਆਪਣੀ ਧਰਮ ਪਤਨੀ ਕੋਲ ਬੈਠੀ ਬੀਜੀ ਨਾਲ ਵੀ ਹਰ ਰੋਜ ਗਲ ਕਰਨੀ !!
ਬੀਜੀ ਨੇ ਸਭ ਤੋ ਪਹਿਲਾ ਪੁੱਛਣਾ ਪੁੱਤ ਤੇਰੀ ਸਿਹਤ ਠੀਕ ਆ ਕੰਮ ਠੀਕ ਚੱਲਦਾ ਕੰਮ ਧਿਆਨ ਨਾਲ ਕਰਿਆ ਕਰ ਰੋਟੀ ਪਾਣੀ ਟਾਇਮ ਨਾਲ ਖਾ ਲਿਆ ਕਰ ਆਰਾਮ ਵੀ ਕਰ ਲਿਆ ਕਰ !!!
ਨਾਲ ਇਹ ਵੀ ਕਹੀ ਜਾਣਾ ਪੁੱਤ ਜਦ ਕਿਤੇ ਤੇਰੇ ਨਾਲ ਫੋਨ ,ਤੇ ਗਲ ਨਹੀ ਹੁੰਦੀ ਮੈਨੂੰ ਸਾਰੀ ਰਾਤ ਨੀਦ ਨਹੀ ਆਉਦੀ ਸੋਚ ਸੋਚ ਕੇ ਮੇਰੇ ਹੌਲ ਹੀ ਪਈ ਜਾਦੇ ਆ ਪਤਾ ਨਹੀ ਮੇਰੇ ਪੁੱਤ ਨੇ ਰੋਟੀ ਖਾਦੀ ਹੋਣੀ ਜਾ ਨਹੀ !!
ਮੈ ਇਹ ਹੀ ਗਲ ਕਹਿਣੀ ਬੀਬੀ ਤੁਸੀ ਫਿਕਰ ਨਾ ਕਿਰਿਆ ਕਰੋ ! ਮੈ ਇਥੇ ਬਹੁਤ ਕੁਝ ਖਾ ਲੈਦਾ ਹਾ ਮੇਰਾ ਤਾ ਵਜਨ ਵੀ ਵਧ ਗਿਆ !!
ਮੈ ਤਾ ਹੁਣ ਜਿੰਮ ਜਾਇਆ ਕਰਨਾ !!
ਬੀਜੀ ਨੇ ਜਵਾਬ ਵਿੱਚ ਇੱਕ ਗਲ ਹੀ ਕਹਿਣੀ ਪੁੱਤ ਹੁਣ ਪਿੰਡ ਗੇੜਾ ਕਦ ਮਾਰਨਾ !ਮੈ ਇਹ ਕਹਿ ਟਾਲ ਦੇਣਾ ਦਿਵਾਲੀ ਤੱਕ ਆ ਜਾਣਾ !!
ਇੱਕ ਦਿਨ ਮੇਰੇ ਕੋਲ ਰਿਸਤੇਦਾਰ ਮੁੰਡਾ ਆਇਆ ਕਹਿਦਾ ਮੈ ਪਿੰਡ ਜਾਣਾ ਤੁਸੀ ਵੀ ਸਮਾਨ ਲੈ ਲਵੋ ਘਰ ਭੇਜਣ ਲਈ !!
ਬੀਜੀ ਦੇ ਸੱਜੇ ਪੈਰ ਦੀਆ ਦੋ ਉਗਲਾ ਇੱਕ ਦੂਜੇ ਉੱਪਰ ਚੜੀਆ ਹੋਈਆ ਸੀ ਉਮਰ ਵੀ 78 ਸਾਲ ਦੇ ਕਰੀਬ ਹੋ ਗਈ ਸੀ !!
ਅਸੀ ਸਮਾਨ ਲੈਣ ਲਈ ਮੌਲ ਵਿੱਚ ਗਏ ਸਭ ਤੋ ਪਹਿਲਾ ਮੈ ਬੀਜੀ ਲਈ ਲਾਇਟ ਵੇਟ ਵਾਲੀ ਜੂ ਐਸੇ ਦੀ ਬਣੀ ਜੁੱਤੀ ਲਈ ਤੇ ਇੱਕ ਸੂਟ ਲਿਆ ਕੁਝ ਬੱਚਿਆ ਦਾ ਸਮਾਨ ਬਦਾਮ ਟੋਫੀਆ ਲੈ ਲਈਆ ! ਫਿਰ ਰੂਮ ਵਿੱਚ ਆ ਕੇ ਵੀਡੀਓ ਕਾਲ ਲਾ ਬੀਜੀ ਨੂੰ ਸਮਾਨ ਦਿਖਾਇਆ!!
ਸਮਾਨ ਦੇਖ ਬੀਜੀ ਕਹਿਦੇ ਪੁੱਤ ਐਨਾ ਖਰਚਾ ਕਿਉ ਕਰਨਾ ਸੀ ਕੱਲੇ ਜੁਆਕਾ ਲਈ ਲੇ ਲੈਣਾ ਸੀ !! ਇਹ ਕਹਿ ਵਾਰ ਵਾਰ ਸੀਸ ਦਿੱਤੀ ਵਹਿਗੁਰੂ ਤੇਰੀ ਮਿਹਨਤ ਵਿੱਚ ਹੋਰ ਵਰਕਤ ਪਾਵੇ !!
04 / 02/2020 ਰਾਤ ਨੂੰ ਬੀਜੀ ਨਾਲ ਗਲ ਕੀਤੀ ਬਹੁਤ ਸੋਹਣੀਆ ਗੱਲਾ ਕੀਤੀਆ !! ਕੋਈ ਢਿੱਲ ਮੱਠ ਨਹੀ !! ਕਦੇ ਸੂਗਰ ਦੀ ਗੋਲੀ ਖਾਦੇ ਬਾਕੀ ਸਹਿਤ ਪੁਰੀ ਤੰਦਰੁਸਤ ਸੀ !!
ਪੰਜ ਫਰਵਰੀ 2020 ਦੀ ਸਵੇਰ ਨੂੰ ਘਰੋ ਸਵੇਰੇ ਪੰਜ ਵਜੇ ਫੋਨ ਆਉਦਾ ਬੀਜੀ ਬਹੁਤ ਬਿਮਾਰ ਹੋ ਗਏ ਮੈ ਵੀਡੀਓ ਕਾਲ ਲਾਈ ਬੀਜੀ ਕੋਲ ਪਿੰਡ ਵਾਲਾ ਡਾਕਟਰ ਖੜਾ ਨਾਲ ਵੱਡੇ ਭਾਈ ਬੀਜੀ ਫੋਨ ਤੇ ਵਾਰ ਕਹਿ ਰਿਹੇ ਸੀ ਪੁੱਤ ਤੁੰ ਛੇਤੀ ਆ ਜਾ ਮੈ ਅੱਜ ਨਹੀ ਬਚਣਾ !! ਖੰਘ ਵੀ ਬਹੁਤ ਜਿਆਦਾ ਆ ਰਹੀ ਸੀ ਸਾਹ ਆਉਣ ਵਿੱਚ ਵੀ ਬਹੁਤ ਤਕਲੀਫ ਆ ਰਹੀ ਸੀ !!
ਮੈ ਕਿਹਾ ਬੀਜੀ ਤੁਸੀ ਘਬਰਾਓ ਨਾ ਮੈ ਹੁਣੇ ਟਿਕਟ ਲੈਦਾ ਅੱਜ ਹੀ ਆ ਜਾਦਾ ਤੁਸੀ ਸਹਿਰ ਵਾਲੇ ਹਸਪਤਾਲ ਪਹੁੰਚੋ ਬੀਜੀ ਘਰੋ ਗਡੀ ਵਿੱਚ ਬੈਠ ਕੇ ਗਏ ਆ !!
ਸਾਡੇ ਪਿੰਡ ਦੇ ਅੱਡੇ ਤੱਕ ਮੇਰੇ ਨਾਲ ਗਲ ਹੋਈ ਬਹੁਤ ਤੰਗ ਸੀ ਬਹੁਤ ਰੋਲਾ ਪਾਉਂਦੇ ਸੀ !!
ਵੀਹ ਕੁ ਮਿੰਟਾ ਵਿੱਚ ਹਸਪਤਾਲ ਵੀ ਪਹੁੰਚ ਗਏ ਡਾਕਟਰਾ ਨੇ ਦਾਖਲ ਕਰਕੇ ਗੁਲੂਕੋਸ ਲਾ ਦਿੱਤੇ ਬੀਪੀ ਬਹੁਤ ਜਿਆਦਾ ਵਧ ਗਿਆ!!
ਮੈਨੁੰ ਫੋਨ ਵਿੱਚ ਬੀਜੀ ਦੀ ਆਵਾਜ ਸੁਣ ਰਹੀ ਸੀ !! ਹਾਏ ਹਾਏ ਮੈ ਡਰ ਗਿਆ ਬਹੁਤ ਤੜਫ ਰਹੇ ਸੀ !!
ਮੈ ਫਿਰ ਫੋਨ ਕੀਤਾ ਆਪਣੇ ਬੇਟੇ ਨੂੰ ਕਿਹਾ ਬੀਜੀ ਨਾਲ ਗਲ ਕਰਾ ਬੇਟਾ ਕਹਿਦਾ ਆਕਸੀਜਨ ਲਾਈ ਹੁਣ ਸੁੱਤੇ ਪਏ ਆ !!
ਜਦ ਤੱਕ ਮੈ ਵੀ ਟਿਕਟ ਲੇ ਏਅਰ ਪੋਰਟ ਵੱਲ ਤੁਰ ਪਿਆ! ਫਿਰ,ਮੈ ਘਰ ਲੱਗੇ ਕੈਮਰੇ ਆਪਣੇ ਫੋਨ ਤੇ ਖੋਲਾ ਉਹ ਬੰਦ ਆਉਣ ! ਜੇ ਮੈ ਪੁੱਛਾ ਬੀਜੀ ਕਿਵੇ ਕਹਿ ਦੇਣ ਠੀਕ ਆ ਪਰ ਮੇਰੇ ਦਿਲ ਨੂੰ ਯਕੀਨ ਨਹੀ ਹੋ ਰਿਹਾ ਸੀ !!
ਫਿਰ ਫੋਨ ਕੀਤਾ ਵੱਡੀ ਭੈਣ ਵੀ ਪਹੁੰਚ ਗਈ ! ਉਸ ਤੋ ਪੁੱਛਿਆ ਬੀਜੀ ਕਿਮੇ ਆ ਕਹਿੰਦੇ ਠੀਕ ਆ ਸੁੱਤੇ ਪਏ ਆ ! ਜੇ ਮੈ ਗਲ ਕਰਵਾਉਣ ਨੂੰ ਕਹਾ ਕਹਿ ਦੇਣ ਡਾਕਟਰ ਨੇ ਮਨਾ ਕੀਤਾ !!
ਮੇਰਾ ਜਿਆਦਾ ਜੋਰ ਪਾਊਣ ਤੇ ਭੈਣ...

ਰੋਦੀ ਹੋਈ ਕਹਿੰਦੀ ਵੀਰੇ ਬੀਜੀ ਸਵੇਰੇ ਦਸ ਵਜੇ ਆਪਾ ਨੂੰ ਛੱਡ ਗਏ ਹਾਰਟ ਅਟੈਕ ਹੋ ਗਿਆ ਮੈ ਏਅਰਪੋਰਟ ਤੇ ਬੈਠਾ ਬਹੁਤ ਰੋਇਆ!!
ਫਿਰ ਫਲੈਟ ਵਿੱਚ ਬੈਠ ਦਿੱਲੀ ਪਹੁੰਚਿਆ ਦਿੱਲੀ ਤੋ ਬਸ ਫੜ ਘਰ ਪਹੁੰਚਿਆ ਘਰ ਬਹੁਤ ਸਾਰੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਬੀਜੀ ਦੇ ਮੰਜੇ ਦੇ ਆਸੇ ਪਾਸੇ ਵਿਹੜੇ ਵਿੱਚ ਬੈਠੇ ਮੇਰਾ ਹੀ ਆਉਣ ਦਾ ਇੰਤਜ਼ਾਰ ਕਰਦੇ ਸੀ !!
ਮੈ ਘਰ ਪਹੁੰਚ ਬੀਜੀ ਦੇ ਛਾਤੀ ਨਾਲ ਲੱਗ ਬਹੁਤ ਰੋਇਆ ਮੇਰੇ ਬੱਚੇ ਵੀ ਮੇਰੇ ਕੋਲ ਆ ਗਏ! ਮੇਰਾ ਬੇਟਾ ਕਹਿੰਦਾ ਬੀਜੀ ਤਾਹਨੂੰ ਬਹੁਤ ਆਵਾਜਾ ਮਾਰ ਦੇ ਸੀ ਹਸਪਤਾਲ ਵਿੱਚ ! ਨਾਲੇ ਮੈਨੂੰ ਕਹਿ ਰਹੇ ਸੀ ਆਪਣੀ ਛੋਟੀ ਭੈਣ ਦਾ ਖਿਆਲ ਰੱਖੀ ਮੇਰੇ ਵੱਲ ਦੇਖਦੇ ਦੇਖਦੇ ਉਹਨਾ ਦੀਆ ਅੱਖਾ ਬੰਦ ਹੁੰਦੀਆ ਸੀ ! ਮੇਰਾ ਬੇਟਾ ਰੋ ਕੇ ਦਸਦਾ ਸੀ ਐਵੇ ਲਗਦਾ ਸੀ ਜਿਵੇ ਬੀਬੀ ਆਪਣੀਆ ਅੱਖਾ ਬੰਦ ਨਹੀ ਕਰਨੀਆ ਚਾਹੁੰਦੇ ਸੀ ਉਹ ਧੱਕੇ ਨਾਲ ਖੋਲ ਰਿਹੇ ਸੀ ਦੇਖਦੇ ਦੇਖਦੇ ਮੋਤ ਹੋ ਗਈ!!
ਸਾਰੀਆ ਰਸਮਾ ਪੁਰੀਆ ਕਰਕੇ ਬੀਜੀ ਦੀ ਅਰਥੀ ਸਮਸ਼ਾਨਘਾਟ ਲੈ ਗਏ ਗਿਆਨੀ ਸਿੰਘ ਆਖਰੀ ਅਰਦਾਸ ਕਰਦਾ ਸੀ ਮੈ ਬੀਜੀ ਦੇ ਮੂੰਹ ਵੱਲ ਦੇਖ ਕਹਿੰਦਾ ਸੀ ਹੇ ਵਹਿਗੁਰੂ ਜੀ ਮੈ ਜਿੰਨੀ ਵਾਰੀ ਵੀ ਇਸ ਦੁਨੀਆ ਤੇ ਜਨਮ ਲਵਾ ਹਰ ਵਾਰ ਮੇਰੀ ਇਹੋ ਮਾਂ ਹੋਵੇ ਇਸੇ ਮਾਂ ਦੀ ਕੁੱਖੋ ਜਨਮ ਲਵਾ !!!!
ਬੀਜੀ ਨੂੰ ਦਾਗ ਲਾਉਣ ਮਗਰੋ ਗੁਰਦੁਆਰੇ ਸਹਿਬ ਅਰਦਾਸ਼ ਬੇਨਤੀ ਕਰਕੇ ਭੋਗ ਦਾ ਦਿਨ ਰੱਖ ਦਿਤਾ !! ਗੁਰੂ ਦਾ ਲੰਗਰ ਛੱਕ ਕੇ ਸਾਰੇ ਰਿਸ਼ਤੇਦਾਰ ਭੈਣ ਭਾਈ ਚਲੇ ਗਏ !!
ਦੂਜੇ ਦਿਨ ਕੀਰਤਪੁਰ ਸਾਹਿਬ ਫੁੱਲ ਪਾਉਣ ਦੀ ਰਸਮ ਕਰਨ ਮਗਰੋ ਗੁਰੂਘਰ ਮੱਥਾ ਟੇਕ ਕੇ ਲੰਗਰ ਹਾਲ ਵਿੱਚ ਪ੍ਰਸਾਦਾ ਛੱਕਣ ਗਏ !ਮੇਰੇ ਹੱਥ ਵਿੱਚ ਰੋਟੀ ਮੈ ਸੋਚ ਰਿਹਾ ਮੇਰੇ ਤਾ ਯਾਦ ਚੇਤੇ ਵੀ ਨਹੀ ਸੀ ਮੈ ਪਿੰਡ ਜਾਣਾ ਪਰ ਆ ਦਾਣਾ ਪਾਣੀ ਖਿੱਚ ਲੈ ਆਉਦਾ !!
ਭੋਗ ਵਾਲਾ ਦਿਨ ਆ ਗਿਆ ਗਿਆਨੀ ਸਿੰਘ ਪਾਠ ਪੜ ਰਿਹਾ ਮੈ ਸੋਚ ਰਿਹਾ ਸੀ ! ਪ੍ਰਦੇਸ਼ ਵਿੱਚ ਜਾ ਕੇ ਪੈਸਾ ਚਾਹੇ ਲੱਖਾ ਕਮਾ ਲਿਆ ਪਰ ਜੋ ਪਿੱਛੋ ਘਾਟੇ ਪਾਏ ਆ ਉਹ ਪੁਰੇ ਨਹੀ ਹੋ ਸਕਦੇ ਬਾਪੂ ਜੀ ਦੀ ਤੇ ਵੱਡੇ ਭਾਈ ਦੇ ਵੀ ਮੌਤ ਪਿੱਛੋ ਭੋਗ ਤੇ ਹੀ ਪਹੁੰਚ ਹੋਇਆ ਮੂੰਹ ਵੀ ਦੇਖਣਾ ਨਸੀਬ ਨਹੀ ਹੋਇਆ !! ਪਰ ਮੈਨੂੰ ਮਾਣ ਇਸ ਗਲ ਦਾ ਮੈ ਆਪਣੇ ਮਾ ਬਾਪ ਦੀ ਸੇਵਾ ਬਹੁਤ ਕੀਤੀ ਆ !! ਪਰ ਇੱਕ ਪਰਦੇਸ ਵਿੱਚ ਰਹਿਣ ਵਾਲਾ ਹੀ ਦਸ ਸਕਦਾ ! ਜੇ ਪਿੱਛੇ ਘਰ ਵਿੱਚ ਮਾਂ-ਬਾਪ ਸਿਰ ਤੇ ਹੋਵੇ ! ਪਰਿਵਾਰ ਤੇ ਬੱਚਿਆ ਦੀ ਭੋਰਾ ਫਿਕਰ ਨਹੀ ਹੁੰਦੀ !!
ਮੈ ਸਾਰੇ ਭੈਣ ਭਰਾਵਾ ਨੂੰ ਕਹਾਗਾ ਕਈ ਵਾਰ ਘਰਾ ਵਿੱਚ ਛੋਟੀ ਜਿਹੀ ਨੋਕ ਝੋਕ ਹੋ ਜਾਦੀ !!ਪਰ ਆਪਣੇ ਬੁਜਰਗ ਮਾ ਬਾਪ ਦੀ ਸੇਵਾ ਕਰਨੀ ਨਾ ਭੁੱਲਓ!! ਕਿਉ ਕਿ ਉਹ ਤੁਹਾਡੇ ਘਰ ਵਿੱਚ ਹੀ ਰੱਬ ਆ ਕਿਤੇ ਤੀਰਥਾ ਤੇ ਜਾਣ ਦੀ ਲੋੜ ਨਹੀ !!
ਬਾਕੀ ਜਿਹੜੇ ਮੇਰੇ ਭਰਾ ਪ੍ਰਦੇਸ਼ਾ ਵਿੱਚ ਰਹਿੰਦੇ ਆ ਉਹ ਵੀ ਮਾ ਬਾਪ ਨਾਲ ਫੋਨ ਤੇ ਜਰੂਰ ਗਲ ਕਰਿਆ ਕਰੋ !! ਥੌੜਾ ਬਹੁਤਾ ਖਰਚਾ ਭੇਜੋ ਮਾ ਬਾਪ ਨੇ ਸਾਨੂੰ ਦੁਨੀਆ ਦਿਖਾਈ ਆ ! ਸਾਡਾ ਹੱਕ ਬਣਦਾ ਬਾਕੀ ਪ੍ਰਦੇਸ਼ਾ ਦਾ ਪੈਸਾ ਪ੍ਰਦੇਸ਼ਾ ਵਿੱਚ ਖਰਾਬ ਨਾ ਕਰੋ ਜਿੰਨਾ ਹੋ ਸਕੇ ਪਿੰਡ ਭੇਜੋ!
ਸੋਚੋ ਅਸੀ ਆਪਣੇ ਪਰਿਵਾਰ ਤੋ ਦੂਰ ਵਿਛੋੜਾ ਝਲਦੇ ਆ ਸਮੇ ਤੇ ਪੈਸੇ ਦੀ ਹਮੇਸ਼ਾ ਕਦਰ ਕਰੋ !
ਬਾਕੀ ਇੱਕ ਗਲ ਮੈ ਜਰੂਰ ਕਹਾਗਾ ਜਦ ਕੋਈ ਪ੍ਰਦੇਸ਼ੀ ਦਿਨ ਰਾਤ ਮਿਹਨਤ ਕਰਕੇ ਪਿੰਡ ਆ ਕੇ ਆਪਣਾ ਨਵਾ ਘਰ ਬਣਾਉਦਾ ਨਵੀ ਕਾਰ ਲੈਦਾ ਜਦ ਉਹ ਆਪਣੀ ਕਰ ਲੇ ਕੇ ਪਿੰਡ ਵਿੱਚੋ ਲਗਦਾ ਦਾ ਸੱਥ ਵਿੱਚ ਬੈਠੇ ਲੋਕ ਕਹਿਣ ਗੇ ਇਹਨਾ ਕੋਲ ਦੋ ਨੰਬਰ ਦਾ ਪੈਸਾ !!!
ਪਰ ਮੈ ਰਬ ਕੋਲੇ ਡਰ ਕੇ ਕਹਿਦਾ — ਕਦੇ ਪੁੱਛੋ ਪ੍ਰਦੇਸੀਆ ਨੂੰ ਉਹ ਇਹ ਘਰ ਬਾਰ ਗੱਡੀਆ ਬਣਾਉਣ ਲਈ ਪਿਛੇ ਪਰਿਵਾਰ ਪਾਲਣ ਲਈ ਆਪਣੀ ਜਿੰਦਗੀ ਦੇ ਕਿੰਨੇ ਅਰਮਾਨਾ ਦੀ ਬਲੀ ਦੇ ਚੁੱਕਿਆ ਹੁੰਦਾ !
ਮੈ ਇਹ ਆਪ ਬੀਤੀ ਸੱਚਾਈ ਲਿਖੀ ਆ ਜੇ ਕੋਈ ਗਲਤੀ ਹੋਵੇ ਮਾਫ ਕਰਨਾ !!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)