More Punjabi Kahaniya  Posts
ਖੇਤ ਬਨਾਮ ਖਿੜਕੀ


ਮਿੰਨੀ ਕਹਾਣੀ – ਖੇਤ ਬਨਾਮ ਖਿੜਕੀ
ਰਮਨ ਜੋ ਕਿ ਖੇਤਾਂ ਵਿੱਚ ਰਹਿਣ ਵਾਲਾ, ਪੇੜ ਪੌਦਿਆਂ ਨੂੰ ਪਿਆਰ ਕਰਨ ਵਾਲਾ ਇੱਕ ਆਮ ਇਨਸਾਨ ਹੈ, ਇੱਕ ਦਿਨ ਅਚਾਨਕ ਬਹੁਤ ਬਿਮਾਰ ਹੋ ਗਿਆ |ਪਿੰਡ ਦੀ ਡਿਸਪੈਂਸਰੀ ਤੋਂ ਦਵਾਈ ਲਈ ਪਰ ਕੁਝ ਫਰਕ ਨਾ ਪਿਆ ਤਾਂ ਮਜਬੂਰਨ ਸ਼ਹਿਰ ਦੇ ਹਸਪਤਾਲ ਪਹੁੰਚਿਆ | ਜਾਂਚ ਪੜਤਾਲ ਤੋਂ ਬਾਅਦ ਡਾਕਟਰ ਨੇ ਰਮਨ ਨੂੰ ਦਾਖਲ ਹੋਣ ਦੀ ਸਲਾਹ ਦਿੱਤੀ | ਦਰਦ ਤੋਂ ਪ੍ਰੇਸ਼ਾਨ ਹੋਣ ਕਾਰਨ ਤੁਰੰਤ ਇਲਾਜ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ | ਪਹਿਲੇ ਦੋ ਦਿਨ ਦਵਾਈਆਂ ਦੇ ਨਸ਼ੇ ਤੇ ਦਰਦ ਤੋਂ ਨਿਜ਼ਾਤ ਮਿਲਣ ਕਾਰਨ ਬਹੁਤ ਵਧੀਆ ਜਾਪੇ | ਪਰ ਫਿਰ ਸ਼ੁਰੂ ਹੋਇਆ ਮਾਨਸਿਕ ਪੀੜਾ ਦਾ ਦੌਰ | ਅਜਿਹਾ ਇਨਸਾਨ ਜੋ ਖੁੱਲੇ ਖੇਤਾਂ ਵਿੱਚ ਰਹਿਣ ਦਾ ਆਦੀ ਸੀ, ਘਰ ਵਿੱਚ ਲਗਾਏ ਆਪਣੇ ਬੂਟਿਆਂ ਦੀ ਖੇਤਾਂ ਚ ਖੜੀ ਪੱਕੀ ਕਣਕ ਦੇ ਖਿਆਲ ਉਸਦੇ ਦਿਮਾਗ ਵਿੱਚ ਘੁੰਮਣ ਲੱਗੇ | ਜਦੋਂ ਵੀ ਡਰਿਪ ਵਾਲੀ ਸੂਈ ਤੋਂ ਵੇਹਲਾ ਹੁੰਦਾ ਤਾਂ ਝੱਟ ਖਿੜਕੀ ਕੋਲ ਜਾ ਕੇ ਖੜਾ ਹੋ ਜਾਂਦਾ ਤੇ ਬਾਹਰ ਉਡਦੇ ਪਰਿੰਦਿਆਂ ਨੂੰ ਦੇਖਣ ਲੱਗਦਾ |
ਇੱਕ ਦਿਨ ਦੁਪਹਿਰ ਦਾ ਸਮਾਂ ਸੀ ਤਾਂ ਰਮਨ ਨੂੰ ਨੀਂਦ ਦੀ ਝਪਕੀ ਆ ਗਈ | ਝਪਕੀ ਵਿੱਚ ਉਸਨੇ ਇੱਕ ਸੋਹਣਾ ਸੁਫਨਾ ਦੇਖਿਆ ਕਿ ਉਹ ਆਪਣੇ ਖੇਤਾਂ ਦੇ ਐਨ ਵਿਚਕਾਰ ਖੜਾ ਹੈ , ਪੱਕੀ ਸੋਨੇ ਰੰਗੀ ਕਣਕ ਲਹਿਰਾ ਰਹੀ ਹੈ , ਪੰਛੀ ਉੱਡ ਰਹੇ ਹਨ ਤੇ ਇੱਕ ਸੋਹਣੀ ਛੋਟੀ ਜਿਹੀ ਚਿੜੀ ਆ ਕੇ ਉਸਦੇ ਖੱਬੇ ਹੱਥ ਤੇ ਬੈਠ...

ਗਈ | ਰਮਨ ਨੇ ਉਸ ਚਿੜੀ ਨੂੰ ਸਹਿਲਾਉਂਣ ਲਈ ਆਪਣਾ ਸੱਜਾ ਹੱਥ ਚੱਕਿਆ ਤਾਂ ਉਸ ਦੇ ਹੱਥ ਨੂੰ ਕਿਸੇ ਚੀਜ਼ ਨੇ ਜਕੜ ਲਿਆ , ਚਿੜੀ ਨੇ ਆਪਣੀ ਤਿੱਖੀ ਚੁੰਜ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਰਮਨ ਦੀ ਅੱਖ ਖੁੱਲ ਗਈ | ਡਾਕਟਰ ਬਲੱਡ ਸੈਂਪਲ ਲੈਣ ਲਈ ਸੂਈ ਲਗਾ ਰਿਹਾ ਸੀ , ਕਿੰਨੀ ਦੇਰ ਰਮਨ ਆਪਣੇ ਇਸ ਸੁਪਨੇ ਬਾਰੇ ਸੋਚਦਾ ਰਿਹਾ |
ਅੱਠ ਦਿਨ ਤੱਕ ਇਲਾਜ ਚੱਲਿਆ, ਹਸਪਤਾਲ ਵੱਲੋਂ ਪੂਰੀ ਸੰਭਾਲ ਕੀਤੀ ਗਈ, ਮਨਪਸੰਦ ਖਾਣਾ ਵੀ ਉਭਲਬਧ ਕਰਵਾਇਆ ਗਿਆ ਪਰ ਰਮਨ ਨੂੰ ਅਸਲੀ ਖੁਸ਼ੀ ਓਦੋਂ ਮਿਲੀ ਜਦ ਹਸਪਤਾਲ ਵੱਲੋਂ ਛੁੱਟੀ ਮਿਲੀ | ਹਸਪਤਾਲ ਦੇ ਬਾਹਰ ਆ ਕੇ ਰਮਨ ਕਿੰਨੀ ਦੇਰ ਤੱਕ ਆਸੇ ਪਾਸੇ ਨੂੰ ਨਿਹਾਰਦਾ ਰਿਹਾ, ਜਿੰਦਗੀ ਵਿੱਚ ਪਹਿਲੀ ਵਾਰੀ ਸੜਕ ਤੇ ਲੱਗਾ ਮੋਟਰ ਗੱਡੀਆਂ ਦਾ ਜਾਮ ਤੇ ਲਾਊਡ ਸਪੀਕਰਾਂ ਦੀਆਂ ਅਵਾਜਾਂ ਵੀ ਪਿਆਰੀਆਂ ਲੱਗ ਰਹੀਆਂ ਸੀ | ਜਦ ਕਾਰ ਚ ਬੈਠ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਇੰਝ ਜਾਪ ਰਿਹਾ ਸੀ ਜਿਵੇਂ ਹਵਾਈ ਜਹਾਜ਼ ਦੀ ਬਿਜਨਸ ਕਲਾਸ ਵਿੱਚ ਸਫ਼ਰ ਕਰ ਰਿਹਾ ਹੋਵੇ | ਖਿੜਕੀ ਤੋਂ ਖੇਤ ਤੱਕ ਦੇ ਇਸ ਸਫ਼ਰ ਨੇ ਆਜ਼ਾਦੀ ਦਾ ਅਸਲੀ ਮਹੱਤਵ ਉਸਨੂੰ ਸਮਝਾ ਦਿੱਤਾ ਸੀ |
ਲੇਖਕ – ਰਮਨਦੀਪ ਸਿੰਘ ਟਿਵਾਣਾ
ਮੋਬ – 9115000012

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)