More Punjabi Kahaniya  Posts
ਕਿਰਦਾਰ ਅਤੇ ਕਿਰਦਾਰਕੁਸ਼ੀ


ਕਿਰਦਾਰ ਅਤੇ ਕਿਰਦਾਰਕੁਸ਼ੀ ਦੀ ਗੱਲ ਕਰਦਿਆਂ..
ਸਾਢੇ ਤਿੰਨ ਦਹਾਕੇ ਪਹਿਲਾਂ ਵਾਪਰੀ ਦਾ ਜਿਕਰ ਜਰੂਰੀ ਏ!
ਸ੍ਰੀ ਹਰਗੋਬਿੰਦ ਪੁਰ ਇਲਾਕੇ ਦੀ ਇੱਕ ਬਹਿਕ ਤੇ ਘੁਸਮੁਸੇ ਜਿਹੇ ਆਇਆ ਚੜ੍ਹਦੀ ਉਮਰ ਦੇ ਨੌਜੁਆਨਾਂ ਦਾ ਇੱਕ ਗਰੁੱਪ ਪੱਕੀ-ਪਕਾਈ ਰੋਟੀ ਸਿਰਫ ਇਸ ਕਰਕੇ ਬਿਨਾ ਖਾਦਿਆਂ ਛੱਡ ਗਿਆ ਕਿਓੰਕੇ ਘਰ ਵਿਚ ਕੋਈ ਸਿਵਾਏ ਦੋ ਧੀਆਂ ਦੇ ਬਾਪ ਦੇ ਹੋਰ ਕੋਈ ਮਰਦ ਮੈਂਬਰ ਨਹੀਂ ਸੀ!
ਕਿਸੇ ਸੂਹ ਦੇ ਦਿੱਤੀ ਤੇ ਬਾਪੂ ਸਣੇ ਦੋ ਧੀਆਂ ਬਟਾਲੇ ਇੰਟੈਰੋਗੇਸ਼ਨ ਸੈਂਟਰ ਲੈ ਆਂਦਾ ਗਿਆ!
ਬਾਪੂ ਨੇ ਦੱਖਣ ਵੱਲੋਂ ਆਏ ਇੱਕ ਐੱਸ.ਪੀ ਨੂੰ ਸਾਰੀ ਗੱਲ ਦੱਸ ਦਿੱਤੀ ਕੇ ਖਾਣ ਜਰੂਰ ਆਏ ਸਨ ਪਰ ਇਸ ਗੱਲੋਂ ਬਣੀ ਬਣਾਈ ਛੱਡ ਗਏ!
ਹੈਰਾਨ ਹੋਇਆ ਕੇ ਏਨੀ ਚੜ੍ਹਦੀ ਉਮਰ ਅਤੇ ਏਨਾ ਉੱਚਾ ਕਿਰਦਾਰ..
ਨਾਲਦਿਆਂ ਨੂੰ ਆਖਣ ਲੱਗਾ ਓਏ ਜੇ ਇਹ ਮੁਕਾਉਣੇ ਨੇ ਤਾਂ ਇਹਨਾਂ ਦੇ ਸਰੀਰਾਂ ਨੂੰ ਨਹੀਂ ਕਿਰਦਾਰਾਂ ਨੂੰ ਨਿਸ਼ਾਨਾ ਬਣਾਓ!

ਓਦੋਂ ਦੀ ਚਲਾਈ ਕਿਰਦਾਰਕੁਸ਼ੀ ਕਿਸੇ ਨਾ ਕਿਸੇ ਰੂਪ ਵਿਚ ਅਜੇ ਤੱਕ ਵੀ ਜਾਰੀ ਏ!

ਕੁਝ ਸਾਲ ਪਹਿਲਾਂ ਫੈਕਟਰੀ ਵਿਚ ਇੱਕ ਫਿਲਿਪੀਨੋ ਔਰਤ..
ਆਖਣ ਲੱਗੀ ਜੇ ਗੁੱਸਾ ਨਾ ਕਰੇਂ ਤਾਂ ਦਾਹੜੀ ਨੂੰ ਹੱਥ ਲਾ ਕੇ ਵੇਖਣਾ ਏ..
ਹੱਥ ਨਾਲ ਟੋਹਂਦਿਆਂ ਅੱਖਾਂ ਮੀਟ ਲਈਆਂ..ਅੱਥਰੂ ਵਹਿ ਤੁਰੇ..
ਵਜਾ ਪੁੱਛੀ ਤਾਂ ਆਖਣ ਲੱਗੀ..ਨਿੱਕੀ ਹੁੰਦੀ ਨੂੰ ਡਰਾਉਣੇ ਸੁਫ਼ਨੇ ਆਇਆ ਕਰਦੇ..
ਕਦੇ ਜੰਗਲ ਵਿਚ ਗਵਾਚ ਗਈ ਕਦੀ ਡੂੰਗੇ ਦਰਿਆ ਵਿਚ ਜਾ ਪਈ ਕਦੀ ਕੁਝ ਭੈੜੇ ਇਨਸਾਨ ਅਸਮਤ ਲੁੱਟਣ ਆਣ ਪਏ..!
ਫੇਰ ਐਨ ਮੌਕੇ ਤੇ ਇੱਕ ਦਾਹੜੀ ਵਾਲਾ ਇਨਸਾਨ ਆਇਆ ਕਰਦਾ ਤੇ ਮੈਨੂੰ ਬਚਾ ਲਿਆ ਕਰਦਾ!

ਘਰਦੇ ਆਖਦੇ ਉਹ ਕ੍ਰਿਸਮਿਸ ਵਾਲਾ ਸ਼ਾਂਤਾ ਕਲਾਜ ਏ..ਪਰ ਮੇਰੇ ਤਸੱਲੀ ਨਾ ਹੁੰਦੀ..!

ਫੇਰ ਫਿਲੀਪਾਈਨ ਵਿਚ ਭਿਆਨਕ ਸਮੁੰਦਰੀ ਤੂਫ਼ਾਨ ਆਇਆ..
ਸਾਰਾ ਪਿੰਡ ਡੁੱਬ ਗਿਆ..ਸਾਡੇ ਘਰ ਵੀ ਪਾਣੀ ਆ ਗਿਆ..ਮੇਰਾ ਮੰਜਾ ਪਾਣੀ ਵਿਚ ਡੁੱਬਿਆ..ਕੋਲ ਕਿੰਨੇ ਸਾਰੇ ਸੱਪ ਤੇ ਮਗਰਮੱਛ ਤਰ ਰਹੇ ਦਿਸਦੇ..!

ਮੈਂ ਓਸੇ ਸੁਫ਼ਨੇ ਵਾਲੇ ਸੰਤੇ ਨੂੰ ਉਡੀਕਦੀ ਰਹੀ..
ਪਰ ਕੋਈ ਨਾ ਆਇਆ..ਮੈਂ ਨਿਰਾਸ਼ ਹੋ ਗਈ..ਫੇਰ ਬਾਹਰ ਅਚਾਨਕ ਇੱਕ ਬਿੜਕ ਹੋਈ..!
ਕਿਸ਼ਤੀ ਆ ਕੇ ਰੁਕੀ..ਅੰਦਰ ਦਾਹੜੀ ਵਾਲੇ ਦੋ ਇਨਸਾਨ..ਫੌਜੀ ਵਰਦੀ ਵਿੱਚ..ਸਿਰਾਂ ਤੇ ਪਗੜੀ ਸੀ..ਉਚੇ ਲੰਮੇ ਤਕੜੇ ਜੁੱਸੇ..!

ਮੂਹੋਂ ਕੁਝ ਨਹੀਂ ਸੀ ਬੋਲਦੇ ਪਰ ਸਾਰਾ ਪਰਿਵਾਰ ਬਚਾ ਲਿਆ!
ਅਸੀਂ ਉਹ ਇਨਸਾਨ ਪਹਿਲੀ ਵਾਰ ਵੇਖੇ..!

ਫੇਰ ਜਵਾਨ ਹੋਈ ਕਨੇਡਾ ਆਈ ਤਾਂ ਓਹੀ ਦਾਹੜੀ ਪਗੜੀ ਵਾਲੇ ਕਿੰਨੇ ਸਾਰੇ ਲੋਕ..ਜੀ ਕਰਦਾ ਓਹਨਾ ਨਾਲ ਗੱਲ ਕਰਨ ਪਰ ਝਿਜਕ ਜਾਂਦੀ!

ਅੱਜ ਤੈਨੂੰ ਵੇਖ ਹੋਂਸਲਾ ਕੀਤਾ..
ਤੁਹਾਡੀਆਂ ਸਾਰਿਆਂ ਦੀਆਂ ਸ਼ਕਲਾਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ!
ਮੈਨੂੰ ਪਤਾ ਤੁਹਾਨੂੰ ਇੰਝ ਦਾ ਬਣਾਉਣ ਵਾਲਾ ਵੀ ਤੁਹਾਡਾ ਵਰਗਾ ਹੀ ਹੋਵੇਗਾ..!

ਮੈਂ ਸਮਝ ਗਿਆ ਕੇ ਉਹ ਉਸ ਵੇਲੇ ਦੇ ਯੂ.ਐੱਨ ਸ਼ਾਂਤੀ ਮਿਸ਼ਨ ਦੇ ਤਹਿਤ ਨੀਲੀ...

ਪੱਗ ਬੰਨੀ ਸਿੱਖ ਫੌਜ ਹੋਵੇਗੀ!
ਅਮ੍ਰਿਤਸਰ ਨੌਕਰੀ ਕਰਦਿਆਂ ਵਾਹਗਿਓਂ ਪਾਰ ਤੋਂ ਆਇਆ ਪਾਕਿਸਤਾਨੀ ਫੌਜ ਦਾ ਰਿਟਾਇਰਡ ਕਰਨਲ ਸੁਲਤਾਨ ਸਿਕੰਦਰ ਘੁੰਮਣ..!

ਆਪ,ਇੱਕ ਪੁੱਤਰ,ਇੱਕ ਸੁੱਗੜ ਜਿਹੀ ਧੀ ਤੇ ਬੇਗਮ..
ਕੁਝ ਦਿਨ ਅਮ੍ਰਿਤਸਰ ਠਹਿਰੇ..ਕਹਿੰਦਾ ਅੱਬਾ ਜੀ ਫੌਤ ਹੋਏ ਤਾਂ ਓਹਨਾ ਦੀ ਕਬਰ ਦੀ ਮਿੱਟੀ ਓਹਨਾ ਦੇ ਨਵਾਂਸ਼ਹਿਰ ਲਗੇ ਪਿਛਲੇ ਪਿੰਡ ਵਿੱਚ ਰਲਾਉਣ ਆਏ ਹਾਂ..!
ਵੰਡ ਵੇਲੇ ਦੋ ਭੈਣਾਂ..ਤੇ ਮਾਂ..ਸਰਹੱਦ ਵੱਲ ਨੂੰ ਤੁਰਨ ਲੱਗੇ ਤਾਂ ਪਿੰਡ ਦੇ ਦੋ ਘੋੜੀਆਂ ਵਾਲੇ ਸਰਦਾਰ ਮੁੰਡੇ ਨਾਲ ਹੋ ਤੁਰੇ..ਨੰਗੀਆਂ ਕਿਰਪਾਨਾਂ..!
ਬਾਡਰ ਪਾਰ ਕਰਵਾ ਕੇ ਮੁੜਦਾ ਹੋਇਆ ਇੱਕ ਜਨੂੰਨੀ ਭੀੜ ਹੱਥੋਂ ਮਾਰਿਆ ਗਿਆ ਪਰ ਕਿਸੇ ਜਨਾਨਾ ਮੈਂਬਰ ਦੀ ਚੁੰਨੀ ਤੱਕ ਸਿਰੋਂ ਨਹੀਂ ਲੱਥੀ!
ਅੱਬਾ ਜੀ ਅਖੀਰ ਤੱਕ ਆਖਦੇ ਰਹੇ ਓਏ ਤੁਹਾਡਾ ਇੱਕ ਮੱਕਾ ਹਿੰਦੁਸਤਾਨ ਵਿੱਚ ਵੀ ਹੈ..
ਮੈਂ ਭਾਵੇਂ ਰਹਾਂ ਜਾਂ ਨਾ ਰਹਾਂ ਓਥੇ ਜਾਂਦੇ ਆਉਂਦੇ ਰਿਹੋਂ!
ਅਟਾਰੀ ਬਾਡਰ ਤੇ ਪਾਕਿਸਤਾਨ ਮੁੜਦੇ ਹੋਏ ਨਾ ਸੁਲਤਾਨ ਸਿਕੰਦਰ ਕੋਲੋਂ ਗੱਲ ਹੋ ਰਹੀ ਸੀ ਤੇ ਨਾ ਹੀ ਮੈਂਥੋਂ..ਅੱਖਾਂ ਗਿੱਲੀਆਂ ਤੇ ਗੱਚ ਜੂ ਭਰੇ ਹੋਏ ਸਨ!

ਜਾਂਦੇ ਹੋਏ ਨੇ ਬਾਬੇ ਨਾਨਕ ਦੀ ਸਿਫਤ ਵਿੱਚ ਅਲਾਮਾਂ ਇਕ਼ਬਾਲ ਵੱਲੋਂ ਆਖੀਆਂ ਕੁਝ ਸਤਰਾਂ ਦੁਰਹਾਈਆਂ ਤੇ ਅੱਖੋਂ ਓਹਲੇ ਹੋ ਗਿਆ..
“ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ..ਹਿੰਦ ਕੋ ਇੱਕ ਮਰਦੇ ਕਾਮਿਲ ਨੇ ਜਗਾਇਆ ਖੁਆਬ ਸੇ”

ਅੱਜ ਇੱਕ ਵਾਰ ਫੇਰ ਬਾਬੇ ਨਾਨਕ ਦੀ ਚਰਨ ਛੋਹ ਵਾਲਾ ਪੰਜਾਬ ਕੁਲ ਹਿੰਦੁਸਤਾਨ ਨੂੰ ਟਾਹਰਾਂ ਮਾਰ ਮਾਰ ਜਗਾ ਰਿਹਾ ਏ ਕੇ ਓਏ ਉਠੋਂ..ਨਹੀਂ ਤਾਂ ਗਰਕ ਹੋ ਜਾਵੋਗੇ ਪਰ ਦਿੱਲੀ ਤੇ ਕਾਬਿਜ ਵਿਓਪਾਰੀ ਵਰਗ ਅੱਗਿਓਂ ਉਲਟਾ ਅੱਤਵਾਦੀ ਅਤੇ ਦਹਿਸ਼ਤਗਰਦਾਂ ਵਰਗੇ ਖਿਤਾਬਾਂ ਨਾਲ ਨਵਾਜ ਰਿਹਾ ਏ!

ਕੈਸੀ ਵਿਡੰਬਣਾ ਏ ਕੇ ਜਿੰਨਾ ਸਭ ਤੋਂ ਵੱਧ ਖੂਨ ਡੋਹਲ ਅਜਾਦੀ ਲੈ ਕੇ ਦਿੱਤੀ ਓਨਾ ਨੂੰ ਅੱਜ ਗੁਲਾਮੀ ਵੀ ਓਹਨਾ ਅਹਿਸਾਨ ਫਰਾਮੋਸ਼ਾ ਦੀ ਹੀ ਕਰਨੀ ਪੈ ਰਹੀ ਏ ਜੋ ਡਰਾਕਲ ਹੋਣ ਦੇ ਨਾਲ ਨਾਲ ਹੱਦ ਦਰਜੇ ਦੇ ਮੱਕਾਰ ਵੀ ਹੈਨ!

ਪਰ ਕਮਲੇ ਏਨੀ ਗੱਲ ਨਹੀਂ ਜਾਣਦੇ ਕੇ..

ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ..ਅੱਜ ਨਿੱਖਰ ਆਉਣਾ ਤਾਰਿਆਂ ਤੇ ਚੜਣਾ ਚੰਦ ਨਵਾਂ..ਹੁਣ ਸਭ ਤਰੇੜਾਂ ਲਿੱਪ ਕੇ ਤੇ ਟਿੱਬੇ ਦੇਣੇ ਵਾਹ..ਅੱਜ ਭਰੇ ਪੰਜਾਬ ਦੀ ਧਰਤੀਓਂ ਹੈ ਉੱਠਿਆ ਆਪ ਖੁਦਾ..ਹੈ ਉੱਠਿਆ ਆਪ ਖੁਦਾ”!

ਵਾਕਿਆ ਹੀ ਜਦੋਂ ਸੁੱਤੀ ਮਿੱਟੀ ਜਾਗ ਪੈਂਦੀ ਏ ਤਾਂ ਚਾਲੀ ਕੂ ਦੇ ਲਗਪਗ ਵੀ ਲੱਖਾਂ ਦੀ ਭੀੜ ਨਾਲ ਭਿੜ ਜਾਇਆ ਕਰਦੇ ਨੇ!

ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)